ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਗਲੋਬਲ ਡਿਜੀਟਲ ਸਿਹਤ ਸੰਮੇਲਨ ਦੇ ਸਮਾਪਤੀ ਦਿਵਸ ‘ਤੇ ਡਾ. ਮਨਸੁਖ ਮਾਂਡਵੀਯਾ ਨੇ ਡਿਜੀਟਲ ਟ੍ਰਾਂਸਫੋਰਮੇਸ਼ਨ ਦੀਆਂ ਚੁਣੌਤੀਆਂ, ਅਵਸਰਾਂ ਅਤੇ ਸਫ਼ਲਤਾ ‘ਤੇ ਮੁੱਖ ਭਾਸਣ ਦਿੱਤਾ
“ਡਿਜੀਟਲ ਸਿਹਤ ਦਖਲਅੰਦਾਜ਼ੀਆਂ ਸਿਰਫ਼ ਵਿਅਕਤੀਗਤ ਸੇਵਾ ਡਿਲੀਵਰੀ ਪ੍ਰੋਗਰਾਮਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਵਿਵਿਧ ਸਿਹਤ ਪਰਿਣਾਮਾਂ ਵਿੱਚ ਫੈਲੇ ਹੋਏ ਹਨ, ਜੋ ਸਿਹਤ ਅਤੇ ਰੋਗ ਨਾਲ ਜੁੜੀ ਵਿਸਤ੍ਰਿਤ ਸ਼੍ਰੇਣੀਆਂ ਵਿੱਚ ਸੰਚਾਰੀ ਅਤੇ ਗ਼ੈਰ-ਸੰਚਾਰੀ ਦੋਨੋਂ ਤਰ੍ਹਾਂ ਦੇ ਰੋਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ”
ਭਾਰਤ ਨੇ ਪ੍ਰਭਾਵੀ ਸਿਹਤ ਸੇਵਾ ਡਿਲੀਵਰੀ ਦੇ ਲਈ ਡਿਜੀਟਲ ਸਿਹਤ ਸਮਾਧਾਨਾਂ ਦਾ ਲਾਭ ਉਠਾਉਣ ਦੀ ਦਿਸ਼ਾ ਵਿੱਚ ਲੰਬੀ ਛਲਾਂਗ ਲਗਾਈ ਹੈ: ਡਾ. ਮਨਸੁਖ ਮਾਂਡੀਵਯਾ
“ਏਬੀਡੀਐੱਮ ਦੇ ਤਹਿਤ, 332 ਮਿਲੀਅਨ ਤੋਂ ਵੱਧ ਵਿਲੱਖ ਮਰੀਜ਼ ਆਈਡੀਜ਼ (ਏਬੀਐੱਚਏ ਪਹਿਚਾਣ ਪੱਤਰ), 200,000 ਤੋਂ ਵੱਧ ਸਿਹਤ ਸੁਵਿਧਾ ਰਜਿਸਟਰੀ ਅਤੇ 1,44,000 ਤੋਂ ਅਧਿਕ ਸਿਹਤ ਵਪਾਰਕ ਰਜਿਸਟਰੀ ਸਿਰਜਿਤ ਕੀਤੀਆਂ ਗਈਆਂ ਹਨ”
ਭਾਰਤ ਨਾ ਸਿਰਫ਼ ਦੇਸ਼ ਵਿੱਚ ਡਿਜੀਟਲ ਸਿਹਤ ਦੇ ਲਈ ਇੱਕ ਸਮਰੱਥਕਾਰੀ ਈਕੋਸਿਸਟਮ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ; ਇਨ੍ਹਾਂ ਡਿਜੀਟਲ ਦਖਲਅੰਦਾਜ਼ੀਆਂ ਦੇ ਲਾਗੂਕਰਨ ਅਤੇ ਸਕੇਲਿੰਗ ‘ਤੇ ਵੀ ਸਮਾਨ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ: ਡਾ. ਮਾਂਡਵੀਯਾ
Posted On:
21 MAR 2023 1:49PM by PIB Chandigarh
