ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਯੋਗਸ਼ਾਲਾ, ਉਦਯੋਗ ਅਤੇ ਬਜ਼ਾਰ ਦੇ ਦਰਮਿਆਨ ਕਿਸਾਨ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡਾ. ਐੱਨ. ਕਲੈਸੇਲਵੀ, ਡਾਇਰੈਕਟਰ ਜਨਰਲ , ਵਿਗਿਆਨਕ ਅਤੇ ਉਦਯੌਗਿਕ ਰਿਸਰਚ ਪਰਿਸ਼ਦ (ਸੀਐੱਸਆਈਆਰ)

Posted On: 17 MAR 2023 8:47AM by PIB Chandigarh

ਵਿਗਿਆਨ ਸੰਮੇਲਨ ਅਤੇ ਖੇਤੀਬਾੜੀ ਟੈਕਨੋਲੋਜੀ ਪ੍ਰਦਰਸ਼ਨੀ (ਸਾਇੰਸ ਸੰਮੇਲਨ ਐਂਡ ਐਗ੍ਰੋ-ਟੈੱਕ ਐਕਸਪੋ) 2023” ਦਾ ਆਯੋਜਨ ਪਿਛਲੇ 15-16 ਮਾਰਚ 2023 ਦੇ ਦੌਰਾਨ ਗੁਰੂਗ੍ਰਾਮ ਯੂਨੀਵਰਸਿਟੀ, ਹਰਿਆਣਾ ਵਿੱਚ ਕੀਤਾ ਗਿਆ। ਇਹ ਇੱਕ ਅਨੋਖਾ ਪ੍ਰੋਗਰਾਮ ਸੀ ਜਿਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ ਹਨ। ਇਸ ਵਿਗਿਆਨਿਕਾਂ ਸੰਮੇਲਨ ਵਿੱਚ ਵਿਗਿਆਨਿਕਾਂ, ਸਿੱਖਿਆ ਸ਼ਾਸਤਰੀ, ਵਿਦਿਆਰਥੀਆਂ, ਕਿਸਾਨਾਂ, ਉੱਦਮੀਆਂ ਅਤੇ ਟੈਕਨੋਲੋਜੀ ਡਿਵੈਲਪਰ ਨੇ ਸਰਗਰਮ ਰੂਪ ਵਿੱਚ ਹਿੱਸਾ ਲਿਆ।

ਗੁਰੂਗ੍ਰਾਮ ਯੂਨੀਵਰਸਿਟੀ ਨੇ ਵਿਗਿਆਨ ਅਤੇ ਉਦਯੌਗਿਕ ਰਿਸਰਚ ਪਰਿਸ਼ਦ –ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਰਿਸਰਚ ਸੰਸਥਾਨ (ਸੀਐੱਸਆਈਆਰ-ਐੱਨਆਈਐੱਸਸੀਪੀਆਰ), ਨਵੀਂ ਦਿੱਲੀ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਹਰਿਆਣਾ ਦੇ ਸਹਿਯੋਗ ਨਾਲ ਇਸ ਅਤਿਅੰਤ ਉਪਯੋਗੀ ਪ੍ਰੋਗਰਾਮ ਦਾ ਆਯੋਜਨ ਕੀਤਾ। ਉੱਨਤ ਭਾਰਤ ਅਭਿਯਾਨ(ਯੂਬੀਏ) ਅਤੇ ਵਿਗਿਆਨ ਭਾਰਤੀ (ਵਿਭਾ-ਵੀਆਈਬੀਐੱਚਏ) ਇਸ ਪ੍ਰੋਗਰਾਮ ਦੇ ਗਿਆਨ ਭਾਗੀਦਾਰਾਂ ਦੇ ਰੂਪ ਵਿੱਚ ਅੱਗੇ ਆਏ।

