ਇਸਪਾਤ ਮੰਤਰਾਲਾ

ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਬਿਜ਼ਨਸ ਵੂਮੈਨ ਐਕਸਪੋ 2023 ਵਿੱਚ ਅੰਤਰਰਾਸ਼ਟਰੀ ਮੋਟਾ ਅਨਾਜ ਸਾਲ ਦਾ ਉਤਸਵ ਮਨਾਇਆ

Posted On: 15 MAR 2023 12:04PM by PIB Chandigarh

ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ-ਐੱਨਐੱਮਡੀਸੀ ਨੇ ਮੋਟੇ ਅਨਾਜ ਨੂੰ ਲੋਕਪ੍ਰਿਅ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਹੈਦਰਾਬਾਦ ਵਿੱਚ ਬਿਜ਼ਨਸ ਵੂਮੈਨ ਐਕਸਪੋ 2023 ਦੇ ਦੌਰਾਨ ਸ੍ਰੀ ਅੰਨ (ਸੁਪਰਫੂਡ) ਦਾ ਵੇਰਵਾ ਕੀਤਾ। ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਅੰਤਰਰਾਸ਼ਟਰੀ ਮੋਟਾ ਅਨਾਜ ਸਾਲ 2023 ਦੇ ਪਿਛੋਕੜ ਵਿੱਚ ਮਹਿਲਾ ਉੱਦਮਤਾ ਨੂੰ ਮੋਟੇ ਅਨਾਜ ਦੇ ਕਾਰੋਬਾਰ ਵਿੱਚ ਅੱਗੇ ਵਧਣ ਅਤੇ ਰਾਸ਼ਟਰ ਦੀ ਫੂਡ ਸੁਰੱਖਿਆ ਵਿੱਚ ਯੋਗਦਾਨ ਦੇਣ ਦੇ ਲਈ ਪ੍ਰੇਰਿਤ ਕੀਤਾ। ਐੱਨਐੱਸਡੀਸੀ ਕੰਪਨੀ ਦੇ ਵੱਲੋ ਈਡੀ (ਪਰਸੋਨਲ ਅਤੇ ਲਾਅ) ਸ਼੍ਰੀ ਕੇ ਪ੍ਰਵੀਣ ਕੁਮਾਰ ਤੇ ਸੀਜੀਐੱਮ (ਪਰਸੋਨਲ) ਸ਼੍ਰੀ ਕੇ ਮੋਹਨ ਨੇ ਮੋਟਾ ਅਨਾਜ ਵੰਡੇ ਅਤੇ ਪ੍ਰਤਿਭਾਗੀਆਂ ਦੇ ਨਾਲ ਇੱਕ ਤੰਦਰੁਸਤ ਭਵਿੱਖ ਦੇ ਲਈ ਇਸ ਦੇ ਲਾਭਾਂ ‘ਤੇ ਗੱਲਬਾਤ ਕੀਤੀ।

https://ci4.googleusercontent.com/proxy/Fh_UgnzkgC1hMFHsO9DFvL6V8RP6Eavs1e_NbZxmnSpriKEnmrpn3ItXEn_o2_G9_egiOf2DuNxLvZ-H_G0-SL3x3PEUlUVfA_Q-TJM4UeJDp-2A7NxeT91eSw=s0-d-e1-ft#https://static.pib.gov.in/WriteReadData/userfiles/image/image001I6KF.jpg

ਸੰਯੁਕਤ ਰਾਸ਼ਟਰ ਨੇ ਭਾਰਤ ਸਰਕਾਰ ਦੁਆਰਾ ਕੀਤੀ ਗਈ ਪਹਿਲ ‘ਤੇ ਸਾਲ 2023 ਨੂੰ ਅੰਤਰਰਾਸ਼ਟਰੀ ਮੋਟਾ ਅਨਾਜ ਸਾਲ ਐਲਾਨ ਕੀਤਾ ਹੈ। ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਮੋਟੇ ਅਨਾਜ ਦੀ ਖਪਤ ਵਧਾਉਣ ਦੇ ਆਪਣੇ ਮੋਹਰੀ ਯਤਨ ਦੇ ਤਹਿਤ ਹਾਲ ਹੀ ਵਿੱਚ ਆਈਆਈਐੱਮਆਰ ਨਾਲ ਮਾਨਤਾ ਪ੍ਰਾਪਤ ਹੈਦਰਾਬਾਦ ਦੇ ਅਹੋਬਿਲਮ ਫੂਡਸ ਨੂੰ ਸਮਾਰਟ ਫੂਡ ਦੇ ਰੂਪ ਵਿੱਚ ਮੋਟੇ ਅਨਾਜ ‘ਤੇ ਇੱਕ ਸੈਸ਼ਨ ਆਯੋਜਿਤ ਕਰਨ ਦੇ ਲਈ ਸੱਦਾ ਦਿੱਤਾ। ਇਸ ਸੈਸ਼ਨ ਦੇ ਬਾਅਦ ਮੋਟੇ ਅਨਾਜ ਨਾਲ ਬਣੇ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ ਗਿਆ। ਸੀਪੀਐੱਸਈ ਇਸ ਸਬੰਧ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਹਿਤਧਾਰਕਾਂ ਦੇ ਨਾਲ ਜੁੜ ਰਿਹਾ ਹੈ ਅਤੇ ਜਨਤਕ ਮਹੱਤਵ ਦੇ ਪਲੈਟਫਾਰਮ ‘ਤੇ ਮੋਟੇ ਅਨਾਜ ਨੂੰ ਵੰਡਣਾ ਹੈ।

 

*****

ਏਐੱਲ/ਏਕੇਐੱਨ



(Release ID: 1907556) Visitor Counter : 87