“ਡਿਜੀਟਲ ਸਿਹਤ ਦਖਲਅੰਦਾਜ਼ੀਆਂ ਸਿਰਫ ਵਿਅਕਤੀਗਤ ਸਿਹਤ ਸੇਵਾ ਡਿਲੀਵਰੀ ਪ੍ਰੋਗਰਾਮਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਵਿਵਿਧ ਸਿਹਤ ਪਰਿਣਾਮਾਂ ਵਿੱਚ ਫੈਲੇ ਹੋਏ ਹਨ, ਜੋ ਸਿਹਤ ਅਤੇ ਰੋਗ ਨਾਲ ਜੁੜੀ ਵਿਸਤ੍ਰਿਤ ਸ਼੍ਰੇਣੀਆਂ ਵਿੱਚ ਸੰਚਾਰੀ ਤੇ ਗ਼ੈਰ-ਸੰਚਾਰੀ ਦੋਨੋਂ ਪ੍ਰਕਾਰ ਦੇ ਰੋਗਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।” ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਡਬਲਿਊਐੱਚਓ ਦੱਖਣ-ਪੂਰਬ ਏਸ਼ਿਆ ਖੇਤਰ ਦੁਆਰਾ ਆਯੋਜਿਤ ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਇੱਕ ਸਹਿ-ਬ੍ਰਾਂਡੇਡ ਪ੍ਰੋਗਰਾਮ “ਡਿਜੀਟਲ ਸਿਹਤ ‘ਤੇ ਆਲਮੀ ਸੰਮੇਲਨ – ਸਰਵਭੌਮਿਕ ਸਿਹਤ ਕਵਰੇਜ ਨੂੰ ਆਖਰੀ ਨਾਗਰਿਕ ਤੱਕ ਸੁਲਭ ਕਰਨਾ” ਦੇ ਸਮਾਪਨ ਦਿਵਸ ‘ਤੇ ਆਪਣੇ ਸੰਬੋਧਨ ਦੇ ਦੌਰਾਨ ਇਹ ਗੱਲ ਕਹੀ।
ਮਾਰਸ਼ਲ ਦ੍ਵੀਪ ਦੇ ਸਿਹਤ ਅਤੇ ਮਾਨਵ ਸੇਵਾ ਮੰਤਰੀ, ਸ਼੍ਰੀ ਜੋ ਬੇਜਾਂਗ ਅਤੇ ਡਬਲਿਊਐੱਚਓ ਦੱਖਣ-ਪੂਰਬ ਏਸ਼ਿਆ ਖੇਤਰ ਦੀ ਰੀਜਨਲ ਡਾਇਰੈਕਟਰ, ਡਾ. ਪੂਨਮ ਖੇਤ੍ਰਪਾਲ ਸਿੰਘ ਇਸ ਅਵਸਰ ‘ਤੇ ਮੌਜੂਦ ਸਨ। ਹੋਰ ਪਤਵੰਤੇ, ਜੋ ਉੱਚ-ਪੱਧਰੀ ਪੂਰਨ ਸੈਸ਼ਨ ਵਿੱਚ ਮੌਜੂਦ ਸਨ, ਉਨ੍ਹਾਂ ਵਿੱਚ ਡੈਨਮਾਰਕ ਦੇ ਇੰਟਰਨਲ ਅਤੇ ਸਿਹਤ ਮੰਤਰਾਲੇ ਦੇ ਡੇਟਾ ਇਨਫ੍ਰਾਸਟ੍ਰਕਚਰ ਅਤੇ ਸਾਈਬਰ ਸੁਰੱਖਿਆ ਦਫ਼ਤਰ ਦੀ ਸੀਨੀਅਰ ਸਲਾਹਕਾਰ ਸੁਸ਼੍ਰੀ ਨੀਨਾ ਬਰਗਸਟੇਡ; ਮੋਜ਼ਾਂਬਿਕ ਦੇ ਸਿਹਤ ਮੰਤਰਾਲੇ ਦੇ ਰਾਸ਼ਟਰੀ ਸਿਹਤ ਟ੍ਰੇਨਿੰਗ ਦੀ ਉਪ ਨਿਰਦੇਸ਼ਕ, ਸ਼੍ਰੀਮਤੀ ਬਰਨਾਡਿਰਨਾ ਡੀ. ਸੂਸਾ; ਓਮਾਨ ਦੇ ਸੂਚਨਾ ਟੈਕਨੋਲੋਜੀ ਡਾਇਰੈਕਟਰ ਜਨਰਲ, ਸ਼੍ਰੀ ਬਦਲ ਅਵਲਦਥਾਨੀ ਅਤੇ ਅਮਰੀਕੀ ਸਿਹਤ ਤੇ ਮਾਨਵ ਸੇਵਾ ਵਿਭਾਗ ਦੀ ਹੈਲਥ ਅਟੈਚੀ ਅਤੇ ਦੱਖਣ ਏਸ਼ਿਆ ਖੇਤਰੀ ਪ੍ਰਤੀਨਿਧੀ ਡਾ. ਪ੍ਰੀਤਾ ਰਾਜਰਮਨ ਸ਼ਾਮਲ ਸਨ।
