ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਸਕਰ ਜਿੱਤਣ ਦੇ ਲਈ ‘ਦ ਐਲੀਫੈਂਟ ਵਿਸਪਰਰਸ’ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ
प्रविष्टि तिथि:
13 MAR 2023 11:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਹਤਰੀਨ ਡਾਕੂਮੈਂਟਰੀ ਲਘੂ ਫਿਲਮ ਦੇ ਲਈ ਆਸਕਰ ਜਿੱਤਣ ’ਤੇ ਦਸਤਾਵੇਜ਼ੀ ਫਿਲਮ ਨਿਰਮਾਤਾ, ਕਾਰਤਿਕੀ ਗੋਂਜਾਲਿਵਸ, ਫਿਲਮ ਨਿਰਮਾਤਾ, ਗੁਨੀਤ ਮੋਂਗਾ ਅਤੇ ‘ਦ ਐਲੀਫੈਂਟ ਵਿਸਪਰਰਸ’ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਅਕਾਦਮੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਸਨਮਾਨ ਦੇ ਲਈ @ਅਰਥਸਪੈੱਕਟ੍ਰਮ (@EarthSpectrum), @ਗੁਨੀਤਮੋਂਗਾ (@guneetm) ਅਤੇ ‘ਦ ਐਲੀਫੈਂਟ ਵਿਸਪਰਰਸ’ ਦੀ ਪੂਰੀ ਟੀਮ ਨੂੰ ਵਧਾਈਆਂ। ਉਨ੍ਹਾਂ ਦਾ ਕੰਮ ਟਿਕਾਊ ਵਿਕਾਸ ਅਤੇ ਪ੍ਰਕ੍ਰਿਤੀ ਦੇ ਨਾਲ ਸਦਭਾਵ ਵਿੱਚ ਰਹਿਣ ਦੇ ਮਹੱਤਵ ’ਤੇ ਅਦਭੁਤ ਰੂਪ ਨਾਲ ਚਾਨਣਾ ਪਾਉਂਦਾ ਹੈ। #ਆਸਕਰ (#Oscars)"
******
ਡੀਐੱਸ/ਐੱਸਟੀ
(रिलीज़ आईडी: 1906376)
आगंतुक पटल : 168
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada