ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਕਿਬਿਥੂ (Kibithoo) ਵਿੱਚ ‘ਵਾਈਬ੍ਰੈਂਟ ਵਿਲੇਜ਼ਿਸ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸਰਹੱਦੀ ਪਿੰਡਾਂ ਦੇ ਪ੍ਰਤੀ ਜਨਤਾ ਦਾ ਦ੍ਰਿਸ਼ਟੀਕੋਣ ਬਦਲਿਆ ਹੈ, ਹੁਣ ਸਰਹੱਦੀ ਖੇਤਰ ਵਿੱਚ ਜਾਣ ਵਾਲੇ ਲੋਕ ਇਸ ਨੂੰ ਆਖਰੀ ਪਿੰਡ ਨਹੀਂ ਬਲਕਿ ਭਾਰਤ ਦੇ ਪਹਿਲੇ ਪਿੰਡ ਦੇ ਰੂਪ ਵਿੱਚ ਜਾਣਦੇ ਹਨ

ਸਰਹੱਦੀ ਖੇਤਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਪ੍ਰਾਥਮਿਕਤਾ ਹਨ, ਸੀਮਾ ਦੀ ਸੁੱਰਖਿਆ ਹੀ ਰਾਸ਼ਟਰ ਦੀ ਸੁਰੱਖਿਆ ਹੈ ਇਸ ਲਈ ਮੋਦੀ ਸਰਕਾਰ ਬਾਰਡਰ ‘ਤੇ ਇਨਫ੍ਰਾਸਟ੍ਰਕਚਰ ਨੂੰ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ

ਵਿਰੋਧੀ ਪਾਰਟੀ ਦੀਆਂ 12 ਸਰਕਾਰਾਂ ਬਾਰਡਰ ਇਨਫ੍ਰਾਸਟ੍ਰਕਚਰ ‘ਤੇ ਜੋ ਕੰਮ ਨਹੀਂ ਕਰ ਸਕੀਆਂ, ਉਨ੍ਹਾਂ ਨੂੰ ਮੋਦੀ ਜੀ ਨੇ 2 ਟਰਮਸ ਵਿੱਚ ਹੀ ਕਰ ਲਿਆ ਹੈ

ਸਾਡੀ ਸੈਨਾ ਅਤੇ ITBP ਦੇ ਵੀਰ ਜਵਾਨਾਂ ਦੀ ਬਹਾਦਰੀ ਦੇ ਕਾਰਨ ਕੋਈ ਵੀ ਸਾਡੇ ਦੇਸ਼ ਦੀ ਸੀਮਾ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕਦਾ, ਹੁਣ ਉਹ ਜ਼ਮਾਨੇ ਚਲੇ ਗਏ ਜਦੋਂ ਕੋਈ ਵੀ ਭਾਰਤ ਦੀ ਭੂਮੀ ‘ਤੇ ਕਬਜ਼ਾ ਕਰ ਸਕਦਾ ਸੀ, ਅੱਜ ਇੱਕ ਇੰਚ ਜ਼ਮੀਨ ‘ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ

3 ਪੜਾਵਾਂ ਵਿੱਚ ਹੋਣ ਵਾਲੇ ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ ਦੇ ਜ਼ਰੀਏ ਪੂਰੀ ਉੱਤਰੀ ਸੀਮਾ ਦੇ ਸਾਰੇ ਪਿੰਡਾਂ ਤੋਂ ਪਲਾਇਨ ਨੂੰ ਰੋਕਣਾ, ਟੂਰਿਜ਼ਮ ਨੂੰ ਹੁਲਾਰਾ ਦੇਣਾ ਅਤੇ ਸ਼ਹਿਰਾਂ ਜਿਹੀਆਂ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਾ ਮੋਦੀ ਸਰਕਾਰ ਦਾ ਟੀਚਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਨੇ ਵਿੱਤੀ ਵਰ੍ਹੇ 2022-23 ਤੋਂ