ਡਾ. ਮਾਂਡਵੀਯਾ ਨੇ ਸਰੋਤਿਆਂ ਨੂੰ ਸੰਬੋਧਿਤ ਕਰਦੇ ਹੋਏ ਰੇਖਾਂਕਿਤ ਕੀਤਾ ਕਿ “ਭਾਰਤ ਨੇ ਪ੍ਰਭਾਵੀ ਸਿਹਤ ਸੇਵਾ ਡਿਲੀਵਰੀ ਦੇ ਲਈ ਡਿਜੀਟਲ ਸਿਹਤ ਸਮਾਧਾਨਾਂ ਦਾ ਲਾਭ ਉਠਾਉਣ ਦੀ ਦਿਸ਼ਾ ਵਿੱਚ ਲੰਬੀ ਛਲਾਂਗ ਲਗਾਈ ਹੈ।” ਉਨ੍ਹਾਂ ਨੇ ਕਿਹਾ, “ਭਾਰਤ ਨੇ ਮਾਤ੍ਰ ਅਤੇ ਬਾਲ ਸਿਹਤ ਖੇਤਰ ਵਿੱਚ, 200+ ਮਿਲੀਅਨ ਯੋਗ ਜੋੜੇ, 140 ਮਿਲੀਅਨ ਗਰਭਵਤੀ ਮਹਿਲਾਵਾਂ ਅਤੇ 120 ਮਿਲੀਅਨ ਬੱਚਿਆਂ ਦਾ ਨਾਮ-ਅਧਾਰਿਤ ਡੇਟਾਬੇਸ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਦੀ ਜਨਮ ਤੋਂ ਪਹਿਲਾਂ, ਜਨਮ ਤੋਂ ਬਾਅਦ ਅਤੇ ਟੀਕਾਕਰਣ ਸਬੰਧੀ ਸਿਹਤ ਸੇਵਾਵਾਂ ਦੇ ਲਈ ਨਿਗਰਾਨੀ ਕੀਤੀ ਜਾ ਰਹੀ ਹੈ। ਇੱਕ ਹੋਰ ਪ੍ਰਮੁੱਖ ਉਦਾਹਰਣ ਨੈਸ਼ਨਲ ਟੀਬੀ ਐਲੀਮਿਨੇਸ਼ਨ ਪ੍ਰੋਗਰਾਮ ਦੇ ਤਹਿਤ ਨਿਕਸ਼ੇ (NIKSHAY) ਦਖਲਅੰਦਾਜ਼ੀ ਹੈ, ਜਿਸ ਦੇ ਮਾਧਿਅਮ ਨਾਲ 11 ਮਿਲੀਅਨ ਤੋਂ ਅਧਿਕ ਰੋਗੀਆਂ ਨੂੰ ਟੀਬੀ ਉਪਚਾਰ ਦੇ ਪਾਲਨ ਦੇ ਲਈ ਟ੍ਰੈਕ ਕੀਤਾ ਜਾਂਦਾ ਹੈ।”
ਡਿਜੀਟਲ ਸਿਹਤ ਅਤੇ ਸੇਵਾ ਡਿਲੀਵਰੀ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕਰਦੇ ਹੋਏ ਡਾ. ਮਾਂਡਵੀਯਾ ਨੇ ਕਿਹਾ ਕਿ “ਵਿਆਪਕ ਪ੍ਰਾਥਮਿਕ ਸਿਹਤ ਸੇਵਾ ‘ਤੇ ਭਾਰਤ ਦਾ ਫੋਕਸ ਐੱਨਸੀਡੀ ਅਨੁਪ੍ਰਯੋਗ ਦੇ ਨਾਲ ਰੇਖਾਂਕਿਤ ਕੀਤਾ ਗਿਆ ਹੈ, ਜਿਸ ਦੇ ਮਾਧਿਅਮ ਨਾਲ 5 ਐੱਨਸੀਡੀ ਦੇ ਲਈ 30+ ਉਮਰ ਦੇ ਨਾਲ 15 ਮਿਲੀਅਨ ਤੋਂ ਅਧਿਕ ਅਬਾਦੀ ਦੀ ਜਾਂਚ ਕੀਤੀ ਗਈ ਹੈ, ਜਿਸ ਨਾਲ ਭਾਰਤ ਦੇ ਲਈ ਇੱਕ ਤੰਦਰੁਸਤ ਪ੍ਰੋਫਾਈਲ ਦਾ ਸਿਰਜਣ ਹੋਇਆ ਹੈ। ਸਮੇਕਿਤ ਸਿਹਤ ਸੂਚਨਾ ਮੰਚ (ਆਈਐੱਚਆਈਪੀ) ਦਾ ਉਪਯੋਗ ਕਰਦੇ ਹੋਏ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਇੱਕ ਰਾਸ਼ਟਰੀ ਨਿਗਰਾਨੀ ਪ੍ਰਣਾਲੀ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਸੀ, ਅਸੀਂ ਨਾਮ-ਅਧਾਰਿਤ, ਜੀਆਈਐੱਸ-ਸਮਰੱਥ 36 ਮਹਾਮਾਰੀ ਦੀ ਆਸ਼ੰਕਾ ਵਾਲੇ ਰੋਗਾਂ ਦੀ ਰੀਅਲ ਟਾਈਮ ਸਮੇਂ ਨਿਗਰਾਨੀ ਸੁਨਿਸ਼ਚਿਤ ਕੀਤੀ ਹੈ।
ਡਾ. ਮਾਂਡਵੀਯਾ ਨੇ ਈ-ਰਕਤਕੋਸ਼ (ਜੋ ਦੇਸ਼ ਭਰ ਵਿੱਚ ਸਭ ਬਲੱਡ ਬੈਂਕਾਂ ਦਾ ਪ੍ਰਬੰਧਨ ਕਰਦਾ ਹੈ), ਓਆਰਐੱਸ (ਔਨਲਾਈਨ ਰਿਜ਼ਰਵੇਸ਼ਨ ਸਿਸਟਮ ਐਪਲੀਕੇਸ਼ਨ ਜੋ ਦੇਸ਼ ਭਰ ਵਿੱਚ ਸਰਕਾਰੀ ਸੁਵਿਧਾਵਾਂ ਦੇ ਲਈ ਔਨਲਾਈਨ ਨਿਯੁਕਤੀ ਪ੍ਰਦਾਨ ਕਰਦਾ ਹੈ), ਮੇਰਾ ਹਸਪਤਾਲ (ਹਸਪਤਾਲਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ‘ਤੇ ਫੀਡਬੈਕ ਦੇਣ ਦੇ ਲਈ ਮੰਚ), ਈ-ਸੰਜੀਵਨੀ (ਦੁਨੀਆ ਦਾ ਸਭ ਤੋਂ ਵੱਡਾ ਟੈਲੀਮੈਡਿਸਿਨ ਨੈੱਟਵਰਕ) ਅਤੇ ਕੋਵਿਨ (ਵੈਕਸੀਨ ਪ੍ਰਬੰਧਨ ਮੰਚ) ਜਿਹੇ ਹੋਰ ਅਖਿਲ ਭਾਰਤੀ ਡਿਜੀਟਲ ਅਨੁਪ੍ਰਯੋਗਾਂ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਹੁਣ ਤੱਕ, ਇਸ ਮੰਚ ਦੇ ਮਾਧਿਅਮ ਨਾਲ 100 ਮਿਲੀਅਨ ਤੋਂ ਅਧਿਕ ਟੈਲੀ-ਕੰਸਲਟੇਸ਼ਨ ਆਯੋਜਿਤ ਕੀਤੇ ਗਏ ਹਨ, ਜਦਕਿ ਆਲਮੀ ਪੱਧਰ ‘ਤੇ ਵਿਖਿਆਤ ਕੋਵਿਨ ਵੈਕਸੀਨ ਪ੍ਰਬੰਧਨ ਮੰਚ ਨੇ 2.2 ਬਿਲੀਅਨ ਤੋਂ ਅਧਿਕ ਕੋਵਿਡ-19 ਵੈਕਸੀਨ ਖੁਰਾਕ ਦਿੱਤੇ ਜਾਣ ਵਿੱਚ ਸਹਾਇਤਾ ਕੀਤੀ ਹੈ।”
ਕੇਂਦਰੀ ਸਿਹਤ ਮੰਤਰੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਡਿਜੀਟਲ ਪਹਿਲੂਆਂ ‘ਤੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ, “ਇਸ ਪਹਿਲ ਦੇ ਤਹਿਤ, 332 ਮਿਲੀਅਨ ਤੋਂ ਅਧਿਕ ਵਿਸ਼ਿਸ਼ਟ ਰੋਗੀ ਆਈਡੀ (ਏਬੀਐੱਚਏ ਪਹਿਚਾਣ ਪੱਤਰ), 200,00 ਤੋਂ ਅਧਿਕ ਸਿਹਤ ਸੁਵਿਧਾ ਰਜਿਸਟਰੀ ਅਤੇ 1,44,000 ਤੋਂ ਅਧਿਕ ਸਿਹਤ ਵਪਾਰਕ ਰਜਿਸਟਰੀ ਸਿਰਜਿਤ ਕੀਤੀ ਗਈ ਹੈ।” ਉਨ੍ਹਾਂ ਨੇ ਕਿਹਾ ਕਿ ਏਬੀਡੀਐੱਮ ਇੱਕ ਮਰੀਜ਼ ਦੇ ਵਿਆਪਕ ਸਿਹਤ ਰਿਕਾਰਡ ਦੇ ਨਿਰਮਾਣ ਦੇ ਵੱਲ ਲੈ ਜਾਵੇਗਾ, ਜੋ ਪ੍ਰਾਥਮਿਕ, ਮੱਧ ਅਤੇ ਤੀਜੇ ਪੱਧਰ ਦੀ ਦੇਖਭਾਲ਼ ਦੀ ਨਿਰੰਤਰਤਾ ‘ਤੇ ਪ੍ਰਭਾਵ ਪਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਏਬੀਡੀਐੱਮ ਵਾਰ-ਵਾਰ ਨਿਦਾਨ, ਸਟੀਕ ਨਿਦਾਨ, ਉਤਕ੍ਰਿਸ਼ਟ ਦਵਾ, ਦੇਖਭਾਲ ਦੀ ਗੁਣਵੱਤਾ ਵਿੱਚ ਵਾਧਾ, ਐਮਰਜੈਂਸੀ ਵਿੱਚ ਸਮੇਂ ‘ਤੇ ਕਾਰਵਾਈ ਅਤੇ ਵਿਅਕਤੀਗਤ ਤੌਰ ‘ਤੇ ਹੋਣ ਵਾਲੇ ਖਰਚ ਵਿੱਚ ਕਮੀ ਦੇ ਉਦੇਸ਼ ਨਾਲ ਨਵੀਆਂ ਤਕਨੀਕਾਂ ਤੇ ਐਡਵਾਂਸਡ ਡੇਟਾ ਐਨਾਲਿਟਿਕਸ ਨੂੰ ਵਰਤਮਾਨ ਸਮਾਧਾਨਾਂ ਦੇ ਨਾਲ ਸਮੇਕਨ ਵਿੱਚ ਸਮਰੱਥ ਬਣਾਉਂਦਾ ਹੈ।
ਡਾ. ਮਾਂਡਵੀਯਾ ਨੇ ਜਾਣੂ ਕਰਵਾਇਆ ਕਿ ਭਾਰਤ ਪਹਿਲਾਂ ਤੋਂ ਹੀ ਵਿਭਿੰਨ ਨੀਤੀਗਤ ਸੁਧਾਰਾਂ ਦੇ ਮਾਧਿਅਮ ਨਾਲ ਦੇਸ਼ ਵਿੱਚ ਡਿਜੀਟਲ ਸਿਹਤ ਦੇ ਲਈ ਇੱਕ ਸਮਰੱਥ ਈਕੋਸਿਸਟਮ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ; ਇਨ੍ਹਾਂ ਡਿਜੀਟਲ ਇੰਟਰਵੈਨਸ਼ਨਸ ਦੇ ਲਾਗੂਕਰਨ ਅਤੇ ਸਕੇਲਿੰਗ ‘ਤੇ ਸਮਾਨਾਂਤਰ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਡਿਜੀਟਲ ਸਿਹਤ ਈਕੋਸਿਸਟਮ ਦੇ ਸਮੁੱਚੇ ਵਿਜ਼ਨ ਨੂੰ ਸਾਕਾਰ ਕਰਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਜਿਹੀਆਂ ਐਡਵਾਂਸਡ ਟੈਕਨੋਲੋਜੀਆਂ ਦੇ ਸੰਯੋਜਨ ਦੀ ਦਿਸ਼ਾ ਵਿੱਚ ਮਹੱਤਵਆਕਾਂਖੀ ਕਦਮ ਉਠਾਏ ਹਨ।
