ਆਯੂਸ਼
ਯੋਗ ਮਹੋਤਸਵ- ਅੰਤਰਰਾਸ਼ਟਰੀ ਯੋਗ ਦਿਵਸ 2023 ਦੀ 75 ਦਿਨਾਂ ਦੀ ਉਲਟੀ ਗਿਣਤੀ (Countdown) ‘ਤੇ ਕੱਲ੍ਹ ਡਿਬਰੂਗੜ੍ਹ, ਅਸਾਮ ਵਿੱਚ ਪ੍ਰੋਗਰਾਮ ਆਯੋਜਿਤ
ਅਸਾਮ ਦੇ ਕੋਲ ਭਾਰਤ ਦਾ ਇੱਕ ਪ੍ਰਮੁੱਖ ਯੋਗ ਟੂਰਿਸਟ ਸਥਲ ਬਣਨ ਦੀ ਸਮਰੱਥਾ- ਸ਼੍ਰੀ ਸਰਬਾਨੰਦ ਸੋਨੋਵਾਲ
प्रविष्टि तिथि:
06 APR 2023 5:17PM by PIB Chandigarh
ਕੇਂਦਰੀ ਆਯੁਸ਼ ਅਤੇ ਪੋਰਟਸ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕੱਲ੍ਹ 7 ਅਪ੍ਰੈਲ ਨੂੰ ਡਿਬਰੂਗੜ੍ਹ, ਅਸਾਮ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2023 “ਯੋਗ ਮਹੋਤਸਵ” ਦੇ 75 ਦਿਨਾਂ ਦੀ ਪੂਰਵ ਸੰਧਿਆ ‘ਤੇ ਗੁਵਾਹਟੀ ਵਿੱਚ ਸੰਵਾਦਦਾਤਾ ਸੰਮੇਲਨ ਨੂੰ ਸੰਬੋਧਨ ਕੀਤਾ।
ਮੀਡੀਆ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਯੋਗ ਮਹੋਤਸਵ- ਅੰਤਰਰਾਸ਼ਟਰੀ ਯੋਗ ਦਿਵਸ 2023 ਦੇ 75 ਦਿਨਾਂ ਦਾ ਪ੍ਰੋਗਰਾਮ ਡਿਬਰੂਗੜ੍ਹ ਯੂਨੀਵਰਸਿਟੀ ਪਰਿਸਰ, ਡਿਬਰੂਗੜ੍ਹ, ਅਸਾਮ ਵਿੱਚ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸਾਮ ਨੇ ਲਗਾਤਾਰ ਦੋ ਵਰ੍ਹੇ ਤੱਕ ਦੋ ਪ੍ਰਮੁੱਖ ਯੋਗ ਮਹੋਤਸਵਾਂ (2022 ਵਿੱਚ ਸ਼ਿਵਸਾਗਰ ਅਤੇ 2023 ਵਿੱਚ ਡਿਬਰੂਗੜ੍ਹ) ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕੀਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਆਯੁਸ਼ ਮੰਤਰਾਲੇ ਨੇ ਰਾਜ ਵਿੱਚ ਜ਼ਬਰਦਸਤ ਸਮਰੱਥਾ ਵਾਲੇ ਖੇਤਰਾਂ ਦੀ ਪਛਾਣ ਕੀਤੀ ਹੈ ਅਤੇ ਯੋਗ ਉਨ੍ਹਾਂ ਵਿੱਚੋਂ ਇੱਕ ਹੈ ਅਤੇ ਇਨ੍ਹਾਂ ਆਯੋਜਨਾਂ ਦੀ ਸਫ਼ਲਤਾ ਨਾ ਕੇਵਲ ਇਸ ਖੇਤਰ ਵਿੱਚ ਯੋਗ ਅਭਿਆਸ ਦੇ ਰੂਪ ਵਿੱਚ ਹੁਲਾਰਾ ਦਿੰਦੀ ਹੈ ਬਲਕਿ ਖੇਤਰ ਲਈ ਨਵੇਂ ਅਵਸਰ ਵੀ ਖੋਲ੍ਹਦੀ ਹੈ।
