ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਹੈਦਰਾਬਾਦ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਦੇ 54ਵੇਂ ਸਥਾਪਨਾ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ


ਦੇਸ਼ ਦੀਆਂ ਉਦਯੋਗਿਕ ਸੰਸਥਾਵਾਂ, ਏਅਰਪੋਰਟ, ਪੋਰਟਾਂ ਦੀ ਸੁੱਰਖਿਆ ਨੂੰ ਸੁਨਿਸ਼ਚਿਤ ਕਰ ਕੇ, 53 ਵਰ੍ਹਿਆਂ ਤੋਂ CISF ਦਾ ਦੇਸ਼ ਦੀ ਆਰਥਿਕ ਤਰੱਕੀ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਹੈ

ਪਿਛਲੇ 9 ਵਰ੍ਹਿਆਂ ਤੋਂ ਆਤੰਕਵਾਦ ਦੇ ਖਿਲਾਫ ਚੱਲ ਰਹੀ ਮੋਦੀ ਸਰਕਾਰ ਦੀ ਜ਼ੀਰੋ ਟੌਲਰੈਂਸ ਦੀ ਨੀਤੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਆਤੰਕਵਾਦ, ਵੱਖਵਾਦ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਖ਼ਤਾਈ ਨਾਲ ਨਿਪਟਿਆ ਜਾਵੇਗਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਸਾਹਮਣੇ 5 ਟ੍ਰਿਲੀਅਨ ਡਾਲਰ ਦੀ ਇਕੋਨੋਮੀ ਦਾ ਲਕਸ਼ ਰਖਿਆ ਹੈ ਅਤੇ ਇਸ ਨੂੰ ਹਾਸਲ ਕਰਨ ਦੇ ਲਈ ਏਅਰਪੋਰਟਸ, ਪੋਰਟਾਂ , ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ ਦੀ ਸੁਰੱਖਿਆ ਬਹੁਤ ਮਹੱਤਵਪੂਰਣ ਹੈ

ਮੋਦੀ ਸਰਕਾਰ ਨੇ ਸਾਰੇ CAPFs ਅਤੇ ਰਾਜ ਪੁਲਿਸ ਨੂੰ ਨਾਲ ਲੈ ਕੇ ਅੰਦਰੂਨੀ ਸੁਰੱਖਿਆ ਦੇ ਖੇਤਰ ਵਿੱਚ ਸਾਰੀਆਂ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ

ਕਸ਼ਮੀਰ, ਨੌਰਥ-ਈਸਟ ਅਤੇ ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਖੇਤਰ ਦੇ ਤਿੰਨੋਂ ਸੈਕਟਰਾਂ ਵਿੱਚ ਹਿੰਸਾ ਵਿੱਚ ਬਹੁਤ ਕਮੀ ਆਈ ਹੈ, ਲੋਕਾਂ ਦਾ ਵਿਸ਼ਵਾਸ ਵਧਿਆ ਹੈ ਅਤੇ ਵੱਖਵਾਦ ਅਤੇ ਆਤੰਕਵਾਦ ਫੈਲਾਉਣ ਵਾਲੇ ਆਤਮ-ਸਮਰਪਣ ਕਰਕੇ ਮੇਨਸਟ੍ਰੀਮ ਵਿੱਚ ਆ ਰਹੇ ਹਨ

ਅੱਜ ਦੇ ਡਿਜੀਟਲ ਯੁਗ ਵਿੱਚ CISF ਨੇ ਰੋਬੋਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੀ ਅਤਿ ਆਧੁਨਿਕ ਤਕਨੀਕਾਂ ਨਾਲ ਸੁਰੱਖਿਆ ਪ੍ਰੋਟੋਕੋਲ ਨੂੰ ਨਾ

Posted On: 12 MAR 2023 1:49PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਹੈਦਰਾਬਾਦ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਦੇ 54ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ।

C:\Users\Balwant\Desktop\PIB-Chanchal-13.2.23\Home Ministry-1906078.jpg

 ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਪਰੇਡ ਦੀ ਸਲਾਮੀ ਲਈ ਅਤੇ ਫੋਰਸ ਦੀ ਮੈਗਜ਼ੀਨ Sentinel-2023 ਅਤੇ ਕੌਫੀ ਟੇਬਲ ਬੁੱਕ ਰੀਲੀਜ਼ ਵੀ ਕੀਤੀ। ਇਸ ਮੌਕੇ ‘ਤੇ ਤੇਲੰਗਾਨਾ ਦੀ ਰਾਜਪਾਲ ਡਾ. ਤਮਿਲੀਸਾਈ ਸੌਂਦਰਰਾਜਨ (Dr. Tamilisai Soundararajan), ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਅਤੇ ਫੋਰਸ ਦੇ ਜਵਾਨ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।   

