ਪੇਂਡੂ ਵਿਕਾਸ ਮੰਤਰਾਲਾ

ਭੂਮੀ ਸੰਵਾਦ IV : ਭੂ-ਅਧਾਰ (ਯੂਐੱਲਪੀਆਈਐੱਨ) ਦੇ ਨਾਲ ਡਿਜੀਟਾਈਜ਼ਿੰਗ ਅਤੇ ਜੀਓਰੈਫਰੈਂਸਿੰਗ ਇੰਡੀਆ ’ਤੇ ਨੈਸ਼ਨਲ ਕਾਨਫਰੰਸ

Posted On: 15 MAR 2023 4:02PM by PIB Chandigarh

ਭੂ-ਅਧਾਰ (ਯੂਐੱਲਪੀਆਈਐੱਨ) ਦੇ ਨਾਲ ਡਿਜੀਟਾਈਜ਼ਿੰਗ ਅਤੇ ਜੀਓਰੈਫਰੈਂਸਿੰਗ ਇੰਡੀਆ ’ਤੇ ਨੈਸ਼ਨਲ ਕਾਨਫਰੰਸ- ਯੂਨੀਕ ਲੈਂਡ ਪਾਰਸਲ ਆਈਡੈਂਟੀਫਿਕੇਸ਼ਨ ਨੰਬਰ (ਯੂਐੱਲਪੀਆਈਐੱਨ) ਜਾਂ ਭੂਮੀ-ਅਧਾਰ ਨੂੰ ਲਾਗੂ ਕਰਨ ’ਤੇ ਭੂਮੀ ਸੰਵਾਦ IV ਦਾ ਆਯੋਜਨ ਭੂਮੀ ਸੰਸਾਧਨ ਵਿਭਾਗ ਦੁਆਰਾ 17 ਮਾਰਚ, 2023 ਨੂੰ ਨਵੀਂ ਦਿੱਲੀ ਵਿੱਚ ਕੀਤਾ ਜਾ  ਰਿਹਾ ਹੈ। ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਇਸ ਮੌਕੇ ’ਤੇ ਮੁੱਖ ਮਹਿਮਾਨ ਹੋਣਗੇ। ਇਸ ਮੌਕੇ ’ਤੇ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਸਟੀਲ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਕੇਂਦਰੀ ਖਪਤਕਾਰ ਮਾਮਲੇ,ਖੁਰਾਕ ਅਤੇ ਜਨਤਕ ਵੰਡ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਵੀ ਮੌਜੂਦ ਰਹਿਣਗੇ।

ਕਾਨਫਰੰਸ ਵਿੱਚ ਹੇਠ ਲਿਖੇ ਤਿੰਨ ਸੈਸ਼ਨ ਹੋਣਗੇ:

i) “ਲੈਂਡ ਰਿਕਾਰਡ ਡਾਟਾ ਅਤੇ ਹੋਮਲੈਂਡ ਦਾ ਲੋਕਤੰਤਰੀਕਰਣ;

ii) “ਈਜ਼ ਆਵ੍ ਡੂਇੰਗ ਬਿਜ਼ਨਸ (ਈਓਡੀਬੀ) ਅਤੇ ਈਜ਼ ਆਵ੍ ਲਿਵਿੰਗ ਵਿੱਚ ਭੂ (ਜੀਓ)-ਅਧਾਰ ਦੀ ਅਰਜ਼ੀ;

iii) ਸਰਵੋਤਮ ਅਭਿਆਸ- ਰਾਸ਼ਟਰੀ ਅਤੇ ਗਲੋਬਲ (ਜੀਓਰੈਫਰੈਂਸਿੰਗ/ਸਰਵੇਖਣ/ਮੁੜ ਸਰਵੇਖਣ/ਭੂ-ਅਧਾਰ ਦੀ ਵਰਤੋਂ ਅਤੇ ਅੱਗੇ ਦਾ ਰਸਤਾ)।”

 

ਕਾਨਫਰੰਸ ਵਿੱਚ ਵੱਖ-ਵੱਖ ਕੇਂਦਰ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ-ਨਾਲ ਸਿੱਖਿਆ ਅਤੇ ਖੋਜ ਸੰਸਥਾਵਾਂ, ਖੇਤਰੀ ਸੰਸਥਾਵਾਂ, ਵਪਾਰਕ ਭਾਈਚਾਰੇ ਅਤੇ ਸਿਵਿਲ ਸੁਸਾਇਟੀ ਅਤੇ ਸੈਂਟਰ ਫਾਰ ਲੈਂਡ ਗਵਰਨੈਂਸ, ਜੀਓਸਪੇਟਿਅਲ, ਜੀਓਸਪੇਟਿਅਲ ਵਰਲਡ, ਏਰਿਸ ਇੰਡੀਆ ਟੈਕਨੋਲੋਜੀਜ਼, ਮਹਾਲਨੋਬਿਸ ਨੈਸ਼ਨਲ ਕਰੌਪ ਫੋਰੇਸਟ ਸੈਂਟਰ, ਸਰਵੇ ਆਵ੍ ਇੰਡੀਆ ਸੈਂਟਰ, ਆਈਆਈਟੀ ਰੁੜਕੀ, ਮੈਪਮਾਈਇੰਡੀਆ ਆਦਿ ਸਮੇਤ ਹੋਰ ਹਿੱਸੇਦਾਰ ਸ਼ਾਮਲ ਹੋਣਗੇ। ਕਾਨਫਰੰਸ ਦੇ ਦੌਰਾਨ ਹੇਠ ਲਿਖੇ ਪ੍ਰਮੁੱਖ ਖੇਤਰਾਂ ’ਤੇ ਚਰਚਾ ਕੀਤੀ ਜਾਵੇਗੀ:

 

  1. ਲੈਂਡ ਪਾਰਸਲ/ਭੂ-ਸੰਦਰਭ ਨਕਸ਼ਿਆਂ ਦੇ ਭੂ-ਸੰਦਰਭ ਦੀ ਸਥਿਤੀ, ਭੂ-ਅਧਾਰ ਦਾ ਨਿਰਮਾਣ ਅਤੇ ਮਿਸ਼ਨ ਮੋਡ ਵਿੱਚ ਇਸ ਦੀ ਸੰਤ੍ਰਿਪਤਾ ਦੇ ਲਈ ਰਣਨੀਤੀ।

ii) ਵੱਖ-ਵੱਖ ਸੇਵਾਵਾਂ/ਯੋਜਨਾਵਾਂ/ਖੇਤਰਾਂ ਵਿੱਚ ਯੂਐੱਲਪੀਆਈਐੱਨ ਜਾਂ ਭੂ-ਅਧਾਰ ਦੇ ਲਾਭ, ਵਰਤੋਂ, ਐਪਲੀਕੇਸ਼ਨ, ਸਰਵੋਤਮ ਅਭਿਆਸ, ਜ਼ਮੀਨ ਮਾਲਕਾਂ/ਹਿੱਸੇਦਾਰਾਂ ਤੋਂ ਪ੍ਰਾਪਤ ਫੀਡਬੈਕ ਅਤੇ ਇਸ ਨਾਲ ਸੰਬੰਧਤ ਮੁੱਦੇ।

*****

ਐੱਸਐੱਨਸੀ/ਪੀਕੇ



(Release ID: 1907558) Visitor Counter : 56