ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ “ਵੀਮਨ ਆਈਕਨਸ ਲੀਡਿੰਗ ਸਵੱਛਤਾ (WINS) ਐਵਾਰਡਸ 2023 ਦਾ ਪਹਿਲਾ ਐਡੀਸ਼ਨ ਲਾਂਚ ਕੀਤਾ

Posted On: 09 MAR 2023 5:04PM by PIB Chandigarh

 ਇਨ੍ਹਾਂ ਪੁਰਸਕਾਰਾਂ ਦੇ ਲਈ ਅਰਜ਼ੀਆਂ 8 ਮਾਰਚ ਤੋਂ 5 ਅਪ੍ਰੈਲ 2023 ਤੱਕ ਖੁੱਲ੍ਹੀਆਂ ਹਨ।

 ਰਾਜ ਅਤੇ ਸ਼ਹਿਰ ਆਪਣੀ ਵੈੱਬਸਾਈਟ, ਪੋਰਟਲ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਨਾਲ ਵਿਨਸ ਪੁਰਸਕਾਰ 2023 (WINS Awards 2023) ਦੇ ਬਿਓਰਿਆਂ ਦਾ ਪ੍ਰਚਾਰ ਕਰਨਗੇ।

 ਭਾਰਤ ਹੁਣ ‘ਸਵੱਛਤਾ ਮੇਂ ਮਹਿਲਾਏਂ’ ਤੋਂ ‘ਮਹਿਲਾ ਅਗਵਾਈ ਵਾਲੀ ਸਵੱਛਤਾ’ ਵੱਲ ਕ੍ਰਾਂਤੀਕਾਰੀ ਤਬਦੀਲੀ ਕਰਨ ਜਾ ਰਿਹਾ ਹੈ।

ਸਵੱਛਤਾ ਅਤੇ ਕਚਰਾ ਪ੍ਰਬੰਧਨ ਵਿੱਚ ਮਹਿਲਾਵਾਂ ਦੇ ਅਸਰ ਨੂੰ ਰੇਖਾਂਕਿਤ ਕਰਨ ਦੇ ਲਈ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ 7 ਮਾਰਚ, 2023 ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਪੂਰਵ ਸੰਧਿਆ ‘ਤੇ “ਵੀਮਨ ਆਈਕਨਸ ਲੀਡਿੰਗ ਸਵੱਛਤਾ” (ਵਿਨਸ) ਐਵਾਰਡਸ 2023 ਦੀ ਘੋਸ਼ਣਾ ਕੀਤੀ। ਇਨ੍ਹਾਂ ਵਿਨਸ ਪੁਰਸਕਾਰ 2023 ਦਾ ਟੀਚਾ ਮਹਿਲਾਵਾਂ ਦੀ ਅਗਵਾਈ ਵਾਲੇ ਸੰਗਠਨਾਂ ਅਤੇ ਮਹਿਲਾਵਾਂ ਦੁਆਰਾ ਨਿਜੀ ਤੌਰ ‘ਤੇ ਸ਼ਹਿਰੀ ਸਵੱਛਤਾ ਅਤੇ ਕਚਰਾ ਪ੍ਰਬੰਧਨ ਵਿੱਚ ਕੀਤੀ ਗਈ ਪ੍ਰੇਰਕ ਅਤੇ ਮਿਸਾਲੀ ਪਹਿਲਾਂ ਨੂੰ ਸੈਲੀਬ੍ਰੇਟ ਕਰਨਾ ਤੇ ਉਨ੍ਹਾਂ ਦਾ ਪ੍ਰਸਾਰ ਕਰਨਾ ਹੈ। 

ਇਸ ਦੇ ਲਈ ਅਰਜ਼ੀਆਂ 8 ਮਾਰਚ ਤੋਂ 5 ਅਪ੍ਰੈਲ 2023 ਤੱਕ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਪੁਰਸਕਾਰਾਂ ਦੇ ਲਈ ਅਰਜ਼ੀਆਂ ਇਨ੍ਹਾਂ ਲਈ ਖੁੱਲ੍ਹੀਆਂ ਹਨ— (i) ਸਵੈ-ਸੇਵੀ ਸਹਾਇਤਾ ਸਮੂਹ (ਐੱਸਐੱਚਜੀ) (ii) ਲਘੂ ਉਦਯੋਗ (iii) ਗੈਰ-ਸਰਕਾਰੀ ਸੰਗਠਨ (ਐੱਨਜੀਓ), (iv) ਸਟਾਰਟਅੱਪ ਅਤੇ (v) ਮਹਿਲਾਵਾਂ ਵਿਅਕਤੀਗਤ ਰੂਪ ਨਾਲ/ਸਵੱਛਤਾ ਚੈਂਪੀਅਨ।

