ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਜੀ 20 ਮੈਂਬਰਾਂ ਦੀ ਮੰਤਰੀ ਪੱਧਰੀ ਐਲਾਨ ਅਤੇ ਨਤੀਜਾ ਦਸਤਾਵੇਜ਼ ਦੇ ਤਿੰਨ ਤਰਜੀਹੀ ਖੇਤਰਾਂ ਵਿੱਚ ਸਹਿਮਤੀ ਨਾਲ ਅੱਗੇ ਵਧਣ ਨਾਲ ਦੂਜੀ ਈਡਬਲਿਊਜੀ ਬੈਠਕ ਸਮਾਪਤ


ਜਨਤਕ ਭਾਗੀਦਾਰੀ ਦੀਆਂ ਗਤੀਵਿਧੀਆਂ - ਅਸਮ ਸਰਕਾਰ ਵਲੋਂ ਹਰ ਖੇਤਰ ਦੇ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਸਾਈਕਲ ਰੈਲੀਆਂ, ਸਫ਼ਾਈ ਅਭਿਆਨ, ਸਕੂਲਾਂ ਵਿੱਚ ਦਿਖਾਵਟੀ ਜੀ-20, ਰੁੱਖ ਲਗਾਉਣ, ਸੈਮੀਨਾਰ ਅਤੇ ਭਾਸ਼ਣ ਆਯੋਜਿਤ

Posted On: 05 APR 2023 3:46PM by PIB Chandigarh

ਭਾਰਤ ਦੀ ਜੀ 20 ਦੀ ਪ੍ਰਧਾਨਗੀ ਹੇਠ ਦੂਜੀ ਰੋਜ਼ਗਾਰ ਕਾਰਜ ਸਮੂਹ (ਈਡਬਲਿਊਜੀ) ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸਮਾਪਤ ਹੋਈ। ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਕੱਤਰ ਅਤੇ ਜੀ 20 ਈਡਬਲਯੂਜੀ ਦੀ ਚੇਅਰ ਸ਼੍ਰੀਮਤੀ ਆਰਤੀ ਆਹੂਜਾ ਨੇ ਵਿਚਾਰ-ਚਰਚਾ ਨੂੰ ਸੰਚਾਲਿਤ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਦੀ ਪ੍ਰਧਾਨਗੀ ਹੇਠ ਈਡਬਲਯੂਜੀ ਦੇ ਤਿੰਨ ਤਰਜੀਹੀ ਖੇਤਰਾਂ ਨੂੰ ਕਵਰ ਕਰਨ ਵਾਲੇ ਮੰਤਰੀ ਪੱਧਰੀ ਐਲਾਨ ਪੱਤਰ ਅਤੇ ਨਤੀਜਾ ਦਸਤਾਵੇਜ਼ਾਂ ਦੇ ਮੁੱਖ ਤੱਤਾਂ 'ਤੇ ਸਹਿਮਤੀ ਬਣ ਸਕੇ। ਇਹ ਮੀਟਿੰਗ ਈਡਬਲਿਊਜੀ 2023 ਦੇ ਤਰਜੀਹੀ ਖੇਤਰਾਂ 'ਤੇ ਕੇਂਦ੍ਰਤ ਰਹੇਗੀ- i) ਆਲਮੀ ਹੁਨਰ ਪਾੜੇ ਨੂੰ ਪੂਰਨਾ, ii) ਗਿਗ ਅਤੇ ਪਲੇਟਫਾਰਮ ਆਰਥਿਕਤਾ ਅਤੇ ਸਮਾਜਿਕ ਸੁਰੱਖਿਆ, iii) ਸਮਾਜਿਕ ਸੁਰੱਖਿਆ ਦੇ ਟਿਕਾਊ ਵਿੱਤ।

image-day3.jpg

ਅੱਜ ਸਮਾਪਤ ਹੋਈ ਮੀਟਿੰਗ ਵਿੱਚ 19 ਤੋਂ ਵੱਧ ਜੀ-20 ਮੈਂਬਰ ਦੇਸ਼ਾਂ ਦੇ 74 ਪ੍ਰਤੀਨਿਧਾਂ, 7 ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ), ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਅਤੇ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸੰਘ (ਆਈਐੱਸਐੱਸਏ), ਵਿਸ਼ਵ ਬੈਂਕ (ਡਬਲਿਊਬੀ) ਅਤੇ ਏਸ਼ੀਆਈ ਵਿਕਾਸ ਬੈਂਕ (ਏਡੀਬੀ) ਸਮੇਤ 5 ਅੰਤਰਰਾਸ਼ਟਰੀ ਸੰਗਠਨ ਮੌਜੂਦ ਸਨ।