ਇਸ ਪ੍ਰੋਗਰਾਮ ਦਾ ਉਦੇਸ਼ ਗ੍ਰਾਮੀਣ ਖੇਤਰਾਂ ਵਿੱਚ ਆਜੀਵਿਕਾ ਸਿਰਜਨ ਅਤੇ ਟਿਕਾਊ ਵਿਕਾਸ ਦੇ ਲਈ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਸੀਐੱਸਆਈਆਰ ਟੈਕਨੋਲੋਜੀਆਂ ਨਾਲ ਪਰਿਚੈ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਲਈ ਵਿਸ਼ੇਸ਼ ਮਹਿਮਾਨ ਦੁਆਰਾ ਅਧਿਕਾਰਿਕ ਰੂਪ ਨਾਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ।  

https://ci3.googleusercontent.com/proxy/vllwE69wmIxe8ykRciMhAzB4g5vpZmtUSp0ZzWr7m9uykARUuCxzp-lm_jFHGdQJWFDULsu6JJO7lx68QroBoHHbgpbv8hSzg8rqoAi0DO_YNj6Yvf_shJqnZQ=s0-d-e1-ft#https://static.pib.gov.in/WriteReadData/userfiles/image/image0012CUO.jpghttps://ci6.googleusercontent.com/proxy/iPsa_HBOs936nOXiAjSP3IWbTBwU3nHRc9vHO6Alps1RGaidyBVQqCKjLAzBuQuqIEzo7kuXq5tayEtyeUYCTTheNGdqShOioRXIvTGSnKI2f6SfYJ2PQnSdZg=s0-d-e1-ft#https://static.pib.gov.in/WriteReadData/userfiles/image/image002HN95.jpg

ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਵਿਗਿਆਨ ਸੰਮੇਲਨ ਨੂੰ ਸਬੋਧਿਤ ਕਰਦੇ ਹੋਏ ਵਿਗਿਆਨੀ ਅਤੇ ਉਦਯੌਗਿਕ ਰਿਸਚਰ ਪਰਿਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਨ. ਕਲੈਸੇਲਵੀ

ਡਾ. ਐੱਨ. ਕਲੈਸੇਲਵੀ, ਸਕੱਤਰ, ਵਿਗਿਆਨਿਕਾਂ ਅਤੇ ਉਦਯੌਗਿਕ ਰਿਸਰਚ ਵਿਭਾਗ (ਡੀਐੱਸਆਈਆਰ), ਭਾਰਤ ਸਰਕਾਰ ਅਤੇ ਵਿਗਿਆਨਿਕਾਂ ਅਤੇ ਉਦਯੌਗਿਕ ਰਿਸਰਚ ਪਰਿਸ਼ਦ (ਸੀਐੱਸਆਈਆਰ) ਦੀ ਡਾਇਰੈਕਟਰ ਜਨਰਲ ਨੇ ਮੁੱਖ ਮਹਿਮਾਣ ਦੇ ਰੂਪ ਵਿੱਚ ਉਦਘਾਟਨ ਸੈਸ਼ਨ ਦੀ ਸ਼ੋਭਾ ਵਧਾਈ। ਸਨਮਾਨਿਤ ਮਹਿਮਾਣਾਂ ਵਿੱਚ ਹਰਿਆਣਾ ਰਾਜ ਉੱਚ ਸਿੱਖਿਆ ਪਰਿਸ਼ਦ, ਪੰਚਕੁਲਾ, ਹਰਿਆਣਾ ਦੇ ਵਾਈਸ ਚੇਅਰਮੈਨ ਡਾ. ਕੈਲਾਸ਼ ਚੰਦਰ ਸ਼ਰਮਾ, ਪ੍ਰੋ. ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ-ਐੱਨਆਈਐੱਸਸੀਪੀਆਰ, ਨਵੀਂ ਦਿੱਲੀ, ਅਤੇ ਪ੍ਰੋਫੈਸਰ ਦਿਨੇਸ਼ ਕੁਮਾਰ, ਪ੍ਰੋਗਰਾਮ  ਚੇਅਰਮੈਨ, ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼ਾਮਲ ਹਨ।

