ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਦੇਹਰਾਦੂਨ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ ਤੇ ਕਾਉਂਸਿਲ ਆਵ੍ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਦੀ ਪ੍ਰਮੁੱਖ ਰਿਸਰਚ ਲੈਬਾਂ ਵਿੱਚੋਂ ਇੱਕ ਦੇਹਰਾਦੂਨ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ, ਕੱਲ੍ਹ 13 ਤੋਂ 19 ਅਪ੍ਰੈਲ ਤੱਕ ਆਪਣਾ “ਵੰਨ ਵੀਕ ਵੰਨ ਲੈਬ (ਓਡਬਲਿਊਓਐੱਲ) ਮੁਹਿੰਮ ਸ਼ੁਰੂ ਕਰ ਰਿਹਾ ਹੈ”


ਮੁਹਿੰਮ ਦੇ ਤਹਿਤ 14 ਅਪ੍ਰੈਲ ਨੂੰ ਦੇਹਰਾਦੂਨ ਵਿੱਚ ਸੀਐੱਸਆਈਆਰ-ਆਈਆਈਪੀ ਦੇ 63ਵੇਂ ਸਥਾਪਨਾ ਦਿਵਸ ਦੇ ਨਾਲ ਹੀ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਦੀ ਜਯੰਤੀ ਦੇ ਸਮਾਰੋਹ ਨੂੰ ਵੀ ਪ੍ਰਮੁੱਖਤਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ

ਇਹ ਯਾਦ ਕੀਤਾ ਜਾ ਸਕਦਾ ਹੈ ਕਿ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 6 ਜਨਵਰੀ, 2023 ਨੂੰ ਨਵੀਂ ਦਿੱਲੀ ਵਿੱਚ ਰਸਮੀ ਤੌਰ ‘ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਭਾਰਤ ਵਿੱਚ ਸਾਰੇ ਵਿਗਿਆਨਿਕ ਅਤੇ ਰਿਸਰਚ ਪਰਿਸ਼ਦ (ਸੀਐੱਸਆਈਆਰ) ਦੀਆਂ ਸਾਰੀਆਂ 37 ਲੈਬਾਂ ਨੂੰ ਮੁਹਰਤਾ ਦੇ ਆਪਣੇ ਸਬੰਧਿਤ ਖੇਤਰਾਂ ਵਿੱਚ ਰਿਸਰਚ ਅਤੇ ਇਨੋਵੇਸ਼ਨ ਦੇ ਗਲੋਬਲ ਕੇਂਦਰਾਂ ਵਿੱਚ ਬਦਲ ਦਿੱਤਾ ਜਾਵੇਗਾ

ਹਰ ਹਫ਼ਤੇ ਹਰਕੇ ਲੈਬ ਦੀ ਵਿਰਾਸਤ, ਵਿਸ਼ੇਸ਼ ਇਨੋਵੇਸ਼ਨਾਂ ਅਤੇ ਤਕਨੀਕੀ ਸਫ਼ਲਤਾਵਾਂ ਨੂੰ ਪ੍ਰਦਰਸ਼ਿਤ ਕਰਨ ਦੀ ਮੁਹਿੰਮ

