ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਿਹਤ ਅਤੇ ਮੈਡੀਕਲ ਖੋਜ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ


“ਅਸੀਂ ਦੁਨੀਆ ਦੇ ਸਾਹਮਣੇ ਇੱਕ ਵਿਜ਼ਨ ਰੱਖਿਆ ਹੈ - ਇੱਕ ਪ੍ਰਿਥਵੀ ਇੱਕ ਸਿਹਤ। ਇਸ ਵਿੱਚ ਸਾਰੇ ਜੀਵਾਂ - ਮਨੁੱਖਾਂ, ਜਾਨਵਰਾਂ ਜਾਂ ਪੌਦਿਆਂ ਲਈ ਸੰਪੂਰਨ ਸਿਹਤ ਸੰਭਾਲ਼ ਸ਼ਾਮਲ ਹੈ"

“ਡਾਕਟਰੀ ਇਲਾਜ ਨੂੰ ਕਿਫਾਇਤੀ ਬਣਾਉਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੀ ਹੈ”

"ਆਯੁਸ਼ਮਾਨ ਭਾਰਤ ਅਤੇ ਜਨ ਔਸ਼ਧੀ ਯੋਜਨਾਵਾਂ ਨੇ ਗਰੀਬ ਅਤੇ ਮੱਧ ਵਰਗ ਦੇ ਮਰੀਜ਼ਾਂ ਦੇ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚਤ ਕੀਤੀ ਹੈ"

"ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਨਾ ਸਿਰਫ਼ ਨਵੇਂ ਹਸਪਤਾਲਾਂ ਨੂੰ ਜਨਮ ਦੇ ਰਿਹਾ ਹੈ, ਬਲਕਿ ਇੱਕ ਨਵਾਂ ਅਤੇ ਸੰਪੂਰਨ ਸਿਹਤ ਵਾਤਾਵਰਣ ਵੀ ਬਣਾ ਰਿਹਾ ਹੈ"

"ਸਿਹਤ ਸੰਭਾਲ਼ ਵਿੱਚ ਟੈਕਨੋਲੋਜੀ ਫੋਕਸ ਉੱਦਮੀਆਂ ਲਈ ਇੱਕ ਵਧੀਆ ਮੌਕਾ ਹੈ ਅਤੇ ਇਹ ਯੂਨੀਵਰਸਲ ਹੈਲਥਕੇਅਰ ਲਈ ਸਾਡੇ ਪ੍ਰਯਾਸਾਂ ਨੂੰ ਗਤੀ ਦੇਵੇਗਾ"

“ਅੱਜ ਫਾਰਮਾ ਸੈਕਟਰ ਦੀ ਮਾਰਕੀਟ ਦਾ ਆਕਾਰ 4 ਲੱਖ ਕਰੋੜ ਹੈ। ਇਹ ਪ੍ਰਾਈਵੇਟ ਸੈਕਟਰ ਅਤੇ ਅਕਾਦਮਿਕ ਜਗਤ ਦਰਮਿਆਨ ਸਹੀ ਤਾਲਮੇਲ ਨਾਲ 10 ਲੱਖ ਕਰੋੜ ਰੁਪਏ ਦਾ ਹੋ ਸਕਦਾ ਹੈ”

