ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸ਼ਹਿਰੀ ਜਲਵਾਯੂ ਫਿਲਮ ਫੈਸਟੀਵਲ (24-26 ਮਾਰਚ 2023)
Posted On:
23 MAR 2023 1:29PM by PIB Chandigarh
-
ਐੱਨਆਈਯੂਏ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਏਐੱਫਡੀ ਅਤੇ ਯੂਰੋਪੀਅਨ ਯੂਨੀਅਨ ਦੇ ਸਹਿਯੋਗ ਨਾਲ ਯੂ20 ਦੇ ਤਹਿਤ ਪਹਿਲਾ ਸ਼ਹਿਰੀ ਜਲਵਾਯੂ ਫਿਲਮ ਫੈਸਟੀਵਲ ਆਯੋਜਿਤ ਕਰ ਰਿਹਾ ਹੈ।
-
ਸ਼ਹਿਰਾਂ ਵਿੱਚ ਜੀਵਨ ‘ਤੇ ਜਲਵਾਯੂ ਪਰਿਵਰਰਨ ਦੇ ਪ੍ਰਭਾਵਾਂ ਦਾ ਪ੍ਰਦਰਸ਼ਨ
|
ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਜ਼ (ਐੱਨਆਈਯੂਏ) ਯੂ20 ਸਹਿਭਾਗੀ ਪ੍ਰੋਗਰਾਮਾਂ ਦੇ ਤਹਿਤ ਸੀਆਈਟੀਆਈਆਈਐੱਸ ਪ੍ਰੋਗਰਾਮ ਰਾਹੀਂ ਪਹਿਲਾ ਸ਼ਹਿਰੀ ਜਲਵਾਯੂ ਫਿਲਮ ਫੈਸਟੀਵਲ ਆਯੋਜਿਤ ਕਰ ਰਿਹਾ ਹੈ। ਇਹ ਫੈਸਟੀਵਲ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਫਰਾਂਸੀਸੀ ਵਿਕਾਸ ਏਜੰਸੀ (ਏਐੱਫਡੀ) ਅਤੇ ਯੂਰੋਪੀਅਨ ਯੂਨੀਅਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਜੀਵਨ ‘ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨ ਅਤੇ ਟਿਕਾਊ ਸ਼ਹਿਰੀ ਵਿਕਾਸ ‘ਤੇ ਸੰਵਾਦ ਵਿੱਚ ਜਨ ਸਾਧਾਰਨ ਦੀ ਭਾਗੀਦਾਰੀ ਲਈ 9 ਦੇਸ਼ਾਂ ਦੀਆਂ 11 ਫਿਲਮਾਂ ਦਾ ਇੱਕ ਚੁਣੀ ਹੋਈ ਚੋਣ ਪ੍ਰਦਰਸ਼ਿਤ ਕੀਤੀ ਜਾਵੇਗੀ।
ਸਮਾਰੋਹ ਦਾ ਉਦੇਸ਼ ਹੈ:
-
ਸ਼ਹਿਰੀ ਬਸਤੀਆਂ ‘ਤੇ ਜਲਵਾਯੂ ਪਰਿਵਰਤਨ ਦੇ ਵਾਤਾਵਰਣ, ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਬਾਰੇ ਦਰਸ਼ਕਾਂ ਨੂੰ ਜਾਗਰੂਕ ਕਰਨ ਲਈ ਫਿਲਮ ਦੇ ਸ਼ਕਤੀਸ਼ਾਲੀ ਮਾਧਿਅਮ ਦਾ ਉਪਯੋਗ ਕਰਨਾ।
-
ਜਲਵਾਯੂ-ਅਨੁਕੂਲ ਸ਼ਹਿਰਾਂ ਦੇ ਨਿਰਮਾਣ ਬਾਰੇ ਗੱਲਬਾਤ ਸ਼ੁਰੂ ਕਰਨਾ ਅਤੇ ਜਨਤਾ ਤੋਂ ਸੁਝਾਅ ਮੰਗਣੇ
-