ਇਕੱਠ ਨੂੰ ਸੰਬੋਧਿਤ ਕਰਦੇ ਹੋਏ ਡਾ. ਕਲੈਸੇਲਵੀ ਨੇ ਕਿਹਾ ਕਿ ਕਿਸਾਨ ਪ੍ਰਯੋਗਸ਼ਾਲਾ, ਉਦਯੋਗ ਅਤੇ ਬਜ਼ਾਰ ਦੇ ਦਰਮਿਆਨ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਜਨ ਸਮਾਨ ਦੇ ਲਈ ਖੋਜ ਅਤੇ ਟੈਕਨੋਲੋਜੀ ਦੀ ਉਪਯੋਗਿਤਾ/ ਲਾਗੂਯੋਗਤਾ  ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰੋਗਰਾਮ ਦੇ ਦੌਰਾਨ ਕਿਸਾਨਾਂ ਨੂੰ ਸ਼ਾਮਲ ਕਰਨ ਦੇ ਲਈ ਆਯੋਜਕਾਂ ਦੀ ਸਰਾਹਨਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਸੀਐੱਸਆਈਆਰ ਦੀਆਂ ਸਾਰਿਆਂ ਪ੍ਰਯੋਗਸ਼ਾਲਾਵਾਂ ਇੱਕ ਸਪਤਾਹ ਇੱਕ ਪ੍ਰਯੋਗਸ਼ਾਲਾ (ਲੈਬ) ਅਭਿਯਾਨ ਚਲਾ ਰਹੀਆਂ ਹਨ। ਉਨ੍ਹਾਂ ਨੇ ਪ੍ਰੋਗਰਾਮ ਦੇ ਦੌਰਾਨ ਉਪਸਥਿਤ ਵਿਦਿਆਰਥੀਆਂ ਨੂੰ ਆਪਣੇ ਨਿਕਟਵਰਤੀ ਖੇਤਰ ਦੀ ਸੀਐੱਸਆਈਆਰ ਪ੍ਰਯੋਗਸ਼ਾਲਾ ਦੇ ਵਿਗਿਆਨਿਕਾਂ ਨਾਲ ਗੱਲ ਕਰਨ ਉਸ ਨਾਲ ਹੱਥ ਮਿਲਾਉਣ ਅਤੇ ਵਿਗਿਆਨ ਵਿੱਚ ਕਈ ਚੀਜਾਂ ਸਿਖਣ ਦੇ ਲਈ ਪ੍ਰੇਰਿਤ ਵੀ ਕੀਤਾ।

https://ci3.googleusercontent.com/proxy/RObiRA3_tVLMI0TUzsgzdyALRqgyebey7XzdGYSgtlZV-LEKSG9JmLmFRO5HVDqGED424v2-tJrXVos-YHdJxXb6h6By8r1xLwBY99sSlzn_YBoKM-uPLofHLA=s0-d-e1-ft#https://static.pib.gov.in/WriteReadData/userfiles/image/image003Y6V5.jpg

 

ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਦਿਨੇਸ਼ ਕੁਮਾਰ ਨੇ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਕਿਸਾਨਾਂ ਅਤੇ ਵਿਦਿਆਰਥੀਆਂ ਜਿਵੇਂ ਇਛੁੱਕ ਹਿਤਧਾਰਕਾਂ ਦੇ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਦੇ ਨਾਲ ਆਪਣਾ ਸਬੰਧ ਬਣਾਉਣ ਦੇ ਲਈ ਗੱਲਬਾਤ ਦੇ ਲਈ ਇੱਕ ਸਮੱਰਥ ਵਾਤਾਵਰਣ ਪ੍ਰਦਾਨ ਕਰਨਾ ਹੈ। ਵਿਗਿਆਨ ਅਤੇ ਉਦਯੌਗਿਕ ਖੋਜ ਪਰਿਸ਼ਦ –ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (ਸੀਐੱਸਆਈਆਰ-ਐੱਨਆਈਐੱਸਸੀਪੀਆਰ) ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਰੰਜਨਾ ਅਗਰਵਾਲ ਨੇ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਉਦੇਸ਼ਾਂ ‘ਤੇ ਚਰਚਾ ਕੀਤੀ ਅਤੇ ਇਸ ਸਾਇੰਸ ਸੰਮੇਲਨ ਅਤੇ ਐਗਰੋ-ਟੈਕ ਐਕਸਪੋ ਦੇ ਪਿੱਛੇ ਦੀ ਧਾਰਨਾ ਅਤੇ ਵਿਚਾਰ ਨੂੰ ਵਿਸਤਾਰ ਨਾਲ ਦੱਸਿਆ।

