ਜਲ ਸ਼ਕਤੀ ਮੰਤਰਾਲਾ
azadi ka amrit mahotsav

ਜਲ ਜੀਵਨ ਮਿਸ਼ਨ ਨੇ 60 ਪ੍ਰਤੀਸ਼ਤ ਕਵਰੇਜ਼ ਦੀ ਮਹਤੱਵਪੂਰਣ ਉਪਲਬਧੀ ਹਾਸਲ ਕੀਤੀ


ਜਲ ਜੀਵਨ ਮਿਸ਼ਨ ਦੇ ਤਹਿਤ ਵਰ੍ਹੇ 2023 ਵਿੱਚ ਹਰ ਸੈਕਿੰਡ ਵਿੱਚ ਇੱਕ ਟੈਪ ਕਨੈਕਸ਼ਨ ਦਿੱਤਾ ਗਿਆ

ਹੁਣ 11.66 ਕਰੋੜ ਘਰਾਂ ਅਤੇ 58 ਕਰੋੜ ਲੋਕਾਂ ਨੂੰ ਘਰ ਵਿੱਚ ਟੈਪ ਕਨੈਕਸ਼ਨ ਦੇ ਜ਼ਰੀਏ ਸਵੱਛ ਪੇਯਜਲ (ਪੀਣ ਵਾਲਾ ਪਾਣੀ) ਉਪਲਬੱਧ ਹੋ ਰਿਹਾ ਹੈ

ਭਾਰਤ “ਸਾਰਿਆਂ ਦੇ ਲਈ ਸੁਰੱਖਿਅਤ ਅਤੇ ਕਿਫ਼ਾਇਤੀ ਪਾਣੀ” ਦੇ ਐੱਸਡੀਜੀ ਟੀਚੇ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਵੇਗਾ

Posted On: 04 APR 2023 3:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅੱਜ 60 ਪ੍ਰਤੀਸ਼ਤ ਗ੍ਰਾਮੀਣ ਪਰਿਵਾਰਾਂ ਨੂੰ ਟੈਪ ਦੇ ਜ਼ਰੀਏ ਨਾਲ ਸਵੱਛ ਪੇਯਜਲ ਉਪਲਬਧ ਹੋ ਰਿਹਾ ਹੈ। ਭਾਰਤ ਵਿੱਚ 1.55 ਲੱਖ ਤੋਂ ਵਧ ਪਿੰਡਾਂ (ਕੁੱਲ ਪਿੰਡਾਂ ਦੀ ਸੰਖਿਆ ਦਾ 25 ਪ੍ਰਤੀਸ਼ਤ) ਨੂੰ ਹੁਣ ‘ਹਰ ਘਰ ਜਲ’ ਪਹੁੰਚ ਰਿਹਾ ਹੈ। ਯਾਨੀ ਇਨ੍ਹਾਂ ਪਿੰਡਾਂ ਦੇ ਹਰ ਘਰ ਦੇ ਆਪਣੇ ਪਰਿਸਰ ਵਿੱਚ ਟੈਪ ਦੇ ਜ਼ਰੀਏ ਸਵੱਛ ਪੇਯਜਲ ਦੀ ਸੁਵਿਧਾ ਉਪਲਬਧ ਹੈ। ਚਾਲੂ ਵਰ੍ਹੇ ਵਿੱਚ ਜਨਵਰੀ ਤੋਂ ਮਾਰਚ 2023 ਤੱਕ ਜਲ ਜੀਵਨ ਮਿਸ਼ਨ ਦੇ ਤਹਿਤ ਪ੍ਰਤੀ ਸੈਕਿੰਡ ਇੱਕ ਟੈਪ ਕਨੈਕਸ਼ਨ ਪ੍ਰਦਾਨ ਕੀਤਾ ਗਿਆ ਹੈ। ਇਹ ਇੱਕ ਵਰਣਨਯੋਗ ਉਪਲਬਧੀ ਹੈ, ਜਿਸ ਵਿੱਚ ਸਾਲ 2023 ਦੇ ਪਹਿਲੇ ਤਿੰਨ ਮਹੀਨਿਆਂ ਦੇ ਦੌਰਾਨ ਪ੍ਰਤੀਦਿਨ ਔਸਤਨ ਰੂਪ ਨਾਲ 86,894 ਨਵੇਂ ਟੈਪ ਵਾਟਰ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2019 ਨੂੰ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਕੀਤੀ ਸੀ। ਇਸ ਦਾ ਉਦੇਸ਼ ਸਾਰੇ ਗ੍ਰਾਮੀਣ ਪਰਿਵਾਰਾਂ ਨੂੰ ਨਿਯਮਿਤ ਅਤੇ ਦੀਰਘਕਾਲੀ ਅਧਾਰ ‘ਤੇ ਜ਼ਰੂਰੀ ਮਾਤਰਾ ਵਿੱਚ (55 ਐੱਲਪੀਸੀਡੀ) ਉਚਿਤ ਦਬਾਅ ਦੇ ਨਾਲ ਨਿਰਧਾਰਿਤ ਗੁਣਵੱਤਾ ਦਾ ਪਾਣੀ ਉਪਲਬਧ ਕਰਾਉਣਾ ਹੈ। ਜਲ ਜੀਵਨ ਮਿਸ਼ਨ ਦੀ ਸਮੁੱਚੀ ਵਿੱਤੀ ਪ੍ਰਤੀਬੱਧਤਾ 3600 ਬਿਲੀਅਨ (43.80 ਬਿਲੀਅਨ ਅਮਰੀਕੀ ਡਾਲਰ) ਰੁਪਏ ਹੈ ਜੋ ਇਸ ਨੂੰ ਵਿਸ਼ਵ ਦਾ ਇੱਕ ਸਭ ਤੋਂ ਵੱਡਾ ਕਲਿਆਣਕਾਰੀ ਪ੍ਰੋਗਰਾਮ ਬਣਾਉਂਦੀ ਹੈ। ਅਗਸਤ 2019 ਵਿੱਚ ਇਸ ਮਿਸ਼ਨ ਦੇ ਸ਼ੁਰੂਆਤ ਦੇ ਸਮੇਂ, 19.43 ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚੋਂ ਕੇਵਲ 3.23 ਕਰੋੜ (16.65 ਪ੍ਰਤੀਸ਼ਤ) ਪਰਿਵਾਰਾਂ ਦੇ ਕੋਲ ਹੀ ਟੈਪ ਦਾ ਪਾਣੀ ਉਪਲਬਧ ਸੀ। ਕੋਵਿਡ ਮਾਹਾਮਾਰੀ ਅਤੇ ਰੂਸ-ਯੂਕ੍ਰੇਨ ਯੁੱਧ ਦੇ ਕਾਰਨ ਹਾਲ ਦੇ ਵਰ੍ਹਿਆਂ ਵਿੱਚ ਪੈਦਾ ਹੋਈਆਂ ਕਈ ਰੁਕਾਵਟਾਂ ਦੇ ਬਾਵਜੂਦ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਬਾਰੇ ਲਗਾਤਾਰ ਪ੍ਰਯਾਸ ਕੀਤੇ ਹਨ। ਦੇਸ਼ ਨੇ 4 ਅਪ੍ਰੈਲ 2023 ਨੂੰ ‘ਹਰ ਘਰ ਜਲ’ ਦੀ ਇਸ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ, ਜਿਸ ਵਿੱਚ 11.66 ਕਰੋੜ (60 ਪ੍ਰਤੀਸ਼ਤ) ਤੋਂ ਵਧ ਗ੍ਰਾਮੀਣ ਪਰਿਵਾਰਾਂ ਨੁੰ ਉਨ੍ਹਾਂ ਦੇ ਘਰਾਂ ਵਿੱਚ ਟੈਪ ਨਾਲ ਪਾਣੀ ਦੀ ਸਪਲਾਈ ਉਪਲਬਧ ਕਰਵਾਈ ਗਈ ਹੈ। 5 ਰਾਜਾਂ ਗੁਜਰਾਤ, ਤੇਲੰਗਾਨਾ, ਗੋਆ, ਹਰਿਆਣਾ ਅਤੇ ਪੰਜਾਬ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ -ਅੰਡੇਮਾਨ ਅਤੇ ਨਿਕੋਬਾਰ ਦੀਵ ਸਮੂਹ, ਦਮਨ ਦੀਵ ਅਤੇ ਦਾਦਰਾ ਨਗਰ ਹਵੇਲੀ ਤੇ ਪੁੱਦੁਚੇਰੀ ਨੇ ਸੌ ਪ੍ਰਤੀਸ਼ਤ ਕਵਰੇਜ਼ ਹਾਸਲ ਕਰ ਲਈ ਹੈ। ਦੇਸ਼ ਆਪਣੇ ਗ੍ਰਾਮੀਣ ਪਰਿਵਾਰਾਂ ਨੂੰ ਟੈਪ ਦੇ ਮਾਧਿਅਮ ਨਾਲ ਸੁਰੱਖਿਅਤ ਪੇਯਜਲ ਉਪਲਬਧ ਕਰਾਉਣ ਦੇ ਮਾਰਗ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਜਲ ਜੀਵਨ ਮਿਸ਼ਨ ਕੇਵਲ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਨਹੀਂ ਹੈ। ਇਸ ਮਿਸ਼ਨ ਵਿੱਚ ਜਲ ਸਪਲਾਈ ਦੀ ਉਚਿਤਤਾ, ਸੁਰੱਖਿਆ ਅਤੇ ਨਿਯਮਿਤਤਾ ਦੇ ਰੂਪ ਵਿੱਚ ਸੇਵਾ ਸਪਲਾਈ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਜਲ ਜੀਵਨ ਮਿਸ਼ਨ ਨੁੰ ਲਾਗੂ ਕਰਨ ਦੀ ਗਤੀ ਅਤੇ ਉਸ ਦਾ ਪੈਮਾਨਾ ਸ਼ਾਨਦਾਰ ਰਿਹਾ ਹੈ। ਕੇਵਲ 3 ਵਰ੍ਹਿਆਂ ਵਿੱਚ, 40 ਕਰੋੜ ਤੋਂ ਵਧ ਲੋਕਾਂ ਦੇ ਨਾਲ 8.42 ਕਰੋੜ ਤੋਂ ਵਧ ਗ੍ਰਾਮੀਣ ਪਰਿਵਾਰ (ਆਈਐੱਮਆਈਐੱਸ ਸਰੋਤਾਂ ਦੇ ਅਨੁਸਾਰ 4.95 ਵਿਅਕਤੀ ਪ੍ਰਤੀ ਗ੍ਰਾਮੀਣ ਪਰਿਵਾਰ) ਪ੍ਰੋਗਰਾਮ ਦੇ ਤਹਿਤ ਲਾਭਾਰਥੀ ਹੋਏ ਹਨ। ਇਹ ਸੰਖਿਆ ਸੰਯੁਕਤ ਰਾਜ ਅਮਰੀਕਾ ਦੀ 33.1 ਕਰੋੜ ਜਨਸੰਖਿਆ ਤੋਂ ਜ਼ਿਆਦਾ ਹੈ ਅਤੇ ਇਹ ਬ੍ਰਾਜ਼ੀਲ ਦੀ 21 ਕਰੋੜ ਅਤੇ ਨਾਈਜੀਰੀਆ ਦੀ 20 ਕਰੋੜ ਜਨਸੰਖਿਆ ਤੋਂ ਲਗਭਗ ਦੁੱਗਣੀ ਹੈ ਅਤੇ ਮੈਕਸੀਕੋ ਦੀ 12.8 ਕਰੋੜ ਅਤੇ ਜਪਾਨ ਦੀ 12.6 ਕਰੋੜ ਜਨਸੰਖਿਆ ਨਾਲੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। 