image day3 1.jpg

ਮੀਟਿੰਗ ਦੇ ਪਹਿਲੇ ਦਿਨ, ਉਦਘਾਟਨੀ ਸਮਾਰੋਹ ਨੂੰ ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਸੰਬੋਧਨ ਕੀਤਾ। ਇਸ ਤੋਂ ਬਾਅਦ ਅਸਮ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ, ਐਕਟ ਈਸਟ ਪਾਲਿਸੀ ਮਾਮਲੇ ਅਤੇ ਘੱਟ ਗਿਣਤੀ ਭਲਾਈ ਮੰਤਰੀ ਸ਼੍ਰੀ ਚੰਦਰ ਮੋਹਨ ਪੋਟਵਾਰੀ ਨੇ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਜਨ ਭਾਗੀਦਾਰੀ ਦੇ ਉਪਰਾਲੇ ਤਹਿਤ ਵਿਦਿਆਰਥੀਆਂ ਵੱਲੋਂ ਕਿਰਤ ਵਿਸ਼ਿਆਂ ’ਤੇ ਲਿਖੇ ਲੇਖਾਂ ਦਾ ਸੰਗ੍ਰਹਿ ਵੀ ਰਿਲੀਜ਼ ਕੀਤਾ ਗਿਆ।

image day3 5.jpg

ਮੀਟਿੰਗ ਦਾ ਪਹਿਲਾ ਦਿਨ ਦੂਜੇ ਕਾਰਜ ਸਮੂਹਾਂ ਨਾਲ ਗਿਆਨ ਸਾਂਝਾ ਕਰਨ 'ਤੇ ਕੇਂਦਰਿਤ ਸੀ, ਜਿਨ੍ਹਾਂ ਨੇ ਈਡਬਲਿਊਜੀ ਨਾਲ ਆਪਸੀ ਤੌਰ 'ਤੇ ਤਰਜੀਹੀ ਖੇਤਰਾਂ ਨੂੰ ਸਾਂਝਾ ਕੀਤਾ ਹੈ। ਟਿਕਾਊ ਵਿੱਤ ਕਾਰਜ ਸਮੂਹ, ਡਿਜ਼ੀਟਲ ਆਰਥਿਕਤਾ ਕਾਰਜ ਸਮੂਹ, ਸਿੱਖਿਆ ਕਾਰਜ ਸਮੂਹ, ਜੀ 20 ਉੱਦਮੀ ਖੋਜ ਕੇਂਦਰ ਅਤੇ ਐਲ 20, ਬੀ 20 ਚੇਅਰਜ਼ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਬ੍ਰਹਮਪੁੱਤਰ ਦੇ ਕੰਢੇ 'ਤੇ ਮਹਾਬਾਹੂ ਬ੍ਰਹਮਪੁੱਤਰ ਰਿਵਰ ਹੈਰੀਟੇਜ ਸੈਂਟਰ ਵਿਖੇ ਰਾਤ ਦੇ ਖਾਣੇ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅਸਮੀ ਨਾਚ (ਬੀਹੂ), ਬੰਸਰੀ ਸੰਗੀਤ ਅਤੇ ਲੋਕ ਗੀਤ ਸ਼ਾਮਲ ਸਨ। ਇਸ ਦੀ ਅੰਤਰਰਾਸ਼ਟਰੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। 

ਦੂਜੀ ਈਡਬਲਿਊਜੀ ਮੀਟਿੰਗ ਦੇ ਦੂਜੇ ਦਿਨ ਮੰਤਰੀ ਪੱਧਰੀ ਐਲਾਨ ਪੱਤਰ ਦੇ ਖਰੜੇ 'ਤੇ ਚਰਚਾ ਕੀਤੀ ਗਈ। ਮੈਂਬਰ ਦੇਸ਼ਾਂ ਨੇ ਉਸਾਰੂ ਟਿੱਪਣੀਆਂ ਦੇ ਨਾਲ ਐਲਾਨ ਅਤੇ ਨਤੀਜਾ ਦਸਤਾਵੇਜ਼ ਵਿੱਚ ਸਾਰੇ ਦ੍ਰਿਸ਼ਟੀਕੋਣਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਅੱਗੇ ਵਧਾ ਕੇ ਈਡਬਲਿਊਜੀ ਦੇ ਮੁੱਖ ਤਰਜੀਹੀ ਖੇਤਰਾਂ ਦੇ ਨਤੀਜਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਸੈਸ਼ਨਾਂ ਲਈ ਛੋਟੇ ਯੋਗ ਬ੍ਰੇਕ ਵੀ ਆਯੋਜਿਤ ਕੀਤੇ ਗਏ ਸਨ।