ਇਨ੍ਹਾਂ ਵਿਸ਼ਿਆਂ ਵਾਲੇ ਖੇਤਰਾਂ ਵਿੱਚ ਅਰਜ਼ੀਆਂ ‘ਤੇ ਵਿਚਾਰ ਕੀਤਾ ਜਾਵੇਗਾ— (i) ਕਮਿਊਨਿਟੀ/ਜਨਤਕ ਪਖਾਨਿਆਂ ਦਾ ਪ੍ਰਬੰਧਨ (ii) ਸੈਪਟਿਕ ਟੈਂਕ ਸਫ਼ਾਈ ਸੇਵਾਵਾਂ (iii) ਟ੍ਰੀਟਮੈਂਟ ਸੁਵਿਧਾਵਾਂ (ਉਪਯੋਗ ਕੀਤਾ ਗਿਆ ਪਾਣੀ/ਸੈਪਟੇਜ) (iv) ਨਗਰਪਾਲਿਕਾ ਜਲ ਸੰਗ੍ਰਹਿ ਅਤੇ/ਜਾਂ ਟ੍ਰਾਂਸਪੋਰਟ (v) ਮੈਟੀਰੀਅਲ ਰਿਕਵਰੀ ਸੁਵਿਧਾਵਾਂ ਦਾ ਸੰਚਾਲਨ (vi) ਵੇਸਟ ਨਾਲ ਵੈਲਥ ਉਤਪਾਦ (vii) ਟ੍ਰੀਟਮੈਂਟ ਸੁਵਿਧਾਵਾਂ (ਠੋਸ ਕਚਰਾ ਪ੍ਰਬੰਧਨ) (viii) ਆਈਸੀ, ਟ੍ਰੇਨਿੰਗ, ਸਮਰੱਥਾ ਨਿਰਮਾਣ (ix) ਟੈਕਨੋਲੋਜੀ ਅਤੇ ਦਖ਼ਲਅੰਦਾਜੀ ਤੇ (x) ਹੋਰ। ਇਹ ਅਰਜ਼ੀ ਫਾਰਮ ਸਾਰੇ ਰਾਜਾਂ ਨੂੰ ਉਪਲਬੱਧ ਕਰਵਾਇਆ ਜਾਏਗਾ।

इसमें अपनाई जाने वाली प्रक्रिया इस प्रकार रहेगी:

ਇਸ ਵਿੱਚ ਅਪਣਾਈ ਜਾਣ ਵਾਲੀ ਪ੍ਰਕਿਰਿਆ ਇਸ ਤਰ੍ਹਾਂ ਰਹੇਗੀ:

ਰਾਜ ਅਤੇ ਸ਼ਹਿਰ ਆਪਣੀ ਵੈੱਬਸਾਈਟ, ਪੋਰਟਲ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵਿਨਸ ਪੁਰਸਕਾਰ 2023 ਦੇ ਬਿਓਰਿਆਂ ਦਾ ਪ੍ਰਚਾਰ ਕਰਨਗੇ। ਮੰਤਰਾਲੇ ਦੁਆਰਾ ਸੁਝਾਈਆਂ ਗਈਆਂ ਅਰਜ਼ੀਆਂ ਦਾ ਫਾਰਮੈਟ ਮੁਹੱਈਆ ਕਰਵਾਇਆ ਗਿਆ ਹੈ।

ਅਰਬਨ ਲੋਕਲ ਬਾਡੀਜ਼ (ਯੂਐੱਲਬੀ) ਐਂਟਰੀਆਂ ਦਾ ਮੁੱਲਾਂਕਣ ਕਰਨਗੇ ਅਤੇ ਸਵੱਛਤਮ ਪੋਰਟਲ ਦੇ ਜ਼ਰੀਏ ਰਾਜ ਵਿੱਚ ਵਧ ਤੋਂ ਵਧ 5 ਬਿਨੈਕਾਰਾਂ ਦੇ ਨਾਮ ਨਾਮਜ਼ਦ ਕਰਨਗੇ। ਯੂਐੱਲਬੀ, ਸ਼ਹਿਰ ਦੇ ਜੇਤੂਆਂ ਦੇ ਰੂਪ ਵਿੱਚ ਆਪਣੇ ਨਾਮਜਦ ਵਿਅਕਤੀਆਂ ਦਾ ਜਨਤਕ ਸਵਾਗਤ ਆਯੋਜਿਤ ਕਰ ਸਕਦੇ ਹਨ। ਯੂਐੱਲਬੀ ਦੇ ਹਿਸਾਬ ਨਾਲ ਨਾਮਜ਼ਦਾਂ ਦਾ ਮੁਲਾਂਕਣ ਰਾਜ ਪੱਧਰ ‘ਤੇ ਕੀਤਾ ਜਾਵੇਗਾ। ਹਰੇਕ ਸ਼੍ਰੇਣੀ ਵਿੱਚ ਵਧ ਤੋਂ ਵਧ 3 ਐਂਟਰੀਆਂ ਰਾਜ ਦੁਆਰਾ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੂੰ ਨਾਮਜ਼ਦ ਕੀਤੀਆਂ ਜਾਣਗੀਆਂ। ਕੋਈ ਵੀ ਰਾਜ, ਰਾਜ ਜੇਤੂਆਂ ਦੇ ਰੂਪ ਵਿੱਚ ਨਾਮਜ਼ਦ  ਵਿਅਕਤੀਆਂ ਦਾ ਜਨਤਕ ਸਵਾਗਤ ਆਯੋਜਿਤ ਕਰ ਸਕਦਾ ਹੈ। ਰਾਜ ਦੇ ਨਾਮਾਂਕਣ ਦਾ ਮੁੱਲਾਂਕਣ ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦੀ ਇਨੋਵੇਸ਼ਨ, ਪ੍ਰਭਾਵ, ਵਿਸ਼ੇਸ਼ਤਾ, ਸਥਿਰਤਾ ਅਤੇ ਪ੍ਰਤੀਕ੍ਰਿਤੀ ‘ਤੇ ਕੀਤਾ ਜਾਵੇਗਾ।