ਬੱਚਿਆਂ ਦੀ ਸਿਹਤ ਅਤੇ ਭਲਾਈ ‘ਤੇ ਧਿਆਨ ਦੇਣ ਦੇ ਨਾਲ-ਨਾਲ ਸਾਰੇ ਗ੍ਰਾਮੀਣ ਸਕੂਲਾਂ, ਆਂਗਨਵਾੜੀ ਕੇਂਦਰਾਂ ਅਤੇ ਆਸ਼ਰਮ ਸ਼ਾਲਾਵਾਂ (ਕਬਾਇਲੀ ਰਿਹਾਇਸ਼ੀ ਸਕੂਲਾਂ) ਵਿੱਚ ਪੀਣ, ਦੁਪਹਿਰ ਦਾ ਭੋਜਨ ਪਕਾਉਣ, ਹੱਥ ਧੋਣ ਅਤੇ ਪਖਾਨਿਆਂ ਵਿੱਚ ਉਪਯੋਗ ਕਰਨ ਦੇ ਲਈ ਜਲ ਕਨੈਕਸ਼ਨ ਪ੍ਰਦਾਨ ਕਰਨ ਬਾਰੇ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਹੁਣ ਤੱਕ, 9.03 ਲੱਖ (88.26 ਪ੍ਰਤੀਸ਼ਤ) ਸਕੂਲਾਂ ਅਤੇ 9.36 ਲੱਖ (83.71 ਪ੍ਰਤੀਸ਼ਤ) ਆਂਗਨਵਾੜੀ ਕੇਂਦਰਾਂ ਵਿੱਚ ਟੈਪ ਨਾਲ ਪਾਣੀ ਦੀ ਸਪਲਾਈ ਉਪਲਬਧ ਕਰਵਾਈ ਜਾ ਚੁੱਕੀ ਹੈ। 