ਦੇਸ਼ ਵਿੱਚ ਸਿਹਤ ਸੇਵਾਵਾਂ ਦੀ ਡਿਲੀਵਰੀ ਦੀ ਦਿਸ਼ਾ ਵਿੱਚ ਐਡਵਾਂਸਡ ਟੈਕਨੋਲੋਜੀਆਂ ਨੂੰ ਤਬਦੀਲ ਕਰਨ ਦੇ ਲਈ ਭਾਰਤ ਸਰਕਾਰ ਦੇ ਪ੍ਰਯਤਨਾਂ ‘ਤੇ ਜ਼ੋਰ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਏਮਸ ਦਿੱਲੀ, ਏਮਸ ਰਿਸ਼ੀਕੇਸ਼ ਅਤੇ ਪੀਜੀਆਈ ਚੰਡੀਗੜ੍ਹ ਜਿਹੇ ਪ੍ਰਮੁੱਖ ਤੀਜੇ ਦੇਖਭਾਲ਼ ਸੰਸਥਾਵਾਂ ਨੂੰ ਉਤਕ੍ਰਿਸ਼ਟਤਾ ਕੇਂਦਰ (ਸੀਓਈ) ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਹੈ; ਸਿਹਤ ਸੇਵਾ ਵਿੱਚ ਏਆਈ ਦੇ ਲਈ ਸੈਂਟਰ ਫੋਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀਡੀਏਸੀ), ਪੁਣੇ ਨੂੰ ਈਐੱਚਆਰ ਮਾਨਕਾਂ (ਐੱਨਆਰਸੀਈਐੱਸ) ਦੇ ਲਈ ਰਾਸ਼ਟਰੀ ਸੰਸਾਧਨ ਕੇਂਦਰ ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਹੈ ਅਤੇ ਇੱਕ ਰਾਸ਼ਟਰੀ ਜਨਤਕ ਸਿਹਤ ਵੇਧਸ਼ਾਲਾ (ਐੱਨਪੀਐੱਚਓ) ਹੁਣ ਕੇਂਦਰੀ ਸਿਹਤ ਮੰਤਰਾਲਾ ਦੇ ਪੱਧਰ ‘ਤੇ ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਰਾਜ ਤੇ ਜ਼ਿਲ੍ਹਾ ਪੱਧਰ ‘ਤੇ ਨੋਡਸ ਦੇ ਨਾਲ ਅਲੱਗ-ਅਲੱਗ ਪੈ ਚੁੱਕੇ ਅਤੇ ਸਬੰਧਿਤ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਵਿੱਚ ਤਾਲਮੇਲ ਬਣਾਇਆ ਜਾ ਸਕਦਾ ਹੈ।
ਸਿਹਤ ਸੇਵਾ ਵਿੱਚ ਡਿਜੀਟਲ ਪਰਿਵਰਤਨ ਲਿਆਉਣ ਦੀਆਂ ਚੁਣੌਤੀਆਂ ਦੀ ਚਰਚਾ ਕਰਦੇ ਹੋਏ ਸਿਹਤ ਮੰਤਰੀ ਨੇ ਦੇਸਾਂ ਨੂੰ ਪ੍ਰਾਥਮਿਕਤਾ ਦੇਣ ਦੇ ਲਈ ਪ੍ਰਮੁੱਖ ਨੀਤੀਗਤ ਕਾਰਕਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਡਿਜੀਟਲ ਈਕੋਸਿਸਟਮ ਦੀ ਸਥਾਪਨਾ ਦੇ ਲਈ ਡਿਜੀਟਲ ਆਰਕੀਟੈਕਚਰਲ ਫਰੇਮਵਰਕ ਦੇ ਮਹੱਤਵ; ਡੇਟਾ ਸੁਰੱਖਿਆ ਅਤੇ ਗੋਪਨੀਯਤਾ ਦੇ ਮੁੱਦਿਆਂ ‘ਤੇ ਧਿਆਨ ਦੇਣ ਦੇ ਨਾਲ ਡੇਟਾ ਦਾ ਮਾਨਕੀਕਰਣ ਅਤੇ ਡੇਟਾ-ਸੰਚਾਲਿਤ ਨੀਤੀ ਨਿਰਮਾਣ ਦੇ ਲਈ ਕਈ ਅਨੁਪ੍ਰਯੋਗਾਂ ਦੇ ਏਕੀਕਰਣ ਨੂੰ ਤਿੰਨ ਮਹੱਤਵਪੂਰਨ ਪ੍ਰਾਥਮਿਕਤਾਵਾਂ ਦੇ ਰੂਪ ਵਿੱਚ ਨੋਟ ਕੀਤਾ।
