ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ ਦਾ ਦੌਰਾ ਕੀਤਾ, ਕੋਵਿਡ-19 ਪ੍ਰਬੰਧਨ ਦੇ ਲਈ ਹਸਪਤਾਲ ਦੇ ਇਨਫ੍ਰਾਸਟ੍ਰਕਚਰ ਦੀ ਕੋਵਿਡ ਤਿਆਰੀ ਸੁਨਿਸ਼ਚਿਤ ਕਰਨ ਦੇ ਲਈ ਮੌਕ ਡ੍ਰਿਲ ਦੀ ਸਮੀਖਿਆ ਕੀਤੀ
ਸਭ ਨੂੰ ਕੋਵਿਡ ਉਪਯੁਕਤ ਵਿਵਹਾਰ ਦਾ ਪਾਲਨ ਕਰਨ ਅਤੇ ਕਿਸੇ ਵੀ ਗਲਤ ਸੂਚਨਾ ‘ਤੇ ਰੋਕ ਲਗਾਉਣ ਦੀ ਤਾਕੀਦ ਕੀਤੀ
ਦੇਸ ਭਰ ਵਿੱਚ ਵੱਡੇ ਪੈਮਾਨੇ ‘ਤੇ ਰੂਚੀ ਦੇਖੀ ਗਈ, ਜਿੱਥੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਸੁਵਿਧਾਵਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
Posted On:
10 APR 2023 5:35PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ ਦਾ ਦੌਰਾ ਕੀਤਾ ਅਤੇ ਕੋਵਿਡ-19 ਪ੍ਰਬੰਧਨ ਦੇ ਲਈ ਹਸਪਤਾਲ ਦੀ ਸੰਚਾਲਨਾਤਮਕ ਤਿਆਰੀ ਸੁਨਿਸ਼ਚਿਤ ਕਰਨ ਦੇ ਲਈ ਕੀਤੇ ਜਾ ਰਹੇ ਮੌਕ ਡ੍ਰਿਲ ਦੀ ਸਮੀਖਿਆ ਕੀਤੀ।
ਡਾ. ਮਨਸੁਖ ਮਾਂਡਵੀਆ ਦੁਆਰਾ ਪੋਸਟ ਕੀਤੇ ਗਏ ਇੱਕ ਟਵੀਟ ਵਿੱਚ ਉਨ੍ਹਾਂ ਨੂੰ ਸੁਵਿਧਾਵਾਂ ਦਾ ਦੌਰਾ ਕਰਦੇ ਅਤੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਕੁਝ ਦਿਨ ਪਹਿਲਾਂ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਅਤੇ ਰੋਕਥਾਮ ਤੇ ਪ੍ਰਬੰਧਨ ਦੀ ਤਿਆਰੀਆਂ ਦੇ ਲਈ ਰਾਜਾਂ ਦੇ ਸਿਹਤ ਮੰਤਰੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ। ਇਹ ਫ਼ੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਕਿਸੇ ਵੀ ਸੰਭਾਵਿਤ ਪ੍ਰਕੋਪ ਦੇ ਲਈ ਤਿਆਰੀ ਸੁਨਿਸ਼ਚਿਤ ਕਰਨ ਦੇ ਲਈ ਦੇਸ਼ ਭਰ ਵਿੱਚ ਮੌਕ ਡ੍ਰਿਲ ਆਯੋਜਿਤ ਕੀਤਾ ਜਾਵੇ। ਇਸ ਲਈ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਅੱਜ ਮੌਕ ਡ੍ਰਿਲ ਕਰ ਰਹੇ ਹਨ ਅਤੇ ਰਾਜ ਦੇ ਸਿਹਤ ਮੰਤਰੀ ਆਪਣੇ-ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਕਾਰਜ ਦੀ ਵੀ ਸਮੀਖਿਆ ਕਰ ਰਹੇ ਹਨ।


ਆਰਐੱਮਐੱਲ ਹਸਪਤਾਲ ਦੇ ਦੌਰੇ ਦੇ ਸਮੇਂ, ਡਾ. ਮਾਂਡਵੀਆ ਨੇ ਵਿਭਾਗ ਦੇ ਮੁਖੀਆਂ ਅਤੇ ਕਰਮਚਾਰੀਆਂ ਦੇ ਨਾਲ ਰਸਮੀ ਗੱਲਬਾਤ ਕੀਤੀ। ਉਨ੍ਹਾਂ ਨੇ ਡਾਕਟਰਾਂ, ਨਰਸਾਂ, ਸੁਰੱਖਿਆ ਅਤੇ ਸਵੱਛਤਾ ਸੇਵਾਵਾਂ ਦੇ ਪ੍ਰਮੁਖਾਂ ਦੇ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਦੇ ਉਪਯੋਗੀ ਸੁਝਾਵਾਂ ਨੂੰ ਸੁਣਿਆ। ਗੁਣਵੱਤਾਪੂਰਨ ਨੈਦਿਕ ਪ੍ਰਥਾਵਾਂ, ਸੰਕ੍ਰਮਣ ਕੰਟ੍ਰੋਲ ਦੇ ਉਪਾਵਾਂ, ਹਸਪਤਾਲ ਪ੍ਰਬੰਧਨ, ਸਵੱਛਤਾ ਪ੍ਰਕਿਰਿਆਵਾਂ ਅਤੇ ਰੋਗੀ-ਕੇਂਦ੍ਰਿਤ ਪ੍ਰਾਵਧਾਨਾਂ ਦੇ ਇਰਦ-ਗਰਦ ਸੁਝਾਅ ਦਿੱਤੇ ਗਏ।
ਦੇਸ਼ ਭਰ ਵਿੱਚ ਬਹੁਤ ਜ਼ਿਆਦਾ ਰੂਚੀ ਦੇਖੀ ਗਈ, ਜਿੱਥੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਸਪਤਾਲਾਂ ਅਤੇ ਸੁਵਿਧਾਵਾਂ ਦੀਆਂ ਤਿਆਰੀਆਂ ਅਤੇ ਸਮਰੱਥਾਵਾਂ ਦੀ ਸਮੀਖਿਆ ਕੀਤੀ।

ਕੇਂਦਰੀ ਸਿਹਤ ਮੰਤਰੀ ਨੇ ਪਹਿਲਾਂ ਹੀ ਰਾਜਾਂ ਨੂੰ ਸਤਰਕ ਰਹਿਣ ਅਤੇ ਕੋਵਿਡ-19 ਪ੍ਰਬੰਧਨ ਦੇ ਲਈ ਪੂਰੀ ਤਿਆਰੀ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੇ ਪ੍ਰਤੀ ਤਾਕੀਦ ਕੀਤੀ ਹੈ ਅਤੇ ਸਭ ਨਾਲ ਕੋਵਿਡ ਉਪਯੁਕਤ ਵਿਵਹਾਰ ਦਾ ਪਾਲਨ ਕਰਨ ਦੀ ਤਾਕੀਦ ਕੀਤੀ ਹੈ। ਡਾ. ਮਾਂਡਵੀਆ ਨੇ ਰਾਜਾਂ ਤੋਂ ਆਈਐੱਲਆਈ/ਐੱਸਏਆਰਆਈ ਮਾਮਲਿਆਂ ਦੇ ਰੁਝਾਨਾਂ ਦੀ ਨਿਗਰਾਨੀ ਕਰਕੇ ਉਭਰਦੇ ਹੋਏ ਹੌਟਸਪੌਟ ਦੀ ਪਹਿਚਾਣ ਕਰਨ ਅਤੇ ਕੋਵਿਡ-19 ਤੇ ਇਨਫਲੁਏਂਜਾ ਦੀ ਟੈਸਟਿੰਗ ਅਤੇ ਪੌਜ਼ੀਟਿਵ ਸੈਂਪਲਾਂ ਦੇ ਸੰਪੂਰਨ ਜੀਨੋਮ ਸੀਕਵੈਂਸਿੰਗ ਨੂੰ ਵਧਾਉਣ ਦੇ ਲਈ ਲੋੜੀਂਦੇ ਨਮੂਨੇ ਭੇਜਣ ਦੀ ਵੀ ਤਾਕੀਦ ਕੀਤੀ ਹੈ।
ਇਸ ਅਵਸਰ ‘ਤੇ ਆਰਐੱਮਐੱਲ ਹਸਪਤਾਲ ਦੇ ਡਾਇਰੈਕਟਰ ਤੇ ਮੈਡੀਕਲ ਸੁਪਰਡੈਂਟ, ਡਾ. ਅਜੈ ਸ਼ੁਕਲਾ ਅਤੇ ਸਵੱਛਤਾ ਵਿਭਾਗ ਸਹਿਤ ਵਿਭਿੰਨ ਵਿਭਾਗਾਂ ਦੇ ਪ੍ਰਮੁਖ ਮੌਜੂਦ ਸਨ।
****
ਐੱਮਵੀ
(Release ID: 1915605)
Visitor Counter : 100