ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 10 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਕਿਬਿਥੂ (Kibithoo) ਵਿੱਚ ‘ਵਾਈਬ੍ਰੈਂਟ ਵਿਲੇਜ਼ਿਸ ਵਿਲੇਜ਼ਸ ਪ੍ਰੋਗਰਾਮ’ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਸਰਕਾਰ ਨੇ ਵਿੱਤੀ ਵਰ੍ਹੇ 2022-23 ਤੋਂ 2025-26 ਲਈ ਸੜਕ ਸੰਪਰਕ ਲਈ ਵਿਸ਼ੇਸ਼ ਰੂਪ ਨਾਲ 2500 ਕਰੋੜ ਰੁਪਏ ਸਹਿਤ 4800 ਕਰੋੜ ਰੁਪਏ ਦੇ ਕੇਂਦਰੀ ਯੋਗਦਾਨ ਦੇ ਨਾਲ ‘ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ’ ਨੂੰ ਮਨਜ਼ੂਰੀ ਦਿੱਤੀ ਹੈ
ਇਹ ਪ੍ਰੋਗਰਾਮ ਚੁਣੇ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਉਨ੍ਹਾਂ ਨੂੰ ਆਪਣੇ ਮੂਲ ਸਥਾਨਾਂ ‘ਤੇ ਰਹਿਣ ਲਈ ਪ੍ਰੋਤਸਾਹਿਤ ਕਰੇਗਾ ਜਿਸ ਨਾਲ ਇਨ੍ਹਾਂ ਪਿੰਡਾਂ ਤੋਂ ਪਲਾਇਨ ਰੁਕ ਸਕੇ ਅਤੇ ਸੀਮਾ ਦੀ ਸੁਰੱਖਿਆ ਵਧਾਉਣ ਵਿੱਚ ਮਦਦ ਮਿਲ ਸਕੇ
ਅਰੁਣਾਚਲ ਪ੍ਰਦੇਸ਼, ਸਿਕਿੱਮ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਉੱਤਰੀ ਸੀਮਾ ਨਾਲ ਲਗਦੇ 19 ਜ਼ਿਲ੍ਹਿਆਂ ਦੇ 46 ਬਲਾਕਾਂ ਵਿੱਚ 2967 ਪਿੰਡਾਂ ਦੀ ‘ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ’ ਦੇ ਤਹਿਤ ਵਿਆਪਕ ਵਿਕਾਸ ਲਈ ਪਹਿਚਾਣ ਕੀਤੀ ਗਈ ਹੈ
ਸ਼੍ਰੀ ਅਮਿਤ ਸ਼ਾਹ “ਸਵਰਣ ਜਯੰਤੀ ਸੀਮਾ ਪ੍ਰਕਾਸ਼ ਪ੍ਰੋਗਰਾਮ” ਦੇ ਤਹਿਤ ਬਣਾਏ ਗਏ ਅਰੁਣਾਚਲ ਪ੍ਰਦੇਸ਼ ਦੇ ਨੌਂ ਮਾਈਕ੍ਰੋ ਹਾਈਡਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਗ੍ਰਹਿ ਮੰਤਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਭਾਰਤ-ਤਿਬੱਤ ਸੀਮਾ ਪੁਲਿਸ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਆਈਟੀਬੀਪੀ ਕਰਮਚਾਰੀਆਂ ਦੇ ਨਾਲ ਚਰਚਾ ਵੀ ਕਰਨਗੇ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨਮਤੀ ਮੈ
Posted On:
08 APR 2023 12:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਸਰਕਾਰ ਨੇ ਵਿੱਤੀ ਵਰ੍ਹੇ 2022-23 ਤੋਂ 2025-26 ਲਈ ਸੜਕ ਸੰਪਰਕ ਲਈ ਵਿਸ਼ੇਸ਼ ਰੂਪ ਨਾਲ 2500 ਕਰੋੜ ਰੁਪਏ ਸਹਿਤ 4800 ਕਰੋੜ ਰੁਪਏ ਦੇ ਕੇਂਦਰੀ ਯੋਗਦਾਨ ਨਾਲ ‘ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ’(ਵੀਵੀਪੀ) ਨੂੰ ਮਨਜ਼ੂਰੀ ਦਿੱਤੀ ਹੈ। ਵੀਵੀਪੀ ਇੱਕ ਕੇਂਦਰ ਸਪੌਂਸਰਡ ਯੋਜਨਾ ਹੈ, ਜਿਸ ਦੇ ਤਹਿਤ ਵਿਆਪਕ ਵਿਕਾਸ ਲਈ ਅਰੁਣਾਚਲ ਪ੍ਰਦੇਸ਼, ਸਿਕਿੱਮ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਉੱਤਰੀ ਸੀਮਾ ਨਾਲ ਲਗਦੇ 19 ਜ਼ਿਲ੍ਹਿਆਂ ਦੇ 46 ਬਲਾਕਾਂ ਵਿੱਚ 2967 ਪਿੰਡਾਂ ਦੀ ਪਹਿਚਾਣ ਕੀਤੀ ਗਈ ਹੈ। ਪਹਿਲੇ ਪੜਾਅ ਵਿੱਚ, ਪ੍ਰਾਥਮਿਕਤਾ ਦੇ ਅਧਾਰ ‘ਤੇ 662 ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼ ਦੇ 455 ਪਿੰਡ ਸ਼ਾਮਲ ਹਨ।