Posted On: 06 MAR 2023 11:09AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਸਿਹਤ ਅਤੇ ਮੈਡੀਕਲ ਖੋਜ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਘੋਸ਼ਿਤ ਕੀਤੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਇਹ ਨੌਵਾਂ ਹੈ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਸੰਭਾਲ਼ ਨੂੰ ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੀਆਂ ਮਹਾਮਾਰੀ ਪ੍ਰਣਾਲੀਆਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਸਮ੍ਰਿੱਧ ਦੇਸ਼ਾਂ ਨੂੰ ਵੀ ਪਰੀਖਿਆ ਹੈ।  ਉਨ੍ਹਾਂ ਧਿਆਨ ਦਿਵਾਇਆ, ਜਿਵੇਂ ਕਿ ਮਹਾਮਾਰੀ ਨੇ ਸਿਹਤ 'ਤੇ ਗਲੋਬਲ ਧਿਆਨ ਕੇਂਦ੍ਰਿਤ ਕੀਤਾ, ਭਾਰਤ ਨੇ ਇੱਕ ਕਦਮ ਹੋਰ ਅੱਗੇ ਵਧਿਆ ਅਤੇ ਤੰਦਰੁਸਤੀ 'ਤੇ ਧਿਆਨ ਕੇਂਦ੍ਰਿਤ ਕੀਤਾ।  “ਇਸੇ ਲਈ ਅਸੀਂ ਦੁਨੀਆ ਦੇ ਸਾਹਮਣੇ ਇੱਕ ਵਿਜ਼ਨ ਰੱਖਿਆ ਹੈ - ਇੱਕ ਪ੍ਰਿਥਵੀ ਇੱਕ ਸਿਹਤ। ਇਸ ਵਿੱਚ ਸਾਰੇ ਜੀਵ-ਜੰਤੂਆਂ - ਮਨੁੱਖਾਂ, ਜਾਨਵਰਾਂ ਜਾਂ ਪੌਦਿਆਂ ਲਈ ਸੰਪੂਰਨ ਸਿਹਤ ਸੰਭਾਲ਼ ਸ਼ਾਮਲ ਹੈ।

 