C:\Users\Balwant\Desktop\PIB-Chanchal-13.2.23\1906078-1.jpg

ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀਆਂ ਉਦਯੋਗਿਕ ਸੰਸਥਾਵਾਂ, ਏਅਰਪੋਰਟ, ਪੋਰਟਾਂ  ਦੀ ਸੁਰੱਖਿਆ ਸੁਨਿਸ਼ਚਿਤ ਕਰ ਕੇ 53 ਵਰ੍ਹਿਆਂ ਤੋਂ CISF ਦਾ ਦੇਸ਼ ਦੀ ਆਰਥਿਕ ਤਰੱਕੀ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਤਦ ਹੀ ਤਰੱਕੀ ਕਰ ਸਕਦਾ ਹੈ ਜਦ ਇਸ ਦੀਆਂ ਉਦਯੋਗਿਕ ਸੰਸਥਾਵਾਂ, ਏਅਰਪੋਰਟ, ਪੋਰਟਾਂ  ਦੀ ਸੁਰੱਖਿਆ ਸੁਨਿਸ਼ਚਿਤ ਹੋਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਫੋਰਸ ਦੇ ਹਰ ਕਰਮਚਾਰੀ ਨੇ ਪਿਛਲੇ 53 ਵਰ੍ਹਿਆਂ ਵਿੱਚ ਸੀਆਈਐੱਸਐੱਫ ਦੀ ਸਥਾਪਨਾ ਦੇ ਹਰ ਉਦੇਸ਼ ਦੀ ਪੂਰਤੀ ਦੇ ਲਈ ਆਪਣੀ ਜਾਨ ਵਾਰ ਕੇ ਦੇਸ਼ ਦੀ ਅਮੁੱਲ ਸੇਵਾ ਕੀਤੀ ਹੈ।  

C:\Users\Balwant\Desktop\PIB-Chanchal-13.2.23\1906078-2.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਸਾਹਮਣੇ 5 ਟ੍ਰਿਲੀਅਨ ਡਾਲਰ ਦੀ ਇਕੋਨੋਮੀ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਲ ਕਰਨ ਦੇ ਲਈ ਸਾਡੇ ਏਅਰਪੋਰਟਸ, ਪੋਰਟਾਂ , ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ ਦੀ ਸੁਰੱਖਿਆ ਬਹੁਤ ਮਹੱਤਵਪੂਰਣ ਹੈ। ਸ਼੍ਰੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸੀਆਈਐੱਸਐੱਫ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਕੇ ਰਾਸ਼ਟਰ ਦੀ ਸੇਵਾ ਕਰਦਾ ਰਹੇਗਾ।

