ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

40 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰ ਰਾਸ਼ਟਰ ਨੂੰ ਸਮਰਪਿਤ – ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਮਹੱਤਵਪੂਰਨ ਉਪਲਬਧੀ

Posted On: 31 MAR 2023 11:28AM by PIB Chandigarh

 ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ’ ਦੇ ਕ੍ਰਮ ਵਿੱਚ ਸੁਤੰਤਰਤਾ ਦੇ 75ਵੇਂ ਵਰ੍ਹੇ ਵਿੱਚ ਪ੍ਰਧਾਨ ਮੰਤਰੀ ਨੇ 24 ਅਪ੍ਰੈਲ, 2022 ਨੂੰ ਮਿਸ਼ਨ ਅੰਮ੍ਰਿਤ ਸਰੋਵਰ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਲਕਸ਼ ਸੀ ਦੇਸ਼ਭਰ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ/ਕਾਇਆਕਲਪ ਕੀਤਾ ਜਾਵੇ। ਇਹ ਕਾਰਜ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਪਾਣੀ ਦੇ ਸੰਕਟ ‘ਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।

 

15 ਅਗਸਤ, 2023 ਤੱਕ 50 ਹਜ਼ਾਰ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ਸੀ। 11 ਮਹੀਨੇ ਦੀ ਛੋਟੀ ਜਿਹੀ ਮਿਆਦ ਵਿੱਚ, ਹੁਣ ਤੱਕ, 40 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ, ਜੋ ਲਕਸ਼ ਦੇ 80 ਪ੍ਰਤੀਸ਼ਤ ਹਿੱਸੇ ਦੇ ਬਰਾਬਰ ਹੈ।

 

ਇਸ ਮਿਸ਼ਨ ਦਾ ਕੇਂਦਰੀ ਬਿੰਦੁ ‘ਜਨ ਭਾਗੀਦਾਰੀ’ ਹੈ, ਜਿਸ ਵਿੱਚ ਹਰ ਪੱਧਰ ‘ਤੇ ਲੋਕਾਂ ਦੀ ਭਾਗੀਦਾਰੀ ਹੁੰਦੀ ਹੈ। ਹੁਣ ਤੱਕ ਹਰੇਕ ਅੰਮ੍ਰਿਤ ਸਰੋਵਰ ਦੇ ਲਈ 54088 ਉਪਯੋਗਕਰਤਾ-ਸਮੂਹਾਂ ਦਾ ਗਠਨ ਕੀਤਾ ਜਾ ਚੁੱਕਿਆ ਹੈ। ਇਹ ਉਪਯੋਗਕਰਤਾ-ਸਮੂਹ ਅੰਮ੍ਰਿਤ ਸਰੋਵਰ ਦੇ ਵਿਕਾਸ ਦੀ ਪੂਰੀ ਪ੍ਰਕਿਰਿਆ ਦੇ ਦੌਰਾਨ ਹਰ ਤਰ੍ਹਾਂ ਨਾਲ ਸ਼ਾਮਲ ਰਹਿਣਗੇ, ਜਿਵੇਂ ਵਿਵਹਾਰਕਤਾ ਮੁਲਾਂਕਣ, ਕੰਮ ਸ਼ੁਰੂ ਕਰਨਾ ਅਤੇ ਸਰੋਵਰ ਦਾ ਇਸਤੇਮਾਲ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅੰਮ੍ਰਿਤ ਸਰੋਵਰ ਦੇ ਨਿਰਧਾਰਿਤ ਸਥਲਾਂ ‘ਤੇ ਨੀਂਹ ਪੱਥਰ ਰੱਖਣ, 26 ਜਨਵਰੀ ਤੇ 15 ਅਗਸਤ ਜਿਹੇ ਮਹੱਤਵਪੂਰਨ ਦਿਨਾਂ ਵਿੱਚ ਝੰਡਾ ਲਹਿਰਾਉਂਦੇ ਹੋਏ ਸੁਤੰਤਰਤਾ ਸੈਨਾਨੀਆਂ, ਪੰਚਾਇਤਾਂ ਦੇ ਬਜ਼ੁਰਗ ਮੈਂਬਰਾਂ ਅਤੇ ਵੀਰਗਤੀ ਪ੍ਰਾਪਤ ਸੈਨਿਕਾਂ ਦੇ ਪਰਿਜਨਾਂ, ਪਦਮ ਪੁਰਸਕਾਰ ਜੇਤੂਆਂ ਆਦਿ ਦੀ ਭਾਗੀਦਾਰੀ ਸੁਨਿਸ਼ਚਿਤ ਕਰ ਰਹੇ ਹਨ। ਹੁਣ ਤੱਕ, 1748 ਸੁਤੰਤਰਤਾ ਸੈਨਾਨੀਆਂ, ਪੰਚਾਇਤਾਂ ਦੇ 18,173 ਬਜ਼ੁਰਗ ਮੈਂਬਰਾਂ, ਸੁਤੰਤਰਤਾ ਸੈਨਾਨੀਆਂ ਦੇ 448 ਪਰਿਜਨਾਂ, ਵੀਰਗਤੀ ਨੂੰ ਪ੍ਰਾਪਤ ਸੈਨਿਕਾਂ ਦੇ 684 ਪਰਿਜਨਾਂ ਅਤੇ 56 ਪਦਮ ਪੁਰਸਕਾਰ ਨਾਲ ਸਨਮਾਨਤ ਲੋਕਾਂ ਨੇ ਇਸ ਮਿਸ਼ਨ ਵਿੱਚ ਭਾਗੀਦਾਰੀ ਕੀਤੀ ਹੈ।

