ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਰਸੋਈ ਗੈਸ ਕੀਮਤਾਂ ਨਿਰਧਾਰਿਤ ਦੇ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਵਾਨਗੀ ਦਿੱਤੀ

Posted On: 06 APR 2023 9:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਓਐੱਨਜੀਸੀ/ਓਆਈਐੱਲ (ONGC/OIL) ਦੇ ਨਾਮਜ਼ਦ ਖੇਤਰਾਂ, ਨਵੀਂ ਖੋਜ ਲਾਇਸੈਂਸਿੰਗ ਨੀਤੀ (ਐੱਨਈਐੱਲਪੀ) ਬਲਾਕਾਂ ਅਤੇ ਪ੍ਰੀ-ਐੱਨਈਐੱਲਪੀ ਬਲਾਕਾਂ ਤੋਂ ਪੈਦਾ ਹੋਣ ਵਾਲੀ ਗੈਸ ਲਈ ਸੰਸ਼ੋਧਿਤ ਘਰੇਲੂ ਕੁਦਰਤੀ ਗੈਸ ਮੁੱਲ ਨਿਰਧਾਰਨ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੁਦਰਤੀ ਗੈਸ ਦੀ ਕੀਮਤ ਭਾਰਤੀ ਕਰੂਡ ਬਾਸਕੇਟ ਦੀ ਮਾਸਿਕ ਔਸਤ ਦਾ 10 ਫੀਸਦੀ ਹੋਵੇਗੀ ਅਤੇ ਇਸ ਨੂੰ ਮਾਸਿਕ ਅਧਾਰ 'ਤੇ ਸੂਚਿਤ ਕੀਤਾ ਜਾਵੇਗਾ। ਓਐੱਨਜੀਸੀ ਅਤੇ ਓਆਈਐੱਲ ਦੁਆਰਾ ਉਨ੍ਹਾਂ ਦੇ ਨਾਮਜ਼ਦ ਬਲਾਕਾਂ ਤੋਂ ਪੈਦਾ ਕੀਤੀ ਗਈ ਗੈਸ ਲਈ ਪ੍ਰਸ਼ਾਸਿਤ ਕੀਮਤ ਵਿਧੀ (ਏਪੀਐੱਮ) ਕੀਮਤ ਇੱਕ ਨਿਊਨਤਮ ਅਤੇ ਉਚਤਮ ਸੀਮਾ ਦੇ ਅਧੀਨ ਹੋਵੇਗਾ। ਓਐੱਨਜੀਸੀ ਅਤੇ ਓਆਈਐਲ ਦੁਆਰਾ ਉਨ੍ਹਾਂ ਦੇ ਨਾਮਜ਼ਦ ਬਲਾਕਾਂ ਤੋਂ ਪੈਦਾ ਕੀਤੀ ਗਈ ਗੈਸ ਲਈ ਪ੍ਰਸ਼ਾਸਿਤ ਮੁੱਲ ਨਿਰਧਾਰਿਤ ਤੰਤਰ (ਏਪੀਐੱਮ) ਮੁੱਲ ਇੱਕ ਨਿਊਨਤਮ ਅਤੇ ਉੱਚਤਮ ਸੀਮਾਂ ਦੇ ਤਹਿਤ ਹੋਵੇਗਾ। ਓਐੱਨਜੀਸੀ ਅਤੇ ਓਆਈਐੱਲ ਦੇ ਨਾਮਜ਼ਦ ਖੇਤਰਾਂ ਵਿੱਚ ਨਵੇਂ ਖੂਹਾਂ ਜਾਂ ਖੂਹਾਂ ਤੋਂ ਪੈਦਾ ਹੋਈ ਗੈਸ ਨੂੰ ਏਪੀਐੱਮ ਮੁੱਲ ਤੋਂ 20 ਪ੍ਰਤੀਸ਼ਤ ਦਾ ਪ੍ਰੀਮੀਅਮ ਦਿੱਤਾ ਜਾਵੇਗਾ। ਇਸ ਬਾਰੇ ਵਿਸਤਾਰਿਤ ਨੋਟੀਫਿਕੇਸ਼ਨ ਵੱਖਰੇ ਤੌਰ 'ਤੇ ਜਾਰੀ ਕੀਤਾ ਜਾ ਰਿਹਾ ਹੈ।

 

ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਘਰੇਲੂ ਗੈਸ ਖਪਤਕਾਰਾਂ ਲਈ ਇੱਕ ਸਥਿਰ ਕੀਮਤ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ, ਨਾਲ ਹੀ ਉਤਪਾਦਨ ਵਧਾਉਣ ਦੇ ਲਈ  ਪ੍ਰੋਤਸਾਹਨ ਦੇ ਨਾਲ ਉਤਪਾਦਕਾਂ ਨੂੰ ਬਾਜ਼ਾਰ ਪ੍ਰਤੀਕੂਲ ਉਤਾਅ-ਚੜਾਅ ਨਾਲ ਸੁਰੱਖਿਆ ਪ੍ਰਦਾਨ ਕਰਨਾ ਹੈ।

ਸਰਕਾਰ ਦਾ ਲਕਸ਼ 2030 ਤੱਕ ਭਾਰਤ ਦੇ ਪ੍ਰਾਇਮਰੀ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ ਮੌਜੂਦਾ 6.5 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰਨ ਦਾ ਹੈ। ਇਹ ਸੁਧਾਰ ਕੁਦਰਤੀ ਗੈਸ ਦੀ ਵਰਤੋਂ ਨੂੰ ਵਧਾਉਣ ਵਿੱਚ ਮਦਦ ਕਰਨਗੇ ਅਤੇ ਨਿਕਾਸ ਨੂੰ ਨੈੱਟ ਜ਼ੀਰੋ ਤੱਕ ਘਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਦੇਵੇਗਾ।

ਇਹ ਸੁਧਾਰ ਕੇਂਦਰ ਸਰਕਾਰ ਦੁਆਰਾ ਸ਼ਹਿਰ ਦੇ ਗੈਸ ਸਪਲਾਈ ਸੈਕਟਰ ਲਈ ਘਰੇਲੂ ਗੈਸ ਅਲਾਟਮੈਂਟ ਵਿੱਚ ਮਹੱਤਵਪੂਰਨ ਵਾਧਾ ਕਰਕੇ ਅਤੇ ਭਾਰਤ ਵਿੱਚ ਗੈਸ ਦੀਆਂ ਕੀਮਤਾਂ 'ਤੇ ਅੰਤਰਰਾਸ਼ਟਰੀ ਗੈਸ ਕੀਮਤਾਂ ਦੇ ਵਾਧੇ ਦੇ ਪ੍ਰਭਾਵ ਨੂੰ ਘੱਟ ਕਰਕੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਕੀਤੀਆਂ ਗਈਆਂ ਵਿਭਿੰਨ ਪਹਿਲੂਆਂ ਦਾ ਇਕ ਸਿਲਸਿਲਾ ਹੈ।

 

ਇਨ੍ਹਾਂ ਸੁਧਾਰਾਂ ਨਾਲ ਘਰਾਂ ਵਿੱਚ ਪਾਈਪ ਕੁਦਰਤੀ ਗੈਸ ਅਤੇ ਟਰਾਂਸਪੋਟੇਸ਼ਨ ਦੇ ਲਈ ਕੰਪਰੈੱਸਡ ਨੈਚੂਰਲ ਗੈਸ (ਸੀਐੱਨਜੀ) ਦੀ ਲਾਗਤ ਨੂੰ ਕਾਫ਼ੀ ਘੱਟ ਕਰਨਗੇ। ਘਟੀ ਹੋਈ ਕੀਮਤਾਂ ਨਾਲ ਖਾਦਾਂ 'ਤੇ ਸਬਸਿਡੀ ਦਾ ਬੋਝ ਵੀ ਘਟੇਗਾ ਅਤੇ ਘਰੇਲੂ ਬਿਜਲੀ ਖੇਤਰ ਨੂੰ ਵੀ ਮਦਦ ਮਿਲੇਗੀ। ਨਿਊਨਤਮ ਗੈਸ ਕੀਮਤਾਂ ਦੀ ਵਿਵਸਥਾ ਦੇ ਨਾਲ ਨਵੇਂ ਖੂਹਾਂ ਲਈ 20 ਪ੍ਰਤੀਸ਼ਤ ਪ੍ਰੀਮੀਅਮ ਦੀ ਵਿਵਸਥਾ ਓਐਨਜੀਸੀ ਅਤੇ ਓਆਈਐਲ ਨੂੰ ਅੱਪਸਟਰੀਮ ਸੈਕਟਰ ਵਿੱਚ ਵਾਧੂ ਲੰਬੇ ਸਮੇਂ ਦੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗੀ ਜਿਸ ਨਾਲ ਕੁਦਰਤੀ ਗੈਸ ਦਾ ਉੱਚ ਉਤਪਾਦਨ ਹੋਵੇਗਾ ਅਤੇ ਨਤੀਜੇ ਵਜੋਂ ਜੈਵਿਕ 'ਤੇ ਆਯਾਤ ਨਿਰਭਰਤਾ ਘਟੇਗੀ। ਬਾਲਣ ਸੰਸ਼ੋਧਿਤ ਕੀਮਤ ਦਿਸ਼ਾ-ਨਿਰਦੇਸ਼ ਗੈਸ ਅਧਾਰਿਤ ਅਰਥਵਿਵਸਥਾ ਦੇ ਵਿਕਾਸ ਰਾਹੀਂ ਕਾਰਬਨ ਫੁੱਟਪ੍ਰਿੰਟਸ ਨੂੰ ਘਟਾਉਣ ਨੂੰ ਵੀ ਉਤਸ਼ਾਹਿਤ ਕਰਨਗੇ।