ਵਾਈਬ੍ਰੈਂਟ ਵਿਲੇਜ਼ਸ ਪ੍ਰੋਗਰਾਮ ਪਛਾਣ ਕੀਤੇ ਗਏ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਉਨ੍ਹਾਂ ਨੂੰ ਆਪਣੇ ਮੂਲ ਸਥਾਨਾਂ ‘ਤੇ ਰਹਿਣ ਲਈ ਪ੍ਰੋਤਸਾਹਿਤ ਕਰੇਗਾ ਜਿਸ ਨਾਲ ਇਨ੍ਹਾਂ ਪਿੰਡਾਂ ਤੋਂ ਪਲਾਇਨ ਰੁਕ ਸਕੇ ਅਤੇ ਸੀਮਾ ਦੀ ਸੁਰੱਖਿਆ ਵਧਾਉਣ ਵਿੱਚ ਮਦਦ ਮਿਲ ਸਕੇ। ਸਪੌਂਸਰਡ ਯੋਜਨਾਵਾਂ ‘ਤੇ 100 ਪ੍ਰਤੀਸ਼ਤ ਅਮਲ ਨੂੰ ਸੁਨਿਸ਼ਚਿਤ ਕਰਨ ਲਈ ਚੁਣੇ ਹੋਏ ਪਿੰਡਾਂ ਲਈ ਕਾਰਜ ਯੋਜਨਾ ਤਿਆਰ ਕਰੇਗਾ। ਪਿੰਡਾਂ ਦੇ ਵਿਕਾਸ ਲਈ ਪਹਿਚਾਣ ਗਏ ਫੋਕਸ ਖੇਤਰਾਂ ਵਿੱਚ ਸੜਕ ਸੰਪਰਕ, ਪੇਯਜਲ, ਸੂਰਜੀ ਅਤੇ ਪੌਣ ਊਰਜਾ ਸਹਿਤ ਬਿਜਲੀ, ਮੋਬਾਈਲ ਅਤੇ ਇੰਟਰਨੈੱਟ ਕਨੈਕਟੀਵਿਟੀ, ਟੂਰਿਸਟ ਸੈਂਟਰ, ਬਹੁਉਦੇਸ਼ੀ ਕੇਂਦਰ ਅਤੇ ਸਿਹਤ ਸਬੰਧੀ ਬੁਨਿਆਦੀ ਢਾਂਚਾ ਅਤੇ ਸਿਹਤ ਭਲਾਈ ਕੇਂਦਰ ਸ਼ਾਮਲ ਹਨ।
ਸ਼੍ਰੀ ਅਮਿਤ ਸ਼ਾਹ 10 ਅਪ੍ਰੈਲ ਨੂੰ ਕਿਬਿਥੂ ਵਿੱਚ “ਸਵਰਣ ਜਯੰਤੀ ਸੀਮਾ ਪ੍ਰਕਾਸ਼ ਪ੍ਰੋਗਰਾਮ” ਦੇ ਤਹਿਤ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਨੌਂ ਮਾਈਕ੍ਰੋ ਹਾਈਡਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਹ ਬਿਜਲੀ ਪ੍ਰੋਜੈਕਟ ਸਰਹੱਦੀ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਸਸ਼ਕਤੀਕਰਣ ਵਿੱਚ ਮਦਦ ਕਰੇਗਾ। ਸ਼੍ਰੀ ਸ਼ਾਹ ਲਿਕਾਬਾਲੀ (ਅਰੁਣਾਚਲ ਪ੍ਰਦੇਸ਼), ਛਪਰਾ (ਬਿਹਾਰ), ਨੂਰਾਨਡ (ਕੇਰਲ) ਅਤੇ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿੱਚ ਬੁਨਿਆਦੀ ਢਾਂਚੇ ਨੂੰ ਸਸ਼ਕਤ ਕਰਨ ਲਈ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਕਿਬਿਥੂ ਵਿੱਚ ਆਈਟੀਬੀਪੀ ਕਰਮਚਾਰੀਆਂ ਨਾਲ ਚਰਚਾ ਵੀ ਕਰਨਗੇ। ਇਸ ਮੌਕੇ ‘ਤੇ ਸਰਹੱਦੀ ਜ਼ਿਲ੍ਹਿਆਂ ਦੇ ਸਵੈ-ਸਹਾਇਤਾ ਸਮੂਹਾਂ ਦੀ ਮਹਿਲਾ ਮੈਂਬਰਾਂ ਦੁਆਰਾ ਬਣਾਏ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਸ਼੍ਰੀ ਅਮਿਤ ਸ਼ਾਹ ਸਰਹੱਦੀ ਪਿੰਡਾਂ ਦੀਆਂ ਮਹਿਲਾਵਾਂ ਦੇ ਪ੍ਰਯਾਸਾਂ ਨਾਲ ਲਗਾਈ ਗਈ ਪ੍ਰਦਰਸ਼ਨੀ ਵਿੱਚ ਸਟਾਲ ਵੀ ਦੇਖਣਗੇ। ਗਿਆਰ੍ਹਾਂ ਅਪ੍ਰੈਲ ਨੂੰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨਮਤੀ ਮੈਦਾਨ ਦਾ ਦੌਰਾ ਕਰਨਗੇ ਅਤੇ ਵਾਲੌਂਗ ਯੁੱਧ ਸਮਾਰਕ ‘ਤੇ ਸ਼ਰਧਾਂਜਲੀ ਅਰਪਿਤ ਕਰਨਗੇ।
********
ਆਰਕੇ/ਏਵਾਈ/ਏਕੇਐੱਸ/ਏਐੱਸ/ਐੱਚਐੱਨ
(Release ID: 1915357)
Visitor Counter : 149