 

ਅਹਿਮ ਗੱਲ ਇਹ ਹੈ ਕਿ ਮਿਸ਼ਨ ਅੰਮ੍ਰਿਤ ਸਰੋਵਰ ਗ੍ਰਾਮੀਣ ਆਜੀਵਿਕਾ ਵਿੱਚ ਵਾਧਾ ਕਰ ਰਿਹਾ ਹੈ, ਕਿਉਂਕਿ ਪੂਰਨ ਸਰੋਵਰਾਂ ਨੂੰ ਸਿੰਚਾਈ, ਮੱਛੀ ਪਾਲਣ, ਬਤੱਖ ਪਾਲਣ, ਸਿੰਘਾੜੇ ਦੀ ਖੇਤੀ ਅਤੇ ਪਸ਼ੂ ਪਾਲਣ ਜਿਹੀਆਂ ਵਿਭਿੰਨ ਗਤੀਵਿਧੀਆਂ ਦੇ ਲਈ ਚੁਣਿਆ ਗਿਆ ਹੈ। ਅੱਜ ਦੀ ਮਿਤੀ ਵਿੱਚ 66 ਪ੍ਰਤੀਸ਼ਤ ਉਪਯੋਗਕਰਤਾ-ਸਮੂਹ ਖੇਤੀਬਾੜੀ ਵਿੱਚ, 21 ਪ੍ਰਤੀਸ਼ਤ ਮੱਛੀ ਪਾਲਣ, 6 ਪ੍ਰਤੀਸ਼ਤ ਸਿੰਘਾੜੇ ਅਤੇ ਕਮਲ ਦੀ ਖੇਤੀ ਵਿੱਚ ਅਤੇ 7 ਪ੍ਰਤੀਸ਼ਤ ਸਮੂਹ ਪਸ਼ੂ ਪਾਲਣ ਵਿੱਚ ਸ਼ਾਮਲ ਹਨ। ਇਨ੍ਹਾਂ ਗਤੀਵਿਧੀਆਂ ਨੂੰ ਵਿਭਿੰਨ ਉਪਯੋਗਕਰਤਾ-ਸਮੂਹ ਚਲਾ ਰਹੇ ਹਨ, ਜਿਨ੍ਹਾਂ ਵਿੱਚੋਂ ਹਰੇਕ ਕਿਸੇ ਨਾ ਕਿਸੇ ਅੰਮ੍ਰਿਤ ਸਰੋਵਰ ਨਾਲ ਜੁੜਿਆ ਹੈ।