ਜਲ ਜੀਵਨ ਮਿਸ਼ਨ ਦੇ ਤਹਿਤ “ਸੁਰੱਖਿਅਤ ਪਾਣੀ ਦੀ ਸਪਲਾਈ” ਮੁੱਖ ਵਿਚਾਰਯੋਗ ਵਿਸ਼ਾ ਰਿਹਾ ਹੈ। ਜਲ ਜੀਵਨ ਮਿਸ਼ਨ ਦੇ ਸ਼ੁਰੂਆਤ ਦੇ ਸਮੇਂ ਦੇਸ਼ ਵਿੱਚ 14,020 ਆਰਸੈਨਿਕ ਅਤੇ 7,996 ਫਲੋਰਾਈਡ ਤੋਂ ਪ੍ਰਭਾਵਿਤ ਬਸਤੀਆਂ ਮੌਜੂਦ ਸਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਗਏ ਠੋਸ ਪ੍ਰਯਾਸਾਂ ਦੇ ਕਾਰਨ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਤੋਂ ਬਾਅਦ ਤਿੰਨ ਵਰ੍ਹਿਆਂ ਦੀ ਛੋਟੀ ਜਿਹੀ ਅਵਧੀ ਵਿੱਚ ਹੀ ਅਜਿਹੀਆਂ ਬਸਤੀਆਂ ਦੀ ਸੰਖਿਆ ਘਟ ਕੇ ਲੜੀਵਾਰ 612 ਅਤੇ 431 ਰਹਿ ਗਈ ਹੈ। ਇਨ੍ਹਾਂ ਬਸਤੀਆਂ ਵਿੱਚ ਵੀ ਹੁਣ ਸਾਰੇ ਲੋਕਾਂ ਦੇ ਲਈ ਪੀਣ ਅਤੇ ਖਾਣਾ ਪਕਾਉਣ ਦੇ ਲਈ ਸੁਰੱਖਿਅਤ ਜਲ ਉਪਲਬਧ ਹੋ ਰਿਹਾ ਹੈ। ਅਸਲ ਵਿੱਚ, ਆਰਸੈਨਿਕ ਜਾਂ ਫਲੋਰਾਈਡ ਤੋਂ ਪ੍ਰਭਾਵਿਤ ਬਸਤੀਆਂ ਵਿੱਚ ਰਹਿਣ ਵਾਲੇ ਸਾਰੇ 1.79 ਕਰੋੜ ਲੋਕਾਂ ਨੂੰ ਹੁਣ ਪੀਣ ਅਤੇ ਖਾਣਾ ਪਕਾਉਣ ਦੇ ਲਈ ਸੁਰੱਖਿਅਤ ਪਾਣੀ ਮੁਹੱਈਆ ਹੋ ਰਿਹਾ ਹੈ। 

ਹੁਣ 2,078 ਵਾਟਰ ਟੈਸਟਿੰਗ ਲੈਬਸ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 1,122 ਐੱਨਏਬੀਐੱਲ ਤੋਂ ਮਾਨਤਾ ਪ੍ਰਾਪਤ ਹਨ। ਪਾਣੀ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ, ਫੀਲਡ ਟੈਸਟ ਕਿੱਟ (ਐੱਫਟੀਕੇ) ਦੀ ਵਰਤੋ ਕਰਕੇ ਜਲ ਦੇ ਨਮੂਨਿਆਂ ਦੇ ਪ੍ਰੀਖਣ ਲਈ ਗ੍ਰਾਮੀਣ ਖੇਤਰਾਂ ਵਿੱਚ 21 ਲੱਖ ਤੋਂ ਵਧ ਮਹਿਲਾਵਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਸਾਲ 2022-23 ਵਿੱਚ, ਐੱਫਟੀਕੇ ਦੇ ਮਾਧਿਅਮ ਨਾਲ 1.03 ਕਰੋੜ ਜਲ ਨਮੂਨਿਆਂ ਦੀ ਟੈਸਟਿੰਗ ਕੀਤੀ ਗਈ ਹੈ ਤੇ ਲੈਬਸ ਦੇ ਜ਼ਰੀਏ 61 ਲੱਖ ਨਮੂਨਿਆਂ ਦੀ ਟੈਸਟਿੰਗ ਕੀਤੀ ਗਈ ਹੈ। ਮਿਸ਼ਨ ਦੁਆਰਾ ਇੱਕ ਵਿਸ਼ੇਸ਼ ‘ਸਵੱਛ ਜਲ ਤੋਂ ਸੁਰੱਖਿਆ’ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਵਰ੍ਹੇ 2022-23 ਦੇ ਦੌਰਾਨ 5.33 ਲੱਖ ਪਿੰਡਾਂ ਵਿੱਚ ਰਸਾਇਣਿਕ ਅਤੇ 4.28 ਲੱਖ ਪਿੰਡਾਂ ਵਿੱਚ ਜੈਵਿਕ ਗੰਦਗੀ (ਮੌਨਸੂਨ ਤੋਂ ਬਾਅਦ) ਦੇ ਲਈ ਜਲ ਗੁਣਵੱਤਾ ਟੈਸਟਿੰਗ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। 