ਰਾਸ਼ਟਰੀ ਪੱਧਰ ‘ਤੇ ਮੰਤਰਾਲੇ ਦੀ ਟੀਮ ਇਨ੍ਹਾਂ ਅਰਜੀਆਂ ਦਾ ਮੁਲਾਂਕਣ ਕਰਨ ਅਤੇ ਹਰੇਕ ਸ਼੍ਰੇਣੀ ਵਿੱਚ ਜੇਤੂਆਂ ਦੀ ਚੋਣ ਕਰਨ ਲਈ ਇੱਕ ਜਿਊਰੀ ਦਾ ਗਠਨ ਕਰੇਗੀ। ਇਸ ਜਿਊਰੀ ਵਿੱਚ ਸ਼ਹਿਰਾਂ ਅਤੇ ਰਾਜਾਂ ਦੇ ਹਿਤਧਾਰਕ, ਸੁਤੰਤਰ ਮਾਹਿਰ, ਬ੍ਰਾਂਡ ਅੰਬੈਸਡਰ, ਇਨਫਲੂਐਂਸਰ ਅਤੇ ਉਦਯੋਗ ਦੇ ਪ੍ਰਤੀਨਿਧੀ ਸ਼ਾਮਿਲ ਹੋਣਗੇ। ਜੇਤੂ ਐਂਟਰੀਆਂ ਨੂੰ ਇੱਕ ਸੰਗ੍ਰਹਿ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।

ਪਿਛੋਕੜ

ਭਾਰਤ ਸਰਕਾਰ ਦੇ ਪ੍ਰਮੁੱਖ ਮਿਸ਼ਨ ‘ਸਵੱਛ ਭਾਰਤ ਮਿਸ਼ਨ-ਸ਼ਹਿਰੀ’ ਨੂੰ ਅਕਤੂਬਰ 2014 ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਅੱਠ ਵਰ੍ਹੇ ਹੋ ਚੁੱਕੇ ਹਨ। ਇਸ ਮਿਸ਼ਨ ਨੇ ਮਹਿਲਾਵਾਂ ਨੂੰ ਸੁੱਰਿਖਅਤ ਸਵੱਛਤਾ ਅਤੇ ਸਨਮਾਣ ਪ੍ਰਦਾਨ ਕੀਤਾ ਹੈ, ਉਥੇ ਹੀ ਸਵੱਛਤਾ ਅਤੇ ਕਚਰਾ ਪ੍ਰਬੰਧਨ ਦੇ ਖੇਤਰ ਵਿੱਚ ਮਹਿਲਾਵਾਂ ਦੇ ਲਈ ਰੋਜ਼ਗਾਰ ਅਤੇ ਕੌਸ਼ਲ ਦੇ ਮੌਕੇ ਵੀ ਖੋਲ੍ਹੇ ਹਨ। ਹੁਣ ਇਹ ਦੇਸ਼ ‘ਸਵੱਛਤਾ ਵਿੱਚ ਮਹਿਲਾਵਾਂ’ ਤੋਂ ‘ਮਹਿਲਾ ਅਗਵਾਈ ਵਾਲੀ ਸਵੱਛਤਾ’ ਵੱਲ ਇੱਕ ਕ੍ਰਾਂਤੀਕਾਰੀ ਤਬਦੀਲੀ ਕਰਨ ਜਾ ਰਿਹਾ ਹੈ।

************

ਆਰਕੇਜੇ/ਐੱਸਜੇ /ਐੱਚਐੱਨ



(Release ID: 1905991) Visitor Counter : 90