 

ਵਰਤਮਾਨ ਵਿੱਚ ਘਰੇਲੂ ਗੈਸ ਦੀਆਂ ਦਰਾਂ ਨਵੇਂ ਘਰੇਲੂ ਗੈਸ ਮੁੱਲ ਦਿਸ਼ਾ-ਨਿਰਦੇਸ਼ 2014 ਦੇ ਅਨੁਸਾਰ ਤਹਿ ਕੀਤੀ ਜਾਂਦੀ ਹੈ। ਜਿਸ ਨੂੰ 2014 ਵਿੱਚ ਸਰਕਾਰ ਦੁਆਰਾ ਮਨਜ਼ੂਰ ਕੀਤਾ ਗਿਆ ਸੀ। 2014 ਦੀਆਂ ਕੀਮਤਾਂ ਨਿਰਧਾਰਿਤ ਦਿਸ਼ਾ-ਨਿਰਦੇਸ਼ ਵਿੱਚ ਹੈਨਰੀ ਹੱਬ, ਅਲਬੇਨਾ, ਨੈਸ਼ਨਲ ਬੈਲੇਂਸਿੰਗ ਪੁਆਇੰਟ (ਯੂ.ਕੇ.) ਅਤੇ ਰੂਸ ਜਿਹੇ ਚਾਰ ਗੈਸ ਵਪਾਰਕ ਕੇਂਦਰਾਂ 'ਤੇ ਪ੍ਰਚਲਿਤ ਕੀਮਤਾਂ ਦੇ ਅਧਾਰ 'ਤੇ ਛੇ ਮਹੀਨਿਆਂ ਦੀ ਮਿਆਦ ਦੇ ਲਈ ਘਰੇਲੂ ਗੈਸ ਦੀਆਂ ਕੀਮਤਾਂ ਦਾ ਐਲਾਨ ਕਰਨ  ਦੇ ਲਈ ਪ੍ਰਦਾਨ ਕਰਦੇ ਹਨ। 

 

ਇਸ ਤਰਕਸੰਗਤ ਅਤੇ ਸੰਸ਼ੋਧਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ ਕਿਉਂਕਿ ਚਾਰ ਗੈਸ ਹੱਬ 'ਤੇ ਅਧਾਰਿਤ ਪਹਿਲੇ ਦਿਸ਼ਾ-ਨਿਰਦੇਸ਼ਾਂ ਵਿੱਚ ਮਹੱਤਵਪੂਰਨ ਮਿਆਦ ਅਤੇ ਉੱਚ ਅਸਥਿਰਤਾ ਸੀ। ਸੰਸ਼ੋਧਿਤ ਦਿਸ਼ਾ-ਨਿਰਦੇਸ਼ ਕੱਚੇ ਤੇਲ ਦੀਆਂ ਕੀਮਤਾਂ ਨਾਲ ਸਬੰਧਿਤ ਹਨ, ਜੋ ਹੁਣ ਜ਼ਿਆਦਾਤਰ ਉਦਯੋਗ ਦੇ ਇਕਰਾਰਨਾਮਿਆਂ ਵਿੱਚ ਦੇਖੇ ਜਾਂਦੇ ਹਨ, ਜੋ ਸਾਡੇ ਉਪਭੋਗਤਾ ਵਰਤੋਂ ਨਾਲ ਵਧੇਰੇ ਏਕੀਕ੍ਰਿਤ ਹਨ ਅਤੇ ਅਸਲ-ਸਮੇਂ ਦੇ ਅਧਾਰ 'ਤੇ ਗਲੋਬਲ ਵਪਾਰਕ ਬਜ਼ਾਰਾਂ ਵਿੱਚ ਵਧੇਰੇ ਤਰਲਤਾ ਰੱਖਦੇ ਹਨ। ਹੁਣ ਜਦੋਂ ਇਨ੍ਹਾਂ ਤਬਦੀਲੀਆਂ ਨੂੰ ਪ੍ਰਵਾਨਗੀ ਮਿਲ ਗਈ ਹੈ, ਤਾਂ ਪਿਛਲੇ ਮਹੀਨੇ ਲਈ ਭਾਰਤੀ ਕਰੂਡ ਬਾਸਕੇਟ ਮੁੱਲ ਡੇਟਾ ਏਪੀਐੱਮ ਗੈਸ ਦੀ ਕੀਮਤ ਨਿਰਧਾਰਤ ਕਰਨ ਦਾ ਅਧਾਰ ਹੋਵੇਗਾ।

*******

ਡੀਐੱਸ


(Release ID: 1915188) Visitor Counter : 112