ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ 12 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਰੱਖਿਆ ਵਿੱਤ ਅਤੇ ਅਰਥ ਸ਼ਾਸਤਰ 'ਤੇ ਤਿੰਨ ਦਿਨੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਨਗੇ

Posted On: 11 APR 2023 3:42PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ 12 ਅਪ੍ਰੈਲ, 2023 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਵਿੱਤ ਅਤੇ ਅਰਥ ਸ਼ਾਸਤਰ 'ਤੇ ਤਿੰਨ ਦਿਨੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਨਗੇ। ਰੱਖਿਆ ਮੰਤਰਾਲੇ (ਵਿੱਤ) ਦੁਆਰਾ ਆਯੋਜਿਤ ਇਹ ਕਾਨਫਰੰਸ ਆਲਮੀ ਪੱਧਰ 'ਤੇ ਉੱਭਰਦੀਆਂ ਸੁਰੱਖਿਆ ਸਬੰਧੀ ਚੁਣੌਤੀਆਂ ਅਤੇ ਨੀਤੀਆਂ ਦੇ ਸੰਦਰਭ ਵਿੱਚ ਰੱਖਿਆ ਵਿੱਤ ਅਤੇ ਅਰਥ ਸ਼ਾਸਤਰ ਬਾਰੇ ਵਿਚਾਰਾਂ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਮੰਨੇ-ਪ੍ਰਮੰਨੇ ਨੀਤੀ ਨਿਰਮਾਤਾਵਾਂ, ਵਿਦਵਾਨਾਂ ਅਤੇ ਦੇਸ਼ ਅਤੇ ਵਿਦੇਸ਼ ਦੇ ਸਰਕਾਰੀ ਅਧਿਕਾਰੀਆਂ ਨੂੰ ਇੱਕ ਮੰਚ ‘ਤੇ ਲਿਆਏਗੀ। ਇਸ ਕਾਨਫਰੰਸ ਵਿੱਚ ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ, ਜਪਾਨ, ਆਸਟ੍ਰੇਲੀਆ, ਸ੍ਰੀਲੰਕਾ, ਬੰਗਲਾਦੇਸ਼ ਅਤੇ ਕੀਨੀਆ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।

 

ਇਸ ਕਾਨਫਰੰਸ ਦਾ ਉਦੇਸ਼ ਵਿਭਿੰਨ ਪ੍ਰਤੀਭਾਗੀਆਂ ਦੇ ਦਰਮਿਆਨ ਸੰਵਾਦ ਅਤੇ ਸਹਿਯੋਗ ਨੂੰ ਹੁਲਾਰਾ ਦੇਣਾ ਅਤੇ ਅਧਿਕਤਮ ਵਿੱਤੀ ਸੰਸਾਧਨਾਂ ਤੇ ਰੱਖਿਆ ਬਜਟ ਦੇ ਪ੍ਰਭਾਵੀ ਲਾਗੂਕਰਨ ਨਾਲ ਦੇਸ਼ ਦੀ ਰੱਖਿਆ ਦੀ ਤਿਆਰੀ ਵਿੱਚ ਯੋਗਦਾਨ ਦੇਣਾ ਹੈ। ਇਸ ਦਾ ਉਦੇਸ਼ ਰੱਖਿਆ ਵਿੱਤ ਅਤੇ ਅਰਥਸ਼ਾਸਤਰ ਨਾਲ ਸਬੰਧਿਤ ਆਲਮੀ ਚਰਚਾਵਾਂ ਵਿੱਚ ਹਿੱਸਾ ਲੈਣਾ ਅਤੇ ਇਸ ਵਿਸ਼ੇ ‘ਤੇ ਇੱਕ ਸਥਾਈ ਰੂਪ-ਰੇਖਾ ਨੂੰ ਪ੍ਰਸਤਾਵਿਤ ਕਰਨਾ ਹੈ।

 

ਇਸ ਕਾਨਫਰੰਸ ਦਾ ਉਦੇਸ਼ ਵਿਭਿੰਨ ਦੇਸ਼ਾਂ ਦੀਆਂ ਉੱਤਕ੍ਰਿਸ਼ਟ ਕਾਰਜ ਪ੍ਰਣਾਲੀਆਂ, ਅਨੁਭਵਾਂ ਅਤੇ ਮਾਹਿਰਤਾ ਦਾ ਪ੍ਰਸਾਰ ਕਰਨਾ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਭਾਰਤੀ ਸੰਦਰਭ ਵਿੱਚ ਸ਼ਾਮਲ ਕਰਨਾ ਹੈ। ਇਹ ਕਾਨਫਰੰਸ ਰੱਖਿਆ ਖੇਤਰ ਵਿੱਚ ਸਵਦੇਸ਼ੀਕਰਣ ਅਤੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਚਲ ਰਹੇ ਸਰਕਾਰ ਦੇ ਪ੍ਰਯਾਸਾਂ ਦਾ ਸਮਰਥਨ ਕਰਨ ਅਤੇ ਪਰਿਵਰਤਨਕਾਰੀ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਰੱਖਿਆ ਵਿੱਤ ਅਤੇ ਅਰਥਸ਼ਾਸਤਰ ਦੇ ਖੇਤਰ ਵਿੱਚ ਵਿਦੇਸ਼ੀ ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਨਾਂ ਅਤੇ ਆਲਮੀ ਨੇਤਾਵਾਂ ਦੇ ਨਾਲ ਸਹਿਯੋਗ ਦੀ ਵੀ ਉਮੀਦ ਕਰਦੀ ਹੈ।

 

ਇਸ ਕਾਨਫਰੰਸ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਨ੍ਹਾਂ ਵਿੱਚ ਸੰਸਾਧਨਾਂ ਦੀ ਕੁਸ਼ਲ ਅਤੇ ਪ੍ਰਭਾਵੀ ਵੰਡ ਅਤੇ ਉਪਯੋਗ ਤੇ ਕਿਫ਼ਾਇਤੀ ਲਾਗਤ ਜ਼ਰੀਏ ਲੌਜੀਸਟਿਕਸ ਦੇ ਪ੍ਰਬੰਧਨ ਸਮੇਤ ਰੱਖਿਆ ਵਿੱਤ ਅਤੇ ਅਰਥਸ਼ਾਸਤਰ ਦੀਆਂ ਵਰਤਮਾਨ ਚੁਣੌਤੀਆਂ ਅਤੇ ਅਵਸਰ ਨਾਲ ਜੁੜੇ ਮੁੱਦੇ ਸ਼ਾਮਲ ਹੋਣਗੇ। ਇਸ ਕਾਨਫਰੰਸ ਵਿੱਚ ਪ੍ਰਤੀਭਾਗੀ ਦੁਨੀਆ ਭਰ ਵਿੱਚ ਰੱਖਿਆ ਪ੍ਰਾਪਤੀ ਨਾਲ ਸਬੰਧਿਤ ਵਿੱਤ ਅਤੇ ਅਰਥਸ਼ਾਸਤਰ ਦੇ ਵਿਭਿੰਨ ਮਾਡਲਾਂ ਅਤੇ ਕਾਰਜ ਪ੍ਰਣਾਲੀਆਂ ਦੇ ਨਾਲ-ਨਾਲ ਰੱਖਿਆ ਖੋਜ ਅਤੇ ਵਿਕਾਸ ਵਿੱਚ ਨਵੀਨਤਮ ਵਿਕਾਸ ਤੇ ਇਨੋਵੇਸ਼ਨਾਂ ‘ਤੇ ਵੀ ਵਿਚਾਰ-ਵਟਾਂਦਰਾ ਕਰਨਗੇ।

ਇਸ ਤੋਂ ਇਲਾਵਾ, ਇਸ ਕਾਨਫਰੰਸ ਵਿੱਚ ਰੱਖਿਆ ਦੇ ਖੇਤਰ ਵਿੱਚ ਮਾਨਵੀ ਸੰਸਾਧਨਾਂ ਦੇ ਪ੍ਰਬੰਧਨ ਨਾਲ ਸਬੰਧਿਤ ਉੱਕ੍ਰਿਸ਼ਟ ਕਾਰਜ ਪ੍ਰਣਾਲੀਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ, ਜਿਸ ਵਿੱਚ ਰੱਖਿਆ ਕਰਮੀਆਂ ਦੀ ਤਨਖਾਹ, ਪੈਨਸ਼ਨ ਅਤੇ ਭਲਾਈ ਸਬੰਧਿਤ ਮੁੱਦਿਆਂ ਅਤੇ ਰੱਖਿਆ ਈਕੋਸਿਸਟਮ ਦੇ ਅੰਦਰ ਨਿਗਰਾਨੀ ਪ੍ਰਣਾਲੀਆਂ ਦੀ ਭੂਮਿਕਾ ਅਤੇ ਕੰਮ ਸ਼ਾਮਲ ਹਨ। ਇਸ ਕਾਨਫਰੰਸ ਦੇ ਬਾਰੇ ਵਧੇਰੇ ਜਾਣਕਾਰੀ ਵੈੱਬਸਾਈਟ : https://cgda.nic.in/ICDFE ‘ਤੇ ਦੇਖੀ ਜਾ ਸਕਦੀ ਹੈ।

***********

ਏਬੀਬੀ/ਐੱਸਏਵੀਵੀਵਾਈ/ਐੱਚਐੱਨ



(Release ID: 1915891) Visitor Counter : 114