Posted On: 10 APR 2023 7:50PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਕਿਬਿਥੂ ਵਿੱਚ ‘ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਨੌਂ ਮਾਈਕ੍ਰੋ ਹਾਈਡਲ ਪ੍ਰੋਜੈਕਟਾਂ ਅਤੇ 120 ਕਰੋੜ ਦੀ ਲਾਗਤ ਨਾਲ ਆਈਟੀਬੀਪੀ ਦੇ 14 ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖਮੰਤਰੀ ਸ਼੍ਰੀ ਪੇਮਾ ਖਾਂਡੂ, ਕੇਂਦਰੀ ਗ੍ਰਹਿ ਸਕੱਤਰ ਅਤੇ ਭਾਰਤ ਤਿੱਬਤ ਸੀਮਾ ਪੁਲਿਸ (ITBP) ਦੇ ਡਾਇਰੈਕਟਰ ਜਨਰਲ ਸਹਿਤ ਹੋਰ ਪਤਵੰਤੇ ਮੌਜੂਦ ਸਨ

https://static.pib.gov.in/WriteReadData/userfiles/image/image001EHYI.jpg

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਰਹੱਦੀ ਪਿੰਡਾਂ ਪ੍ਰਤੀ ਜਨਤਾ ਦਾ ਦ੍ਰਿਸ਼ਟੀਕੋਣ ਬਦਲਿਆ ਹੈ, ਹੁਣ ਸਰਹੱਦੀ ਖੇਤਰ ਵਿੱਚ ਜਾਣ ਵਾਲੇ ਲੋਕ ਇਸ ਨੂੰ ਆਖਰੀ ਪਿੰਡ ਨਹੀਂ ਬਲਕਿ ਭਾਰਤ ਦੇ ਪਹਿਲੇ ਪਿੰਡ ਦੇ ਰੂਪ ਵਿੱਚ ਜਾਣਦੇ ਹਨ। ਸਰਹੱਦੀ ਖੇਤਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰਾਥਮਿਕਤਾ ਹਨ, ਸੀਮਾ ਦੀ ਸੁਰੱਖਿਆ ਹੀ ਰਾਸ਼ਟਰ ਦੀ ਸੁਰੱਖਿਆ ਹੈ ਇਸ ਲਈ ਮੋਦੀ ਸਰਕਾਰ ਬਾਰਡਰ ‘ਤੇ ਇਨਫ੍ਰਾਸਟ੍ਰਕਚਰ ਨੂੰ ਵਧਾਉਣ ‘ਤੇ ਲਗਾਤਾਰ ਕੰਮ ਕਰ ਰਹੀ ਹੈ।

https://static.pib.gov.in/WriteReadData/userfiles/image/image002TF9F.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 1962 ਦੀ ਲੜਾਈ ਵਿੱਚ ਤਤਕਾਲੀਨ ਕੁਮਾਉਂ ਰੇਜ਼ਿਮੈਂਟ ਨੇ ਅਥਾਹ ਸਾਹਸ ਦਾ ਪਰਿਚੈ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਨਿਸ਼ਚਿੰਤ ਹੋ ਕੇ ਸੌਂਦਾ ਹੈ ਇਸ ਦਾ ਕਾਰਨ ਸਾਡੇ ਹਿੰਮਵੀਰ ਆਈਟੀਬੀਪੀ ਅਤੇ ਸੈਨਾ ਦੇ ਜਵਾਨਾਂ ਦੀ ਬਹਾਦਰੀ ਅਤੇ ਉਨ੍ਹਾਂ ਦਾ ਤਿਆਗ ਤੇ ਕੁਰਬਾਨੀ ਹੈ ਅਤੇ ਉਨ੍ਹਾਂ ਦੇ ਕਾਰਨ ਹੀ ਕੋਈ ਸਾਡੀ ਸੀਮਾ ਵੱਲ ਅੱਖ ਚੁੱਕ ਕੇ ਦੇਖ ਵੀ ਨਹੀਂ ਸਕਦਾ। ਸ਼੍ਰੀ ਸ਼ਾਹ ਨੇ ਕਿਹਾ ਕਿ 13 ਹਜ਼ਾਰ ਫੀਟ ਦੀ ਉੱਚਾਈ ‘ਤੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰ ਰਹੇ ਸਾਰੇ ਜਵਾਨਾਂ ਦਾ ਤਿਆਗ, ਕੁਰਬਾਨੀ, ਬਹਾਦਰੀ, ਉਤਸਾਹ ਅਤੇ ਦੇਸ਼ਭਗਤੀ ਸ਼ਲਾਘਾਯੋਗ ਹਨ।

