ਵਿੱਤ ਮੰਤਰਾਲਾ
azadi ka amrit mahotsav g20-india-2023

ਕੇਂਦਰ ਸਰਕਾਰ ਨੇ ਸਾਰੇ ਦੁਰਲਭ ਰੋਗਾਂ ਦੇ ਉਪਚਾਰ ਦੇ ਸਬੰਧ ਵਿੱਚ ਨਿਜੀ ਉਪਯੋਗ ਦੇ ਲਈ ਵਿਸ਼ੇਸ਼ ਮੈਡੀਕਲ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਆਯਾਤ ਔਸ਼ਧੀਆਂ ਅਤੇ ਫੂਡ ਸਮੱਗਰੀਆਂ ਨੂੰ ਕਸਟਮ ਡਿਊਟੀ ਨੂੰ ਪੂਰੀ ਛੁਟ ਦੇ ਦਿੱਤੀ ਹੈ

Posted On: 30 MAR 2023 10:20AM by PIB Chandigarh

ਕੇਂਦਰ ਸਰਕਾਰ ਨੇ ਬੁਨਿਆਦੀ ਕਸਟਮ ਡਿਊਟੀ ਦੇ ਜ਼ਰੀਏ ਰਾਸ਼ਟਰੀ ਦੁਰਲਭ ਰੋਗ ਨੀਤੀ 2021 ਦੇ ਤਹਿਤ ਸੂਚੀਬੱਧ ਸਾਰੇ ਦੁਰਲਭ ਰੋਗਾਂ ਦੇ ਉਪਚਾਰ ਦੇ ਸਬੰਧ ਵਿੱਚ ਨਿਜੀ ਉਪਯੋਗ ਦੇ ਲਈ ਵਿਸ਼ੇਸ਼ ਮੈਡੀਕਲ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਆਯਾਤ ਔਸ਼ਧੀਆਂ ਅਤੇ ਫੂਡ ਸਮੱਗਰੀਆਂ ਨੂੰ ਕਸਟਮ ਡਿਊਟੀ ਨੂੰ ਪੂਰੀ ਛੂਟ  ਦੇ ਦਿੱਤੀ ਹੈ।

ਇਸ ਛੂਟ ਨੂੰ ਪ੍ਰਾਪਤ ਕਰਨ ਦੇ ਲਈ ਵਿਅਕਤੀਗਤ ਆਯਾਤ ਨੂੰ ਕੇਂਦਰੀ ਜਾਂ ਰਾਜ ਡਾਇਰੈਕਟਰ ਸਿਹਤ ਸੇਵਾ ਜਾਂ ਜ਼ਿਲ੍ਹਾ ਦੇ ਜ਼ਿਲ੍ਹਾ ਮੈਡੀਕਲ ਅਧਿਕਾਰੀ/ਸਿਵਲ ਸਰਜਨ ਦੁਆਰਾ ਪ੍ਰਾਪਤ ਪ੍ਰਮਾਣ ਪੱਤਰ ਪ੍ਰਸਤੁਤ ਕਰਨਾ ਹੋਵੇਗਾ। ਦਵਾਈਆਂ/ਔਸ਼ਧੀਆਂ ‘ਤੇ ਆਮ ਤੌਰ ‘ਤੇ 10% ਬੁਨਿਆਦੀ ਕਸਟਮ ਡਿਊਟੀ ਲਗਦਾ ਹੈ, ਜਦਕਿ ਪ੍ਰਾਣਰੱਖਿਆ ਦਵਾਈਆਂ/ਵੈਕਸੀਨਾਂ ਦੀਆਂ ਕੁਲ ਸ਼੍ਰੇਣੀਆਂ ‘ਤੇ ਰਿਆਇਤੀ ਦਰ ਤੋਂ 5% ਜਾਂ ਜ਼ੀਰੋ ਕਸਟਮ ਡਿਊਟੀ ਲਗਾਇਆ ਜਾਂਦਾ ਹੈ।

