ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ 2023-24 ਸੀਜ਼ਨ ਦੇ ਲਈ ਕੱਚੇ ਜੂਟ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਮਨਜ਼ੂਰੀ ਦਿੱਤੀ
Posted On:
24 MAR 2023 9:16PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2023-24 ਸੀਜ਼ਨ ਦੇ ਲਈ ਕੱਚੇ ਜੂਟ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ, ਖੇਤੀ ਲਾਗਤ ਅਤੇ ਕੀਮਤ ਆਯੋਗ (ਸੀਏਸੀਪੀ) ਦੀਆਂ ਸਿਫ਼ਾਰਸ਼ਾਂ ’ਤੇ ਆਧਾਰਿਤ ਹੈ।
2023-24 ਸੀਜ਼ਨ ਦੇ ਲਈ ਕੱਚੇ ਜੂਟ (ਟੀਡੀ-3, ਪਹਿਲਾਂ ਦੇ ਟੀਡੀ-5 ਗ੍ਰੇਡ ਦੇ ਬਰਾਬਰ) ਲਈ ਘੱਟੋ-ਘੱਟ ਸਮਰਥਨ ਮੁੱਲ 5,050 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਇਹ ਉਤਪਾਦਨ ਦੀ ਆਲ ਇੰਡੀਆ ਵੇਟਿਡ ਔਸਤ ਲਾਗਤ ’ਤੇ 63.20 ਫੀਸਦੀ ਦੀ ਵਾਧੂ ਆਮਦਨ ਯਕੀਨੀ ਬਣਾਏਗਾ। 2023-24 ਸੀਜ਼ਨ ਦੇ ਲਈ ਕੱਚੇ ਜੂਟ ਲਈ ਐਲਾਨੀ ਐੱਮਐੱਸਪੀ, ਉਤਪਾਦਨ ਦੀ ਆਲ ਇੰਡੀਆ ਵੇਟਿਡ ਔਸਤ ਲਾਗਤ ਦੇ ਘੱਟੋ ਘੱਟ 1.5 ਗੁਣਾ ਦੇ ਪੱਧਰ ’ਤੇ ਐੱਮਐੱਸਪੀ ਤੈਅ ਕਰਨ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ, ਜਿਸਨੂੰ ਸਰਕਾਰ ਦੁਆਰਾ 2018-19 ਦੇ ਬਜਟ ਵਿੱਚ ਐਲਾਨਿਆ ਗਿਆ ਸੀ।
ਇਹ ਮੁਨਾਫ਼ੇ ਦੇ ਰੂਪ ਵਿੱਚ ਘੱਟੋ-ਘੱਟ 50 ਫੀਸਦੀ ਦਾ ਭਰੋਸਾ ਦਿੰਦਾ ਹੈ। ਇਹ ਜੂਟ ਉਤਪਾਦਕਾਂ ਨੂੰ ਬਿਹਤਰ ਮਿਹਨਤਾਨੇ ਨੂੰ ਯਕੀਨੀ ਬਣਾਉਣ ਅਤੇ ਗੁਣਵੱਤਾ ਵਾਲੇ ਜੂਟ ਫਾਈਬਰ ਨੂੰ ਪ੍ਰੋਤਸ਼ਾਹਿਤ ਕਰਨ ਦੀ ਦਿਸ਼ਾ ਵਿਭਿੰਨ ਮਹੱਤਵਪੂਰਨ ਅਤੇ ਪ੍ਰਗਤੀਸ਼ੀਲ ਕਦਮਾਂ ਵਿੱਚੋਂ ਇੱਕ ਹੈ।
ਜੂਟ ਕਾਰਪੋਰੇਸ਼ਨ ਆਵ੍ ਇੰਡੀਆ (ਜੇਸੀਆਈ) ਮੁੱਲ ਸਮਰਥਨ ਸੰਚਾਲਨ ਕਰਨ ਦੇ ਲਈ ਕੇਂਦਰ ਸਰਕਾਰ ਦੀ ਨੋਡਲ ਏਜੰਸੀ ਵਜੋਂ ਕੰਮ ਕਰਨਾ ਜਾਰੀ ਰੱਖੇਗਾ ਅਤੇ ਇਸ ਤਰ੍ਹਾਂ ਦੇ ਸੰਚਾਲਨ ਵਿੱਚ ਹੋਣ ਵਾਲੇ ਨੁਕਸਾਨ, ਜੇਕਰ ਕੋਈ ਹੋਵੇ, ਤਾਂ ਕੇਂਦਰ ਸਰਕਾਰ ਦੁਆਰਾ ਇਸਦੀ ਪੂਰੀ ਭਰਪਾਈ ਕੀਤੀ ਜਾਵੇਗੀ।
**********
ਡੀਐੱਸ
(Release ID: 1910591)
Visitor Counter : 110
Read this release in:
Tamil
,
Telugu
,
Kannada
,
Malayalam
,
Bengali
,
Assamese
,
Odia
,
English
,
Urdu
,
Marathi
,
Hindi
,
Manipuri
,
Gujarati