ਸਰਕਾਰ ਦੀ ਜਲ ਗੁਣਵੱਤਾ ਨਿਗਰਾਨੀ ਕੋਸ਼ਿਸ਼ਾਂ ਦੀ ਤਾਕਤ ਦਾ ਇਸ ਤੱਥ ਤੋਂ ਨਤੀਜਾ ਮਿਲਦਾ ਹੈ ਕਿ ਇੱਕਲੇ 2022-23 ਵਿੱਚ 1.64 ਕਰੋੜ ਤੋਂ ਵੱਧ ਜਲ ਨਮੂਨਿਆਂ ਦੀ ਟੈਸਟਿੰਗ ਕੀਤੀ ਗਈ ਹੈ ਜੋ ਕਿ ਵਰ੍ਹੇ 2018-19 (50 ਲੱਖ) ਵਿੱਚ ਟੈਸਟਿੰਗ ਕੀਤੇ ਗਏ ਨਮੂਨਿਆਂ ਦੀ ਸੰਖਿਆ ਦੀ ਤੁਲਨਾ ਵਿੱਚ ਤਿੰਨ ਗੁਣਾ ਤੋਂ ਵੀ ਵਧ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਦੇਸ਼ ਵਿੱਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਕਮੀ ਹੋਣ ਦੀ ਸੰਭਾਵਨਾ ਹੈ। 

ਸਟੀਕ ਦ੍ਰਿਸ਼ਟੀਕੋਣ ਦੀ ਪਾਲਣਾ ਕਰਦੇ ਹੋਏ, ਜਲ ਜੀਵਨ ਮਿਸ਼ਨ ਦੀ ਕਲਪਨਾ ਵਿਕੇਂਦਰੀਕ੍ਰਿਤ, ਮੰਗ ਪੈਦਾ ਕਰਨ ਵਾਲੇ ਕਮਿਊਨਿਟੀ - ਪ੍ਰਬੰਧਿਤ ਪ੍ਰੋਗਰਾਮ ਦੇ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਜਲ ਜੀਵਨ ਮਿਸ਼ਨ ਦੇ ਤਹਿਤ 5.24 ਲੱਖ ਤੋਂ ਵਧ ਪਾਣੀ ਕਮੇਟੀਆਂ /ਗ੍ਰਾਮੀਣ ਜਲ ਅਤੇ ਸਵੱਛਤਾ ਕਮੇਟੀਆਂ (ਵੀਡਬਲਿਊਐੱਸਸੀ) ਦਾ ਗਠਨ ਕੀਤਾ ਗਿਆ ਹੈ ਅਤੇ 5.12 ਲੱਖ ਤੋਂ ਵਧ ਵਿਲੇਜ਼ ਐਕਸ਼ਨ ਪਲਾਨ ਤਿਆਰ ਕੀਤੇ ਗਏ ਹਨ ਤਾਕਿ ਪਿੰਡਾਂ ਵਿੱਚ ਜਲ ਸਪਲਾਈ ਬੁਨਿਆਦੀ ਢਾਂਚੇ ਦੇ ਪ੍ਰਬੰਧਨ, ਸੰਚਾਲਨ ਅਤੇ ਰੱਖ-ਰਖਾਅ ਕੀਤਾ ਜਾ ਸਕੇ। 