ਸਪਾਈਨਲ ਮਾਸਕੂਲਰ ਐਟ੍ਰੋਫੀ ਜਾਂ ਡੂਕੇਨ ਮਾਸਕੂਲਰ ਡਾਈਸਟ੍ਰੋਫੀ ਦੇ ਉਪਚਾਰ ਦੇ ਲਈ ਨਿਰਧਾਰਿਤ ਦਵਾਈਆਂ ਦੇ ਲਈ ਛੂਟ ਪ੍ਰਦਾਨ ਕੀਤੀ ਜਾਂਦੀ ਹੈ ਲੇਕਿਨ ਸਰਕਾਰ ਨੂੰ ਅਜਿਹੇ ਕਈ ਪ੍ਰਤੀਵੇਦਨ ਮਿਲ ਰਹੇ ਸਨ ਜਿਨ੍ਹਾਂ ਵਿੱਚ ਹੋਰ ਦੁਰਲਭ ਰੋਗਾਂ ਦੇ ਉਪਚਾਰ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਅਤੇ ਔਸ਼ਧੀਆਂ ਦੇ ਲਈ ਕਸਟਮ ਡਿਊਟੀ ਵਿੱਚ ਰਾਹਤ ਦਾ ਅਨਰੋਧ ਕੀਤਾ ਗਿਆ ਸੀ। ਇਨ੍ਹਾਂ ਰੋਗਾਂ ਦੇ ਉਪਚਾਰ ਦੇ ਲਈ ਦਵਾਈਆਂ ਜਾਂ ਵਿਸ਼ੇਸ਼ ਫੂਡ ਸਮੱਗਰੀਆਂ ਬਹੁਤ ਮਹਿੰਗੀਆਂ ਹਨ ਅਤੇ ਉਨ੍ਹਾਂ ਨੂੰ ਆਯਾਤ ਕਰਨ ਦੀ ਜ਼ਰੂਰਤ ਹੁੰਦੀ ਹੈ।

ਇੱਕ ਮੁਲਾਂਕਣ ਦੇ ਅਨੁਸਾਰ 10 ਕਿਲੋਗ੍ਰਾਮ ਬਜਨ ਵਾਲੇ ਇੱਕ ਬੱਚੇ ਦੇ ਮਾਮਲੇ ਵਿੱਚ ਕੁਝ ਦੁਰਲਭ ਰੋਗਾਂ ਦੇ ਉਪਚਾਰ ਦਾ ਸਾਲਾਨਾ ਖਰਚ 10 ਲੱਖ ਰੁਪਏ ਤੋਂ ਲੈ ਕੇ ਇੱਕ ਕਰੋੜ ਰੁਪਏ ਤੋਂ ਅਧਿਕ ਤੱਕ ਹੋ ਸਕਦਾ ਹੈ। ਇਹ ਉਪਚਾਰ ਜੀਵਨ ਭਰ ਚਲਦਾ ਹੈ ਅਤੇ ਉਮਰ ਅਤੇ ਵਜਨ ਵਧਣ ਦੇ ਨਾਲ-ਨਾਲ ਦਵਾਈ ਅਤੇ ਉਸ ਦਾ ਖਰਚ ਵੀ ਵਧਦਾ ਜਾਂਦਾ ਹੈ।

ਇਸ ਛੂਟ ਤੋਂ ਖਰਚ ਵਿੱਚ ਅਤਿਅੰਤ ਕਮੀ ਆ ਜਾਵੇਗੀ ਅਤੇ ਬਚਤ ਹੋਵੇਗੀ ਅਤੇ ਮਰੀਜ਼ਾ ਨੂੰ ਜ਼ਰੂਰੀ ਰਾਹਤ ਵੀ ਮਿਲ ਜਾਵੇਗੀ।

ਸਰਕਾਰ ਨੇ ਭਿੰਨ-ਭਿੰਨ ਪ੍ਰਕਾਰ ਦੇ ਕੈਂਸਰ ਦੇ ਉਪਚਾਰ ਵਿੱਚ ਇਸਤੇਮਾਲ ਹੋਣ ਵਾਲੇ ਪੇਮਬ੍ਰੋਲੀਜੁਮਾਬ (ਕੈਟ੍ਰੀਡ) ਨੂੰ ਵੀ ਬੁਨਿਆਦੀ ਕਸਟਮ ਡਿਊਟੀ ਨੂੰ ਮੁਕਤ ਕਰ ਦਿੱਤਾ ਹੈ।

ਇਸ ਸਬੰਧ ਵਿੱਚ ਗਜਟ ਨੋਟੀਫਿਕੇਸ਼ਨ ਦੇਖਣ ਦੇ ਲਈ ਇੱਥੇ ਕਲਿੱਕ ਕਰੀਏ

 

****

PPG/KMN(Release ID: 1912317) Visitor Counter : 89