ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਇੱਕ ਰੇਡੀਓ ਕ੍ਰਾਂਤੀ ਦੇ ਰੂਪ ਵਿੱਚ ‘ਮਨ ਕੀ ਬਾਤ’ ਪ੍ਰੋਗਰਾਮ ਅਪ੍ਰੈਲ 2023 ਵਿੱਚ ਆਪਣਾ ਸ਼ਤਕ ਸੰਸਕਰਨ ਪੂਰਾ ਕਰੇਗਾ


ਆਕਾਸ਼ਵਾਣੀ 15 ਮਾਰਚ ਤੋਂ ਪ੍ਰਤੀਦਿਨ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦੇ 100 ਵਿਚਾਰਾਂ ਦੀ ਯਾਦ ਪ੍ਰਸਤੁਤ ਕਰੇਗਾ

Posted On: 14 MAR 2023 7:36PM by PIB Chandigarh

ਆਕਾਸ਼ਵਾਣੀ ਦਾ ਸਭ ਤੋਂ ਮਕਬੂਲ ਪ੍ਰੋਗਰਾਮ ਪ੍ਰਧਾਨ ਮੰਤਰੀ ਦਾ ‘ਮਨ ਕੀ ਬਾਤ’ ਪ੍ਰੋਗਰਾਮ 30 ਅਪ੍ਰੈਲ ਨੂੰ ਆਪਣਾ ਸ਼ਤਕ ਸੰਸਕਰਨ ਪੂਰਾ ਕਰੇਗਾ। ਇਹ ਪ੍ਰਤਿਸ਼ਠਿਤ ਪ੍ਰੋਗਰਾਮ ਵਿਜੈਦਸ਼ਮੀ (ਦੁਸਹਿਰੇ) ਦੇ ਸ਼ੁਭ ਅਵਸਰ ‘ਤੇ 3 ਅਕਤੂਬਰ, 2014 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਇਸ ਪ੍ਰੋਗਰਾਮ ਦੇ 98 ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ।

100ਵੇਂ ਐਪੀਸੋਡ ਨੂੰ ਧਿਆਨ ਵਿੱਚ ਰੱਖਦੇ ਹੋਏ, ਆਕਾਸ਼ਵਾਣੀ, ਪ੍ਰੋਗਰਾਮ ਦੇ ਪ੍ਰਭਾਵ ਨਾਲ ਭਾਰਤ ਵਿੱਚ ਹੋਏ ਪਰਿਵਰਤਨਾਂ ‘ਤੇ ਫੋਕਸ ਕਰਦੇ ਹੋਏ 15 ਮਾਰਚ ਤੋਂ ਇੱਕ ਵਿਸ਼ੇਸ਼ ਲੜੀ ਸ਼ੁਰੂ ਕਰਨ ਜਾ ਰਿਹਾ ਹੈ।

ਇਸ ਲੜੀ ਦੇ ਤਹਿਤ ‘ਮਨ ਕੀ ਬਾਤ’ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੁਆਰਾ ਹੁਣ ਤੱਕ ਦੱਸੇ ਗਏ 100 ਚੁਣੇ ਹੋਏ ਵਿਸ਼ਿਆਂ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਜਾਵੇਗਾ। ਮਨ ਕੀ ਬਾਤ ਦੇ ਹਰੇਕ ਐਪੀਸੋਡ ਨਾਲ ਸਬੰਧਿਤ ਪ੍ਰਧਾਨ ਮੰਤਰੀ ਦੇ ਸਾਊਂਡ ਬਾਈਟ ਆਕਾਸ਼ਵਾਣੀ ਨੈੱਟਵਰਕ ‘ਤੇ ਸਾਰੇ ਬੁਲੇਟਿਨਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਪ੍ਰਸਾਰਿਤ ਕੀਤੇ ਜਾਣਗੇ। ਇਹ ਪ੍ਰੋਗਰਾਮ 15 ਮਾਰਚ ਤੋਂ ਪ੍ਰਸਾਰਿਤ ਕੀਤੇ ਜਾਣਗੇ ਅਤੇ 29 ਅਪ੍ਰੈਲ ਨੂੰ ਖ਼ਤਮ ਹੋਣਗੇ, ਜੋ ਕਿ ਮਹੱਤਵਪੂਰਣ 100ਵੇਂ ਐਪੀਸੋਡ ਤੋਂ ਇੱਕ ਦਿਨ ਪਹਿਲਾਂ ਤੱਕ ਪ੍ਰਸਾਰਿਤ ਹੋਣਗੇ।

ਵਿਸ਼ੇਸ਼ ਲੜੀ ਦੇਸ਼ ਦੇ 42 ਵਿਵਿਧ ਭਾਰਤੀ ਸਟੇਸ਼ਨਾਂ, 25 ਐੱਫਐੱਮ ਰੇਨਬੋ ਚੈਨਲਾਂ, 4 ਐੱਫਐੱਮ ਗੋਲਡ ਚੈਨਲਾਂ ਅਤੇ 159 ਪ੍ਰਾਇਮਰੀ ਚੈਨਲਾਂ ਸਹਿਤ ਵਿਭਿੰਨ ਆਕਾਸ਼ਵਾਣੀ ਸਟੇਸ਼ਨਾਂ ਦੁਆਰਾ ਪ੍ਰਸਾਰਿਤ ਕੀਤੀ ਜਾਵੇਗੀ। ਬਾਈਟ ਸਾਰੇ ਖੇਤਰਾਂ ਵਿੱਚ ਸਾਰੇ ਪ੍ਰਮੁੱਖ ਬੁਲੇਟਿਨਾਂ ਵਿੱਚ ਪ੍ਰਸਾਰਿਤ ਕੀਤੇ ਜਾਣਗੇ। ਨਾਗਰਿਕ ਇਸ ਪ੍ਰੋਗਰਾਮ ਨੂੰ ‘ਨਿਊਜ਼ ਔਨ ਏਆਈਆਰ’ ਐਪ ਅਤੇ ਆਕਾਸ਼ਵਾਣੀ ਦੇ ਯੂ-ਟਿਊਬ ਚੈਨਲਾਂ ‘ਤੇ ਵੀ ਸੁਣ ਸਕਦੇ ਹਨ।

ਮਨ ਕੀ ਬਾਤ ਬਾਰੇ :

ਰੇਡਿਓ ਦੇ ਜ਼ਰੀਏ ਨਾਗਰਿਕਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਅਨੂਠੇ ਅਤੇ ਸਿੱਧੇ ਸੰਵਾਦ ਮਨ ਕੀ ਬਾਤ ਦੇ ਹੁਣ ਤੱਕ 98 ਐਪੀਸੋਡ ਪੂਰੇ ਹੋ ਚੁੱਕੇ ਹਨ। ਇਹ ਸਵੱਛ ਭਾਰਤ, ਬੇਟੀ ਬਚਾਓ ਬੇਟੀ ਪੜਾਓ, ਜਲ ਸੁਰੱਖਿਆ, ਵੋਕਲ ਫੋਰ ਲੋਕਲ ਆਦਿ ਜਿਹੇ ਸਮਾਜਿਕ ਪਰਿਵਰਤਨਾਂ ਦੀ ਉੱਤਪਤੀ, ਮਾਧਿਅਮ ਅਤੇ ਪ੍ਰਮੋਟਰ ਰਹੇ ਹਨ। ਇਸ ਪ੍ਰੋਗਰਾਮ ਨੇ ਖਾਦੀ, ਭਾਰਤੀ ਖਿਡੌਣਾ ਉਦਯੋਗ, ਸਿਹਤ, ਆਯੁਸ਼, ਪੁਲਾੜ ਆਦਿ ਖੇਤਰਾਂ ਵਿੱਚ ਸਟਾਰਟਅੱਪ ਜਿਹੇ ਉਦਯੋਗਾਂ ‘ਤੇ ਜਬਰਦਸਤ ਪ੍ਰਭਾਵ ਦਿਖਾਇਆ ਹੈ। ਪੇਸ਼ਕਾਰੀ ਦੀ ਆਪਣੀ ਇਨੋਵੇਟਿਵ ਅਤੇ ਅਨੂਠੀ ਵਾਰਤਾਲਾਪ ਦੀ ਸ਼ੈਲੀ ਦੇ ਜ਼ੋਰ ‘ਤੇ, ਇਸ ਪ੍ਰੋਗਰਾਮ ਨੇ ਸੰਚਾਰ ਦੇ ਇੱਕ ਵਿਲੱਖਣ ਮਿਆਰ ਦੇ ਰੂਪ ਵਿੱਚ ਖ਼ੁਦ ਲਈ ਇੱਕ ਜਗ੍ਹਾ ਬਣਾਈ ਹੈ। 

 

***********

ਸੌਰਭ ਸਿੰਘ,



(Release ID: 1907148) Visitor Counter : 87