Posted On: 12 APR 2023 2:07PM by PIB Chandigarh

ਪ੍ਰਮੁੱਖ ਰਿਸਰਚ ਲੈਬਾਂ ਵਿੱਚੋਂ ਇੱਕ ਦੇਹਰਾਦੂਨ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ-ਆਈਆਈਪੀ ਕੱਲ੍ਹ 13 ਤੋਂ 19 ਅਪ੍ਰੈਲ ਤੱਕ ਆਪਣਾ “ਵੰਨ ਵੀਕ ਵੰਨ ਲੈਬ (ਓਡਬਲਿਊਓਐੱਲ)” ਮੁਹਿੰਮ ਸ਼ੁਰੂ ਕਰ ਰਿਹਾ ਹੈ। ਨਵੀਂ ਦਿੱਲੀ ਵਿੱਚ ਕੱਲ੍ਹ 13 ਅਪ੍ਰੈਲ ਨੂੰ ਉਦਘਾਟਨ ਸਮਾਰੋਹ ਅਤੇ ਕਰਟੇਨ ਰੇਜ਼ਰ ਦੇ ਨਾਲ ਸ਼ੁਰੂ ਹੋ ਰਹੇ ਇਸ ਹਫ਼ਤੇ ਭਰ ਚਲਣ ਵਾਲੇ ਮੁਹਿੰਮ ਦੇ ਦੌਰਾਨ ਵੱਖ-ਵੱਖ ਪਰਸਪਰ ਵਿਚਾਰ-ਵਟਾਂਦਰੇ ਪ੍ਰੋਗਰਾਮ ਨਿਰਧਾਰਿਤ ਕੀਤੇ ਗਏ ਹਨ।

ਮੁਹਿੰਮ ਦੇ ਤਹਿਤ 14 ਅਪ੍ਰੈਲ ਨੂੰ ਦੇਹਰਾਦੂਨ ਵਿੱਚ ਸੀਐੱਮਆਈਆਰ-ਆਈਆਈਪੀ ਦੇ 63ਵੇਂ ਸਥਾਪਨਾ ਦਿਵਸ ਦੇ ਨਾਲ ਹੀ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਦੀ ਜਯੰਤੀ ਦੇ ਸਮਾਰੋਹ ਨੂੰ ਵੀ ਪ੍ਰਮੁੱਖਤਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

ਇੰਸਟੀਟਿਊਟ ਉਸੇ ਦਿਨ ਹਿਤਧਾਰਕਾਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਆਈਡੀਆ ਨਿਊਕਲੀਏਸ਼ਨ ਤੋਂ ਲੈ ਕੇ ਉਦਯੋਗ ਵਿੱਚ ਇਸ ਦੇ ਲਾਗੂਕਰਨ ਤੱਕ ਸਾਡੀਆਂ ਟੈਕਨੋਲੋਜੀਆਂ ਦੀ ਵਿਕਾਸ ਯਾਤਰਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਆਯੋਜਨ ਭਾਰਤੀ ਉਦਯੋਗ ਦੇ ਨਵੇਂ ਦ੍ਰਿਸ਼ਟੀਕੋਣ ਅਤੇ ਸੀਐੱਸਆਈਆਰ-ਆਈਆਈਪੀ ਨਾਲ ਉਨ੍ਹਾਂ ਦੀਆਂ ਉਮੀਦਾਂ ਨੂੰ ਸਮਝਣ ‘ਤੇ ਵੀ ਕੇਂਦ੍ਰਿਤ ਹੋਵੇਗਾ।

ਇਹ ਯਾਦ ਕੀਤਾ ਜਾ ਸਕਦੀ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਰਸਮੀ ਤੌਰ ‘ਤੇ 6 ਜਨਵਰੀ, 2023 ਨੂੰ ਨਵੀਂ ਦਿੱਲੀ ਵਿੱਚ ਮੁਹਿੰਮ ਦੀ ਸ਼ੁਰੂਆਤ ਦੇ ਵੱਲ ਕਿਹਾ ਕਿ ਭਾਰਤ ਵਿੱਚ ਸਾਰੀਆਂ 37 ਸੀਐੱਸਆਈਆਰ ਲੈਬਾਂ ਨੂੰ ਮੁਹਰਤਾ ਦੇ ਉਨ੍ਹਾਂ ਦੇ ਸਬੰਧਿਤ ਖੇਤਰ ਵਿੱਚ ਰਿਸਰਚ ਅਤੇ ਇਨੋਵੇਸ਼ਨ ਦੇ ਆਲਮੀ ਕੇਂਦਰਾਂ ਵਿੱਚ ਬਦਲ ਦਿੱਤਾ ਜਾਵੇਗਾ।