ਦੂਜੇ ਦਿਨ ਲਾਈਵ ਬੈਂਡ ਨਾਲ ਇੱਕ ਸੁਹਾਵਣੀ ਸੰਗੀਤਕ ਸ਼ਾਮ ਦਾ ਆਯੋਜਨ ਵੀ ਕੀਤਾ ਗਿਆ। ਪ੍ਰਤੀਨਿਧੀ ਫੁੱਟ-ਟੈਪਿੰਗ ਸੰਗੀਤ ਦੇ ਨਾਲ ਗਾ ਕੇ ਉਤਸ਼ਾਹ ਨਾਲ ਇਸ ਵਿੱਚ ਸ਼ਾਮਲ ਹੋਏ।

ਤੀਜੇ ਦਿਨ, ਮੰਤਰੀ ਪੱਧਰੀ ਬਿਆਨ ਦੇ ਖਰੜੇ, ਬਾਕੀ ਦਸਤਾਵੇਜ਼ 'ਤੇ ਚਰਚਾ ਕੀਤੀ ਗਈ। ਮੰਤਰੀ ਪੱਧਰੀ ਐਲਾਨ ਤੋਂ ਇਲਾਵਾ, "ਗਿਗ ਅਤੇ ਪਲੇਟਫਾਰਮ ਆਰਥਿਕਤਾ ਅਤੇ ਸਮਾਜਿਕ ਸੁਰੱਖਿਆ" 'ਤੇ ਇੱਕ ਖਰੜਾ ਨਤੀਜਾ ਦਸਤਾਵੇਜ਼ 'ਤੇ ਚਰਚਾ ਕੀਤੀ ਗਈ। ਇਸ ਵਿੱਚ ਦੇਸ਼ਾਂ ਵੱਲੋਂ ਕੀਤੀਆਂ ਟਿੱਪਣੀਆਂ ਅਤੇ ਸੁਝਾਵਾਂ ਨੂੰ ਵਿਚਾਰਿਆ ਗਿਆ ਅਤੇ ਜੀ-20 ਦੇ ਸਾਰੇ ਮੈਂਬਰਾਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਜੀ 20 ਈਡਬਲਿਊਜੀ ਦੀ ਤਿੰਨ ਦਿਨਾ ਮੀਟਿੰਗ ਵਿੱਚ ਜਨਤਕ ਭਾਗੀਦਾਰੀ ਦੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ। ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਪ੍ਰਾਈਵੇਟ ਸੈਕਟਰ, ਅਕਾਦਮਿਕ ਅਤੇ ਸਿਵਲ ਸੁਸਾਇਟੀ ਸਮੇਤ ਜੀਵਨ ਦੇ ਸਾਰੇ ਖੇਤਰਾਂ ਦੇ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਅਸਮ ਸਰਕਾਰ ਵਲੋਂ ਸਾਈਕਲ ਰੈਲੀ, ਸਫਾਈ ਅਭਿਆਨ, ਸਕੂਲਾਂ ਵਿੱਚ ਦਿਖਾਵਟੀ ਜੀ-20, ਪੌਦੇ ਲਗਾਉਣ, ਸੈਮੀਨਾਰ ਅਤੇ ਭਾਸ਼ਣ ਆਯੋਜਿਤ ਕੀਤੇ ਗਏ।

ਜੀ-20 ਦੇ ਡੈਲੀਗੇਟਾਂ ਨੇ ਮੋਟੇ ਅਨਾਜ ਅਤੇ ਅਸਮ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਟਾਲਾਂ ਦਾ ਦੌਰਾ ਕੀਤਾ।

image day3 3.jpg

image day3 2.jpg

ਗੁਹਾਟੀ ਵਿੱਚ ਹੋਈ ਤਿੰਨ ਰੋਜ਼ਾ ਮੀਟਿੰਗ ਵਿੱਚ ਹੋਏ ਵਿਚਾਰ-ਵਟਾਂਦਰੇ ਦੀ ਜਾਣਕਾਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸੰਯੁਕਤ ਸਕੱਤਰ ਰੁਪੇਸ਼ ਕੁਮਾਰ ਠਾਕੁਰ ਨੇ ਪੱਤਰਕਾਰਾਂ ਨੂੰ ਦਿੱਤੀ।

***** 

ਐੱਮਜੇਪੀਐੱਸ


(Release ID: 1914271)