ਇੱਕ ਏਕੀਕ੍ਰਿਤ ਗਲੋਬਲ ਹੈਲਥ ਸੰਰਚਨਾ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦੀ ਪ੍ਰਤੀਬਧਤਾ ਨੂੰ ਦੁਹਰਾਉਂਦੇ ਹੋਏ, ਡਾ. ਮਾਂਡਵੀਯਾ ਨੇ ਗਲੋਬਲ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਉਹ “ਨਾ ਕੇਵਲ ਦੇਸ਼ ਪੱਧਰ ‘ਤੇ, ਬਲਕਿ ਵਿਸ਼ਵ ਪੱਧਰ ‘ਤੇ ਵੀ ਡਿਜੀਟਲ ਸਮਾਧਾਨਾਂ ਦੇ ਵਿਕਾਸ ਵਿੱਚ ਇੰਟਰ-ਓਪਰੇਬੀਲਿਟੀ ਦੇ ਸੱਭਿਆਚਾਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਾਡੇ ਪ੍ਰਯਤਨਾਂ ਨੂੰ ਇੱਕਜੁਟ ਕਰੋ।” ਉਨ੍ਹਾਂ ਨੇ ਕਿਹਾ ਕਿ ਨਿਵੇਸ਼ ਵਿੱਚ ਦੋਹਰਾਵ ਦੀ ਬਜਾਏ ਆਲਮੀ ਨਿਵੇਸ਼ ਦੇ ਅਨੁਪੂਰਨ ‘ਤੇ ਅਧਿਕ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, “ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ ਦੇ ਜੀ20 ਆਦਰਸ਼ ਵਾਕੰਸ਼ ਦੇ ਤਹਿਤ, ਭਾਰਤ ਡਿਜੀਟਲ ਸਿਹਤ ਈਕੋਸਿਸਟਮ ਵਿੱਚ ਅਧਿਕ ਸਹਿਯੋਗ ਅਤੇ ਨਿਰੰਤਰ ਪ੍ਰਯਤਨਾਂ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।” ਆਪਣੀ ਜੀ20 ਪ੍ਰਧਾਨਗੀ ਦਾ ਲਾਭ ਉਠਾਉਂਦੇ ਹੋਏ ਭਾਰਤ ਮੈਡੀਕਲ ਵਿਰੋਧੀਉਪਾਵਾਂ, ਤਕਨੀਕੀ ਗਿਆਨ, ਡਿਜੀਟਲ ਇਨਫ੍ਰਾਸਟ੍ਰਕਚਰ ਅਤੇ ਲਾਗਤ ਪ੍ਰਭਾਵੀ ਡਿਜੀਟਲ ਸਿਹਤ ਸਮਾਧਾਨਾਂ ਨੂੰ ਸਾਂਝਾ ਕਰਨ ਦੇ ਲਈ ਇੱਕ ਸਾਧਾਰਣ ਗਲੋਬਲ ਪਲੈਟਫਾਰਮ ਦੇ ਵਿਕਾਸ ਨੂੰ ਵੀ ਪ੍ਰੋਤਸਾਹਿਤ ਕਰ ਰਿਹਾ ਹੈ।
ਸ਼੍ਰੀ ਜੋ ਬੇਜਾਂਗ ਨੇ ਡਿਜੀਟਲ ਸਿਹਤ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਟਰਵੈਨਸ਼ਨਸ ਸੇਵਾਵਾਂ ਨੂੰ ਅਧਿਕ ਪ੍ਰਭਾਵੀ ਢੰਗ ਨਾਲ ਲਕਸ਼ਿਤ ਕਰਨ, ਦਵਾਈਆਂ ਦੇ ਪ੍ਰਬੰਧਨ ਅਤੇ ਸਪਲਾਈ ਸੂਚੀ ਵਿੱਚ ਅਸਮਰੱਥਾਵਾਂ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਤੇ ਟੈਲੀਮੈਡੀਸਿਨ ਅਤੇ ਟੈਲੀ-ਕੰਸਲਟੇਸ਼ਨ ਦੇ ਮਾਧਿਅਮ ਨਾਲ, ਮੈਡੀਕਲ ਨਿਕਾਸੀ ਦੀ ਜ਼ਰੂਰਤ ਨੂੰ ਘੱਟ ਕਰ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟ੍ਰਾਂਸਪੋਰਟ ਦੀ ਵਧਦੀ ਲਾਗਤ ਦੇ ਨਾਲ, ਡਿਜੀਟਲ ਸਿਹਤ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਪ੍ਰਮੁੱਖ ਆਰਥਿਕ ਲਾਭ ਪ੍ਰਦਾਨ ਕਰਦਾ ਹੈ।
ਡਾ. ਪੂਨਮ ਖੇਤ੍ਰਪਾਲ ਸਿੰਘ ਨੇ ਡਿਜੀਟਲ ਸਿਹਤ ਵਿੱਚ ਭਾਰਤ ਦੇ ਪ੍ਰਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ “ਈ-ਸੰਜੀਵਨੀ ਪਲੈਟਫਾਰਮ ਦੇ ਮਾਧਿਅਮ ਨਾਲ 100 ਮਿਲੀਅਨ ਤੋਂ ਅਧਿਕ ਟੈਲੀ-ਕੰਸਲਟੇਸ਼ਨ ਆਯੋਜਿਤ ਕਰਨਾ ਕੋਈ ਛੋਟੀ ਉਪਲਬਧੀ ਨਹੀਂ ਹੈ।” ਉਨ੍ਹਾਂ ਨੇ ਗਲੋਬਲ ਹੈਲਥ ਡੇਟਾ ਦੇ ਪ੍ਰਬੰਧਨ ਅਤੇ ਦੱਖਣ-ਪੂਰਬ ਏਸ਼ਿਆ ਖੇਤਰ ਦੇ ਦੇਸ਼ਾਂ ਦੇ ਲਈ ਡਿਜੀਟਲ ਸਾਖਰਤਾ ਵਧਾਉਣ ਦੇ ਲਈ ਮਜ਼ਬੂਤ ਨੀਤੀ ਨਿਰਮਾਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਵਿਭਿੰਨ ਦੇਸ਼ਾਂ ਦੀਆਂ ਕੁਸ਼ਲਤਾਵਾਂ ਅਤੇ ਸਮਰੱਥਾਵਾਂ ਦਾ ਲਾਭ ਉਠਾਉਂਦੇ ਹੋਏ ਡਿਜੀਟਲ ਹੈਲਥ ਤੇ ਇਨੋਵੇਸ਼ਨ ਵਿੱਚ ਅਧਿਕ ਆਲਮੀ ਸਹਿਯੋਗ ਦੀ ਵੀ ਅਪੀਲ ਕੀਤੀ। ਡਾ. ਸਿੰਘ ਨੇ ਹੋਰ ਅਧਿਕ ਮਾਨਵ-ਕੇਂਦ੍ਰਿਤ ਡਿਜੀਟਲ ਸਮਾਧਾਨ ਲਿਆਉਣ ਦੀ ਜ਼ਰੂਰਤ ਦਾ ਸਮਰਥਨ ਕੀਤਾ।
ਕਾਨਫਰੰਸ ਵਿੱਚ ਆਲਮੀ ਨੇਤਾਵਾਂ ਅਤੇ ਸਿਹਤ ਵਿਕਾਸ ਭਾਗੀਦਾਰਾਂ, ਸਿਹਤ ਨੀਤੀ ਨਿਰਮਾਤਾਵਾਂ, ਡਿਜੀਟਲ ਹੈਲਥ ਇਨੋਵੇਟਰਾਂ ਤੇ ਇਨਫਲਿਊਐਂਸਰਾਂ (ਪ੍ਰਭਾਵਕਾਂ), ਅਕਾਦਮੀਆਂ ਅਤੇ ਹੋਰ ਹਿਤਧਾਰਕਾਂ ਨੇ ਵੀ ਸਹਿਭਾਗਿਤਾ ਕੀਤੀ।
****
ਐੱਮਵੀ
(Release ID: 1909953)
Visitor Counter : 151