ਵਿੱਤ ਮੰਤਰਾਲਾ

ਬਹੁਪੱਖੀ ਵਿਕਾਸ ਬੈਕਾਂ ਨੂੰ ਮਜ਼ਬੂਤੀ ਦੇਣ ਲਈ ਜੀ-20 ਮਾਹਿਰ ਸਮੂਹ

Posted On: 28 MAR 2023 1:24PM by PIB Chandigarh

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੀ ਅਗਵਾਈ ਹੇਠ ਬਹੁਪੱਖੀ ਵਿਕਾਸ ਬੈਂਕਾਂ (ਮਲਟੀਲੇਟਰਲ ਡਿਵੈਲਪਮੈਂਟ ਬੈਂਕਸ—ਐੱਮਡੀਬੀ) ਨੂੰ ਮਜ਼ਬੂਤੀ ਦੇਣ ਲਈ ਇੱਕ ਜੀ-20 ਮਾਹਿਰ ਸਮੂਹ ਦਾ ਗਠਨ ਕੀਤਾ ਗਿਆ ਹੈ।

ਮਾਹਿਰ ਸਮੂਹ ਦੇ ਉਦੇਸ਼ ਇਸ ਪ੍ਰਕਾਰ ਹਨ:

  • 21ਵੀਂ ਸ਼ਤਾਬਦੀ ਲਈ ਇੱਕ ਉਨੱਤ ਐੱਮਡੀਬੀ ਇਕੋ-ਪ੍ਰਣਾਲੀ ਦਾ ਰੋਡਮੈਪ ਤਿਆਰ ਕਰਨਾ, ਜਿਸ ਵਿੱਚ ਵੱਖ-ਵੱਖ ਪੜਾਵਾਂ ਅਤੇ ਸਮੇਂ-ਸਾਰਨੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੇ ਤਹਿਤ ਐੱਮਡੀਬੀ ਦੇ ਸਾਰੇ ਪਹਿਲੂਆਂ ਨੂੰ ਰੱਖਿਆ ਜਾਵੇਗਾ, ਜੋ ਪ੍ਰੋਜੈਕਟ ਤੱਕ ਹੀ ਸੀਮਿਤ ਨਹੀਂ ਰਹੇਗਾ। ਪ੍ਰੋਜੈਕਟ ਨੂੰ ਸ਼ਾਮਲ ਕਰਦੇ ਹੋਏ ਪ੍ਰਰੇਕ ਸੰਰਚਨਾ, ਪਰਿਚਾਲਣ ਸਮਝ ਅਤੇ ਵਿੱਤੀ ਸਮੱਰਥਾ ’ਤੇ ਵੀ ਧਿਆਨ ਦਿੱਤਾ ਜਾਵੇਗਾ, ਤਾਂ ਜੋ ਐੱਮਡੀਬੀ ਵਿਆਪਕ ਟਿਕਾਊ ਵਿਕਾਸ ਟੀਚੀਆਂ ਅਤੇ ਜਲਵਾਯੂ ਪਰਿਵਰਤਨ ਅਤੇ ਸਿਹਤ ਵਰਗੀ ਸਰਬਵਿਆਪੀ ਚੁਣੌਤੀਆਂ ਨੂੰ ਮਦਦੇਨਜ਼ਰ ਰੱਖਦੇ ਹੋਏ ਵਿੱਚ ਪੋਸ਼ਣ ਕਰ ਸਕੱਣ।
  • ਐੱਮਡੀਬੀ ਟਿਕਾਊ ਵਿਕਾਸ ਟੀਚੇ ਅਤੇ ਸਰਬਵਿਆਪੀ ਚੁਣੌਤੀਆਂ ਦੇ ਹਵਾਲੇ ਵਿੱਚ ਆਪਣੀ ਅਤੇ ਮੈਂਬਰ ਦੇਸ਼ਾਂ ਦੀ ਵੱਧੀ ਹੋਈ ਵਿੱਤੀ ਜ਼ਰੂਰਤਾਂ ਦੇ ਵਿੱਤ-ਪੋਸ਼ਣ ਦੇ ਸਬੰਧ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁਲਾਂਕਣ ਕਰਨਗੇ। ਇਸ ਦੇ ਲਈ ਉਹ ਵਾਧੂ ਸਮਰੱਥਾ ਨੂੰ ਧਿਆਨ ਵਿੱਚ ਰੱਖਣਗੇ। ਇਸ ਵਾਧੂ ਸਮਰੱਥਾ ਨੂੰ ਸੀਏਐੱਫ ਸਿਫ਼ਾਰਸਾਂ ਅਤੇ ਨਿਜੀ ਅਤੇ ਜਨਤਕ ਸੈਕਟਰ ਫੰਡ (ਏਐੱਨਡੀ) ਵਰਗੇ ਹੋਰ ਮਹੱਤਵਪੂਰਨ ਸਰੋਤਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

·        ਵਿਸ਼ਵ ਵਿਕਾਸ ਅਤੇ ਹੋਰ ਚੁਣੌਤੀਆਂ ਦੇ ਵਧੇਰੇ ਪ੍ਰਭਾਵਸ਼ਾਲੀ ਸਮਾਧਾਨ ਲਈ ਐੱਮਡੀਬੀ ਦੇ ਵਿੱਚ ਤਾਲਮੇਲ ਲਈ ਪ੍ਰਣਾਲੀਆਂ।

ਮਾਹਿਰ ਸਮੂਹ ਦੀ ਰਚਨਾ ਹੇਠ ਲਿਖੇ ਅਨੁਸਾਰ ਹੈ:

