ਇਸਪਾਤ ਮੰਤਰਾਲਾ
ਸਟੀਲ ਮੰਤਰਾਲਾ ਪੀਐੱਲਆਈ ਯੋਜਨਾ ਦੇ ਤਹਿਤ ਚੁਣੀਆਂ ਕੰਪਨੀਆਂ ਦੇ ਨਾਲ 17 ਮਾਰਚ ਨੂੰ ਸਹਿਮਤੀ ਪੱਤਰ ’ਤੇ ਹਸਤਾਖਰ ਕਰਨਗੇ
Posted On:
16 MAR 2023 4:23PM by PIB Chandigarh
ਸਟੀਲ ਮੰਤਰਾਲਾ ਵਿਸ਼ੇਸ਼ ਸਟੀਲ ਦੇ ਲਈ ਪੀਐੱਲਆਈ ਯੋਜਨਾ ਦੇ ਤਹਿਤ ਚੁਣੀਆਂ ਕੰਪਨੀਆਂ ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਦੇ ਲਈ 17 ਮਾਰਚ, 2023 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਇਸ ਆਯੋਜਨ ਦੇ ਦੌਰਾਨ 20 ਉਪ-ਸ਼੍ਰੇਣੀਆਂ ਨੂੰ ਕਵਰ ਕਰਨ ਵਾਲੀਆਂ 27 ਕੰਪਨੀਆਂ ਦੇ ਨਾਲ 57 ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣਗੇ। ਕੇਂਦਰੀ ਸਟੀਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਜਯੋਤੀਰਾਦਿੱਤਿਆ ਐੱਮ, ਸਿੰਧੀਆ, ਸਟੀਲ ਮੰਤਰਾਲੇ ਅਤੇ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਦੀ ਇਸ ਮੌਕੇ ’ਤੇ ਗਰਿਮਾਮਯੀ ਮੌਜੂਦਗੀ ਰਹੇਗੀ।
****
ਏਐੱਲ/ਏਕੇਐੱਨ
(Release ID: 1908036)
Visitor Counter : 22