https://static.pib.gov.in/WriteReadData/userfiles/image/image003WR4E.jpg

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਅਰੁਣਾਚਲ ਵਾਸੀ ਜੈ ਹਿੰਦ ਬੋਲ ਕੇ ਇੱਕ-ਦੂਸਰੇ ਨੂੰ ਵਧਾਈ ਦਿੰਦੇ ਹਨ ਅਤੇ ਇਸੇ ਜਜ਼ਬੇ ਨੇ ਭਾਰਤ ਦੇ ਨਾਲ ਅਰੁਣਾਚਲ ਨੂੰ ਜੋੜ੍ਹ ਕੇ ਰਖਿਆ ਹੈ। ਉਨ੍ਹਾਂ ਕਿਹਾ ਕਿ 10 ਵਰ੍ਹੇ ਪਹਿਲਾਂ ਇੱਥੋਂ ਦੇ ਪਿੰਡਾਂ ਤੋਂ ਪਲਾਇਨ ਹੋ ਰਿਹਾ ਸੀ ਲੇਕਿਨ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਪਿੰਡਾਂ ਤੱਕ ਵਿਕਾਸ ਨੂੰ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੁਆਰਾ ਲਿਆਂਦੇ ਗਏ ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ ਦੇ ਤਹਿਤ ਅਰੁਣਾਚਲ ਪ੍ਰਦੇਸ਼, ਸਿਕਿੱਮ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਉੱਤਰੀ ਸੀਮਾ ਨਾਲ ਲਗਦੇ 19 ਜ਼ਿਲ੍ਹਿਆਂ ਦੇ 46 ਬਲਾਕਾਂ ਵਿੱਚ 2967 ਪਿੰਡਾਂ ਦੇ ਵਿਆਪਕ ਵਿਕਾਸ ਲਈ ਪਹਿਚਾਣ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ, 46 ਬਲੌਕਸ ਵਿੱਚ 662 ਪਿੰਡਾਂ ਦੀ ਲਗਭਗ 1 ਲੱਖ 42 ਹਜ਼ਾਰ ਦੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ। ਇਸ ਯੋਜਨਾ ‘ਤੇ 2022 ਤੋਂ ਲੈ ਕੇ 2026 ਤੱਕ 4800 ਕਰੋੜ ਰੁਪਏ ਖਰਚ ਕੀਤੇ ਜਾਣਗੇ, 11 ਜ਼ਿਲ੍ਹਿਆਂ, 28 ਬਲਾਕਾਂ ਅਤੇ 1451 ਪਿੰਡਾਂ ਨੂੰ ਪਹਿਲੇ ਪੜਾਅ ਵਿੱਚ ਸ਼ਾਮਲ ਕੀਤਾ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਤਹਿਤ 3 ਪੱਧਰਾਂ ‘ਤੇ ਪਿੰਡਾਂ ਦੇ ਵਿਕਾਸ ਕੰਮ ਹੋਣਗੇ। ਵਾਈਬ੍ਰੈਂਟ ਵਿਲੇਜ਼ਸ ਦੇ ਤਹਿਤ ਪਿੰਡਾਂ ਵਿੱਚ ਬਸੇ ਹਰ ਵਿਅਕਤੀ ਦੀਆਂ ਸੁਵਿਧਾਵਾਂ ਦੀ ਚਿੰਤਾ ਭਾਰਤ ਸਰਕਾਰ ਕਰੇਗੀ ਅਤੇ ਵਿਭਿੰਨ ਯੋਜਨਾਵਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਲੋਕਾਂ ਤੱਕ 100% ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਇੱਕ ਵੀ ਘਰ ਅਜਿਹਾ ਨਹੀਂ ਰਹੇਗਾ ਜਿੱਥੇ ਬੁਨਿਆਦੀ ਸੁਵਿਧਾਵਾਂ ਨਹੀਂ ਹੋਣਗੀਆਂ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿੱਤੀ ਸਮਾਵੇਸ਼ ਅਤੇ ਆਰਥਿਕ ਮੌਕਿਆਂ ਨੂੰ ਪ੍ਰੋਤਸਾਹਨ ਦੇਣ ਦਾ ਕੰਮ ਵੀ ਹੋਵੇਗਾ। ਟੂਰਿਜ਼ਮ, ਸਥਾਨਕ ਸੱਭਿਆਚਾਰ ਅਤੇ ਭਾਸ਼ਾ ਦੀ ਸੰਭਾਲ ਕਰਦੇ ਹੋਏ ਇਨ੍ਹਾਂ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਦੂਸਰਾ ਟੀਚਾ ਹੈ ਇੱਥੋਂ ਪਲਾਇਨ ਨੂੰ ਰੋਕਣਾ, ਜਿਸ ਲਈ ਰੋਜ਼ਗਾਰ ਦੀ ਵਿਵਸਥਾ ਇੱਥੇ ਹੀ ਕੀਤੀ ਜਾਵੇਗੀ ਅਤੇ ਪਲਾਇਨ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਪਹਿਲਾਂ ਵਾਲੀ ਸਥਿਤੀ ਲਿਆਉਣ ਦਾ 5 ਸਾਲ ਦਾ ਟੀਚਾ ਰਖਿਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਤੀਸਰਾ ਟੀਚਾ ਹੈ, ਸਰਹੱਦੀ ਪਿੰਡਾਂ ਵਿੱਚ ਬੁਨਿਆਦੀ ਇਨਫ੍ਰਾਸਟ੍ਰਕਚਰ ਖੜ੍ਹਾ ਕਰਨਾ। ਉਨ੍ਹਾਂ ਨੇ ਕਿਹਾ ਕਿ 3 ਪੜਾਵਾਂ ਵਿੱਚ ਹੋਣ ਵਾਲੇ ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ ਦੇ ਜ਼ਰੀਏ ਪੂਰੀ ਉੱਤਰੀ ਸੀਮਾ ਦੇ ਸਾਰੇ ਪਿੰਡਾਂ ਤੋਂ ਪਲਾਇਨ ਨੂੰ ਰੋਕਣਾ, ਟੂਰਿਜ਼ਮ ਨੂੰ ਹੁਲਾਰਾ ਦੇਣਾ ਅਤੇ ਸ਼ਹਿਰਾਂ ਜਿਹੀਆਂ ਸੁਵਿਧਾਵਾਂ ਉਪਲਬਧ ਕਰਵਾਉਣਾ ਮੋਦੀ ਸਰਕਾਰ ਦਾ ਟੀਚਾ ਹੈ।

