ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਰਾਮ ਨੌਮੀ ਮੌਕੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
प्रविष्टि तिथि:
30 MAR 2023 2:02PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਰਾਮ ਨੌਮੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ:
"ਮੈਂ ਰਾਮ ਨੌਮੀ ਦੇ ਪਵਿੱਤਰ ਅਵਸਰ 'ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਗਵਾਨ ਰਾਮ ਵਿਚਾਰ, ਬਚਨ ਅਤੇ ਕਰਮ ਵਿੱਚ ਸ੍ਰੇਸ਼ਟਤਾ, ਇਮਾਨਦਾਰੀ ਅਤੇ ਉੱਤਮਤਾ ਦੇ ਸਦੀਵੀ ਗੁਣਾਂ ਦੀ ਮਿਸਾਲ ਦਿੰਦੇ ਹਨ। ਰਾਮ ਨੌਮੀ ਭਗਵਾਨ ਰਾਮ ਦੁਆਰਾ ਦਰਸਾਏ ਮਾਰਗ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਰਾਸ਼ਟਰ ਦੀ ਭਲਾਈ ਲਈ ਸਾਥੀ ਦੇਸ਼ਵਾਸੀਆਂ ਪ੍ਰਤੀ ਨਿਆਂ ਅਤੇ ਸੱਚਾਈ ਦੁਆਰਾ ਸੇਧਿਤ ਜੀਵਨ ਜਿਊਣ ਦਾ ਪ੍ਰਣ ਲੈਣ ਦਾ ਇੱਕ ਮੌਕਾ ਹੈ।”
********
ਐੱਮਐੱਸ/ਆਰਕੇ
(रिलीज़ आईडी: 1912397)
आगंतुक पटल : 124