ਲੋਕਾਂ, ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਅਤੇ ਗ੍ਰਾਮੀਣ ਭਾਈਚਾਰਿਆਂ (ਕਮਿਊਨਿਟੀਜ਼) ਦੇ ਨਾਲ ਮਿਲ ਕੇ ਸਰਗਰਮ ਭਾਗੀਦਾਰੀ ਨਾਲ ਜਲ ਜੀਵਨ ਮਿਸ਼ਨ ਅਸਲ ਵਿੱਚ ਇੱਕ ‘ਜਨ ਅੰਦੋਲਨ’ ਬਣ ਗਿਆ ਹੈ। ਦੀਰਘਕਾਲੀ ਪੇਯਜਲ ਸੁਰੱਖਿਆ ਦੇ ਲਈ ਸਥਾਨਕ ਸਮੁਦਾਇ (ਲੋਕਲ ਕਮਿਊਨਿਟੀ) ਤੇ ਗ੍ਰਾਮੀਣ ਪੰਚਾਇਤਾਂ ਅੱਗੇ ਆ ਰਹੀਆਂ ਹਨ ਅਤੇ ਗ੍ਰਾਮੀਣ ਵਾਟਰ ਸਪਲਾਈ ਪ੍ਰਣਾਲੀਆਂ, ਆਪਣੇ ਜਲ ਸੋਮਿਆਂ ਤੇ ਗ੍ਰੇ ਵਾਟਰ ਦੇ ਪ੍ਰਬੰਧਨ ਸਬੰਧੀ ਜ਼ਿੰਮੇਵਾਰੀਆਂ ਲੈ ਰਹੀਆਂ ਹਨ।

ਵੀਡਬਲਿਊਐੱਸਸੀ ਦੇ ਗਠਨ, ਸਮੁਦਾਇਕ ਇੱਕਜੁਟਤਾ, ਗ੍ਰਾਮੀਣ ਕਾਰਜ ਯੋਜਨਾ ਤਿਆਰ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਬਾਅਦ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਲਾਗੂਕਰਨ ਸਹਾਇਤਾ ਏਜੰਸੀਆਂ (ਆਈਐੱਸਏ) ਨੂੰ ਨਿਯੁਕਤ ਕਰਕੇ ਪੰਚਾਇਤਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ। ਇਸ ਕੰਮ ਵਿੱਚ 14 ਹਜ਼ਾਰ ਤੋਂ ਵਧ ਆਈਐੱਸਏ ਲੱਗੇ ਹੋਏ ਹਨ, ਜੋ ਸਰਗਰਮ ਰੂਪ ਨਾਲ ਫੀਲਡ ਵਿੱਚ ਕੰਮ ਕਰ ਰਹੇ ਹਨ।