C:\Users\Balwant\Desktop\PIB-Chanchal-13.2.23\1906078-3.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅੱਜ ਹੀ ਦੇ ਦਿਨ ਮਹਾਤਮਾ ਗਾਂਧੀ ਨੇ 1930 ਵਿੱਚ 240 ਮੀਲ ਦੀ ਦਾਂਡੀ ਯਾਤਰਾ ਦੇ ਨਾਲ ਨਮਕ ਸਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਨਮਕ ਸਤਿਆਗ੍ਰਹਿ ਨੇ ਅਜ਼ਾਦੀ ਦੇ ਅੰਦੋਲਨ ਵਿੱਚ ਇੱਕ ਨਵਾਂ ਇਤਿਹਾਸ ਬਣਾਇਆ ਕਿ ਇੱਕ ਲਾਠੀ ਚੁੱਕੇ ਬਿਨਾ ਇਤਨੇ ਬੜੇ ਸਾਮਰਾਜ ਨੂੰ ਅਸਿਹਯੋਗ ਅਤੇ ਅਹਿੰਸਾ ਨਾਲ ਕਿਵੇਂ ਹਰਾਇਆ ਜਾ ਸਕਦਾ ਹੈ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 1969 ਵਿੱਚ ਲਗਭਗ 3000 ਦੀ ਸੰਖਿਆ ਵਾਲਾ ਇਹ ਫੋਰਸ 53 ਵਰ੍ਹਿਆਂ ਵਿੱਚ ਅੱਜ 1,70,000 ਦੀ ਤਾਕਤ ਤੱਕ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 10 ਵਰ੍ਹਿਆਂ ਵਿੱਚ ਇਸ ਫੋਰਸ ਦੇ ਲਈ ਵਿਕਾਸ ਦੇ ਕਈ ਮੌਕੇ ਉਪਲਬਧ ਹੋਣ ਵਾਲੇ ਹਨ। ਅੱਜ ਦੇ ਡਿਜੀਟਲ ਯੁਗ ਵਿੱਚ ਇਸ ਫੋਰਸ ਨੇ ਆਪਣੇ ਹਿੱਤਧਾਰਕਾਂ ਨੂੰ ਅਤਿ ਆਧੁਨਿਕ ਸੁਰੱਖਿਆ ਉਪਲਬਧ ਕਰਵਾਉਣ ਦੀ ਪਰੰਪਰਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸੀਆਈਐੱਸਐੱਫ ਨੇ ਰੋਬੋਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੀਆਂ ਅਤਿ ਆਧੁਨਿਕ ਤਕਨੀਕਾਂ ਨਾਲ ਸੁਰੱਖਿਆ ਪ੍ਰੋਟੋਕੋਲ ਨੂੰ ਨਾ ਸਿਰਫ਼ ਲੈਸ ਕੀਤਾ ਹੈ ਬਲਕਿ ਇਸ ਨੂੰ ਅਸੰਭਵ ਵੀ ਬਣਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਵੀ ਆਉਣ ਵਾਲੇ ਦਿਨਾਂ ਵਿੱਚ ਪੋਰਟਾਂ, ਏਅਰਪੋਰਟ ਅਤੇ ਉਦਯੋਗਿਕ ਇਕਾਈਆਂ ਦੀ ਸੁਰੱਖਿਆ ਦੇ ਲਈ ਅਤਿ ਆਧੁਨਿਕ ਤਕਨੀਕਾਂ ਨੂੰ ਅਡੌਪਟ ਕਰਕੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸੀਆਈਐੱਸਐੱਫ ਨੂੰ ਸਾਰੀਆਂ ਤਕਨੀਕਾਂ ਨਾਲ ਲੈਸ ਕਰਨ ਵਿੱਚ ਕੋਈ ਕਮੀ ਨਹੀਂ ਛੱਡੇਗਾ ਅਤੇ ਇਸ ਦੇ ਲਈ ਗ੍ਰਹਿ ਮੰਤਰਾਲੇ ਨੇ ਇਕ ਕਾਰਜਯੋਜਨਾ ਵੀ ਤਿਆਰ ਕੀਤੀ ਹੈ।

