ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕੇਂਦਰੀ ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਕੱਲ੍ਹ ਰਾਸ਼ਟਰੀ ਵਣ ਹੈਲਥ ਮਿਸ਼ਨ ਦੇ ਤਹਿਤ ‘‘ਪਸ਼ੂ ਮਹਾਮਾਰੀ ਤਿਆਰ ਪਹਿਲ (ਏਪੀਪੀਆਈ) “ਦਾ ਸ਼ੁਭਾਰੰਭ ਕਰਨਗੇ ਏਐੱਚਡੀ ਵਿਭਾਗ ਨੇ ਵਿਸ਼ਵ ਬੈਂਕ ਦੇ ਨਾਲ ਵਣ ਹੈਲਥ ਲਈ ਪਸ਼ੂ ਸਿਹਤ ਪ੍ਰਣਾਲੀ ਸਹਾਇਤਾ (ਏਐੱਚਐੱਸਐੱਸਓਐੱਚ) ‘ਤੇ ਇੱਕ ਸਹਿਯੋਗੀ ਪ੍ਰੋਜੈਕਟ ‘ਤੇ ਹਸਤਾਖਰ ਕੀਤੇ ਜਿਸ ਦਾ ਉਦੇਸ਼ ਬਿਹਤਰ ਪਸ਼ੂ ਸਿਹਤ ਪ੍ਰਬੰਧਨ ਪ੍ਰਣਾਲੀ ਲਈ ਇੱਕ ਈਕੋਸਿਸਟਮ ਦਾ ਸਿਰਜਣ ਕਰਨਾ ਹੈ
ਇਸ ਪ੍ਰੋਜੈਕਟ ਦਾ ਟੀਚਾ ਭਾਗ ਲੈਣ ਵਾਲੇ ਪੰਜ ਰਾਜਾਂ ਵਿੱਚ 151 ਜ਼ਿਲ੍ਹਿਆਂ ਨੂੰ ਕਵਰ ਕਰਨਾ ਹੈ
ਇਸ ਦਾ ਟੀਚਾ 75 ਜ਼ਿਲ੍ਹਾ / ਖੇਤਰੀ ਪ੍ਰਯੋਗਸ਼ਾਲਾਵਾਂ ਦਾ ਅੱਪਗ੍ਰੇਡੇਸ਼ਨ , 300 ਪਸ਼ੂ ਮੈਡੀਕਲ ਹਸਪਤਾਲਾਂ / ਡਿਸਪੈਂਸਰੀਆਂ ਦਾ ਅੱਪਗ੍ਰੇਡੇਸ਼ਨ / ਮਜ਼ਬੂਤੀ ਕਰਨ, 9000 ਪੈਰਾ ਵੇਟੇਨਰੀ ਮੈਡੀਕਲਾਂ / ਡਾਇਗਨੋਸਟਿਕ ਪੇਸ਼ੇਵਰਾਂ ਅਤੇ 5500 ਪਸ਼ੂ ਮੈਡੀਕਲ ਪੇਸ਼ੇਵਰਾਂ ਨੂੰ ਟ੍ਰੇਡ ਕਰਨਾ ਹੈ
Posted On:
13 APR 2023 9:18AM by PIB Chandigarh