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਸਪਲਾਈ ਚੇਨ ਦੇ ਸਬੰਧ ਵਿੱਚ ਸਿੱਖੇ ਸਬਕ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਇਸ ਤੱਥ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਜਦੋਂ ਮਹਾਮਾਰੀ ਆਪਣੇ ਸਿਖਰ 'ਤੇ ਸੀ ਤਾਂ ਦਵਾਈਆਂ, ਟੀਕੇ ਅਤੇ ਮੈਡੀਕਲ ਉਪਕਰਣਾਂ ਜਿਹੇ ਜੀਵਨ ਬਚਾਉਣ ਵਾਲੇ ਉਪਕਰਣਾਂ ਨੂੰ ਹਥਿਆਰ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪਿਛਲੇ ਵਰ੍ਹਿਆਂ ਦੇ ਬਜਟਾਂ ਵਿੱਚ, ਸਰਕਾਰ ਨੇ ਵਿਦੇਸ਼ਾਂ 'ਤੇ ਭਾਰਤ ਦੀ ਨਿਰਭਰਤਾ ਨੂੰ ਘਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ ਅਤੇ ਇਸ ਵਿੱਚ ਸਾਰੇ ਹਿਤਧਾਰਕਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਅਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਸਿਹਤ ਲਈ ਇੱਕ ਏਕੀਕ੍ਰਿਤ ਲੰਬੀ ਅਵਧੀ ਦੇ ਵਿਜ਼ਨ ਦੀ ਅਣਹੋਂਦ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹੁਣ ਸਿਹਤ ਦੇ ਵਿਸ਼ੇ ਨੂੰ ਸਿਰਫ਼ ਸਿਹਤ ਮੰਤਰਾਲੇ ਤੱਕ ਸੀਮਿਤ ਕਰਨ ਦੀ ਬਜਾਏ ਪੂਰੀ ਤਰ੍ਹਾਂ ਸਰਕਾਰੀ ਪਹੁੰਚ ਨੂੰ ਅੱਗੇ ਵਧਾ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ, “ਮੈਡੀਕਲ ਇਲਾਜ ਨੂੰ ਕਿਫਾਇਤੀ ਬਣਾਉਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੀ ਹੈ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫਤ ਇਲਾਜ ਕਰਕੇ ਗਰੀਬ ਮਰੀਜ਼ਾਂ ਦੇ ਲਗਭਗ 80 ਹਜ਼ਾਰ ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ।  ਕੱਲ੍ਹ ਯਾਨੀ 7 ਮਾਰਚ ਨੂੰ ਜਨ ਔਸ਼ਧੀ ਦਿਵਸ ਵਜੋਂ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ 9000 ਜਨ ਔਸ਼ਧੀ ਕੇਂਦਰਾਂ ਰਾਹੀਂ ਕਿਫਾਇਤੀ ਦਵਾਈਆਂ ਨੇ ਦੇਸ਼ ਭਰ ਵਿੱਚ ਗਰੀਬ ਅਤੇ ਮੱਧ ਵਰਗ ਦੇ ਲਗਭਗ 20 ਹਜ਼ਾਰ ਕਰੋੜ ਰੁਪਏ ਦੀ ਬਚਤ ਕੀਤੀ ਹੈ। ਇਸ ਦਾ ਮਤਲਬ ਹੈ ਕਿ ਸਿਰਫ਼ ਇਨ੍ਹਾਂ ਦੋ ਸਕੀਮਾਂ ਨੇ ਨਾਗਰਿਕਾਂ ਦੇ ਇੱਕ ਲੱਖ ਕਰੋੜ ਰੁਪਏ ਦੀ ਬਚਤ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਮਜ਼ਬੂਤ ​​ਸਿਹਤ ਢਾਂਚੇ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਸਰਕਾਰ ਦੇ ਮੁੱਖ ਫੋਕਸ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਘਰਾਂ ਦੇ ਨੇੜੇ 1.5 ਲੱਖ ਤੋਂ ਵੱਧ ਸਿਹਤ ਕੇਂਦਰ ਵਿਕਸਿਤ ਕੀਤੇ ਜਾ ਰਹੇ ਹਨ ਤਾਂ ਜੋ ਟੈਸਟਿੰਗ ਕੇਂਦਰ ਅਤੇ ਮੁੱਢਲੀ ਸਹਾਇਤਾ ਉਪਲਬਧ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਡਾਇਬਟੀਜ਼, ਕੈਂਸਰ ਅਤੇ ਦਿਲ ਨਾਲ ਸਬੰਧਿਤ ਗੰਭੀਰ ਬਿਮਾਰੀਆਂ ਦੀ ਜਾਂਚ ਕਰਨ ਦੀਆਂ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੇ ਤਹਿਤ ਨਾਜ਼ੁਕ ਸਿਹਤ ਬੁਨਿਆਦੀ ਢਾਂਚੇ ਨੂੰ ਛੋਟੇ ਕਸਬਿਆਂ ਅਤੇ ਪਿੰਡਾਂ ਤੱਕ ਪਹੁੰਚਯੋਗ ਬਣਾਇਆ ਜਾ ਰਿਹਾ ਹੈ ਜੋ ਨਾ ਸਿਰਫ਼ ਨਵੇਂ ਹਸਪਤਾਲਾਂ ਨੂੰ ਜਨਮ ਦੇ ਰਿਹਾ ਹੈ, ਬਲਕਿ ਇਹ ਇੱਕ ਨਵਾਂ ਅਤੇ ਸੰਪੂਰਨ ਸਿਹਤ ਵਾਤਾਵਰਣ ਵੀ ਬਣਾ ਰਿਹਾ ਹੈ। ਨਤੀਜੇ ਵਜੋਂ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਿਹਤ ਉੱਦਮੀਆਂ, ਨਿਵੇਸ਼ਕਾਂ ਅਤੇ ਪ੍ਰੋਫੈਸ਼ਨਲਾਂ ਲਈ ਬਹੁਤ ਸਾਰੇ ਮੌਕੇ ਪੈਦਾ ਹੋ ਰਹੇ ਹਨ। 

 