ਵਿਗਿਆਨ ਭਾਰਤੀ ਦੇ ਸਲਾਹਕਾਰ ਡਾ. ਸ਼ੰਕਰ ਰਾਵ ਤਤਵਾਦੀ ਅਤੇ ਹਰਿਆਣਾ ਰਾਜ ਉੱਚ ਸਿੱਖਿਆ ਪਰਿਸ਼ਦ , ਪੰਚਕੁਲਾ, ਹਰਿਆਣਾ ਦੇ ਵਾਈਸ ਚੇਅਰਮੈਨ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਵੀ ਦਰਸ਼ਕਾਂ ਨੂੰ ਸੰਬੋਧਨ ਕੀਤਾ।

https://ci5.googleusercontent.com/proxy/OH7eP4w3VzPOrjFSxsQVwR7xA4w_3Owim4jUE_FcZMHsYKdE1e46PJocySVoAcQVH3a7JnH9Iv8PyJPsypg3nYMcW3m9HYFucmWWrJohv6mQcgxKgdB6cidt1Q=s0-d-e1-ft#https://static.pib.gov.in/WriteReadData/userfiles/image/image004DWJU.jpghttps://ci3.googleusercontent.com/proxy/Wp5kCE4bTxLC9G4dEc4Gi5rdg0C1Hnzpv1iFgPgLIU57i11pD4uWXRzEeWb5dcmZb8jfwThqzA5E2x6J4ptcmATJlgiIORD5qgxZU7TzmcmCZt5waSbcYXQE2g=s0-d-e1-ft#https://static.pib.gov.in/WriteReadData/userfiles/image/image005I84A.jpg

ਪ੍ਰਦਰਸ਼ਨੀ ਖੇਤਰ ਵਿੱਚ ਮੰਨੇ ਪ੍ਰਮੰਨੇ ਮਹਿਮਾਣ ਕਠਪੁਤਲੀ ਪ੍ਰੋਗਰਾਮ ਅਤੇ ਵੱਖ-ਵੱਖ ਸਟਾਲਾਂ ਨੂੰ ਦੇਖਦੇ ਹੋਏ

ਵਿਗਿਆਨਕ ਅਤੇ ਉਦਯੌਗਿਕ ਰਿਸਰਚ ਪਰਿਸ਼ਦ (ਸੀਐੱਸਆਈਆਰ) ਦੀ ਲੋਕਪ੍ਰਿਯ ਵਿਗਿਆਨ ਮੈਗਜ਼ੀਨ ‘ਸਾਇੰਸ ਰਿਪੋਰਟ’ (ਅੰਗ੍ਰੇਜ਼ੀ) ਅਤੇ ‘ਵਿਗਿਆਨ ਪ੍ਰਗਤੀ’ (ਹਿੰਦੀ) ਨੇ ਇਨੋਵੇਸ਼ਨ ਅਤੇ ਪੋਸ਼ਕ ਅਨਾਜ ਵਰ੍ਹੇ ‘ਤੇ ਵਿਸ਼ੇਸ਼ ਅੰਕ ਕੱਢੇ ਹਨ।

ਸਾਇੰਸ ਸੰਮੇਲਨ ਦੇ ਦੌਰਾਨ, ਡਾਇਰੈਟਰ ਜਨਰਲ, ਸੀਐੱਸਆਈਆਰ ਡਾ. ਐੱਨ. ਕਲੈਸੇਲਵੀ, ਗੁਰੂਗ੍ਰਾਮ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਦਿਨੇਸ਼ ਕੁਮਾਰ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਡਾਇਰੈਕਟਰ  ਪ੍ਰੋ. ਰੰਜਨਾ ਅਗਰਵਾਲ, ਸੀਐੱਸਆਈਆਰ ਦੇ ਸੰਯੁਕਤ ਸਕੱਤਰ ਡਾ. ਮਹੇਂਦਰ ਗੁਪਤਾ ਅਤੇ ਹੋਰ ਮਹਿਮਾਣ ਨੇ ਦੋਨਾਂ ਵਿਗਿਆਨ ਮੈਗਜ਼ੀਨ ਦੇ ਮਾਰਚ, 2023 ਦੇ ਅੰਕਾਂ ਦਾ ਵਿਮੋਚਨ ਕੀਤਾ। ਇਸ ਅਵਸਰ ‘ਤੇ ਇਨ੍ਹਾਂ ਮੈਗਜ਼ੀਨ ਦੇ ਸੰਪਾਦਕ ਸ਼੍ਰੀ ਹਸਨ ਜਾਵੇਦ ਖਾਨ ਅਤੇ ਡਾ. ਮਨੀਸ਼ ਮੋਹਨ ਗੋਰੇ ਵੀ ਮੌਜੂਦ ਸਨ।

https://ci4.googleusercontent.com/proxy/NYU5MmxYzDBHGmFKCz6GxDggPM81tM953UvGfv0Y4MIdy5rL9vcOAnDrVa9tLu32Y7ZuxCPLRKb2s7MZyPzJXhHPiI8x12oCc6uTuVjPXzoPJ25lBgVxjQo4cw=s0-d-e1-ft#https://static.pib.gov.in/WriteReadData/userfiles/image/image006FZBY.jpg