C:\Users\Balwant\Desktop\PIB-Chanchal-13.2.23\1906078-4.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸੀਆਈਐੱਸਐੱਫ 66 ਸੰਵੇਦਨਸ਼ੀਲ ਅਤੇ ਪ੍ਰਮੁੱਖ ਹਵਾਈਅੱਡਿਆਂ, 14 ਪ੍ਰਮੁੱਖ ਪੋਰਟਾਂ, ਪਰਮਾਣੂ ਤੇ ਪੁਲਾੜ ਸੰਸਥਾਵਾਂ, ਦਿੱਲੀ ਮੈਟਰੋ, ਸਟੈਚੂ ਆਵ੍ ਯੂਨੀਟੀ ਅਤੇ ਕਈ ਉਦਯੋਗਿਕ ਇਕਾਈਆਂ ਤੇ ਖਾਣਾਂ ਦੀ ਸੁਰੱਖਿਆ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਰੇ CAPFs ਵਿੱਚ ਸੀਆਈਐੱਸਐੱਫ ਇਕੱਲਾ ਅਜਿਹਾ ਫੋਰਸ ਹੈ ਜਿਸ ਕੋਲ ਪ੍ਰਭਾਵੀ ਅੱਗ ਬੁਝਾਊ ਫੋਰਸ ਹੈ ਅਤੇ ਇਸ ਨੇ ਅੱਗ ਬੁਝਾਊ ਸੁਰੱਖਿਆ ਦੇ ਖੇਤਰਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ CISF ਹਰ ਰੋਜ਼ ਦਿੱਲੀ ਮੈਟਰੋ ਜਾਂ ਏਅਰਪੋਰਟ ‘ਤੇ ਲਗਭਗ 50 ਲੱਖ ਯਾਤਰੀਆਂ ਦੇ ਨਾਲ ਚੰਗੇ ਵਿਵਹਾਰ ਲੇਕਿਨ ਪੂਰੀ ਦ੍ਰਿੜਤਾ ਨਾਲ ਰਾਸ਼ਟਰ ਦੀ ਸੰਪਤੀ ਦੀ ਸੁਰੱਖਿਆ ਦੇ ਪ੍ਰਤੀ ਵਚਨਬੱਧ ਰਹਿੰਦਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸੀਆਈਐੱਸਐੱਫ ਨੇ ਇੱਕ ਹਾਈਬ੍ਰਿਡ ਮਾਡਲ ਅਪਣਾਇਆ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਇਸ ਦੀ ਭੂਮਿਕਾ ਬਹੁਤ ਵਧਣ ਵਾਲੀ ਹੈ। ਇਸ ਮਾਡਲ ਨਾਲ ਨਿਜੀ ਕੰਪਨੀਆਂ ਵਿੱਚ ਵੀ ਸਲਾਹਕਾਰ ਅਤੇ ਹੋਰ ਕਈ ਭੂਮਿਕਾਵਾਂ ਵਿੱਚ ਇਸ ਦਾ ਉਪਯੋਗ ਹੋਣ ਦਾ ਰਾਹ ਖੁੱਲ੍ਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਫੋਰਸ ਆਉਣ ਵਾਲੇ 2 ਦਹਾਕਿਆਂ ਵਿੱਚ ਆਧੁਨਿਕ ਤਕਨੀਕ ਅਤੇ ਡਰੋਨ ਜਿਹੇ ਸੁਰੱਖਿਆ ਸਬੰਧਿਤ ਖ਼ਤਰਿਆਂ ਨਾਲ ਨਿਜੀ ਕੰਪਨੀਆਂ ਨੂੰ ਵੀ ਸੁਰੱਖਿਆ ਦੇਣ ਦਾ ਕੰਮ ਕਰ ਸਕੇਗਾ।

C:\Users\Balwant\Desktop\PIB-Chanchal-13.2.23\1906078-5.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ CISF ਨੇ ਪੌਦੇ ਲਗਾਉਣ ਦੇ ਅਭਿਯਾਨ ਦੇ ਤਹਿਤ ਬੀਤੇ 4 ਵਰ੍ਹਿਆਂ ਵਿੱਚ 3 ਕਰੋੜ ਤੋਂ ਜ਼ਿਆਦਾ ਰੁੱਖ਼ ਲਗਾ ਕੇ ਵਾਤਾਵਰਣ ਦੇ ਪ੍ਰਤੀ ਆਪਣੀ ਸੁਚੇਤਤਾ ਅਤੇ ਸਮਰਪਣ ਨੂੰ ਦਰਸਾਇਆ ਹੈ। ਇਸ ਤੋਂ ਇਲਾਵਾ ਫੋਰਸ ਨੇ 1200 ਤੋਂ ਵਧ ਸਫ਼ਾਈ ਅਭਿਯਾਨ ਚਲਾਏ ਅਤੇ ਪੂਰੀ ਤਨਦੇਹੀ ਨਾਲ ਸਵੱਛਤਾ ਅਭਿਯਾਨ ਨੂੰ ਹਰਮਨ ਪਿਆਰਾ ਬਣਾ ਕੇ ਸਵੱਛਤਾ ਦੇ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਘਰ ਤਿਰੰਗਾ ਅਭਿਯਾਨ ਦੇ ਦੌਰਾਨ ਵੀ ਸੀਆਈਐੱਸਐੱਫ ਨੇ 5 ਲੱਖ ਤੋਂ ਜ਼ਿਆਦਾ ਤਿਰੰਗੇ ਲਗਾ ਕੇ ਇਸ ਨੂੰ ਸਫ਼ਲ ਬਣਾਉਣ ਵਿੱਚ ਬਹੁਤ ਬੜਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਫੋਰਸ ਨੇ ਨੈਸ਼ਨਲ ਸਟੇਡੀਅਮ ਵਿੱਚ ਰਨ ਫਾਰ ਯੂਨਿਟੀ ਵਿੱਚ ਭਾਗ ਲੈਂਦੇ ਹੋਏ ਲੌਹ ਪੁਰਸ਼ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਵੀ ਦਿੱਤੀ।