ਨਾਗਰਿਕਾਂ ਨੂੰ ਯੂ20 ਪ੍ਰਾਥਮਿਕਤਾ ਵਾਲੇ ਖੇਤਰਾਂ ਅਤੇ ਲਾਈਫ ਮਿਸ਼ਨ ਦੇ ਮਾਧਿਅਮ ਨਾਲ ਮਾਨਯੋਗ ਪ੍ਰਧਾਨ ਮੰਤਰੀ ਦੇ ਕਾਲ ਦੇ ਅਨੁਸਾਰ “ਵਾਤਾਵਰਣ ਦ੍ਰਿਸ਼ਟੀ ਨਾਲ ਜ਼ਿੰਮੇਵਾਰ ਵਿਵਹਾਰ’ ਕਰਨ ਲਈ ਪ੍ਰੋਤਸਾਹਿਤ ਕਰਨਾ।
ਸਮਾਰੋਹ ਦੇ ਲਈ ਗਲੋਬਲ ਪੱਧਰ ’ਤੇ ਐਂਟਰੀਆਂ 23 ਜਨਵਰੀ, 2023 ਨੂੰ ਸ਼ੁਰੂ ਕੀਤੀਆਂ ਗਈਆਂ ਸਨ ਅਤੇ 13 ਮਾਰਚ, 2023 ਨੂੰ ਨੂੰ ਐਂਟਰੀਆਂ ਪੇਸ਼ ਕਰਨ ਦੀ ਆਖਿਰੀ ਮਿਤੀ ਸੀ। ਵਿਸ਼ਵ ਦੇ ਫਿਲਮ ਨਿਰਮਾਤਾਵਾਂ ਨੂੰ ਅਜਿਹੀ ਫਿਲਮਾਂ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ ਜੋ ਦਰਸਾਉਂਦੀਆਂ ਹਨ ਕਿ ਵਾਤਾਵਰਣ ਵਿੱਚ ਪਰਿਵਰਤਨ ਵਿਸ਼ਵ ਭਰ ਦੇ ਸ਼ਹਿਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। 20 ਤੋਂ ਵਧ ਦੇਸ਼ਾਂ ਤੋਂ 150 ਫਿਲਮਾਂ ਪ੍ਰਾਪਤ ਹੋਈਆਂ।
ਐਂਟਰੀਆਂ ਦਾ ਮੁੱਲਾਂਕਣ ਜਿਊਰੀ ਦੁਆਰਾ ਕੀਤਾ ਗਿਆ ਸੀ ਜਿਸ ਨੇ 12 ਦੇਸ਼ਾਂ ਦੀਆਂ 27 ਫਿਲਮਾਂ ਨੂੰ ਸ਼ੌਰਟਲਿਸਟ ਕੀਤਾ। ਜਿਊਰੀ ਵਿੱਚ ਸ਼ਾਮਲ ਸਨ:
-
ਡਾ. ਸੁਰਭੀ ਦਹੀਆ (ਪ੍ਰੋਫੈਸਰ, ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ)
-
ਡਾ. ਪ੍ਰਣਬ ਪਾਤਰ (ਮੁੱਖ ਕਾਰਜਕਾਰੀ, ਗਲੋਬਲ ਫਾਊਂਡੇਸ਼ਨ ਫਾਰ ਐਡਵਾਂਸਮੈਂਟ ਆਵ੍ ਐਨਵਾਇਰਮੈਂਟ)
-
ਸ਼੍ਰੀ ਸਬਯਸਾਚੀ ਭਾਰਤੀ (ਡਿਪਟੀ ਡਾਇਰੈਕਟਰ, ਸੀਐੱਮਐੱਸ. ਵਾਤਾਵਰਣ
ਚੁਣੀਆਂ ਗਈਆਂ ਫਿਲਮਾਂ ਨੂੰ ਬਾਅਦ ਦੇ ਮਹੀਨੇ ਵਿੱਚ ਨਵੀਂ ਦਿੱਲੀ, ਮੁੰਬਈ, ਬੰਗਲੁਰੂ, ਕੋਲਕਾਤਾ ਅਤੇ ਅਹਿਮਦਾਬਾਦ ਵਿੱਚ ਸਮਾਰੋਹ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਸ਼ਹਿਰੀ ਜਲਵਾਯੂ ਫਿਲਮ ਸਮਾਰੋਹ ਦੀ ਸ਼ੁਰੂਆਤ 24 ਮਾਰਚ 2023 (ਸ਼ੁੱਕਰਵਾਰ) ਨੂੰ ਐੱਮ.ਐੱਲ.ਭਾਰਤੀਯ ਔਡੀਟੋਰੀਅਮ, ਅਲਾਇੰਸ ਫ੍ਰਾਂਸੇਜ਼, ਲੋਧੀ ਅਸਟੇਟ, ਨਵੀਂ ਦਿੱਲੀ ਵਿਖੇ ਹੋਵੇਗਾ।
ਭਾਰਤ ਵਿੱਚ ਫਰਾਂਸ ਅਤੇ ਜਲਵਾਯੂ ਮੰਤਰਾਲੇ ਦੀ ਵਧੀਕ ਸਕੱਤਰ ਸੁਸ਼੍ਰੀ ਰਿਚਾ ਸ਼ਰਮਾ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਕੁਣਾਲ ਕੁਮਾਰ ਮੁੱਖ ਭਾਸ਼ਣ ਦੇਣਗੇ।
