ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਿੱਖਿਆ ਸੰਸਥਾਵਾਂ ਵਿੱਚ ਵਿਤਕਰੇ ਨੂੰ ਕਤਈ ਬਰਦਾਸ਼ਤ ਨਾ ਕਰਨ ‘ਤੇ ਕੇਂਦ੍ਰਿਤ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ


ਸਿੱਖਿਆ ਮੰਤਰਾਲਾ ਵਿਦਿਆਰਥੀਆਂ ਦਾ ਸਰੀਰਕ, ਮਨੋਵਿਗਿਆਨਿਕ ਅਤੇ ਭਾਵਨਾਤਮਕ ਭਲਾਈ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ-ਸ਼੍ਰੀ ਧਰਮੇਂਦਰ ਪ੍ਰਧਾਨ

ਸ਼੍ਰੀ ਧਰਮੇਂਦਰ ਪ੍ਰਧਨ ਨੇ ਮੰਤਰਾਲੇ ਨੂੰ ਵਿਦਿਆਰਥੀਆਂ ਦੀ ਭਲਾਈ ਦੇ ਲਈ ਸੰਚਾਲਨ ਦਿਸ਼ਾ-ਨਿਰਦੇਸ਼ਾਂ ਦਾ ਵਿਆਪਕ ਢਾਂਚਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ

Posted On: 20 MAR 2023 8:59PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਦੇਸ਼ ਭਰ ਦੇ ਸਿੱਖਿਆ ਸੰਸਥਾਵਾਂ ਵਿੱਚ ਵਿਤਕਰੇ ਨੂੰ ਕਤਈ ਬਰਦਾਸ਼ਤ ਨਾ ਕਰਨ ‘ਤੇ ਕੇਦ੍ਰਿਤ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅੱਜ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਅਤੇ ਸਕੂਲ ਅਤੇ ਉੱਚ ਸਿੱਖਿਆ ਵਿਭਾਗ, ਸੀਬੀਐੱਸਈ, ਏਆਈਸੀਟੀਈ, ਯੂਜੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

 

https://static.pib.gov.in/WriteReadData/userfiles/image/image001OMEN.jpg

 

ਸ਼੍ਰੀ ਪ੍ਰਧਾਨ ਨੇ ਇਸ ਮੀਟਿੰਗ ਵਿੱਚ ਸੀਨੀਅਰ ਅਧਿਕਾਰੀਆਂ ਨੂੰ ਸਾਂਝੀ ਜ਼ਿੰਮੇਵਾਰੀ ਦੇ ਨਾਲ ਇੱਕ ਪ੍ਰਭਾਵੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਸਥਾਪਿਤ ਕਰਨ ਨੂੰ ਕਿਹਾ। ਸ਼੍ਰੀ ਪ੍ਰਧਾਨ ਨੇ ਸਾਰੇ ਹਿੱਸੇਦਾਰਾਂ ਤੋਂ ਔਨਲਾਈਨ ਰਾਹੀਂ ਸੁਝਾਅ ਮੰਗਣ ਨੂੰ ਵੀ ਕਿਹਾ। ਉਨ੍ਹਾਂ ਨੇ ਲੜਕੇ-ਲੜਕੀਆਂ ਵਿੱਚ ਸਮਾਨਤਾ, ਜਾਤੀਗਤ ਸੰਵੇਦਨਸ਼ੀਲਤਾ, ਅਕਾਦਮਿਕ ਦਬਾਅ ਨੂੰ ਘੱਟ ਕਰਨਾ,  ਕਾਉਂਸਲਿੰਗ ਦੀ ਮਜ਼ਬੂਤ ਪ੍ਰਣਾਲੀ ਆਦਿ ਵਰਗੇ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰਾਲਾ ਵਿਦਿਆਰਥੀਆਂ ਦਾ ਸਰੀਰਕ, ਮਨੋਵਿਗਿਆਨਿਕ ਅਤੇ ਭਾਵਨਾਤਮਕ ਭਲਾਈ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ।

