ਵਿੱਤ ਮੰਤਰਾਲਾ
ਡੀਐੱਫਐੱਸ ਸਕੱਤਰ ਨੇ ਤਿੰਨ ਮਹੀਨੇ ਦੇ ਲੰਬੀ ਮੁਹਿੰਮ ਵਿੱਚ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਤਹਿਤ ਕਵਰੇਜ ਨੂੰ ਹੁਲਾਰਾ ਦੇਣ ਦੇ ਲਈ 10 ਕੇਂਦਰੀ ਮੰਤਰਾਲੇ/ਵਿਭਾਗਾਂ ਦੇ ਨਾਲ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ
Posted On:
12 APR 2023 3:37PM by PIB Chandigarh
ਡਾ. ਵਿਵੇਕ ਜੋਸ਼ੀ, ਸਕੱਤਰ, ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਵਿੱਤ ਮੰਤਰਾਲੇ ਨੇ ਅੱਜ 10 ਕੇਂਦਰੀ ਮੰਤਰਾਲੇ/ਵਿਭਾਗਾਂ, ਕਿਰਤ ਅਤੇ ਰੋਜ਼ਗਾਰ ਮੰਤਰਾਲੇ, ਹਾਊਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲੇ, ਪੰਚਾਇਤੀ ਰਾਜ ਮੰਤਰਾਲੇ, ਗ੍ਰਾਮੀਣ ਵਿਕਾਸ ਮੰਤਰਾਲੇ, ਖੁਰਾਕ ਮੰਤਰਾਲੇ, ਕੋਇਲਾ ਮੰਤਰਾਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਡਾਕ ਵਿਭਾਗ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੇ ਪ੍ਰਤੀਨਿਧੀਆਂ ਦੇ ਨਾਲ ਆਯੋਜਿਤ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ,
ਜਿਸ ਦਾ ਉਦੇਸ਼ ਗ੍ਰਾਮ ਪੰਚਾਇਤ ਪੱਧਰ ‘ਤੇ ਮਾਈਕ੍ਰੋ ਬੀਮਾ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਦੇ ਤਹਿਤ ਕਵਰੇਜ ਨੂੰ ਹੁਲਾਰਾ ਦੇਣਾ ਹੈ। ਦਿਨ 01.04.2023 ਤੋਂ ਲੈ ਕੇ 30.06.2023 ਤੱਕ ਚਲਣ ਵਾਲੇ ਤਿੰਨ ਮਹੀਨੇ ਦੇ ਇਸ ਅਭਿਯਾਨ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ।
ਡਾ. ਜੋਸ਼ੀ ਨੇ ਸਬੰਧਿਤ ਮੰਤਰਾਲੇ/ਵਿਭਾਗਾਂ ਨੂੰ ਦੋਨਾਂ ਮਾਈਕ੍ਰੋ ਬੀਮਾ ਯੋਜਨਾਵਾਂ ਦੇ ਤਹਿਤ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਮੈਂਬਰਾਂ, ਆਂਗਨਵਾੜੀ, ਵਰਕਰਾਂ, ਸਿਹਤ ਵਰਕਰਾਂ, ਸਿਹਤ ਵਰਕਰਾਂ, ਮਾਇਨ ਵਰਕਰ, ਅਸੰਗਠਿਤ ਖੇਤਰ ਦੇ ਸਾਰੇ ਵਰਕਰਾਂ, ਸਟ੍ਰੀਟ ਵੇਂਡਰਾਂ, ਸ਼ਹਿਰੀ ਸਥਾਨਕ ਸੰਸਥਾ ਦੇ ਵਰਕਰਾਂ, ਮਨਰੇਗਾ ਵਰਕਰਾਂ ਅਤੇ ਪੀਐੱਮ ਕਿਸਾ ਲਾਭਾਰਥੀਆਂ ਆਦਿ ਨੂੰ ਅਧਿਕਤਮ ਕਵਰੇਜ ਪ੍ਰਦਾਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਡਾ, ਜੋਸ਼ੀ ਨੇ ਮੰਤਰਾਲੇ/ਵਿਭਾਗਾਂ ਨਾਲ ਇਹ ਸੁਨਿਸ਼ਚਿਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਲਈ ਸਮਰਥਨ ਮੰਗਿਆ ਜਿਸ ਨਾਲ ਕਿ ਇਸ ਮੁਹਿੰਮ ਨੂੰ ਜ਼ਿਆਦਾ ਤੋਂ ਜ਼ਿਆਦਾ ਯੋਗ ਲਾਭਾਰਥੀਆਂ ਤੱਕ ਪਹੁੰਚਾਇਆ ਜਾ ਸਕੇ।
ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਸੰਦਰਭ ਵਿੱਚ
ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦਾ ਉਦੇਸ਼ ਨਾਗਰਿਕਾਂ, ਵਿਸ਼ੇਸ਼ ਰੂਪ ਨਾਲ ਸਮਾਜ ਦੇ ਵੰਚਿਤ ਵਰਗਾਂ ਨੂੰ ਸਮਾਜਿਕ ਸੁਰੱਖਿਆ ਦੇ ਰੂਪ ਵਿੱਚ ਜੀਵਨ ਅਤੇ ਦੁਰਘਟਨਾ ਬੀਮਾ ਕਵਰ ਪ੍ਰਦਾਨ ਕਰਨਾ ਹੈ। ਪੀਐੱਮਜੇਜੇਬੀਵਾਈ ਦੇ ਅਨੁਸਾਰ, ਕਿਸੇ ਵੀ ਕਾਰਨ ਮੌਤ ਹੋਣ ਦੀ ਸਥਿਤੀ ਨਾਲ ਪੀੜ੍ਹਿਤਾਂ ਨੂੰ 2 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕੀਤਾ ਜਾਂਦਾ ਹੈ ਜਦੋਂ ਕਿ ਪੀਐੱਮਐੱਸਬੀਵਾਈ ਦੇ ਅਨੁਸਾਰ ਮੌਤ ਜਾਂ ਸਥਾਈ ਵਿਕਲਾਂਗਤਾ ਦੀ ਹਾਲਤ ਵਿੱਚ 2 ਲੱਖ ਰੁਪਏ ਅਤੇ ਆਂਸ਼ਿਕ ਵਿਕਲਾਂਗਤਾ ਦੀ ਸਥਿਤੀ ਵਿੱਚ 1 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਪ੍ਰਦਾਨ ਕੀਤੀ ਜਾਂਦੀ ਹੈ। ਇਹ ਦੋਨਾਂ ਯੋਜਨਾਵਾਂ ਕਠਿਨ ਪਰਿਸਥਿਤੀਆਂ ਵਿੱਚ ਅੰਸ਼ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੂੰ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰਦੀਆਂ ਹਨ।
****
ਪੀਪੀਜੀ/ਕੇਐੱਮਐੱਨ
(Release ID: 1916190)
Visitor Counter : 137