ਇਸ ਸੈਕਟਰ ਵਿੱਚ ਮਾਨਵ ਸੰਸਾਧਨਾਂ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ 260 ਤੋਂ ਵੱਧ ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ। ਇਸ ਨਾਲ 2014 ਦੇ ਮੁਕਾਬਲੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਮੈਡੀਕਲ ਸੀਟਾਂ ਦੁੱਗਣੀਆਂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਬਜਟ ਵਿੱਚ ਨਰਸਿੰਗ ਸੈਕਟਰ 'ਤੇ ਜ਼ੋਰ ਦੇਣ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ “ਮੈਡੀਕਲ ਕਾਲਜਾਂ ਦੇ ਆਸ-ਪਾਸ 157 ਨਰਸਿੰਗ ਕਾਲਜ ਖੋਲ੍ਹਣਾ ਮੈਡੀਕਲ ਮਾਨਵ ਸੰਸਾਧਨਾਂ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਸਿਰਫ਼ ਘਰੇਲੂ ਜ਼ਰੂਰਤ ਹੀ ਨਹੀਂ, ਬਲਕਿ ਗਲੋਬਲ ਮੰਗ ਨੂੰ ਪੂਰਾ ਕਰਨ ਵਿੱਚ ਵੀ ਲਾਭਦਾਇਕ ਹੋ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਮੈਡੀਕਲ ਸੇਵਾਵਾਂ ਨੂੰ ਨਿਰੰਤਰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਵਿੱਚ ਟੈਕਨੋਲੋਜੀ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਇਸ ਸੈਕਟਰ ਵਿੱਚ ਟੈਕਨੋਲੋਜੀ ਨੂੰ ਲਾਗੂ ਕਰਨ 'ਤੇ ਸਰਕਾਰ ਦੇ ਫੋਕਸ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ “ਅਸੀਂ ਡਿਜੀਟਲ ਹੈਲਥ ਆਈਡੀ ਦੀ ਸੁਵਿਧਾ ਜ਼ਰੀਏ ਨਾਗਰਿਕਾਂ ਨੂੰ ਸਮੇਂ ਸਿਰ ਸਿਹਤ ਸੰਭਾਲ਼ ਦੇਣਾ ਚਾਹੁੰਦੇ ਹਾਂ। ਈ-ਸੰਜੀਵਨੀ ਜਿਹੀਆਂ ਸਕੀਮਾਂ ਜ਼ਰੀਏ 10 ਕਰੋੜ ਲੋਕ ਪਹਿਲਾਂ ਹੀ ਦੂਰਸੰਚਾਰ ਜ਼ਰੀਏ ਲਾਭ ਉਠਾ ਚੁੱਕੇ ਹਨ।” 5ਜੀ ਸਟਾਰਟਅੱਪਸ ਲਈ ਇਸ ਸੈਕਟਰ ਵਿੱਚ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਡ੍ਰੋਨ ਦਵਾਈਆਂ ਦੀ ਡਿਲਿਵਰੀ ਅਤੇ ਟੈਸਟਿੰਗ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੇ ਹਨ। ਉਨ੍ਹਾਂ ਉੱਦਮੀਆਂ ਨੂੰ ਕਿਸੇ ਵੀ ਟੈਕਨੋਲੋਜੀ ਦੇ ਆਯਾਤ ਤੋਂ ਬਚਣ ਲਈ ਕਿਹਾ "ਇਹ ਉੱਦਮੀਆਂ ਲਈ ਇੱਕ ਬਹੁਤ ਵਧੀਆ ਮੌਕਾ ਹੈ ਅਤੇ ਯੂਨੀਵਰਸਲ ਹੈਲਥਕੇਅਰ ਲਈ ਸਾਡੇ ਪ੍ਰਯਾਸਾਂ ਨੂੰ ਅੱਗੇ ਵਧਾਏਗਾ।” ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਲੋੜੀਂਦੇ ਸੰਸਥਾਗਤ ਹੁੰਗਾਰੇ ਨੂੰ ਸੂਚੀਬੱਧ ਕੀਤਾ। ਉਨ੍ਹਾਂ ਮੈਡੀਕਲ ਡਿਵਾਈਸ ਸੈਕਟਰ ਵਿੱਚ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਲਕ ਡਰੱਗ ਪਾਰਕ, ​​ਮੈਡੀਕਲ ਡਿਵਾਈਸ ਪਾਰਕ, ​​ਪੀਐੱਲਆਈ ਸਕੀਮਾਂ 'ਤੇ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਮੈਡੀਕਲ ਉਪਕਰਣਾਂ ਵਿੱਚ 12-14 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਬਜ਼ਾਰ 4 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਭਵਿੱਖ ਦੀ ਮੈਡੀਕਲ ਟੈਕਨੋਲੋਜੀ ਅਤੇ ਉੱਚ ਪੱਧਰੀ ਨਿਰਮਾਣ ਅਤੇ ਖੋਜ ਲਈ ਸਕਿੱਲਡ ਮਾਨਵ ਸ਼ਕਤੀ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ, ਆਈਆਈਟੀ ਜਿਹੀਆਂ ਸੰਸਥਾਵਾਂ ਵਿੱਚ ਬਾਇਓਮੈਡੀਕਲ ਇੰਜਨੀਅਰਿੰਗ ਜਿਹੇ ਕੋਰਸ ਚਲਾਏ ਜਾਣਗੇ। ਉਨ੍ਹਾਂ ਨੇ ਭਾਗੀਦਾਰਾਂ ਨੂੰ ਉਦਯੋਗ-ਅਕਾਦਮਿਕ ਜਗਤ ਅਤੇ ਸਰਕਾਰੀ ਸਹਿਯੋਗ ਦੇ ਤਰੀਕੇ ਲੱਭਣ ਲਈ ਕਿਹਾ।