ਸਮਰੱਥਾ ਨਿਰਮਾਣ ਅਤੇ ਵਿਭਿੰਨ ਹਿੱਤਧਾਰਕਾਂ ਨੂੰ ਮੁੜ ਤੋਂ ਸਰਗਰਮ ਕਰਨ ਦੇ ਲਈ 99 ਨਾਮਵਰ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਸੰਸਥਾਵਾਂ/ਏਜੰਸੀਆਂ/ਫਰਮਾਂ/ਸੰਗਠਨਾਂ/ਧਿੰਕ ਟੈਂਕਾਂ/ ਟ੍ਰੇਨਿੰਗ ਸੰਸਥਾਵਾਂ ਆਦਿ ਨੂੰ ਪ੍ਰਮੁੱਖ ਸੰਸਾਧਨ ਕੇਂਦਰ (ਕੇਆਰਸੀ) ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਜਲ ਮਿਸ਼ਨ ਦੇ ਤਹਿਤ ਸੂਚੀਬੱਧ ਪ੍ਰਮੁੱਖ ਸੰਸਾਧਨ ਕੇਂਦਰਾਂ ਦੇ ਜ਼ਰੀਏ 18,000 ਤੋਂ ਵਧ ਲੋਕਾਂ ਦੀ ਸਮਰੱਥਾ ਦਾ ਨਿਰਮਾਣ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਕੋਸ਼ਿਸ਼ਾਂ ਨੂੰ ਪੂਰਾ ਕਰਨ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਲਈ ਪੇਯਜਲ ਅਤੇ ਸਵੱਛਤਾ ਵਿਭਾਗ ਨੇ ਗ੍ਰਾਮੀਣ ਵਾੱਸ਼ ਪਾਰਟਨਰਸ ਫੋਰਮ (ਆਰਡਬਲਿਊਪੀਐੱਫ) ਨੂੰ ਰਸਮੀ ਰੂਪ ਪ੍ਰਦਾਨ ਕੀਤਾ ਹੈ। ਇਸ ਵਿੱਚ ਵਾੱਸ਼ ਸੈਕਟਰ ਵਿੱਚ ਸ਼ਾਮਲ ਖੇਤਰ ਭਾਗੀਦਾਰਾਂ ਦੇ ਨਾਲ ਵਿਕਾਸ ਭਾਗੀਦਾਰ ਇੱਕ ਸਹਿਯੋਗੀ ਦੇ ਰੂਪ ਵਿੱਚ ਕੰਮ ਕਰਨ ਦੇ ਲਈ ਅੱਗੇ ਆਏ ਹਨ। ਜਲ ਜੀਵਨ ਮਿਸ਼ਨ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਭਾਰਤ ਸਰਕਾਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਹਿਯੋਗਾਤਮਕ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਲੰਬੇ ਸਮੇਂ ਵਿੱਚ ਗ੍ਰਾਮੀਣ ਪਰਿਵਾਰਾਂ ਲਈ ਨਿਰੰਤਰ ਸੇਵਾ ਸਪਲਾਈ ਲਈ ਭੂਮੀ ਜਲ ਅਤੇ ਝਰਨੇ ਦੇ ਜਲ ਸੋਮਿਆਂ ਦੀ ਸਥਿਰਤਾ ਬਹੁਤ ਅਹਿਮ ਹੈ। ਇਸ ਸੰਦਰਭ ਵਿੱਚ ਹੈ, “ਪੇਯਜਲ ਦੀ ਸਰੋਤ ਸਥਿਰਤਾ” (ਜੇਐੱਸਏ-2023-ਐੱਸਐੱਸਡੀਡਬਲਿਊ) ਨੂੰ ਜਲ ਸ਼ਕਤੀ ਮੁਹਿੰਮ 2023 ਦੇ ਕੇਂਦਰੀ ਵਿਸ਼ੇ ਦੇ ਰੂਪ ਵਿੱਚ ਰਖਿਆ ਗਿਆ ਹੈ। ਇਸ ਨਾਲ ਪੇਯਜਲ ਦੇ ਸੋਮਿਆਂ ਵਿਸ਼ੇਸ਼ ਰੂਪ ਨਾਲ ਭੂਮੀ ਜਲ ਸਾਧਨਾਂ ਅਤੇ ਝਰਨਿਆਂ ਦੀ ਸਥਿਤੀ ਸੁਧਾਰਨ ਲਈ ਜਲ ਸੁਰੱਖਿਆ ‘ਤੇ ਜ਼ਰੂਰੀ ਧਿਆਨ ਦਿੱਤਾ ਜਾਵੇਗਾ।

ਜਲ ਜੀਵਨ ਮਿਸ਼ਨ ਕਈ ਤਰ੍ਹਾਂ ਨਾਲ ਸਮਾਜ ਨੂੰ ਪ੍ਰਭਾਵਿਤ ਕਰ ਰਿਹਾ ਹੈ। ਨਿਯਮਿਤ ਰੂਪ ਨਾਲ ਟੈਪ ਦੇ ਪਾਣੀ ਦੀ ਸਪਲਾਈ ਨਾਲ ਮਹਿਲਾਵਾਂ ਅਤੇ ਨੌਜਵਾਨ ਲੜਕੀਆਂ ਨੂੰ ਆਪਣੀਆਂ ਦੈਨਿਕ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੱਡੀ ਮਾਤਰਾ ਵਿੱਚ ਪਾਣੀ ਢੋਹਣ ਦੀ ਮਿਹਨਤ ਤੋਂ ਰਾਹਤ ਮਿਲ ਰਹੀ ਹੈ। ਦੂਸਰੇ ਪਾਸੇ, ਮਹਿਲਾਵਾਂ ਪਾਣੀ ਇੱਕਠਾ ਕਰਨ ਨਾਲ ਬਚਾਏ ਗਏ ਸਮੇਂ ਦਾ ਉਪਯੋਗ ਆਮਦਨ ਸਿਰਜਣ ਗਤੀਵਿਧੀਆਂ ਦੇ ਲਈ, ਨਵੇਂ ਕੌਸ਼ਲ ਸਿੱਖਣ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਦੇ ਲਈ ਕਰ ਸਕਦੀਆਂ ਹਨ। ਪਾਣੀ ਇੱਕਠਾ ਕਰਨ ਵਿੱਚ ਆਪਣੀ ਮਾਂ ਦੀ ਮਦਦ ਕਰਨ ਦੇ ਲਈ ਕਿਸ਼ੋਰ ਲੜਕੀਆਂ ਨੂੰ ਹੁਣ ਸਕੂਲ ਨਹੀਂ ਛੱਡਣਾ ਪਵੇਗਾ।

