ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਹਿਮਦਾਬਾਦ ਸਥਿਤ ਨਰੇਂਦਰ ਮੋਦੀ ਸਟੇਡੀਅਮ ਵਿੱਚ ਬਾਰਡਰ-ਗਾਵਸਕਰ ਟ੍ਰਾਫੀ ਦੇ ਚੌਥੇ ਸਮਾਰਕ ਟੈਸਟ ਮੈਚ ਦਾ ਕੁਝ ਹਿੱਸਾ ਦੇਖਿਆ


ਕ੍ਰਿਕਟ, ਭਾਰਤ ਅਤੇ ਆਸਟ੍ਰੇਲੀਆ ਵਿੱਚ ਇੱਕ ਸਾਂਝਾ ਜਨੂਨ: ਪ੍ਰਧਾਨ ਮੰਤਰੀ

Posted On: 09 MAR 2023 12:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਥੋਨੀ ਅਲਬਾਨੀਜ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਸਥਿਤ ਨਰੇਂਦਰ ਮੋਦੀ ਸਟੇਡੀਅਮ ਵਿੱਚ ਬਾਰਡਰ-ਗਾਵਸਕਰ ਟ੍ਰਾਫੀ ਦੇ ਚੌਥੇ ਸਮਾਰਕ ਕ੍ਰਿਕਟ ਟੈਸਟ ਮੈਚ ਦਾ ਕੁਝ ਹਿੱਸਾ ਦੇਖਿਆ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਸ਼੍ਰੀ ਐਥੋਨੀ ਅਲਬਾਨੀਜ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਕ੍ਰਿਕਟ, ਭਾਰਤ ਅਤੇ ਆਸਟ੍ਰੇਲੀਆ ਵਿੱਚ ਇੱਕ ਸਾਂਝਾ ਜਨੂਨ!ਭਾਰਤ- ਆਸਟ੍ਰੇਲੀਆ ਟੈਸਟ ਮੈਚ ਦੇ ਕੁਝ ਹਿੱਸੇ ਨੂੰ ਦੇਖਣ ਦੇ ਲਈ ਆਪਣੇ ਅੱਛੇ ਦੋਸਤ, ਪ੍ਰਧਾਨ ਮੰਤਰੀ ਐਥੋਨੀ ਅਲਬਾਨੀਜ ਦੇ ਨਾਲ ਅਹਿਮਦਾਬਾਦ ਆ ਕੇ ਖੁਸ਼ੀ ਹੋਈ। ਮੈਨੂੰ ਵਿਸ਼ਵਾਸ ਹੈ ਕਿ ਇਹ ਇੱਕ ਰੋਮਾਂਚਕ ਖੇਲ ਹੋਵੇਗਾ!”

 

 

ਅਹਿਮਦਾਬਾਦ ਵਿੱਚ ਟੈਸਟ ਮੈਚ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਅਹਿਮਦਾਬਾਦ ਤੋਂ ਕੁਝ ਹੋਰ ਝਲਕੀਆਂ। ਹਰ ਤਰਫ਼ ਕ੍ਰਿਕਟ!

 

 

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:

 ‘ਕ੍ਰਿਕਟ ਦੇ ਜ਼ਰੀਏ IN AU ਦੋਸਤੀ ਦਾ ਉਤਸਵ!’

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥੋਨੀ ਅਲਬਾਨੀਜ ਅਹਿਮਦਾਬਾਦ ਵਿੱਚ #INDvsAUS ਮੈਚ ਦੇ ਕੁਝ ਹਿੱਸਿਆਂ ਨੂੰ ਦੇਖਦੇ ਹੋਏ।

 

 

ਸਟੇਡੀਅਮ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਅਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸ਼੍ਰੀ ਐਥੋਨੀ ਅਲਬਾਨੀਜ ਦਾ ਕ੍ਰਮਵਾਰ ਭਾਰਤੀ ਕ੍ਰਿਕਟ ਕੰਟੋਰਲ ਬੋਰਡ ਦੇ ਸਕੱਤਰ ਸ਼੍ਰੀ ਜੈ ਸ਼ਾਹ ਅਤੇ ਬੀਸੀਸੀਆਈ ਦੇ ਪ੍ਰਧਾਨ ਸ਼੍ਰੀ ਰੋਜਰ ਬਿੰਨੀ ਦੁਆਰਾ ਸਨਮਾਨ ਕੀਤਾ ਗਿਆ। ਪ੍ਰਧਾਨ ਮੰਤਰੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਗਾਇਕਾ ਸੁਸ਼੍ਰੀ ਫਾਲਗੁਈ ਸ਼ਾਹ ਦੁਆਰਾ ਪੇਸ਼ ਇੱਕ ਸੱਭਿਆਚਾਰਕ ਪ੍ਰੋਗਰਾਮ, ਏਕਤਾ ਦਾ ਸੰਗੀਤ ਦੇਖਿਆ।