ਕੇਂਦਰੀ ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਕੱਲ੍ਹ ਅਰਥਾਤ 14 ਅਪ੍ਰੈਲ, 2023 ਨੂੰ ਨਵੀਂ ਦਿੱਲੀ ਦੇ ਇੰਡੀਆ ਹੈਬੀਟੈਟ ਸੈਂਟਰ ਵਿੱਚ ਰਾਸ਼ਟਰੀ ਵਣ ਹੈਲਥ ਮਿਸ਼ਨ ਦੇ ਸਰਪ੍ਰਸਤੀ ਵਿੱਚ ‘‘ ਪਸ਼ੂ ਮਹਾਮਾਰੀ ਤਿਆਰ ਪਹਿਲ (ਏਪੀਪੀਆਈ) ‘‘ਅਤੇ ਵਿਸ਼ਵ ਬੈਂਕ ਦੁਆਰਾ ਵਿੱਤ ਪੋਸ਼ਿਤ ਵਣ ਹੈਲਥ ਲਈ ਪਸ਼ੂ ਸਿਹਤ ਪ੍ਰਣਾਲੀ ਸਹਾਇਤਾ (ਏਐੱਚਐੱਸਐੱਸਓਐੱਚ) ਪ੍ਰੋਜੈਕਟ ਦਾ ਸ਼ੁਭਾਰੰਭ ਕਰਨਗੇ ।
ਪਸ਼ੂਪਾਲਨ ਅਤੇ ਡੇਅਰੀ ਵਿਭਾਗ ਨੇ ਇੱਕ ਸਿਹਤ ਦ੍ਰਿਸ਼ਟੀਕੋਣ ਦਾ ਉਪਯੋਗ ਕਰਦੇ ਹੋਏ ਇੱਕ ਬਿਹਤਰ ਪਸ਼ੂ ਸਿਹਤ ਪ੍ਰਬੰਧਨ ਪ੍ਰਣਾਲੀ ਲਈ ਇੱਕ ਈਕੋਸਿਸਟਮ ਦਾ ਸਿਰਜਣ ਕਰਨ ਦੇ ਟੀਚਾ ਦੇ ਨਾਲ ਵਿਸ਼ਵ ਬੈਂਕ ਦੇ ਨਾਲ ਵਣ ਹੈਲਥ ਲਈ ਪਸ਼ੂ ਸਿਹਤ ਪ੍ਰਣਾਲੀ ਸਹਾਇਤਾ ( ਏਐੱਚਐੱਸਐੱਸਓਐੱਚ) ‘ਤੇ ਇੱਕ ਸਹਿਯੋਗ ਪ੍ਰੋਜੈਕਟ ‘ਤੇ ਹਸਤਾਖਰ ਕੀਤੇ ਹਨ। ਇਸ ਪ੍ਰੋਜੈਕਟ ਨੂੰ ਪੰਜ ਰਾਜਾਂ ਵਿੱਚ ਕੰਮ ਨਾਲ ਸਬੰਧਿਤ ਕੀਤਾ ਜਾਵੇਗਾ ਅਤੇ ਇਸ ਵਿੱਚ ਪਸ਼ੂ ਸਿਹਤ ਅਤੇ ਰੋਗ ਪ੍ਰਬੰਧਨ ਨਾਲ ਜੁੜੇ ਹਿਤਧਾਰਕਾਂ ਦੇ ਸਮਰੱਥਾ ਨਿਰਮਾਣ ਵਿੱਚ ਸੁਧਾਰ ਲਿਆਉਣ ਦੀ ਪਰਿਕਲਪਨਾ ਕੀਤੀ ਗਈ ਹੈ। ਇਸ ਪ੍ਰੋਜੈਕਟ ਵਿੱਚ ਮਾਨਵ ਸਿਹਤ, ਵਣ ਅਤੇ ਵਾਤਾਵਰਣ ਵਿਭਾਗ ਦੁਆਰਾ ਰਾਸ਼ਟਰੀ ਅਤੇ ਖੇਤਰੀ ਪੱਧਰ ‘ਤੇ ਸਹਿਭਾਗਿਤਾ ਅਤੇ ਸਥਾਨਕ ਪੱਧਰ ‘ਤੇ ਵੀ ਸਮੁਦਾਏ ਭਾਗੀਦਾਰੀ ਸਹਿਤ ਇੱਕ ਸਿਹਤ ਢਾਂਚੇ ਦਾ ਸਿਰਜਣ ਕਰਨ ਅਤੇ ਉਸ ਨੂੰ ਮਜ਼ਬੂਤ ਬਣਾਉਣ ਦੀ ਗੱਲ ਕੀਤੀ ਗਈ ਹੈ।
