ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਐੱਨਆਈਐੱਫ ਦੇ 11ਵੇਂ ਦੋ-ਸਾਲਾਂ ਨੈਸ਼ਨਲ ਗ੍ਰਾਸਰੂਟਸ ਇਨੋਵੇਸ਼ਨ ਉਤਕ੍ਰਿਸ਼ਟ ਪਰੰਪਰਾਗਤ ਗਿਆਨ ਪੁਰਸਕਾਰ ਪ੍ਰਧਾਨ ਕੀਤੇ ਅਤੇ ਫਾਈਨ-2023 ਦਾ ਉਦਘਾਟਨ ਕੀਤਾ
ਫਾਈਨ ਇੱਕ ਅਨੋਖਾ ਪ੍ਰਯਾਸ ਹੈ ਜੋ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ ਅਤੇ ਨਾਗਰਿਕਾਂ ਨੂੰ ਉੱਦਮਤਾ ਦੇ ਲਈ ਪ੍ਰੋਤਸਾਹਿਤ ਕਰਦਾ ਹੈ: ਰਾਸ਼ਟਰਪਤੀ ਮੁਰਮੂ
10 ਤੋਂ 13 ਅਪ੍ਰੈਲ ਦੇ ਦਰਮਿਆਨ ਲੋਕ HTTPS://NIF.ORG.IN/FINE2023 ’ਤੇ ਸਲੌਟ ਬੁੱਕ ਕਰਕੇ ਇਨੋਵੇਸ਼ਨਾਂ ਦੀ ਪ੍ਰਦਰਸ਼ਨੀ ਦੇਖ ਸਕਦੇ ਹਨ
Posted On:
10 APR 2023 1:50PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (10 ਅਪ੍ਰੈਲ, 2023) ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ (ਆਰਬੀਸੀਸੀ) ਵਿੱਚ ਐੱਨਆਈਐੱਫ ਦੇ 11ਵੇਂ ਦੋ-ਸਾਲਾਂ ਨੈਸ਼ਨਲ ਗ੍ਰਾਸਰੂਟ ਇਨੋਵੇਸ਼ਨ ਅਤੇ ਉਤਕ੍ਰਿਸ਼ਟ ਪਰੰਪਰਾਗਤ ਗਿਆਨ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਆਰਬੀਸੀਸੀ ਦੇ ਕੋਲ ਸਪੋਰਟਸ ਗ੍ਰਾਉਂਡ ਵਿੱਚ ਫੈਸਟੀਵਲ ਆਵ੍ ਇਨੋਵੇਸ਼ਨ ਐਂਡ ਇੰਟਰਪ੍ਰੈਂਓਰਸ਼ਿਪ (ਫਾਈਨ)-2023 ਦਾ ਵੀ ਉਦਘਾਟਨ ਕੀਤਾ।
ਪੁਰਸਕਾਰ ਸਮਾਰੋਹ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਨਾਗਰਿਕਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਇਨੋਵੇਸ਼ਨ ਸਮਾਧਾਨਾਂ ਨੂੰ ਤਿਆਰ ਕਰਨ ਅਤੇ ਆਪਣੀਆਂ ਸਰਬਉੱਤਮ ਸਮਰੱਥਾਵਾਂ ਦੇ ਅਨੁਸਾਰ ਦੇਸ਼ ਦੀ ਸੇਵਾ ਕਰਨ ਦੀ ਸਮਰੱਥਾ ਹੈ। ਨੈਸ਼ਨਲ ਇਨੋਵੇਸ਼ਨ ਫਾਉਂਡੇਸ਼ਨ (ਐੱਨਆਈਐੱਫ) ਅਜਿਹੇ ਇਨੋਵੇਟਰਸ ਨੂੰ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨਆਈਐੱਫ ਨੇ ਦੇਸ਼ ਦੇ 625 ਤੋਂ ਅਧਿਕ ਜ਼ਿਲ੍ਹਿਆਂ ਤੋਂ 325000 ਤੋਂ ਅਧਿਕ ਤਕਨੀਕੀ ਵਿਚਾਰਾਂ, ਇਨੋਵੇਸ਼ਨਾਂ ਅਤੇ ਪਰੰਪਰਾਗਤ ਗਿਆਨ ਪ੍ਰਥਾਵਾਂ ਦਾ ਇੱਕ ਡੇਟਾਬੇਸ ਤਿਆਰ ਕੀਤਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਐੱਨਆਈਐੱਫ ਨੇ ਆਪਣੇ ਵਿਭਿੰਨ ਪੁਰਸਕਾਰ ਸਮਾਰੋਹਾਂ ਵਿੱਚ 1093 ਜ਼ਮੀਨੀ ਇਨੋਵੇਟਰਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਦਿੱਤੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਨਾ ਸਿਰਫ਼ ਇਨੋਵੇਟਰਾਂ ਦੀਆਂ ਉਪਲਬਧੀਆਂ ਬਲਕਿ ਰਚਨਾਤਮਕਤਾ, ਇਨੋਵੇਸ਼ਨ ਅਤੇ ਇੰਟਰਪ੍ਰੈਂਓਰਸ਼ਿਪ ਦੀ ਭਾਵਨਾ ਦਾ ਜਸ਼ਨ ਮਨਾ ਰਹੇ ਹਨ। ਅਸੀਂ ਆਪਣੇ ਆਸਪਾਸ ਹਰ ਦੂਸਰੇ ਦਿਨ ਛੋਟੀਆਂ-ਛੋਟੀਆਂ ਖੋਜਾਂ ਹੁੰਦੀਆਂ ਹੋਈਆਂ ਦੇਖ ਸਕਦੇ ਹਨ। ਸਾਨੂੰ ਬਸ ਉਸ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਨੂੰ ਸਮਝਣਾ ਅਤੇ ਪ੍ਰੋਤਸਾਹਿਤ ਕਰਨਾ ਹੈ ਜੋ ਪਹਿਲਾਂ ਤੋ ਹੀ ਹਰ ਜਗ੍ਹਾ ਮੌਜੂਦ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਰਚਨਾਤਮਕਤਾ ਨੂੰ ਸਮਰਥਨ ਦੇਣ ਅਤੇ ਵਧਾਉਣ ਦਾ ਇੱਕ ਮਹੱਤਵਪੂਰਨ ਪਹਿਲੂ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਸ਼ਨ ਪੁੱਛਣ ਦੇ ਲਈ ਪ੍ਰੋਤਸਾਹਿਤ ਕਰਨਾ ਹੈ। ਚੌਣਤੀਪੂਰਨ ਸਮੱਸਿਆਵਾਂ ਦੇ ਸਮਾਧਾਨ ਖੋਜਣ ਦੇ ਲਈ ਉਤਸੁਕਤਾ ਅਤੇ ਪੁੱਛਗਿੱਛ ਦੀ ਭਾਵਨਾ ਜ਼ਰੂਰੀ ਹੈ। ਸਾਡੇ ਬੱਚਿਆਂ ਨੂੰ ਵੱਡਾ ਹੋ ਕੇ ਸਮਾਧਾਨ ਪ੍ਰਦਾਤਾ ਬਣਾਉਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਨਾਗਰਿਕਾਂ ਵਿੱਚ ਦੇਸ਼ ਦੀ ਸੇਵਾ ਕਰਨ ਦਾ ਜਜਬਾ ਹੋਣਾ ਚਾਹੀਦਾ ਹੈ। ਉਸ ਨੂੰ ਦੇਸ਼ ਵਿੱਚ ਉਤਪੰਨ ਹੋਣ ਵਾਲੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਵਿੱਚ ਛੋਟੇ ਪੈਮਾਨੇ ’ਤੇ ਯੋਗਦਾਨ ਦੇਣ ਦੇ ਲਈ ਜ਼ਿੰਮੇਦਾਰੀ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਨੋਵੇਟਰਾਂ, ਉੱਦਮੀਆਂ, ਪਰੰਪਰਾਗਤ ਗਿਆਨ ਧਾਰਕਾਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਵਾਤਾਵਰਣ ਦੇ ਅਨੁਕੂਲ ਅਤੇ ਟਿਕਾਊ ਸਮਾਧਾਨ ਖੋਜਣ ਅਤੇ ਇਸ ਦਿਸ਼ਾ ਵਿੱਚ ਇਨੋਵੇਸ਼ਨਾਂ ਨੂੰ ਪ੍ਰੋਤਸਾਹਿਤ ਕਰਨ ਦੇ ਲੀ ਇੱਕ ਸਾਥ ਆਉਣ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਫਾਈਨ ਇੱਕ ਅਨੋਖਾ ਪ੍ਰਯਾਸ ਹੈ ਜੋ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ ਅਤੇ ਨਾਗਰਿਕਾਂ ਨੂੰ ਉਦਮਿਤਾ ਸ਼ੁਰੂ ਕਰਨ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੀ ਪਹਿਚਾਣ ਬਣਾਉਣ ਦੇ ਲਈ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਦਮਸ਼ੀਲਤਾ ਦੀ ਭਾਵਨਾ ਅਤੇ ਚੁਣੌਤੀਪੂਰਨ ਸਮੱਸਿਆਵਾਂ ਦਾ ਸਮਾਧਾਨ ਖੋਜਣ ਦੇ ਉਤਸ਼ਾਹ ਨੂੰ ਹੁਲਾਰਾ ਦੇ ਕੇ ਪੁਰਸਕ੍ਰਿਤ ਕੀਤਾ ਜਾਣਾ ਚਾਹੀਦਾ ਹੈ।
ਲੋਕ 10 ਤੋਂ 13 ਅਪ੍ਰੈਲ, 2023 ਦੇ ਦਰਮਿਆਨ https://nif.org.in/fine2023 ’ਤੇ ਅਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਨੋਵੇਸ਼ਨਾਂ ਦੀ ਪ੍ਰਦਰਸ਼ਨੀ ਦੇਖ ਸਕਦੇ ਹਨ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
***
ਡੀਐੱਸ
(Release ID: 1915349)
Visitor Counter : 154