ਆਯੁਸ਼ ਪਹਿਲਾਂ ‘ਤੇ, ਸ਼੍ਰੀ ਸੋਨੋਵਾਲ ਨੇ ਕਿਹਾ, “ਅਸਾਮ ਵਿੱਚ ਆਯੁਸ਼ ਦੀਆਂ ਬਹੁਤ ਸੰਭਾਵਨਾਵਾਂ ਹਨ। ਸੰਭਾਵਨਾਵਾਂ ਦਾ ਅਹਿਸਾਸ ਕਰਨ ਲਈ, ਗੁਵਾਹਾਟੀ ਵਿੱਚ ਕੇਂਦਰੀ ਆਯੁਰਵੇਦ ਖੋਜ ਸੰਸਥਾਨ (ਸੀਏਆਰਆਈ) ਜਿਹੇ ਸੰਸਥਾਨ ਸਹਿਤ ਅਨੇਕ ਕਦਮ ਉਠਾਏ ਜਾ ਰਹੇ ਹਨ- ਜਿੱਥੇ ਇੱਕ ਫਾਰਮਾਕੋਲੌਜੀ ਅਤੇ ਰਸਾਇਣ ਵਿਗਿਆਨ ਭਵਨ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਲੈਸ ਪ੍ਰਯੋਗਸ਼ਾਲਾ ਸਹਿਤ ਇੱਕ ਅਲੱਗ ਪੰਚਕ੍ਰਮ ਬਲਾਕ ਬਣਾਇਆ ਜਾ ਰਿਹਾ ਸੰਸਥਾਨ ਹੈ। ਅਸੀਂ ਉੱਤਰ-ਪੂਰਬੀ ਸਮ੍ਰਿੱਧ ਲੋਕ ਚਿਕਿਤਸਾ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ। ਇਸ ਲਈ, ਸਾਰੇ 8 ਰਾਜਾਂ ਵਿੱਚ ਉਪਯੁਕਤ ਦਸਤਾਵੇਜ਼ਾਂ ਨਾਲ ਵਿਗਿਆਨਿਕ ਸਰਵੇਖਣ ਕਰਾਉਂਦੇ ਹੋਏ ਇੱਕ ਬੜਾ ਸਰਵੇਖਣ ਕੀਤਾ ਜਾ ਰਿਹਾ ਹੈ ਤਾਕਿ ਸਾਡੀਆਂ ਸਮ੍ਰਿੱਧ ਲੋਕ ਔਸ਼ਧੀਆਂ ਨੂੰ ਮਿਆਰੀ ਬਣਾਇਆ ਜਾ ਸਕੇ ਅਤੇ ਸਾਰੇ ਜ਼ਰੂਰੀ ਕਦਮਾਂ ਤੋਂ ਬਾਅਦ ਮਨੁੱਖੀ ਬਿਮਾਰੀਆਂ ਦੇ ਉਪਚਾਰ ਲਈ ਇਨ੍ਹਾਂ ਨੂੰ ਉਪਲਬਧ ਕਰਾਇਆ ਜਾ ਸਕੇ। ਇਹ ਨਾ ਕੇਵਲ ਵਿਆਪਕ ਰੂਪ ਨਾਲ ਜੀਵਨ ਨੂੰ ਸਮ੍ਰਿੱਧ ਕਰੇਗਾ ਬਲਕਿ ਚਿਕਿਤਸਾ ਅਤੇ ਫਾਰਮਾਕੋਲੋਜੀ ਖੇਤਰਾਂ ਵਿੱਚ ਇਸ ਖੇਤਰ ਲਈ ਆਰਥਿਕ ਅਵਸਰ ਵੀ ਖੋਲ੍ਹੇਗਾ।”
ਯੋਗ ਮਹੋਤਸਵ ਵਿੱਚ ਹਿੱਸਾ ਲੈਣ ਵਾਲੇ ਹੋਰ ਪ੍ਰਮੁੱਖ ਨੇਤਾਵਾਂ ਵਿੱਚ ਤ੍ਰਿਪੁਰਾ ਦੇ ਮੁੱਖਮੰਤਰੀ, ਪ੍ਰੋਫੈਸਰ (ਡਾ.) ਮਾਣਿਕ ਸਾਹਾ, ਅਰੂਣਾਚਲ ਪ੍ਰਦੇਸ਼ ਦੇ ਉਪ ਮੁੱਖਮੰਤਰੀ ਚੋਵਨਾ ਮੀਨ, ਮੇਘਾਲਿਆ ਦੇ ਉਪ ਮੁੱਖਮੰਤਰੀ, ਪ੍ਰੈੱਸਟਨ ਟੋਇਨਸੌਂਗ (Preston Tynsong), ਕੇਂਦਰੀ ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਅਤੇ ਪੈਟਰੋਲੀਅਮ ਅਤੇ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਸ਼ਾਮਲ ਹਨ।
ਅਸਾਮ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੇਸ਼ਵ ਮਹੰਤ, ਮਣੀਪੁਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਸਪਮ ਰੰਜਨ ਸਿੰਘ, ਅਸਾਮ ਦੇ ਉਦਯੋਗ ਅਤੇ ਵਣਜ ਮੰਤਰੀ ਬਿਮਲ ਬੋਰਾ, ਅਰੂਣਾਚਲ ਪ੍ਰਦੇਸ਼ ਦੇ ਸਿਹਤ ਅਤੇ ਭਲਾਈ ਮੰਤਰੀ ਅਲੋ ਲਿਬਾਂਗ, ਮੇਘਾਲਿਆ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਜੇਲ ਅਮਪਾਰੀਨ ਲਿੰਗਦੋਹ, ਸਿਕਿੱਮ ਦੇ ਸ਼ਹਿਰੀ ਵਿਕਾਸ ਮੰਤਰੀ, ਐਲੱਬੀ ਦਾਸ, ਹਾਊਸਫੈੱਡ ਦੇ ਸਾਬਕਾ ਮੰਤਰੀ ਅਤੇ ਚੇਅਰਮੈਨ, ਭਾਬੇਸ਼ ਕਲਿਤਾ, ਅਸਾਮ ਦੇ ਕਿਰਤ ਭਲਾਈ ਵਿਭਾਗ ਦੇ ਮੰਤਰੀ, ਸੰਜੈ ਕਿਸ਼ਨ, ਡਿਬਰੂਗੜ੍ਹ ਦੇ ਵਿਧਾਇਕ ਅਤੇ ਏਆਈਡੀਸੀ ਦੇ ਚੇਅਰਮੈਨ ਪ੍ਰਸ਼ਾਂਤ ਫੁਕਨ, ਆਯੁਸ਼ ਮੰਤਰਾਲੇ ਵਿੱਚ ਸਕੱਤਰ ਵੈਦਯ ਰਾਜੇਸ਼ ਕੋਟੇਚਾ ਦੇ ਨਾਲ ਡਿਬਰੂਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਤੇਨ ਹਜਾਰਿਕਾ ਵੀ ਹਿੱਸਾ ਲੈਣਗੇ।
ਆਯੁਸ਼ ਮੰਤਰਾਲੇ ਨੇ ਬਿਸ਼ਣੁਰਾਭ ਰੰਗਮੰਚ, ਡਿਬਰੂਗੜ੍ਹ ਯੂਨੀਵਰਸਿਟੀ, ਅਸਾਮ ਵਿੱਚ 6 ਤੋਂ 7 ਅਪ੍ਰੈਲ, 2023 ਤੱਕ ਦਵਾਈਆਂ ਦੀ ਆਯੁਸ਼ ਪ੍ਰਣਾਲੀਆਂ -ਆਯੁਰਵੇਦ, ਯੋਗ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਲਗਾਈ ਹੈ।
************
ਐੱਸਕੇ
(रिलीज़ आईडी: 1915268)
आगंतुक पटल : 110