 

 ‘ਆਮੂਲ ਸਰਕਾਰ’ (Whole of Government) ਦੀ ਸੋਚ ਹੀ ਇਸ ਮਿਸ਼ਨ ਦੀ ਆਤਮਾ ਹੈ। ਇਸ ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਨਾਲ ਰੇਲ ਮੰਤਰਾਲਾ, ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਜਲ ਸ਼ਕਤੀ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਜਿਹੇ ਕੇਂਦਰੀ ਮੰਤਰਾਲੇ ਮਿਲ ਕੇ ਕੰਮ ਕਰ ਰਹੇ ਹਨ। ਇਸ ਦੇ ਪਰਿਚਾਲਨ ਵਿੱਚ ਭਾਸਕਰਾਚਾਰਿਆ ਨੈਸ਼ਨਲ ਇੰਸਟੀਟਿਊਟ ਆਵ੍ ਸਪੇਸ ਐਪਲੀਕੇਸ਼ਨਸ ਐਂਡ ਜਿਓ-ਇਨਫੋਰਮੈਟਿਕਸ (ਬੀਆਈਐੱਸਏਜੀ-ਐੱਨ) ਜਿਹੇ ਤਕਨੀਕੀ ਸੰਗਠਨ ਅਤੇ ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਹਿਯੋਗ ਕਰ ਰਹੇ ਹਨ।

 

ਇਸ ਸੰਯੁਕਤ ਕਾਰਜਪ੍ਰਣਾਲੀ ਦੀ ਮੁੱਖ ਗੱਲ ਇਹ ਹੈ ਕਿ ਰੇਲ ਮੰਤਰਾਲਾ ਤੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਖੁਦਾਈ ਵਾਲੇ ਸਥਾਨ ਦੀ ਮਿੱਟੀ/ਮਲਬੇ ਨੂੰ ਅੰਮ੍ਰਿਤ ਸਰੋਵਰਾਂ ਦੇ ਸੀਮਾਂਕਿਤ ਸਥਲਾਂ ਦੇ ਆਸ-ਪਾਸ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਇਸਤੇਮਾਲ ਕਰ ਰਹੇ ਹਨ।

 

ਜਨਤਕ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਸੰਸਥਾਵਾਂ ਦੇਸ਼ਭਰ ਵਿੱਚ ਅਨੇਕ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ/ਕਾਇਆਕਲਪ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਮਿਸ਼ਨ ਅੰਮ੍ਰਿਤ ਸਰੋਵਰ ਦਾ ਇਹ ਵੀ ਲਕਸ਼ ਹੈ ਕਿ ਸਰੋਵਰਾਂ ਦਾ ਗੁਣਵੱਤਾਪੂਰਨ ਲਾਗੂਕਰਨ ਅਤੇ ਵਿਕਾਸ ਇਸ ਤਰ੍ਹਾਂ ਕੀਤਾ ਜਾਵੇ ਕਿ ਉਹ ਸਥਾਨਕ ਸਮੁਦਾਇਕ ਗਤੀਵਿਧੀਆਂ ਦਾ ਕੇਂਦਰ ਬਣ ਜਾਵੇ ਤਾਂ ਇਸ ਕਾਰਜ ਵਿੱਚ ਵਿਭਿੰਨ ਮੰਤਰਾਲਿਆਂ ਨੂੰ ਸ਼ਾਮਲ ਕੀਤਾ ਜਾਵੇ।

****

ਪੀਕੇ


(Release ID: 1912924) Visitor Counter : 151