ਸੀਐੱਸਆਈਆਰ ਦੀ ਲੋਕਪ੍ਰਿਅ ਵਿਗਿਆਨ ਮੈਗਜ਼ੀਨ ਸਾਇੰਸ ਰਿਪੋਰਟ ਅਤੇ ਵਿਗਿਆਨ ਪ੍ਰਗਤੀ ਦੇ ਵਿਮੋਚਨ ਦਾ ਪਲ

ਪ੍ਰੋਗਰਾਮ ਦੇ ਦੌਰਾਨ, ਵਿਦਿਆਰਥੀਆਂ ਦੇ ਲਈ, ‘ਟਿਕਾਊ ਵਿਕਾਸ, ‘ਤੇ ਔਨ ਦ ਸਪੋਟ ਪੋਸਟਰ ਬਣਾਉਣ ਦੇ ਮੁਕਾਬਲੇ’ ਅਤੇ ‘ਆਤਮਨਿਰਭਰ ਭਾਰਤ ’ ‘ਤੇ ਵਿਗਿਆਨ ਮਾਡਲ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ। ਵਿਗਿਆਨ ਸੰਮੇਲਨ (ਸਾਇੰਸ ਸੰਮੇਲਨ) ਦੇ ਦੋਨਾਂ ਦਿਨ ਕਠਪੁਤਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕਠਪੁਤਲੀ ਮਾਹਰ ਸ਼੍ਰੀ ਨਾਰਾਣਿਣ ਸ੍ਰੀਵਾਸਤਵ ਨੇ ਦੈਨਿਕ ਜੀਵਨ ਦੀਆਂ ਵਿਭਿੰਨ ਕਹਾਣੀਆਂ ‘ਤੇ ਅਧਾਰਿਤ ਕਈ ਕਠਪੁਤਲੀ ਪ੍ਰੋਗਰਾਮ ਪ੍ਰਦਰਸ਼ਿਤ ਕੀਤੇ। ਕਠਪੁਤਲੀ ਪ੍ਰਦਰਸ਼ਨ ਦਾ ਦਰਸ਼ਕਾਂ  ਨੇ ਖੂਬ ਆਨੰਦ ਲਿਆ।

 

ਸਮਾਪਨ ਸੈਸ਼ਨ ਦਾ ਮੰਨੇ-ਪ੍ਰਮੰਨੇ ਮਹਿਮਾਨ 

16 ਮਾਰਚ, 2023 ਨੂੰ ਸਟਾਰਟਅਪ ਓਡੀਸ਼ਾ ਦੇ ਕਾਰਜਕਾਰੀ ਚੇਅਰਮੈਨ ਡਾ. ਓਕਾਰ ਰਾਏ ਅਤੇ ਆਯੁਸ਼ ਮੰਤਰਾਲੇ, ਭਾਰਤ ਸਰਕਾਰ ਦੀ ਕੇਂਦਰੀ ਯੂਨਾਨੀ ਮੈਡੀਕਲ ਰਿਸਰਚ ਪਰਿਸ਼ਦ  (ਸੀਸੀਆਰਯੂਐੱਸ)  ਦੇ ਡਾਇਰੈਕਟਰ ਜਨਰਲ ਪ੍ਰੋ. ਅਸੀਸ ਅਲੀ ਖਾਨ ਨੇ ਸੰਮੇਲਨ ਦੇ ਸਮਾਪਨ ਸੈਸ਼ਨ ਦੀ ਸ਼ੋਭਾ ਵਧਾਈ। ਇਸ ਪ੍ਰੋਗਰਾਮ ਵਿੱਚ ਆਸਪਾਸ ਦੇ ਜ਼ਿਲ੍ਹੇ ਦੇ ਇੱਕ ਹਜ਼ਾਰ ਤੋਂ ਅਧਿਕ ਵਿਗਿਆਨਕਾਂ, ਸਿੱਖਿਆ ਸ਼ਾਸਤਰੀ, ਕਿਸਾਨਾਂ ਅਤੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਸਰਗਰਮ ਰੂਪ ਤੋਂ ਹਿੱਸਾ ਲਿਆ।

<><><><><>



(Release ID: 1908042) Visitor Counter : 71