ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਸਕੀਮ ਵਿੱਚ 01.04.2023 ਤੋਂ ਅਹਿਮ ਸੁਧਾਰ ਪ੍ਰਭਾਵੀ


ਸੀਜੀਟੀਐੱਮਐੱਸਈ ਨੇ 1 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਸਾਲਾਨਾ ਗਾਰੰਟੀ ਫੀਸ 2% ਪ੍ਰਤੀ ਸਾਲ ਦੀ ਸਿਖਰ ਦਰ ਤੋਂ ਘਟਾ ਕੇ 0.37% ਪ੍ਰਤੀ ਸਾਲ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਗਾਰੰਟੀ ਲਈ ਹੱਦ 2 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਕੀਤੀ ਗਈ

Posted On: 31 MAR 2023 1:58PM by PIB Chandigarh

ਕੇਂਦਰੀ ਬਜਟ 2023-24 ਵਿੱਚ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ 01.04.2023 ਤੋਂ ਸੂਖਮ ਅਤੇ ਛੋਟੇ ਉਦਯੋਗਾਂ ਲਈ 2 ਲੱਖ ਕਰੋੜ ਰੁਪਏ ਦੇ ਵਾਧੂ ਜਮਾਂ-ਮੁਕਤ ਗਾਰੰਟੀਸ਼ੁਦਾ ਕਰਜ਼ੇ ਅਤੇ ਕਰਜ਼ੇ ਦੀ ਲਾਗਤ ਵਿੱਚ ਲਗਭਗ 1 ਪ੍ਰਤੀਸ਼ਤ ਦੀ ਕਮੀ ਨੂੰ ਸਮਰੱਥ ਬਣਾਉਣ ਲਈ ਕਾਰਪਸ ਨੂੰ 9,000 ਕਰੋੜ ਰੁਪਏ ਦੇ ਨਿਵੇਸ਼ ਨਾਲ ਕ੍ਰੈਡਿਟ ਗਰੰਟੀ ਯੋਜਨਾ ਦੇ ਸੁਧਾਰ ਦੀ ਘੋਸ਼ਣਾ ਕੀਤੀ।

ਇਸ ਦੇ ਨਤੀਜੇ ਵਜੋਂ, ਹੇਠ ਲਿਖੇ ਮਹੱਤਵਪੂਰਨ ਕਦਮ ਚੁੱਕੇ ਗਏ ਹਨ:

  • ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਫੰਡ ਟਰੱਸਟ (ਸੀਜੀਟੀਐੱਮਐੱਸਈ) ਦੇ ਕਾਰਪਸ ਵਿੱਚ 30.03.2023 ਨੂੰ 8,000 ਕਰੋੜ ਰੁਪਏ ਦੀ ਰਕਮ ਸ਼ਾਮਲ ਕੀਤੀ ਗਈ ਹੈ।

  • ਸੀਜੀਟੀਐੱਮਐੱਸਈ ਨੇ 1 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਸਾਲਾਨਾ ਗਾਰੰਟੀ ਫੀਸ 2% ਪ੍ਰਤੀ ਸਾਲ ਦੀ ਸਿਖਰ ਦਰ ਤੋਂ ਘਟਾ ਕੇ 0.37% ਪ੍ਰਤੀ ਸਾਲ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਨਾਲ ਸੂਖਮ ਅਤੇ ਛੋਟੇ ਉਦਯੋਗਾਂ ਦੀ ਕਰਜ਼ੇ ਦੀ ਸਮੁੱਚੀ ਲਾਗਤ ਕਾਫੀ ਹੱਦ ਤੱਕ ਘੱਟ ਜਾਵੇਗੀ।

  • ਗਾਰੰਟੀ ਲਈ ਸੀਮਾ 2 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਕਰ ਦਿੱਤੀ ਗਈ ਹੈ।

  • 10 ਲੱਖ ਰੁਪਏ ਤੱਕ ਦੇ ਬਕਾਇਆ ਕਰਜ਼ੇ ਲਈ ਗਾਰੰਟੀ ਦੇ ਸਬੰਧ ਵਿੱਚ ਦਾਅਵਿਆਂ ਦੇ ਨਿਪਟਾਰੇ ਲਈ, ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਹੁਣ ਲੋੜ ਨਹੀਂ ਹੋਵੇਗੀ।

ਸੀਜੀਟੀਐੱਮਐੱਸਈ ਨੇ ਵਿੱਤੀ ਸਾਲ 2022 - 23 ਦੌਰਾਨ 1 ਲੱਖ ਕਰੋੜ ਰੁਪਏ ਦੀਆਂ ਗਾਰੰਟੀਆਂ ਨੂੰ ਮਨਜ਼ੂਰੀ ਦੇਣ ਦੇ ਅੰਕੜੇ ਨੂੰ ਛੂਹ ਕੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ।

****

ਐੱਮਜੇਪੀਐੱਸ 



(Release ID: 1914285) Visitor Counter : 107