https://static.pib.gov.in/WriteReadData/userfiles/image/image004GTS9.jpg

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ ਨੂੰ ਮਿਸ਼ਨ ਮੋਡ ਵਿੱਚ ਚਲਾਉਣ ਲਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ, ਰਾਜ, ਜ਼ਿਲ੍ਹਾ ਅਤੇ ਬਲਾਕ-ਪੱਧਰ ‘ਤੇ ਪ੍ਰਸ਼ਾਸਨ ਵਿੱਚ ਪੰਚਾਇਤ ਅਤੇ ਗ੍ਰਾਮ ਸਭਾ ਦੀ ਸਾਂਝੇਦਾਰੀ ਅਤੇ ਜ਼ਿੰਮੇਦਾਰੀ ਸੁਨਿਸ਼ਚਿਤ ਕੀਤੀ ਜਾਵੇਗੀ ਅਤੇ ਸਾਰੀਆਂ ਯੋਜਨਾਵਾਂ ‘ਤੇ 100 ਪ੍ਰਤੀਸ਼ਤ ਅਮਲ ਕਰਨ ਲਈ ਇਨ੍ਹਾਂ ਨੂੰ ਇਨਟੇਗ੍ਰੇਟਿਡ ਅਤੇ ਕੋਆਰਡੀਨੇਟਿਡ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਵਾਈਬ੍ਰੈਂਟ ਵਿਲੇਜ਼ਸ’ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਿੰਡਾਂ ਵਿੱਚ ਰਹਿਣ ‘ਤੇ ਮਾਣ ਹੋਵੇ ਅਤੇ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਪ੍ਰਾਪਤ ਹੋਣ, ਅਜਿਹਾ ਪਿੰਡ ਬਣਾਉਣ ਦੀ ਜ਼ਿੰਮੇਦਾਰੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਰੁਣਾਚਲ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਦੀ ਹੈ। 

https://static.pib.gov.in/WriteReadData/userfiles/image/image005EBA0.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਨੌਂ ਮਾਈਕ੍ਰੋ ਹਾਈਡਲ ਪ੍ਰੋਜੈਕਟਾਂ ਦਾ ਉਦਘਾਟਨ ਵੀ ਹੋਇਆ ਹੈ ਅਤੇ ਇਹ ਲਗਭਗ ਪੂਰੇ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਸਮਰੱਥਾ 725 ਕਿਲੋਵਾਟ ਹੈ ਅਤੇ ਇਨ੍ਹਾਂ ਦੀ ਲਾਗਤ ਲਗਭਗ 30 ਕਰੋੜ ਰੁਪਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾਵਾਂ ਅਰੁਣਾਚਲ ਜਿਹੇ ਦੁਰਗਮ ਭੁਗੋਲਿਕ ਸਥਿਤੀ ਵਾਲੇ ਰਾਜ ਵਿੱਚ ਪਿੰਡਾਂ ਵਿੱਚ ਬਿਜਲੀ ਸਪਲਾਈ ਸੁਨਿਸ਼ਚਿਤ ਕਰਨਗੀਆਂ। ਇਸ ਦੇ ਨਾਲ ਹੀ ਮੋਦੀ ਸਰਕਾਰ ਸੀਮਾ ‘ਤੇ ਤੈਨਾਤ ਸਾਡੇ ਹਿੰਮਵੀਰ ਅਤੇ ਭਾਰਤੀ ਸੈਨਾ ਦੇ ਜਵਾਨਾਂ ਨੂੰ ਵੀ ਸਾਰੀਆਂ ਸੁਵਿਧਾਵਾਂ ਮਿਲਣਾ ਸੁਨਿਸ਼ਚਿਤ ਕਰੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ 120 ਕਰੋੜ ਦੀ ਲਾਗਤ ਨਾਲ ਆਈਟੀਬੀਪੀ ਦੇ 14 ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਜਿਹੇ ਰਾਜ ਅਰੁਣਾਚਲ ਪ੍ਰਦੇਸ਼ ਵਿੱਚ 6,600 ਸਵੈ-ਸਹਾਇਤਾ ਸਮੂਹਾਂ ਦਾ ਗਠਨ ਹੋ ਚੁੱਕਿਆ ਹੈ ਅਤੇ ਇਨ੍ਹਾਂ ਦੇ ਜ਼ਰੀਏ 53 ਹਜ਼ਾਰ ਤੋਂ ਅਧਿਕ ਮਹਿਲਾਵਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ, ਜੋ ਮਹਿਲਾ ਸਸ਼ਕਤੀਕਰਣ ਦਾ ਇੱਕ ਸ਼ਾਨਦਾਰ ਉਦਾਹਰਣ ਹੈ।