ਸਿੱਖਿਆ ਮੰਤਰਾਲੇ ਨੇ ਸਿੱਖਿਆ ਨਾਲ ਸੰਬਧਿਤ ਤਣਾਅ ਨੂੰ ਘੱਟ ਕਰਨ ਦੇ ਲਈ ਸਮੇਂ-ਸਮੇਂ ’ਤੇ ਵਿਭਿੰਨ ਕਦਮ ਚੁੱਕੇ ਹਨ। ਇਨ੍ਹਾਂ ਕਦਮਾਂ ਵਿੱਚ ਪੀਅਰ ਅਸਿਸਟੇਡ ਲਰਨਿੰਗ,13 ਖੇਤਰੀ ਭਾਸ਼ਾਵਾਂ ਵਿੱਚ ਟੈਕਨੀਕਲ ਸਿੱਖਿਆ ਦੀ ਸ਼ੁਰੂਆਤ, 13 ਭਾਸ਼ਾਵਾਂ ਵਿੱਚ ਦਾਖਲਾ ਪ੍ਰੀਖਿਆ, ਵਿਦਿਆਰਥੀਆਂ ਨੂੰ ਮਨੋਵਿਗਿਆਨਿਕ ਸਹਾਇਤਾ ਪ੍ਰਦਾਨ ਕਰਨ ਦੇ ਲਈ ਮਨੋਦਰਪਣ ਪਹਿਲ, ਮਾਨਸਿਕ ਸਿਹਤ ਸੰਬਧੀ ਮੁੱਦਿਆਂ ਦੀ ਰੋਕਥਾਮ, ਪਹਿਚਾਣ ਅਤੇ  ਉਪਚਾਰਕ  ਉਪਾਆਵਾਂ ‘ਤੇ ਦਿਸ਼ਾ-ਨਿਰਦੇਸ ਆਦਿ ਸ਼ਾਮਲ ਹਨ।

ਵਿਦਿਆਰਥੀਆਂ ਦੇ ਲਈ ਅਕਾਦਮਿਕ ਜੀਵਨ ਮਨੋਵਿਗਿਆਨਿਕ ਅਤੇ ਵਿਵਹਾਰਿਕ ਤਬਦੀਲੀਆਂ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ, ਜਿਸ ਵਿੱਚ ਸਮਾਜਿਕ ਪਰਸਪਰ ਕ੍ਰਿਆਵਾਂ, ਸੰਬਧਾਂ ਅਤੇ ਕਰੀਅਰ ਸੰਬਧੀ ਰਾਹਾਂ ਦੀ ਗੁੰਝਲਾਂ ਸ਼ਾਮਲ ਹੁੰਦੀਆਂ ਹਨ। ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਵਿਭਿੰਨ ਪ੍ਰਕਾਰ ਦੇ ਹਨ ਅਤੇ ਇਹ ਅਕਾਦਮਿਕ ਦਬਾਅ, ਹਮ-ਉਮਰ ਸਾਥੀਆਂ ਦੇ ਦਬਾਅ, ਤੀਬਰ ਮੁਕਾਬਲੇ ਵਾਲੇ ਵਿਦਿਅਕ ਮਾਹੌਲ, ਵਿਵਹਾਰ ਸੰਬਧੀ ਮੁੱਦੇ, ਪ੍ਰਦਰਸ਼ਨ ਦੇ ਮੁੱਦੇ, ਤਣਾਅ, ਕਰੀਅਰ ਦੀਆਂ ਚਿੰਤਾਵਾਂ, ਉਦਾਸੀ ਆਦਿ ਵਰਗੇ ਵਿਆਪਕ ਸਪੈਕਟ੍ਰਸ ਨੂੰ ਕਵਰ ਕਰਦੇ ਹਨ।

ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਵਿਦਿਆਰਥੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਭਲਾਈ ਦੀ ਸੁਰੱਖਿਆ ਦੇ ਲਈ, ਮੰਤਰਾਲਾ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਸੰਸਥਾਵਾਂ ਤੱਕ ਨੂੰ  ਸਮੁੱਚੇ ਤੌਰ ‘ਤੇ ਸ਼ਾਮਲ ਕਰਦੇ ਹੋਏ ਸੰਚਾਲਨ ਦਿਸ਼ਾ-ਨਿਰਦੇਸ਼ਾਂ ਦਾ ਵਿਆਪਕ ਫਰੇਮਵਰਕ ਜਾਂ ਢਾਂਚਾ ਤਿਆਰ ਕਰ ਰਿਹਾ ਹੈ।