ਕੋ-ਕਨਵੀਨਰ

ਪ੍ਰੋਫੈਸਰ ਲਾਰੈਂਸ ਸਮਰਸ: ਹਾਰਵਰਡ ਯੂਨੀਵਰਸਿਟੀ ਦੇ ਐਮਰੀਟਸ ਪ੍ਰਧਾਨ

ਸ਼੍ਰੀ ਐੱਨਕੇ ਸਿੰਘ: ਪ੍ਰਧਾਨ, ਆਰਥਿਕ ਵਿਕਾਸ ਸੰਸਥਾਨ ਅਤੇ ਭਾਰਤ ਦੇ 15ਵੇਂ ਵਿੱਤ ਆਯੋਗ ਦੇ ਸਾਬਕਾ ਚੇਅਰਪਰਸਨ।

ਮੈਂਬਰ:

ਸ਼੍ਰੀ ਥਰਮਨ ਸ਼ਨਮੁਗਰਥਨਮ: ਸੀਨੀਅਰ ਮੰਤਰੀ, ਸਿੰਗਾਪੁਰ

ਸੁਸ਼੍ਰੀ ਮਾਰੀਆ ਰਾਮੋਸ: ਐਂਗਲੋਗੋਲਡ ਆਸ਼ਾਂਤੀ ਦੀ ਚੇਅਰਪਰਸਨ ਅਤੇ ਦੱਖਣੀ ਅਫਰੀਕਾ ਦੀ ਨੈਸ਼ਨਲ ਟ੍ਰੈਜ਼ਰੀ ਦੀ ਸਾਬਕਾ ਡਾਇਰੈਕਟਰ ਜਨਰਲ;

ਸ਼੍ਰੀ ਆਰਮੀਨੀਯੋ ਫ੍ਰਾਗਾ: ਸੰਸਥਾਪਕ, ਸਹਿ-ਸੀਆਈਓ ਹਾਜ ਫੰਡਜ਼ ਐਂਡ ਪ੍ਰਾਈਵੇਟ ਇਕੁਇਟੀ, ਗੇਵੀਆ ਇਨਵੈਸਟੀਮੈਂਟੋਸ ਅਤੇ ਸਾਬਕਾ ਗਵਰਨਰ, ਸੈਂਟ੍ਰਲ ਬੈਂਕ ਆਵ੍ ਬ੍ਰਾਜ਼ੀਲ;

ਪ੍ਰੋਫੈਸਰ ਨਿਕੋਲਸ ਸਟਰਨ: ਆਈਜੀ ਪਟੇਲ ਪ੍ਰੋਫੈਸਰ ਆਵ੍ ਇਕੋਨੋਮਿਕਸ ਐਂਡ ਗਵਰਨਮੈਂਟ, ਲੰਦਨ ਸਕੂਲ ਆਵ੍ ਇਕੋਨੋਮਿਕਸ;

ਸ਼੍ਰੀ ਜਸਟਿਨ ਯੀਫੂ ਲਿਨ: ਪੈਕਿੰਗ ਯੂਨੀਵਰਸਿਟੀ ਵਿੱਚ ਨੈਸ਼ਨਲ ਸਕੂਲ ਆਵ੍ ਡਿਵੈਲਪਮੈਂਟ ਦੇ ਪ੍ਰੋਫੈਸਰ ਅਤੇ ਆਨਰੇਗੀ ਡੀਨ ਅਤੇ ਵਿਸ਼ਵ ਬੈਂਕ ਦੇ ਸਾਬਕਾ ਸੀਨੀਅਰ ਉਪ ਪ੍ਰਧਾਨ ਅਤੇ ਮੁੱਖ ਅਰਥਸ਼ਾਸਤਰੀ;

ਸੁਸ਼੍ਰੀ ਰੇਚਲ ਕਾਇਟ: ਟਫਟਸ ਯੂਨੀਵਰਸਿਟੀ ਵਿੱਚ ਫਲੈਚਰ ਸਕੂਲ ਆਵ੍ ਇੰਟਰਨੈਸ਼ਨਲ ਅਫੇਅਰਜ਼ ਦੀ ਡੀਨ ਅਤੇ ਵਿਸ਼ਵ ਬੈਂਕ ਦੀ ਸਾਬਕਾ ਉਪ ਪ੍ਰਧਾਨ;

ਸੁਸ਼੍ਰੀ ਵੇਰਾ ਸੋਂਗਵੇ: ਬਰੁਕਿੰਗਜ਼ ਇੰਸਟੀਟਿਊਸ਼ਨ ਵਿਖੇ ਅਫਰੀਕਾ ਗ੍ਰੋਥ ਇਨੀਸ਼ੀਏਟਿਵ ਵਿੱਚ ਗੈਰ-ਨਿਵਾਸੀ ਸੀਨੀਅਰ ਫੈਲੋ ਅਤੇ ਅਫਰੀਕਾ ਦੇ ਲਈ ਆਰਥਿਕ ਕਮਿਸ਼ਨ ਦੀ ਸਾਬਕਾ ਕਾਰਜਕਾਰੀ ਸਕੱਤਰ।

ਮਾਹਿਰ ਸਮੂਹ 30 ਜੂਨ, 2023 ਤੋਂ ਪਹਿਲਾਂ ਜੀ-20 ਦੀ ਭਾਰਤੀ ਪ੍ਰੈਜ਼ੀਡੈਂਸੀ ਨੂੰ ਆਪਣੀ ਰਿਪੋਰਟ ਪੇਸ਼ ਕਰ ਦੇਵੇਗਾ।

****

ਪੀਪੀਜੀ/ਕੇਐੱਮਐੱਨ(Release ID: 1911908) Visitor Counter : 130