 https://static.pib.gov.in/WriteReadData/userfiles/image/image0062RTH.jpg

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਪੂਰੇ ਨੌਰਥਈਸਟ ਨੂੰ ਇੱਕ ਸਮੱਸਿਆ ਵਾਲੇ ਖੇਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਲੇਕਿਨ ਪਿਛਲੇ 9 ਵਰ੍ਹਿਆਂ ਵਿੱਚ ਮੋਦੀ ਜੀ ਦੀ ਲੁਕ ਈਸਟ ਨੀਤੀ ਕਾਰਨ ਨੌਰਥਈਸਟ ਨੂੰ ਅੱਜ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਖੇਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਜ਼ਮਾਨੇ ਵਿੱਚ ਦਿੱਲੀ ਵਿੱਚ ਬੈਠੇ ਨੇਤਾਵਾਂ ਦੇ ਗਲਤ ਦ੍ਰਿਸ਼ਟੀਕੋਣ ਕਾਰਨ ਇਹ ਖੇਤਰ ਵਿਵਾਦਗ੍ਰਸਤ ਅਤੇ ਬਗਾਵਤ ਨਾਲ ਘਿਰਿਆ ਹੋਇਆ ਸੀ ਅਤੇ ਇੱਥੇ ਸ਼ਾਂਤੀ, ਵਿਕਾਸ ਅਤੇ ਕਨੈਕਟੀਵਿਟੀ ਦੀ ਘਾਟ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਇੱਥੇ ਵਿਵਾਦ /ਝਗੜੇ ਅਤੇ ਬਗਾਵਤ ਖ਼ਤਮ ਹੋ ਰਹੇ ਹਨ ਅਤੇ ਵਿਕਾਸ ਤੇ ਸ਼ਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ-ਪੂਰਬ ਵਿੱਚ 3 ਪੱਧਰਾਂ ‘ਤੇ ਕੰਮ ਕੀਤਾ ਹੈ —ਇੱਥੇ ਦੀ ਬੇਮਿਸਾਲੀ ਸੱਭਿਆਚਾਰਕ ਵਿਰਾਸਤ ਦੀ ਰਖਿਆ ਕੀਤੀ, ਵਿਵਾਦਾਂ ਦਾ ਨਿਪਟਾਰਾ ਕਰਕੇ ਸ਼ਾਂਤੀ ਸਥਾਪਿਤ ਕੀਤੀ ਅਤੇ ਅੱਤਵਾਦੀ ਸਮੂਹਾਂ ਨਾਲ ਕਈ ਸਮਝੌਤੇ ਕੀਤੇ ਜਿਨ੍ਹਾਂ ਨਾਲ 2014 ਦੇ ਮੁਕਾਬਲਤਨ 2022 ਵਿੱਚ ਹਿੰਸਾ ਵਿੱਚ 67 ਪ੍ਰਤੀਸ਼ਤ, ਸੁਰੱਖਿਆ ਬਲਾਂ ਦੀ ਦੇਹਾਂਤ ਵਿੱਚ 60 ਪ੍ਰਤੀਸ਼ਤ ਅਤੇ ਨਾਗਰਿਕਾਂ ਦੇ ਦੇਹਾਂਤ ਵਿੱਚ 83 ਪ੍ਰਤੀਸ਼ਤ ਦੀ ਕਮੀ ਆਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਰੂ, ਐੱਨਐੱਲਐੱਫਟੀ, ਬੋਡੋ, ਕਾਬ੍ਰੀ-ਆਂਗਲੋਂਗ ਸਮਝੌਤੇ ਕੀਤੇ ਅਤੇ ਅੰਤਰਰਾਜੀ ਸੀਮਾ ਵਿਵਾਦ ਸੁਲਝਾਏ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 70 ਪ੍ਰਤੀਸ਼ਤ ਨੌਰਥਈਸਟ ਵਿੱਚੋਂ AFSPA ਨੂੰ ਹਟਾ ਲਿਆ ਹੈ ਅਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਪੂਰੇ ਨੌਰਥਈਸਟ ਤੋਂ ਇਸ ਨੂੰ ਹਟਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਥਿਆਰ ਉਠਾਉਣ ਵਾਲੇ ਯੁਵਾ ਅੱਜ ਮੇਨਸਟ੍ਰੀਮ ਵਿੱਚ ਆ ਕੇ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।

 

 

 