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਮਈ 2014 ਤੋਂ ਸਾਰੇ ਵਿਗਿਆਨਿਕ ਪ੍ਰਯਤਨਾਂ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਗਰਮ ਅਤੇ ਨਿਰੰਤਰ ਸਮਰਥਨ ਦੇ ਨਾਲ, ਭਾਰਤ ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ ਦੇ ਈਕੋ-ਸਿਸਟਮ ਵਿੱਚ ਹਰੇਕ ਦਿਨ ਨਵੀਆਂ ਉਚਾਈਆਂ ਛੂਹ ਰਿਹਾ ਹੈ।

https://static.pib.gov.in/WriteReadData/userfiles/image/image001JOT8.jpg

ਡਾ. ਜਿਤੇਂਦਰ ਸਿੰਘ ਨੇ ਕਿਹਾ, ਦੇਸ਼ ਭਰ ਵਿੱਚ ਫੈਲੀਆਂ 37 ਸੀਐੱਸਆਈਆਰ ਲੈਬਾਂ ਵਿੱਚੋਂ ਹਰੇਕ ਆਪਣੇ ਕਾਰਜ ਦੇ ਇੱਕ ਅਲੱਗ ਵਿਸ਼ੇਸ਼ ਖੇਤਰ ਦੇ ਲਈ ਸਮਰਪਿਤ ਹੈ ਅਤੇ “ਵੰਨ ਵੀਕ ਵੰਨ ਲੈਬ (ਓਡਬਲਿਊਓਐੱਲ)” ਮੁਹਿੰਮ ਹਰੇਕ ਨੂੰ ਉਨ੍ਹਾਂ ਦੇ ਇਸ ਦੇ ਦੁਆਰਾ ਕੀਤੇ ਜਾ ਰਹੇ ਕਾਰਜਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਅਵਸਰ ਪ੍ਰਦਾਨ ਕਰੇਗਾ ਤਾਕਿ ਹੋਰ ਲੋਕ ਇਸ ਦਾ ਲਾਭ ਉਠਾ ਸਕਣ ਅਤੇ ਹਿਤਧਾਰਕ ਇਸ ਬਾਰੇ ਜਾਣ ਸਕਣ।

ਦੇਹਰਾਦੂਨ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ (a) ਫਿਊਲ ਟੈਸਟਿੰਗ ਲੈਬੋਰੇਟ੍ਰੀ, (b) ਅਪਸਟ੍ਰੀਮ ਲੈਬੋਰੇਟ੍ਰੀ, ਅਤੇ (c) ਡੀ4-ਮਿਥੇਨੌਲ ਡਿਮਾਨਸਟ੍ਰੇਸ਼ਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਪ੍ਰੋਗਰਾਮ ਦੇ ਦੌਰਾਨ 15 ਅਪ੍ਰੈਲ ਨੂੰ ‘ਜਿਗਿਆਸਾ’ ਪ੍ਰੋਗਰਾਮ ਦੇ ਮਾਧਿਅਮ ਨਾਲ ਸਕੂਲ ਤੋਂ ਯੁਵਾ ਅਤੇ ਉੱਜਵਲ ਦਿਮਾਗ ਤੱਕ ਪਹੁੰਚਿਆ ਜਾਵੇਗਾ, ਜਿਸ ਵਿੱਚ ਵਿਦਿਆਰਥੀ ਸੀਐੱਸਆਈਆਰ-ਆਈਆਈਪੀ  ਦੇ ਵਿਗਿਆਨਿਕਾਂ ਅਤੇ ਰਿਸਰਚਰਾਂ ਦੇ ਨਾਲ ਗੱਲਬਾਤ ਕਰਨਗੇ।

ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੀ ਮੀਟਿੰਗ ਵੀ ਆਯੋਜਿਤ ਕੀਤੀ ਜਾਵੇਗੀ ਜੋ ਤੇਲ ਅਤੇ ਗੈਸ ਉਦਯੋਗ ਵਿੱਚ ਚੁਣੌਤੀਆਂ ਅਤੇ ਅਵਸਰਾਂ ‘ਤੇ ਚਰਚਾ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰੇਗੀ ਅਤੇ ਸੀਐੱਸਆਈਆਰ-ਆਈਆਈਪੀ ਨਾਲ ਜੁੜੇ ਉਦਯੋਗ ਦੇ ਲੋਕਾਂ ਦੇ ਨਾਲ ਸਵੱਛ ਅਤੇ ਟਿਕਾਊ ਊਰਜਾ ਦੇ ਲਈ ਭਵਿੱਖ ਦੇ ਰਿਸਰਚ ਦ੍ਰਿਸ਼ਟੀਕੋਣਾਂ ‘ਤੇ ਚਰਚਾ ਕਰੇਗੀ। ਸੀਐੱਸਆਈਆਰ-ਆਈਆਈਪੀ ਰਾਜਾਜੀ ਨੈਸ਼ਨਲ ਪਾਰਕ ਦੇ ਨਾਲ ਲਗਿਆ ਹੋਇਆ ਹੈ ਅਤੇ ਇੱਕ ਵਿਸ਼ਾਲ ਚਾਹ ਦੇ ਬਾਗ ਦੇ ਨਾਲ ਹਰੇ-ਭਰੇ ਰੁੱਖਾਂ ਨਾਲ ਘਿਰਿਆ ਹੋਇਆ ਹੈ। ਪਰਿਸਰ ਪੰਛੀਆਂ ਅਤੇ ਤਿਤਲੀਆਂ ਦੀਆਂ 100 ਤੋਂ ਅਧਿਕ ਪ੍ਰਜਾਤੀਆਂ ਦਾ ਨਿਵਾਸ ਸਥਾਨ ਹੈ।

16 ਅਪ੍ਰੈਲ ਨੂੰ ਦ ਨੇਚਰ ਵੌਕ @ ਸੀਐੱਸਆਈਆਰ-ਆਈਆਈਪੀ ਦਾ ਆਯੋਜਨ ਪ੍ਰਸਤਾਵਿਤ ਹੈ ਅਤੇ ਇਹ ਪ੍ਰਤੀਨਿਧੀਆਂ ਨੂੰ ਕੁਦਰਤ ਵਿੱਚ ਖ਼ੁਦ ਨੂੰ ਤੱਲੀਨ ਕਰਨ ਅਤੇ ਇਸ ਦੀ ਸੁੰਦਰਤਾ ਦੀ ਸਰਾਹਨਾ ਕਰਨ ਦਾ ਇੱਕ ਉਤਕ੍ਰਿਸ਼ਟ ਅਵਸਰ ਪ੍ਰਦਾਨ ਕਰੇਗਾ। ਇਸ ਦੇ ਬਾਅਦ, ਸੀਐੱਸਆਈਆਰ-ਆਈਆਈਪੀ ਪਰਿਸਰ ਵਿੱਚ ਜਲ ਸੰਭਾਲ਼ ਅਤੇ ਭੂਜਲ ਫਿਰ-ਸਪਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਸਸਟੇਨੇਬਲ ਐਵੀਏਸ਼ਨ ਇਨ ਇੰਡੀਆ ਐਂਡ ਇੰਡਸਟ੍ਰੀ ਮੀਟ (Meet) 17 ਅਪ੍ਰੈਲ ਨੂੰ ਨਿਰਧਾਰਿਤ ਹੈ, ਜੋ ਸਥਾਨਕ ਈਂਧਣ ਦੇ ਦਿਲਸਾਫ਼ (ਡੀਆਈਐੱਲਐੱਸਏਏਐੱਫ) ਐੱਫਟੀਐੱਮ ਬ੍ਰਾਂਡ ਨੂੰ ਜਾਰੀ ਕਰਨ ‘ਤੇ ਕੇਂਦ੍ਰਿਤ ਹੈ, ਇਸ ਦੇ ਬਾਅਦ ਵਿਸ਼ੇਸ਼ ਤਕਨੀਕੀ ਚੁਣੌਤੀਆਂ ‘ਤੇ ਕਾਬੂ ਪਾਉਣ ਵਿੱਚ ਸੀਐੱਸਆਈਆਰ-ਆਈਆਈਪੀ ਅਤੇ ਵਿਭਿੰਨ ਉਦਯੋਗ ਭਾਗੀਦਾਰਾਂ ਦੇ ਵਿੱਚ ਸਹਿਯੋਗਾਤਮਕ  ਵਿਕਾਸ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਗ੍ਰਾਮੀਣ ਖੇਤਰ ਦੇ ਲਈ ਸਾਡੀ ਪਹਿਲ ਅਤੇ ਇਨਵੇਸ਼ਨਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਚੰਪਾਵਤ, ਉੱਤਰਾਖੰਡ ਦੇ ਬਜਰੀਕੋਟ ਪਿੰਡ ਵਿੱਚ ਇੱਕ ਸਮਾਨਾਂਤਰ ਪ੍ਰੋਗਰਾਮ ਗ੍ਰਾਮ ਚੌਪਾਲ ਨਿਰਧਾਰਿਤ ਕੀਤਾ ਗਿਆ ਹੈ। ਇਹ ਪ੍ਰੋਗਰਾਮ ਗ੍ਰਾਮ ਪ੍ਰਤੀਨਿਧੀਆਂ/ਸਥਾਨਕ ਸੰਸਥਾਵਾਂ ਅਤੇ ਸੀਐੱਸਆਈਆਰ-ਆਈਆਈਪੀ ਵਿਗਿਆਨਿਕਾਂ ਦਰਮਿਆਨ ਗੱਲਬਾਤ ਦਾ ਅਵਲੋਕਨ ਕਰੇਗਾ ਅਤੇ ਉਨ੍ਹਾਂ ਨੂੰ ਊਰਜਾ ਸੁਰੱਖਿਆ ਪ੍ਰਥਾਵਾਂ ‘ਤੇ ਪ੍ਰੋਗਰਾਮਾਂ ਬਾਰੇ ਜਾਣੂ ਕਰਾਵੇਗਾ।