C:\Users\Balwant\Desktop\PIB-Chanchal-13.2.23\1906078-6.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਮੋਦੀ ਸਰਕਾਰ ਨੇ ਸਾਰੇ CAPFs ਅਤੇ ਰਾਜ ਪੁਲਿਸ ਨੂੰ ਨਾਲ ਲੈ ਕੇ ਅੰਦਰੂਨੀ ਸੁਰੱਖਿਆ ਦੇ ਖੇਤਰਵਿੱਚ ਸਾਰੀਆਂ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਰਹੇ ਕਸ਼ਮੀਰ, ਨੌਰਥ-ਈਸਟ ਅਤੇ ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਖੇਤਰ, ਤਿੰਨੋਂ ਸੈਕਟਰਾਂ ਵਿੱਚ ਹਿੰਸਾ ਵਿੱਚ ਬਹੁਤ ਕਮੀ ਆਈ ਹੈ। ਲੋਕਾਂ ਦਾ ਵਿਸ਼ਵਾਸ ਵਧ ਰਿਹਾ ਹੈ ਅਤੇ ਵੱਖਵਾਦ ਅਤੇ ਆਤੰਕਵਾਦ ਫੈਲਾਉਣ ਵਾਲੇ ਆਤਮ-ਸਮਰਪਣ ਕਰਕੇ ਮੇਨਸਟ੍ਰੀਮ ਵਿੱਚ ਆ ਰਹੇ ਹਨ। ਹਿੰਸਾ ਫੈਲਾਉਣ ਵਾਲਿਆਂ ਦੇ ਨਾਲ ਸਖ਼ਤੀ ਨਾਲ ਨਿਪਟਨ ਵਿੱਚ ਦੇਸ਼ ਦੀਆਂ ਸਾਰੀਆਂ ਸੀਏਪੀਐੱਫ ਨੇ ਬਹੁਤ ਬੜਾ ਯੋਗਦਾਨ ਦਿੱਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਤੋਂ ਆਤੰਕਵਾਦ ਦੇ ਖਿ਼ਲਾਫ ਚੱਲ ਰਹੀ ਮੋਦੀ ਸਰਕਾਰ ਦੀ ਜ਼ੀਰੋ ਟੌਲਰੈਂਸ ਦੀ ਨੀਤੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਦੇਸ਼ ਦੇ ਕਿਸੇ ਵੀ ਖੇਤਰਵਿੱਚ ਆਤੰਕਵਾਦ, ਵੱਖਵਾਦ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਅਤੇ ਇਸ ਵਿੱਚ ਸੀਏਪੀਐੱਫ ਤੇ ਰਾਜ ਪੁਲਿਸ ਦੀ ਭੂਮਿਕਾ ਬਹੁਤ ਅਹਿਮ ਹੈ। 