-
ਦਿੱਲੀ ਵਿੱਚ 25 ਤੋਂ 26 ਮਾਰਚ 2023 ਨੂੰ ਆਯੋਜਿਤ ਪ੍ਰੋਗਰਾਮ ਵਿੱਚ ਭਾਰਤ, ਫਰਾਂਸ, ਜਰਮਨੀ, ਬੈਲਜ਼ੀਅਮ, ਪੋਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ 11 ਪੁਰਸਕਾਰ ਜੇਤੂ ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਇੰਟਰਐਕਟਿਵ ਸੈਸ਼ਨ ਹੋਣਗੇ। ਪ੍ਰੋਗਰਾਮ tinyurl.com/2jc873d2 ‘ਤੇ ਦੇਖਿਆ ਜਾ ਸਕਦਾ ਹੈ।
ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਜ਼ (ਐੱਨਆਈਯੂਏ) ਦੇ ਡਾਇਰੈਕਟਰ ਸ਼੍ਰੀ ਹਿਤੇਸ਼ ਵੈਦਯ ਨੇ ਕਿਹਾ ਕਿ ਬੁਨਿਆਦੀ ਢਾਂਚੇ, ਕੁਦਰਤੀ ਸਰੋਤਾਂ ਅਤੇ ਜਨਤਕ ਸੇਵਾਵਾਂ ‘ਤੇ ਅਸਥਾਈ ਪੱਧਰ ਦੇ ਤਣਾਅ ਦੇ ਕਾਰਨ ਸ਼ਹਿਰਾਂ ਨੂੰ ਵੱਡੀਆਂ ਚੂਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਨਆਈਯੂਏ ਭਾਰਤੀ ਸ਼ਹਿਰਾਂ ਨੂੰ ਇੱਕ ਗ੍ਰੀਨ ਭਵਿੱਖ ਵਿੱਚ ਬਦਲਣ ਦੇ ਯਤਨਾਂ ਦਾ ਸਮਰਥਨ ਕਰਦਾ ਹੈ-ਇੱਕ ਜੋ ਟਿਕਾਊ, ਸਮਾਵੇਸ਼ੀ ਹੈ ਅਤੇ ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਾਥਮਿਕਤਾ ਦਿੰਦਾ ਹੈ। ਮੇਰਾ ਮਨੰਣਾ ਹੈ ਕਿ ਫਿਲਮਾਂ ਲੋਕਾਂ ਤੱਕ ਪਹੁੰਚਣ ਅਤੇ ਸਾਡੇ ਆਲੇ-ਦੁਆਲੇ ਦੀ ਦੁਨੀਆ ਬਾਰੇ ਮਹੱਤਵਪੂਰਨ ਗੱਲਬਾਤ ਸ਼ੁਰੂ ਕਰਨ ਦਾ ਸ਼ਕਤੀਸ਼ਾਲੀ ਮਾਧਿਅਮ ਹਨ। ਸ਼ਹਿਰੀ ਵਾਤਾਵਰਣ ‘ਤੇ ਕਈ ਤਰ੍ਹਾਂ ਦੀਆਂ ਫਿਲਮਾਂ ਨੂੰ ਦਿਖਾ ਕੇ ਸ਼ਹਿਰੀ ਫਿਲਮ ਫੈਸਟੀਵਲ ਨਿਸ਼ਚਿਤ ਰੂਪ ਨਾਲ ਕਈ ਲੋਕਾਂ ਲਈ ਅੱਖਾਂ ਖੋਲ੍ਹਣ ਵਾਲਾ ਹੋਵੇਗਾ।
ਸ਼ਹਿਰੀ ਜਲਵਾਯੂ ਫਿਲਮ ਫੈਸਟੀਵਲ ਵਿੱਚ ਦਾਖਲਾ ਸਾਰਿਆਂ ਲਈ ਮੁਫਤ ਹੈ।
ਹਾਜ਼ਰ ਹੋਣ ਵਾਲੇ ਲੋਕ https://niua.in/citiis/urban-climate-film-festival# ‘ਤੇ ਆਪਣਾ ਔਨਲਾਈਨ ਰਜਿਸਟਰ ਕਰਾ ਸਕਦੇ ਹਨ।
ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਜ਼ ਬਾਰੇ ਵਿੱਚ
ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਜ਼ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਇੱਕ ਕੇਂਦਰੀ ਖੁਦਮੁਖਤਿਆਰ ਸੰਸਥਾ ਹੈ। ਇਹ ਇੱਕ ਰਾਸ਼ਟਰੀ ਥਿੰਕ-ਟੈਂਕ ਹੈ ਜੋ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਅਤਿ-ਆਧੁਨਿਕ ਬਹੁ-ਅਨੁਸ਼ਾਸਨੀ ਖੋਜ, ਗਿਆਨ ਦਾ ਆਦਾਨ-ਪ੍ਰਦਾਨ ਸਮਰੱਥਾ ਵਿਕਾਸ, ਨੀਤੀ ਯੋਜਨਾਬੰਦੀ ਅਤੇ ਸ਼ਹਿਰੀ ਵਿਕਾਸ ਦੇ ਕੰਮਾਂ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕਰਦਾ ਹੈ। ਇਹ ਜੀ20 ਦੇ ਸ਼ਹਿਰੀ ਸਹਿਯੋਗ ਸਮੂਹ ਯੂ20 ਲਈ ਟੈਕਨੋਲੋਜੀ ਸਕੱਤਰੇਤ ਵਜੋਂ ਕੰਮ ਕਰ ਰਿਹਾ ਹੈ।
ਸੀਆਈਟੀਆਈਆਈਐੱਸ ਪ੍ਰੋਗਰਾਮ ਦੇ ਬਾਰੇ ਵਿੱਚ
ਸੀਆਈਟੀਆਈਆਈਐੱਸ (ਸਿਟੀ ਇਨਵੈਸਟਮੈਂਟਸ ਟੂ ਇਨੋਵੇਟ, ਇੰਟੀਗ੍ਰੇਟ ਐਂਡ ਸਸਟੇਨ) ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਫਰਾਂਸੀਸੀ ਵਿਕਾਸ ਏਜੰਸੀ (ਏਐੱਫਡੀ), ਯੂਰੋਪੀਅਨ ਯੂਨੀਅਨ (ਈਯੂ) ਅਤੇ ਐੱਨਆਈਯੂਏ ਦਾ ਇੱਕ ਸੰਯੁਕਤ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਭਾਰਤ ਵਿੱਚ 12 ਸਮਾਰਟ ਸ਼ਹਿਰਾਂ ਨੂੰ ਇਨੋਵੇਸ਼ਨ-ਸੰਚਾਲਿਤ ਅਤੇ ਟਿਕਾਊ ਸ਼ਹਿਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ, ਜਿਨ੍ਹਾਂ ਵਿੱਚ ਕੁਝ ਈਕੋ-ਸਿਸਟਮ ਨੂੰ ਲਾਭ ਪਹੁੰਚਾਉਣ, ਹਵਾ ਅਤੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ, ਸਵਦੇਸ਼ੀ ਬਨਸਪਤੀਆਂ ਅਤੇ ਜੀਵਾਂ ਦੀ ਸੁਰੱਖਿਆ ਕਰਨ ਅਤੇ ਸ਼ਹਿਰੀ ਜੈਵ ਵਿਭਿੰਨਤਾ ਦੇ ਪ੍ਰੋਤਸਾਹਨ ਲਈ ਸਮਰਪਿਤ ਕੰਪੋਨੈਂਟ ਹਨ।
ਵਧੇਰੇ ਜਾਣਕਾਰੀ ਲਈ ਸੁਸ਼੍ਰੀ ਈਲਾ ਸਿੰਘ, ਸੰਚਾਰ ਪ੍ਰਮੁੱਖ, ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਜ਼ ਨਾਲ isingh@niua.org ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
*********
ਆਰਜੇ/ਐੱਸਜੇ
(Release ID: 1910344)
Visitor Counter : 141