18 ਅਪ੍ਰੈਲ, 2023 ਦਾ ਦਿਨ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮਾਂ ਦੀ ਮੀਟਿੰਗ ਅਤੇ ਅਖਿਲ ਭਾਰਤੀ ਸੀਐੱਸਆਈਆਰ-ਸਹਿਯੋਗ ਦੇ ਤਹਿਤ ਸਨਮਾਨਤ ਐੱਮਐੱਸਐੱਮਈ ਭਾਗੀਦਾਰਾਂ ਦੇ ਲਈ ਸਾਡੀ ਪਹੁੰਚ ਪ੍ਰਦਰਸ਼ਿਤ ਕਰਨ ਅਤੇ ਸਾਡੇ ਇੰਟ੍ਰਾ-ਸੀਐੱਸਆਈਆਰ ਸਹਿਯੋਗ ਰਿਸਰਚ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਨਿਰਧਾਰਿਤ ਹੈ।

ਇਸ ਮੁਹਿੰਮ ਦਾ ਸਮਾਪਨ ਉੱਤਰਾਖੰਡ ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਦੇ ਨਾਲ ਇੱਕ ਮੀਟਿੰਗ ਦੇ ਨਾਲ ਹੋਵੇਗਾ, ਜਿਸ ਵਿੱਚ ਉੱਤਰਾਖੰਡ ਦੇ ਸਮੁੱਚੇ ਵਿਕਾਸ ਦੀ ਦਿਸ਼ਾ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ  ਤੇ ਕਾਉਂਸਿਲ ਆਵ੍ ਸਾਇੰਟੀਫਿਕ  ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਦੇ ਪ੍ਰਸਤਾਵਾਂ ‘ਤੇ ਵਿਸਤ੍ਰਿਤ ਮੰਥਨ ਅਤੇ 19 ਅਪ੍ਰੈਲ ਨੂੰ ਸਮਾਪਨ ਸਮਾਰੋਹ ਹੋਵੇਗਾ।

<><><><><><>

ਐੱਸਐੱਨਸੀ/ਐੱਸਐੱਮ



(Release ID: 1916266) Visitor Counter : 76