ਇਹ ਫਰੇਮਵਰਕ ਵਿਦਿਆਰਥੀਆਂ ਨੂੰ ਖ਼ੁਦ ਨੂੰ ਨੁਕਸਾਨ ਪਹੁੰਚਾਉਣ/ਉਨ੍ਹਾਂ ਵਿੱਚ ਸਵੈ-ਵਿਨਾਸ਼ਕਾਰੀ ਪ੍ਰਵਿਰਤੀਆਂ ਦੇ ਜਨਮ ਲੈਣ ਵਰਗੇ ਮਨੋਵਿਗਿਆਨਿਕ ਸੰਕਟਾਂ ਨੂੰ ਪੈਦਾ ਕਰਨ ਵਾਲੇ ਕਿਸੇ ਵੀ ਤਰ੍ਹਾਂ ਦੇ ਸਰੀਰਕ, ਸਮਾਜਿਕ, ਪੱਖਪਾਤੀ, ਸੱਭਿਆਚਾਰਕ ਅਤੇ ਭਾਸ਼ਾਈ ਖਤਰੇ ਜਾਂ ਹਮਲਿਆਂ, ਤੋਂ ਸੁਰੱਖਿਆ ਦੇ ਲਈ ਉਪਾਵਾਂ ਅਤੇ ਵਿਧੀਆਂ ਨੂੰ ਸੰਸਥਾਗਤ ਰੂਪ ਪ੍ਰਦਾਨ ਕਰੇਗਾ।

ਇਸ ਵਿੱਚ ਸਮਾਵੇਸ਼ੀ, ਏਕੀਕ੍ਰਿਤ ਅਤੇ ਭੇਦਭਾਵ ਰਹਿਤ, ਵਾਤਾਵਰਣ ਦਾ ਨਿਰਮਾਣ, ਅਧਿਆਪਕਾਂ ਨੂੰ ਸੰਵੇਦਸ਼ੀਲ ਬਣਾਉਣਾ ਅਤੇ ਉਨ੍ਹਾਂ ਦੀ ਸਮਰੱਥਾ ਨਿਰਮਾਣ ਦਾ ਪ੍ਰੋਗਰਾਮ, ਸਲਾਹ ਅਤੇ ਸਹਾਇਤਾ ਵਿਧੀ, ਤੁਰੰਤ ਦਖਲਅੰਦਾਜ਼ੀ ਦੀ ਜ਼ਰੂਰਤ ਦੀ ਜਲਦੀ ਪਹਿਚਾਣ ਦੀ ਵਿਵਸਥਾ, ਵਿਦਿਆਰਥੀਆਂ-ਅਧਿਆਪਕਾਂ ਦੇ ਵਿੱਚ ਨਜ਼ਦੀਕੀ ਵਾਲੀਆਂ ਇੰਟਰਐਕਟਿਵ ਕਮਿਊਨਿਟੀਆਂ ਨੂੰ ਉਤਸ਼ਾਹਿਤ ਕਰਨਾ, ਪਾਠਕ੍ਰਮ ਅਭਿਆਸਾਂ ਦੇ ਅੰਦਰ ਟੀਮ ਦੀਆਂ ਗਤੀਵਿਧੀਆਂ ਨੂੰ ਸ਼ਾਮਲ ਕਰਨਾ, ਪ੍ਰਭਾਵੀ ਅਤੇ ਤੇਜ਼ ਸ਼ਿਕਾਇਤ ਨਿਵਾਰਣ ਵਿਧੀ, ਸਰੀਰਕ ਫਿਟਨੈਸ ਪ੍ਰਬੰਧ ਅਤੇ ਪ੍ਰੋਗਰਾਮ, ਪੋਸ਼ਣ  ‘ਤੇ ਜ਼ੋਰ. ਸੰਸਥਾਵਾਂ ਦੇ ਪ੍ਰਮੁੱਖਾਂ, ਅਧਿਆਪਕਾਂ ਅਤੇ ਮਾਤਾ-ਪਿਤਾ ਆਦਿ ਦੁਆਰਾ ਨਿੱਜੀ ਤੌਰ ‘ਤੇ ਜੁੜਨਾ ਅਤੇ ਨਿਗਰਾਨੀ ਕਰਨਾ ਸ਼ਾਮਲ ਹੋਵੇਗਾ।

******

ਐੱਨਬੀ/ਏਕੇ/ਐੱਚਐੱਨ



(Release ID: 1909184) Visitor Counter : 113