ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਲਾਜ਼ਮੀ ਟੈਸਟਿੰਗ ਦੀ ਮਿਤੀ 1 ਅਕਤੂਬਰ 2024 ਤੱਕ ਵਧਾ ਦਿੱਤੀ ਗਈ
प्रविष्टि तिथि:
31 MAR 2023 4:02PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ ਜੀਐੱਸਆਰ 272(ਈ) ਮਿਤੀ 05.04.2022 ਦੁਆਰਾ ਸੂਚਿਤ ਕੀਤਾ ਹੈ ਕਿ ਆਟੋਮੈਟਿਕ ਟੈਸਟ ਸਟੇਸ਼ਨਾਂ ਦੀ ਮਾਨਤਾ, ਨਿਯਮ ਅਤੇ ਨਿਯੰਤਰਣ ਲਈ ਨਿਯਮ 175 ਦੇ ਅਨੁਸਾਰ, ਫਿਟਨੈਸ ਜਾਂਚ ਲਾਜ਼ਮੀ ਤੌਰ 'ਤੇ ਸਿਰਫ ਇੱਕ ਰਜਿਸਟਰਡ ਆਟੋਮੇਟਿਡ ਟੈਸਟਿੰਗ ਸਟੇਸ਼ਨ ਦੁਆਰਾ ਹੇਠਾਂ ਦਿੱਤੇ ਵੇਰਵਿਆਂ ਦੇ ਅਨੁਸਾਰ ਕੀਤੀ ਜਾਵੇਗੀ -
(i) ਭਾਰੀ ਮਾਲ ਵਾਹਨਾਂ/ਭਾਰੀ ਯਾਤਰੀ ਮੋਟਰ ਵਾਹਨਾਂ ਲਈ 1 ਅਪ੍ਰੈਲ 2023 ਤੋਂ ਬਾਅਦ ਤੋਂ ਪ੍ਰਭਾਵੀ; ਅਤੇ
(ii) ਦਰਮਿਆਨੇ ਮਾਲ ਵਾਹਨਾਂ/ਮੱਧਮ ਯਾਤਰੀ ਮੋਟਰ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ (ਆਵਾਜਾਈ) ਲਈ 1 ਜੂਨ 2024 ਤੋਂ ਬਾਅਦ ਤੋਂ ਪ੍ਰਭਾਵੀ"
ਹੁਣ, ਦੇਸ਼ ਭਰ ਵਿੱਚ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ (ਏਟੀਐੱਸ) ਦੀ ਤਿਆਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਐੱਮਓਆਰਟੀਐੱਚ ਨੇ ਭਾਰੀ ਮਾਲ ਵਾਹਨਾਂ/ਭਾਰੀ ਯਾਤਰੀ ਮੋਟਰ ਵਾਹਨਾਂ, ਮੱਧਮ ਮਾਲ ਵਾਹਨਾਂ, ਮੱਧਮ ਯਾਤਰੀ ਮੋਟਰ ਵਾਹਨ ਅਤੇ ਹਲਕੇ ਮੋਟਰ ਵਾਹਨ (ਆਵਾਜਾਈ) ਦੇ ਸਬੰਧ ਵਿੱਚ ਏਟੀਐੱਸ ਦੁਆਰਾ ਲਾਜ਼ਮੀ ਟੈਸਟਿੰਗ ਦੀ ਮਿਤੀ 1 ਅਕਤੂਬਰ, 2024 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ, ਜੀਐੱਸਆਰ (ਈ) ਮਿਤੀ 29.03.2023 ਨੂੰ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਗਜ਼ਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ
**********
ਐੱਮਜੇਪੀਐੱਸ
(रिलीज़ आईडी: 1912928)
आगंतुक पटल : 190