ਰੱਖਿਆ ਮੰਤਰਾਲਾ

ਸੈਨਾ ਅਭਿਆਸ ਸੀ-ਡ੍ਰੈਗਨ 23

Posted On: 16 MAR 2023 9:32AM by PIB Chandigarh

ਭਾਰਤੀ ਜਲ ਸੈਨਾ ਦਾ ਪੀ-8 ਜਹਾਜ਼ 14 ਮਾਰਚ, 2023 ਨੂੰ ਅਮਰੀਕਾ ਦੇ ਗੁਵਾਮ ਵਿੱਚ ਪਹੁੰਚ ਗਿਆ ਹੈ, ਜਿੱਥੇ ਉਹ ‘ਐਕਸਰਸਾਈਜ਼ ਸੀ-ਡ੍ਰੈਗਨ 23’ਵਿੱਚ ਹਿੱਸਾ ਲਵੇਗਾ। ਇਹ ਅਮਰੀਕਾ ਦੀ ਜਲ ਸੈਨਾ ਦੁਆਰਾ ਸੰਚਾਲਿਤ ਤੀਜਾ ਸੈਨਾ ਅਭਿਆਸ ਹੈ, ਜਿਸ ਵਿੱਚ ਲੰਬੀ ਦੂਰੀ ਵਾਲੇ ਐੱਮਆਰ ਏਐੱਸਡਬਲਿਊ ਜਹਾਜ਼ਾਂ ਦੇ ਲਈ ਬਹੁ-ਪੱਖੀ ਏਐੱਸਡਬਲਿਊ ਅਭਿਆਸ ਆਯੋਜਿਤ ਕੀਤਾ ਜਾਂਦਾ ਹੈ।

ਇਹ ਸੈਨਾ ਅਭਿਆਸ 15 ਮਾਰਚ ਤੋਂ 30 ਮਾਰਚ, 2023 ਤੱਕ ਚੱਲੇਗਾ। ਇਸ ਦੌਰਾਨ ਸੈਨਾ ਅਭਿਆਸ ਵਿੱਚ ਹਿੱਸਾ ਲੈਣ ਵਾਲੇ ਦੇਸ਼ ਪਣਡੁੱਬੀ-ਵਿਰੋਧੀ ਸੰਯੁਕਤ ਕਾਰਵਾਈ ਦਾ ਅਭਿਆਸ ਕਰਨਗੇ। ਇਨ੍ਹਾਂ ਸੈਨਾ ਅਭਿਆਸਾਂ ਦੀ ਘਣਤਾ ਅਤੇ ਦਾਇਰੇ ਨੂੰ ਪਿਛਲੇ ਕਈ ਵਰ੍ਹਿਆਂ ਦੇ ਦੌਰਾਨ ਲਗਾਤਾਰ ਵਧਾਇਆ ਜਾਂਦਾ ਰਿਹਾ ਹੈ, ਤਾਕਿ ਉਨੱਤ ਏਐੱਸਡਬਲਿਊ ਅਭਿਆਸ ਨੂੰ ਸ਼ਾਮਲ ਕੀਤਾ ਜਾ ਸਕੇ।

ਅਭਿਆਸ ਦੇ ਦੌਰਾਨ ਸੀ-ਡ੍ਰੈਗਨ 23 ਦੀ ਸਮਰੱਥਾ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧ ਵਿੱਚ ਇਹ ਹੋਰ ਜਹਾਜ਼ਾਂ ਦੇ ਨਾਲ ਪਾਣੀ ਦੇ ਅੰਦਰ ਸਥਿਤ ਨਿਸ਼ਾਨੇ ਦੀ ਸ਼ਮੂਲੀਅਤ ਦਾ ਪਰਦਰਸ਼ਨ ਕਰੇਗਾ। ਇਸ ਦੇ ਨਾਲ ਹੀ ਆਪਸ ਵਿੱਚ ਵਿਸ਼ੇਸ਼ਤਾ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ। ਸੈਨਾ ਅਭਿਆਸ ਵਿੱਚ ਪੀ-8ਆਈ ਭਾਰਤੀ ਜਲ ਸੈਨਾ ਦਾ ਪ੍ਰਤੀਨਿਧੀਤਵ ਕਰੇਗਾ, ਜਦ ਕਿ ਅਮਰੀਕੀ ਜਲ ਸੈਨਾ ਦਾ ਪੀ8ਏ, ਜਾਪਾਨੀ ਸਮੁੰਦਰੀ ਸਵੈ-ਰੱਖਿਆ ਬਲ ਦਾ ਪੀ1, ਕਨਾਡਾ ਦੀ ਸ਼ਾਹੀ ਹਵਾਈ ਸੈਨਾ ਦੀ ਸੀਪੀ 140 ਅਤੇ ਕੋਰੀਆ ਗਣਰਾਜ ਦੀ ਜਲ ਸੈਨਾ ਦਾ ਪੀ3ਸੀ ਜਹਾਜ਼ ਹਿੱਸਾ ਲਵੇਗਾ।

ਸੈਨਾ ਅਭਿਆਸ ਦਾ ਉਦੇਸ਼ ਹੈ ਦੋਸਤਾਨਾ ਜਲ ਸੈਨਾਵਾਂ ਦੇ ਵਿੱਚ ਬਿਹਤਰ ਤਾਲਮਾਲ ਬਿਠਾਉਣਾ, ਜੋ ਉਨ੍ਹਾਂ ਦੇ ਸਾਂਝੀਆਂ ਕਦਰਾਂ-ਕੀਮਤਾਂ ਅਤੇ ਮੁਕਤ ਅਤੇ ਸਮਾਵੇਸ਼ੀ ਇੰਡੋ-ਪੈਸੀਫਿਕ  ਲਈ ਸੰਕਲਪ ’ਤੇ ਅਧਾਰਿਤ ਹੈ।

https://static.pib.gov.in/WriteReadData/userfiles/image/Pix(3)EXERCISESEADRAGON23OZHM.jpg

****

ਵੀਐੱਮ/ਪੀਐੱਸ



(Release ID: 1907617) Visitor Counter : 135