C:\Users\Balwant\Desktop\PIB-Chanchal-13.2.23\1906078-7.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਭਾਰਤ ਇੱਕ ਬਹੁਤ ਤੇਜ਼ੀ ਨਾਲ ਉਭਰਦੀ ਹੋਈ ਅਰਥਵਿਵਸਥਾ ਬਣ ਚੁਕਿਆ ਹੈ ਅਤੇ ਦੇਸ਼ ਦੀਆਂ ਉਦਯੋਗਿਕ ਸੰਸਥਾਵਾਂ, ਖਾਣਾਂ, ਪੋਰਟਾਂ , ਏਅਰਪੋਰਟਸ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਰੱਖਿਆ ਅਤੇ ਸੁਰੱਖਿਆ ਨੂੰ ਗਤੀ ਦੇਣੀ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਨੇ ਆਯੁਸ਼ਮਾਨ CAPF ਯੋਜਨਾ ਦੇ ਤਹਿਤ ਲਗਭਗ  35 ਲੱਖ ਤੋਂ ਵਧ ਆਯੁਸ਼ਮਾਨ ਸੀਏਪੀਐੱਫ ਕਾਰਡ ਵੰਡੇ ਹਨ ਅਤੇ ਦੇਸ਼ ਭਰ ਵਿੱਚ ਲਗਭਗ 24 ਹਜ਼ਾਰ  ਹਸਪਤਾਲਾਂ ਵਿੱਚ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਕੈਸ਼ਲੈੱਸ ਚਿਕਿਤਸਾ ਦੀ ਵਿਵਸਥਾ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਵਾਸ ਯੋਜਨਾ ਦੇ ਤਹਿਤ ਵੀ ਅਸੀਂ ਹਾਊਸਿੰਗ ਸੈਟਸੀਫਿਕੇਸ਼ਨ ਰੇਸ਼ੋ ਵਧਾਉਣ ਦਾ ਟੀਚਾ ਰਖਿਆ ਹੈ। 2015 ਵਿੱਚ 3100 ਕਰੋੜ ਰੁਪਏ ਦੀ ਲਾਗਤ ਨਾਲ 13 ਹਜ਼ਾਰ ਘਰ ਅਤੇ 113 ਬੈਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਵਿੱਚੋਂ 11 ਹਜ਼ਾਰ ਮਕਾਨ 2022 ਤੱਕ ਬਣ ਚੁੱਕੇ ਹਨ। 2026 ਤੱਕ ਇਨ੍ਹਾਂ 11 ਹਜ਼ਾਰ ਮਕਾਨਾਂ ਤੋਂ ਇਲਾਵਾ 28 ਹਜ਼ਾਰ 500 ਮਕਾਨ ਹੋਰ ਬਣਾ ਕੇ ਮੋਦੀ ਸਰਕਾਰ ਜਵਾਨਾਂ ਦੇ ਪਰਿਵਾਰਾਂ ਦੇ ਰਹਿਣ ਦੀ ਵਿਵਸਥਾ ਸੁਨਿਸ਼ਚਿਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਤੰਬਰ, 2022 ਵਿੱਚ ਸੀਏਪੀਐੱਫ ਈ-ਆਵਾਸ ਵੈਬਪੋਰਟਲ ਲਾਂਚ ਕੀਤਾ ਗਿਆ ਅਤੇ ਇਸ ਦੇ ਅਧਾਰ ‘ਤੇ 6 ਮਹੀਨਿਆਂ ਵਿੱਚ ਹੀ 2 ਲੱਖ 17 ਹਜ਼ਾਰ ਕਰਮਚਾਰੀਆਂ ਦਾ ਰਜਿਸਟ੍ਰੇਸ਼ਨ ਹੋ ਚੁੱਕਿਆ ਹੈ ਅਤੇ ਸੈਟਸੀਫਿਕੇਸ਼ਨ ਰੇਸ਼ੋ ਵਿੱਚ ਬੜਾ ਉਛਾਲ ਆਇਆ ਹੈ। ਖਾਲੀ ਪਏ ਘਰਾਂ ਵਿੱਚ ਕਿਸੇ ਵੀ ਫੋਰਸ ਦੇ ਜਵਾਨ ਨੂੰ ਰਾਹਤ ਦੇਣ ਦੇ ਪ੍ਰਾਵਧਾਨ ਨਾਲ ਤਿਆਰ ਘਰਾਂ ਦੀ ਉਪਯੋਗਤਾ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵੰਬਰ, 2024 ਵਿੱਚ ਆਵਾਸ ਸੰਤੁਸ਼ਟੀ ਅਨੁਪਾਤ 73 ਪ੍ਰਤੀਸ਼ਤ ਹੋ ਜਾਵੇਗਾ, ਜੋ ਕਿ ਅਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਿਸ ਦੇਸ਼ ਦੇ ਏਅਰਪੋਰਟ ਅਤੇ ਪੋਰਟ ਸੁਰੱਖਿਅਤ ਨਹੀਂ ਹੁੰਦੇ, ਉਹ ਦੇਸ਼ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਕਈ ਚੁਣੌਤੀਆਂ ਹਨ, ਜਿਵੇਂ, ਜਾਲ੍ਹੀ ਨੋਟਾਂ ਦਾ ਵਪਾਰ, ਘੁਸਪੈਠ ਅਤੇ ਨਸ਼ੀਲੇ ਪਦਾਰਥ ਤੇ ਇਨ੍ਹਾਂ ਦਾ ਸਾਹਮਣਾ ਕਰਨ ਦੇ ਲਈ CISF ਨੇ ਇੱਕ ਉੱਜਵਲ ਇਤਿਹਾਸ ਦੇ ਨਾਲ ਦੇਸ਼ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। 

*********

ਆਰਕੇ/ਏਵਾਈ/ਏਕੇਐੱਸ/ਏਐੱਸ/ਐੱਚਐੱਨ(Release ID: 1906417) Visitor Counter : 147