ਨੋਵਲ ਪੁਰਸਕਾਰ ਜੇਤੂ ਡਾ. ਮਾਈਕਲ ਕ੍ਰੇਮਰ ਅਤੇ ਉਨ੍ਹਾਂ ਦੀ ਟੀਮ ਦੁਆਰਾ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਚਲਿਆ ਹੈ ਕਿ ਜੇਕਰ ਪਰਿਵਾਰਾਂ ਨੂੰ ਪੀਣ ਦੇ ਲਈ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਲਗਭਗ 30 ਪ੍ਰਤੀਸ਼ਤ ਬੱਚਿਆਂ ਦੀ ਮੌਤ ਨੂੰ ਰੋਕਿਆ ਜਾ ਸਕਦਾ ਹੈ। ਖਾਸ ਕਰਕੇ ਨਵਜੰਮੇ ਬੱਚਿਆਂ ਵਿੱਚ ਡਾਇਰੀਆ ਇੱਕ ਬਹੁਤ ਹੀ ਆਮ ਬਿਮਾਰੀ ਹੈ। ਨਵਜੰਮੇ ਬੱਚੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਕਾਫ਼ੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਇਸ ਅਧਿਐਨ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਹਰੇਕ ਚਾਰ ਮੌਤਾਂ ਵਿੱਚੋਂ ਇੱਕ (1.36 ਲੱਖ ਪ੍ਰਤੀ ਵਰ੍ਹੇ ਪੰਜ ਮੌਤਾਂ ਦੇ ਤਹਿਤ) 5 ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸਬੰਧਿਤ ਹੈ ਜਿਸ ਨੂੰ ਭਾਰਤ ਵਿੱਚ ਸੁਰੱਖਿਅਤ ਪਾਣੀ ਦੇ ਹੱਲ ਨਾਲ ਰੋਕਿਆ ਜਾ ਸਕਦਾ ਹੈ। 

ਜਲ ਜੀਵਨ ਮਿਸ਼ਨ ਗ੍ਰਾਮੀਣ ਖੇਤਰਾਂ ਵਿੱਚ ਪ੍ਰਤੱਖ ਅਤੇ ਅਪ੍ਰੱਤਖ ਦੋਨੋਂ ਤਰ੍ਹਾਂ ਦੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਆਈਆਈਐੱਮ ਬੰਗਲੁਰੂ ਦੁਆਰਾ ਕੀਤੇ ਗਏ ਇੱਕ ਸ਼ੁਰੂਆਤੀ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਜਲ ਜੀਵਨ ਮਿਸ਼ਨ ਦੇ ਲਾਗੂ ਹੋਣ ਦੀ ਪੰਜ ਸਾਲ ਦੀ ਅਵਧੀ ਦੇ ਦੌਰਾਨ ਲਗਭਗ 1,47,55,980 ਵਿਅਕਤੀ ਪ੍ਰਤੀ ਵਰ੍ਹੇ ਰੋਜ਼ਗਾਰ ਸਿਰਜਣ ਕੀਤਾ ਜਾ ਸਕਦਾ ਹੈ। ਇਸ ਮਿਸ਼ਨ ਦੇ ਨਿਰਮਾਣ ਪੜਾਅ ਵਿੱਚ ਪੂਰੇ ਵਰ੍ਹੇ ਦੇ ਲਈ ਹਰੇਕ ਵਰ੍ਹੇ ਔਸਤਨ ਰੂਪ ਨਾਲ 29,51,196 ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਇਸ ਮਿਸ਼ਨ ਨਾਲ ਪਾਈਪ ਜਲ ਸਪਲਾਈ ਯੋਜਨਾਵਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਹਰ ਵਰ੍ਹੇ ਲਗਭਗ 10.92 ਲੱਖ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। 

********
 

ਏਐੱਸ/ਐੱਚਐੱਨ


(Release ID: 1913975) Visitor Counter : 167