ਰੇਲ ਮੰਤਰਾਲਾ

ਆਰਪੀਐੱਫ ਵਿੱਚ ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀਆਂ 9000 ਅਸਾਮੀਆਂ ਲਈ ਭਰਤੀ ਬਾਰੇ ਸਪੱਸ਼ਟੀਕਰਣ

Posted On: 11 APR 2023 5:24PM by PIB Chandigarh

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ)ਵਿੱਚ ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀਆਂ 9000 ਅਸਾਮੀਆਂ ਦੀ ਭਰਤੀ ਦੇ ਸਬੰਧ ਵਿੱਚ ਸੋਸ਼ਲ ਅਤੇ ਪ੍ਰਿੰਟ ਮੀਡੀਆ ਵਿੱਚ ਇੱਕ ਗਲਤ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸਾਰੇ ਸਬੰਧਿਤ ਲੋਕਾਂ ਦੇ ਮਾਰਗਦਰਸ਼ਨ ਲਈ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਆਰਪੀਐੱਫ ਜਾਂ ਰੇਲਵੇ ਮੰਤਰਾਲੇ ਦੁਆਰਾ ਆਪਣੀਆਂ ਅਧਿਕਾਰਿਕ ਵੈੱਬਸਾਈਟਾਂ ਜਾਂ ਕਿਸੇ ਪ੍ਰਿੰਟ ਜਾਂ ਇਲੈਕਟ੍ਰੌਨਿਕ ਮੀਡੀਆ ਦੁਆਰਾ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।

***

ਵਾਈਬੀ/ਡੀਐੱਨਐੱਸ



(Release ID: 1915811) Visitor Counter : 74