ਇਸ ਪ੍ਰੋਜੈਕਟ ਦਾ ਟੀਚਾ ਭਾਗ ਲੈਣ ਵਾਲੇ ਪੰਜ ਰਾਜਾਂ 151 ਜ਼ਿਲ੍ਹਿਆਂ ਨੂੰ ਕਵਰ ਕਰਨਾ ਹੈ ਜਿਸ ਵਿੱਚ ਇਸ ਦਾ ਟੀਚਾ 75 ਜ਼ਿਲ੍ਹਾਂ/ਖੇਤਰੀ ਪ੍ਰਯੋਗਸ਼ਾਲਾਵਾਂ ਦਾ ਅੱਪਗ੍ਰੇਡੇਸ਼ਨ, 300 ਪਸ਼ੂ ਮੈਡੀਕਲ ਹਸਪਤਾਲਾਂ/ਡਿਸਪੈਂਸਰੀਆਂ ਦਾ ਅੱਪਗ੍ਰੇਡੇਸ਼ਨ/ਮਜ਼ਬੂਤੀ ਕਰਨ, 9000 ਪੈਰਾ ਵੇਟੇਨਰੀ ਮੈਡੀਕਲਾਂ/ ਡਾਇਗਨੋਸਟਿਕ ਪੇਸ਼ੇਵਰਾਂ ਅਤੇ 5500 ਪਸ਼ੂ ਮੈਡੀਕਲ ਪੇਸ਼ੇਵਰਾਂ ਨੂੰ ਟ੍ਰੇਡ ਕਰਨਾ ਹੈ। ਉਪਰੋਕਤ ਦੇ ਇਲਾਵਾ ਛੇ ਲੱਖ ਘਰਾਂ ਤੱਕ ਪਹੁੰਚਣ ਦੇ ਦੁਆਰੇ ਸਮੁਦਾਇਕ ਪੱਧਰ ‘ਤੇ ਜੂਨੋਟਿਕ ਰੋਗਾਂ ਤੋਂ ਬਚਾਅ ਅਤੇ ਮਹਾਮਾਰੀ ਤਿਆਰੀ ‘ਤੇ ਜਾਗਰੂਕਤਾ ਅਭਿਆਨ ਵੀ ਚਲਾਇਆ ਜਾਵੇਗਾ।
ਇਸ ਸਹਿਯੋਗ ਪ੍ਰੋਜੈਕਟ ਦਾ ਲਾਗੂਕਰਨ 1228.70 ਕਰੋੜ ਰੁਪਏ ਦੇ ਵਿੱਤੀ ਪ੍ਰਾਵਧਾਨ ਦੇ ਨਾਲ ਕੇਂਦਰੀ ਖੇਤਰ ਯੋਜਨਾ ਦੇ ਰੂਪ ਵਿੱਚ ਪੰਜ ਸਾਲ ਦੀ ਮਿਆਦ ਦੇ ਦੌਰਾਨ ਕੀਤਾ ਜਾਵੇਗਾ। ਇਸ ਦੇ ਇਲਾਵਾ, ਇਹ ਪ੍ਰੋਜੈਕਟ ਨੈੱਟਵਰਕਿੰਗ ਪ੍ਰਯੋਗਸ਼ਾਲਾਵਾਂ ਅਤੇ ਜੂਨੋਟਿਕ ਅਤੇ ਹੋਰ ਪਸ਼ੂ ਰੋਗਾਂ ਦੀ ਵਧੀ ਹੋਈ ਨਿਗਰਾਨੀ ਦੇ ਇਲਾਵਾ ਇਨੋਵੇਟਿਵ ਰੋਗ ਪ੍ਰਬੰਧਨ ਕਾਰਜ ਯੋਜਨਾਵਾਂ ’ਤੇ ਪਸ਼ੂ ਮੈਡੀਕਲ ਅਤੇ ਪੈਰਾ ਵੇਟੇਨਰੀ ਮੈਡੀਕਲਾਂ ਦੇ ਲਗਾਤਾਰ ਟ੍ਰੇਨਿੰਗ ਲਈ ਇੱਕ ਈਕੋਸਿਸਟਮ ਦਾ ਵਿਕਾਸ ਕਰੇਗੀ। ਇਹ ਮੂਲਭੂਤ ਕਾਇਆਕਲਪ ਮਹਾਮਾਰੀ ਰੋਗਾਂ, ਜੋ ਪਸ਼ੂਆਂ ਨੂੰ ਪ੍ਰਭਾਵਿਤ ਕਰਦੇ ਹਨ, ਲਈ ਤਿਆਰੀ ਵਿੱਚ ਸਹਾਇਤਾ ਪ੍ਰਦਾਨ ਕਰਨਗੇ।