ਪ੍ਰਧਾਨ ਮੰਤਰੀ ਨੇ ਟੀਮ ਇੰਡੀਆ ਦੇ ਕਪਤਾਨ ਸ਼੍ਰੀ ਰੋਹਿਤ ਸ਼ਰਮਾ ਨੂੰ ਟੈਸਟ ਕੱਪ ਸੌਂਪਿਆ, ਜਦਕਿ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੇ ਆਸਟ੍ਰੇਲਿਆਈ ਕਪਤਾਨ ਸ਼੍ਰੀ ਸਟੀਵ ਸਮਿੱਥ ਨੂੰ ਟੈਸਟ ਕੈਪ ਸੌਂਪਿਆ। ਇਸ ਦੇ ਬਾਅਦ ਪ੍ਰਧਾਨ ਮੰਤਰੀ ਅਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੇ ਸਟੇਡੀਅਮ ਵਿੱਚ ਭਾਰੀ ਭੀੜ ਦੇ ਸਾਹਮਣੇ ਇੱਕ ਗੋਲਫ ਕਾਰਟ ਵਿੱਚ ਗਾਰਡ ਆਵ੍ ਆਨਰ ਲਿਆ।

ਦੋਹਾਂ ਟੀਮਾਂ ਦੇ ਕਪਤਾਨ ਜਿੱਥੇ ਟੌਸ ਦੇ ਲਈ ਪਿੱਚ ‘ਤੇ ਪਹੁੰਚੇ, ਉੱਥੇ ਪ੍ਰਧਾਨ ਮੰਤਰੀ ਅਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਟੇਡੀਅਮ ਦਾ ਮੁਆਇਨਾ ਕਰਦੇ ਹੋਏ ਫ੍ਰੈਂਡਸ਼ਿਪ ਹਾਲ ਆਵ੍ ਫੇਮ ਦੇ ਵੱਲ ਵਧੇ। ਭਾਰਤੀ ਟੀਮ ਦੇ ਸਾਬਕਾ ਕੋਚ ਅਤੇ ਖਿਡਾਰੀ ਸ਼੍ਰੀ ਰਵੀ ਸ਼ਾਸਤਰੀ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਸਨ ਅਤੇ ਉਨ੍ਹਾਂ ਨੇ ਭਾਰਤੀ ਅਤੇ ਆਸਟ੍ਰੇਲੀਆ ਦੇ ਵਿਚਕਾਰ ਕ੍ਰਿਕਟ ਦੇ ਸਮ੍ਰਿੱਧ ਇਤਿਹਾਸ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਬਾਅਦ ਦੋਹਾਂ ਟੀਮਾਂ ਦੇ ਕਪਤਾਨ ਦੋਹਾਂ ਦੇਸ਼ਾਂ ਦੇ ਸਬੰਧਿਤ ਪ੍ਰਧਾਨ ਮੰਤਰੀਆਂ ਦੇ ਨਾਲ ਖੇਡ ਦੇ ਮੈਦਾਨ ਵਿੱਚ ਗਏ। ਦੋਹਾਂ ਕਪਤਾਨਾਂ ਨੇ ਆਪਣੀ ਟੀਮ ਦਾ ਦੋਹਾਂ ਪ੍ਰਧਾਨ ਮੰਤਰੀਆਂ ਨਾਲ ਪਰੀਚੈ ਕਰਵਾਇਆ ਅਤੇ ਉਸ ਦੇ ਬਾਅਦ ਭਾਰਤ ਅਤੇ ਆਸਟ੍ਰੇਲੀਆ ਦਾ ਰਾਸ਼ਟਰਗਾਨ ਗਾਇਆ ਗਿਆ। ਇਸ ਦੇ ਬਾਅਦ ਪ੍ਰਧਾਨ ਮੰਤਰੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕ੍ਰਿਕਟ ਦੀਆਂ ਦੋ ਸਿਖਰਲੀਆਂ ਟੀਮਾਂ ਦੇ ਵਿਚਕਾਰ ਟੈਸਟ ਮੈਚ ਦੇਖਣ ਲਈ ਪ੍ਰੇਂਜ਼ੀਡੈਂਟਸ ਬੌਕਸ ਵਿੱਚ ਪਹੁੰਚੇ।

 https://youtu.be/s3rl3LpwS98

***

ਡੀਐੱਸ/ਟੀਐੱਸ



(Release ID: 1905343) Visitor Counter : 99