https://static.pib.gov.in/WriteReadData/userfiles/image/image0079ANC.jpg

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਹਰ ਇੱਕ ਨਾਲ ਸ਼ਾਂਤੀ ਚਾਹੁੰਦਾ ਹੈ ਲੇਕਿਨ ਸਾਡੇ ਦੇਸ਼ ਦੀ ਇੱਕ ਇੰਚ ਭੂਮੀ ‘ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕੇਗਾ ਅਤੇ ਇਹ ਨਰੇਂਦਰ ਮੋਦੀ ਸਰਕਾਰ ਦੀ ਨੀਤੀ ਹੇ ਕਿ ਸਾਡੀ ਸੈਨਾ ਅਤੇ ਸੀਮਾ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਸੀਮਾਵਾਂ ਦੀ ਸੁਰੱਖਿਆ ਨੂੰ ਰਾਸ਼ਟਰ ਦੀ ਸੁਰੱਖਿਆ ਮੰਨਦੀ ਹੈ ਅਤੇ ਇਸ ਲਈ ਸੀਮਾ ‘ਤੇ ਇਨਫ੍ਰਾਸਟ੍ਰਕਚਰ ਨਰੇਂਦਰ ਮੋਦੀ ਜੀ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ 2023 ਤੱਕ 547 ਕਿਲੋਮੀਟਰ ਦੀ ਬਾਰਡਰ ਫੈਂਸਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ, 1100 ਕਿਲੋਮੀਟਰ ਤੋਂ ਅਧਿਕ ਬਾਰਡਰ ਰੋਡ ਦਾ ਨਿਰਮਾਣ ਹੋਇਆ ਹੈ, 1057 ਕਿਲੋਮੀਟਰ ‘ਤੇ ਫਲੱਡਲਾਈਟ ਲਗਾਉਣ ਦਾ ਕੰਮ ਹੋ ਚੁੱਕਿਆ ਹੈ, 468 ਬਾਰਡਰ ਆਬਜ਼ਰਵੇਸ਼ਨ ਪੋਸਟਸ (BOPs) ਲਗਾਉਣ ਦਾ ਕੰਮ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਬਾਰਡਰ ਇਨਫ੍ਰਾਸਟ੍ਰਕਚਰ ‘ਤੇ ਜੋ ਕੰਮ 12 ਟਰਮਸ ਵਿੱਚ ਨਹੀਂ ਕਰ ਸਕੀ, ਉਹ ਮੋਦੀ ਜੀ ਨੇ 2 ਟਰਮਸ ਵਿੱਚ ਹੀ ਕਰ ਲਿਆ ਹੈ ਅਤੇ ਇਹ ਮੋਦੀ ਸਰਕਾਰ ਦੀ ਸੀਮਾ ਸੁਰੱਖਿਆ ਪ੍ਰਤੀ ਪ੍ਰਾਥਮਿਕਤਾ ਨੂੰ ਦਰਸਾਉਂਦਾ ਹੈ। ਇਸ ਦੇ ਲਈ ਮੋਦੀ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ ਹਨ।

 

https://static.pib.gov.in/WriteReadData/userfiles/image/image008PEVY.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਵਿਕਾਸ ਲਈ ਵੀ ਅੰਤਰਰਾਸ਼ਟਰੀ ਸੀਮਾ ਦੇ 5 ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਸਾਰੇ ਪਿੰਡਾਂ ਨੂੰ ਆਲਵੈਦਰ ਰੋਡਸ ਨਾਲ ਜੋੜਿਆ ਹੈ, 1859 ਕਿਲੋਮੀਟਰ ਲੰਬੇ ਅਰੁਣਾਚਲ ਫ੍ਰੰਟੀਅਰ ਹਾਈਵੇ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਰਹੱਦੀ ਖੇਤਰਾਂ ਵਿੱਚ 2500 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਕੇ 252 ਬਸਤੀਆਂ ਨੂੰ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਰੁਣਾਚਲ ਸਰਕਾਰ ਨੂੰ 44 ਹਜ਼ਾਰ ਕਰੋੜ ਰੁਪਏ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਸੰਪਰਕ ਦੇ ਖੇਤਰ ਵਿੱਚ ਵੀ 684 ਪਿੰਡਾਂ ਵਿੱਚ 4ਜੀ ਕਨੈਕਟੀਵਿਟੀ ਪਹੁੰਚ ਚੁੱਕੀ ਹੈ ਅਤੇ ਲਗਭਗ 1327 ਸਰਹੱਦੀ ਪਿੰਡਾਂ ਦਾ ਬਿਜਲੀਕਰਣ ਕੀਤਾ ਜਾ ਚੁੱਕਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨਰੇਂਦਰ ਮੋਦੀ ਜੀ ਅਤੇ ਉਨ੍ਹਾਂ ਦੀ ਸਰਕਾਰ ਸਭ ਤੋਂ ਵੱਡੇ ਪ੍ਰਾਥਮਿਕਤਾ ਸਰਹੱਦੀ ਖੇਤਰ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੋਹ ਅਤੇ ਪਿਆਰ ਦੀ ਪਹੁੰਚ ਨਾਲ ਦੂਰੀਆਂ ਘੱਟ ਹੋਈਆਂ ਹਨ।

**************

ਆਰਕੇ/ਏਵਾਈ/ਏਕੇਐੱਸ/ਏਐੱਸ/ਐੱਚਐੱਨ

 



(Release ID: 1915609) Visitor Counter : 105