ਭਵਿੱਖ ਦੀਆਂ ਮਹਾਮਾਰੀਆਂ ਤੋਂ ਸਾਨੂੰ ਬਚਾਉਣ ਦਾ ਇੱਕਮਾਤਰ ਤਰੀਕਾ ‘‘ ਵਣ ਹੈਲਥ ‘‘ ਨਾਮਕ ਇੱਕ ਸਮੁੱਚੇ ਦ੍ਰਿਸ਼ਟੀਕੋਣ ਦੇ ਰਾਹੀਂ ਹੈ, ਜਿਸ ਦਾ ਕੇਂਦਰ ਲੋਕਾਂ, ਪਸ਼ੂਆਂ ਦੇ ਸਿਹਤ ਅਤੇ ਵਾਤਾਵਰਣ ‘ਤੇ ਹੈ। ਮਜ਼ਬੂਤ ਪਸ਼ੂ ਸਿਹਤ ਪ੍ਰਣਾਲੀਆਂ ਵਣ ਹੈਲਥ ਦ੍ਰਿਸ਼ਟੀਕੋਣ ਦੇ ਲਾਜ਼ਮੀ ਹਿੱਸਿਆਂ ਦੇ ਰੂਪ ਵਿੱਚ ਮਹੱਤਵਪੂਰਣ ਹਨ ਅਤੇ ਫੂਡ ਸੁਰੱਖਿਆ ਅਤੇ ਨਿਰਧਨ ਕਿਸਾਨਾਂ ਦੀ ਆਜੀਵਿਕਾ ਦੀ ਸਹਾਇਤਾ ਕਰਨ ਅਤੇ ਉਭਰਦੀਆਂ ਸੰਕ੍ਰਾਮਕ ਬਿਮਾਰੀਆਂ (ਈਆਈਡੀ) ਅਤੇ ਜੂਨੋਜ ਅਤੇ ਏਐੱਮਆਰ ਦੇ ਜੋਖਿਮ ਨੂੰ ਘੱਟ ਕਰਨ ਲਈ ਜ਼ਰੂਰੀ ਹੈ।
ਇਸ ਨੂੰ ਵਣ ਹੈਲਥ ਪਹਿਲਾਂ ਜਿਵੇਂ ਥੋੜਾ ਕਰਮਚਾਰੀਆਂ ਅਤੇ ਬੁਨਿਆਦੀ ਢਾਂਚੇ ਵਾਲੀ ਰਾਸ਼ਟਰੀ ਪਸ਼ੂ ਮੈਡੀਕਲ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਮਹੱਤਵਪੂਰਣ ਬਿੰਦੂਆਂ ਜਿਵੇਂ ਕਿ ਸੀਮਾਵਰਤੀ ਖੇਤਰ ‘ਤੇ ਰੋਗ ਨਿਗਰਾਨੀ ਕਰਨ ‘ਤੇ ਫੋਕਸ ਕਰਨ ਦੇ ਨਾਲ ਸਮਰੱਥ ਰੂਪ ਨਾਲ ਪਸ਼ੂ ਸਿਹਤ ਪ੍ਰਣਾਲੀ ਨੂੰ ਪ੍ਰਾਥਮਿਕਤਾ ਦੇਣ ਦੇ ਮਾਧਿਅਮ ਨਾਲ ਕੀਤਾ ਜਾ ਸਕਦਾ ਹੈ।
ਭਵਿੱਖ ਵਿੱਚ ਅਜਿਹੀ ਪਸ਼ੂ ਮਹਾਮਾਰੀ ਲਈ ਤਿਆਰੀ ਰੱਖਣਾ ਰਾਸ਼ਟਰੀ ਵਣ ਹੈਲਥ ਮਿਸ਼ਨ ਲਈ ਇੱਕ ਮੁੱਖ ਪ੍ਰਾਥਮਿਕਤਾ ਹੈ। ਮੋਹਰੀ ਰਾਸ਼ਟਰੀ ਵਣ ਹੈਲਥ ਮਿਸ਼ਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਿਭਾਗ ਨੇ ਭਵਿੱਖ ਦੀਆਂ ਪਸ਼ੂ ਬਿਮਾਰੀਆਂ ਅਤੇ ਮਹਾਮਾਰੀਆਂ ਲਈ ‘‘ਪਸ਼ੂ ਮਹਾਮਾਰੀ ਤਿਆਰ ਪਹਿਲ (ਏਪੀਪੀਆਈ)” ਦੀ ਇੱਕ ਕੇਂਦ੍ਰਿਤ ਸੰਰਚਨਾ ਦੀ ਕਲਪਨਾ ਕੀਤੀ ਹੈ। ਏਪੀਪੀਆਈ ਦੇ ਤਹਿਤ ਮੁੱਖ ਗਤੀਵਿਧੀਆਂ ਜੋ ਨਿਸ਼ਪਾਦਨ ਦੇ ਵੱਖ-ਵੱਖ ਚਰਣਾਂ ਵਿੱਚ ਹਨ ਇਸ ਪ੍ਰਕਾਰ ਹਨ :
-
ਨਿਰਧਾਰਿਤ ਸੰਯੁਕਤ ਜਾਂਚ ਅਤੇ ਪ੍ਰਕੋਪ ਪ੍ਰਤਿਕਿਰਿਆ ਟੀਮਾਂ (ਰਾਸ਼ਟਰੀ ਅਤੇ ਰਾਜ)
-
ਇੱਕ ਸਮੁੱਚੇ ਸਮੇਕਿਤ ਰੋਗ ਨਿਗਰਾਨੀ ਪ੍ਰਣਾਲੀ ਦੀ ਰੂਪਰੇਖਾ ਤਿਆਰ ਕਰਨਾ (ਰਾਸ਼ਟਰੀ ਡਿਜੀਟਲ ਪਸ਼ੂਧਨ ਮਿਸ਼ਨ)
-
ਰੈਗੂਲੇਟਰੀ ਸਿਸਟਮ ਨੂੰ ਮਜ਼ਬੂਤ ਕਰਨਾ (ਅਰਥਾਤ ਨੰਦੀ ਔਲਲਾਈਨ ਪੋਰਟਲ ਅਤੇ ਫੀਲਡ ਟੈਸਟਿੰਗ ਦਿਸ਼ਾ-ਨਿਰਦੇਸ਼)
-
ਰੋਗ ਮੋਡਲਿੰਗ ਐਲਗੋਰਿਦਮ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਦਾ ਸਿਰਜਨ ਕਰਨਾ
-
ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਦੇ ਨਾਲ ਆਪਦਾ ਨਿਊਨੀਕਰਣ ਦੀ ਕਾਰਜਨੀਤੀ ਦਾ ਨਿਰਮਾਣ
-
ਪ੍ਰਾਥਮਿਕਤਾ ਵਾਲੇ ਰੋਗਾਂ ਦੇ ਲਈ ਟੀਕਿਆਂ ਨੂੰ ਵਿਕਸਿਤ ਕਰਨ ਦੇ ਲਈ ਲਕਸ਼ਿਤ ਅਨੁਸੰਧਾਨ ਅਤੇ ਵਿਕਾਸ ਆਰੰਭ ਕਰਨਾ
-
ਰੋਗ ਦਾ ਪਤਾ ਲਗਾਉਣ ਦੀ ਸਮਾਂਬੱਧਤਾ ਅਤੇ ਸੰਵੇਦਨਸ਼ੀਲਤਾ ਵਿੱਚ ਸੁਧਾਰ ਲਿਆਉਣ ਦੇ ਲਈ ਜੀਨੋਮਿਕ ਅਤੇ ਵਾਤਾਵਰਣ ਸਬੰਧੀ ਨਿਗਰਾਨੀ ਪੱਧਤੀਆਂ ਦਾ ਨਿਰਮਾਣ ਕਰਨਾ।
************
ਐੱਸਐੱਸਆਰਐੱਮ
(Release ID: 1916191)
Visitor Counter : 176