 

ਭਾਰਤ ਦੇ ਫਾਰਮਾ ਸੈਕਟਰ ਵਿੱਚ ਦੁਨੀਆ ਦੇ ਵਧਦੇ ਵਿਸ਼ਵਾਸ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਦਾ ਪੂੰਜੀ ਲਗਾਉਣ ਅਤੇ ਇਸ ਅਕਸ ਨੂੰ ਸੁਰੱਖਿਅਤ ਕਰਨ ਲਈ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸੈਂਟਰ ਆਵੑ ਐਕਸੀਲੈਂਸ ਜ਼ਰੀਏ ਫਾਰਮਾ ਸੈਕਟਰ ਵਿੱਚ ਖੋਜ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਵਿੱਚ ਫਾਰਮਾ ਸੈਕਟਰ ਦਾ ਬਜ਼ਾਰ ਦਾ ਆਕਾਰ ਅੱਜ 4 ਲੱਖ ਕਰੋੜ ਰੁਪਏ ਹੈ।"  ਉਨ੍ਹਾਂ ਨੇ ਪ੍ਰਾਈਵੇਟ ਸੈਕਟਰ ਅਤੇ ਅਕਾਦਮਿਕ ਖੇਤਰ ਵਿੱਚ ਤਾਲਮੇਲ ਲੱਭਣ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਇਸ ਵਿੱਚ 10 ਲੱਖ ਕਰੋੜ ਰੁਪਏ ਤੋਂ ਵੱਧ ਬਜ਼ਾਰ ਦਾ ਆਕਾਰ ਵਧਾਉਣ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਫਾਰਮਾ ਸੈਕਟਰਾਂ ਨੂੰ ਨਿਵੇਸ਼ ਲਈ ਮਹੱਤਵਪੂਰਨ ਖੇਤਰਾਂ ਦੀ ਪਹਿਚਾਣ ਕਰਨ ਦਾ ਸੁਝਾਅ ਦਿੱਤਾ। ਇਸ ਖੇਤਰ ਵਿੱਚ ਹੋਰ ਖੋਜ ਲਈ ਸਰਕਾਰ ਦੁਆਰਾ ਉਠਾਏ ਗਏ ਕਈ ਕਦਮਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਿਸਰਚ ਉਦਯੋਗ ਲਈ ਆਈਸੀਐੱਮਆਰ ਦੁਆਰਾ ਕਈ ਨਵੀਆਂ ਲੈਬਾਂ ਖੋਲ੍ਹੀਆਂ ਗਈਆਂ ਹਨ।

 

ਸ਼੍ਰੀ ਮੋਦੀ ਨੇ ਨਿਵਾਰਕ ਸਿਹਤ ਸੰਭਾਲ਼ 'ਤੇ ਸਰਕਾਰ ਦੇ ਪ੍ਰਯਾਸਾਂ ਦੇ ਪ੍ਰਭਾਵ ਨੂੰ ਨੋਟ ਕੀਤਾ। ਉਨ੍ਹਾਂ ਨੇ ਸਵੱਛਤਾ ਲਈ ਸਵੱਛ ਭਾਰਤ ਅਭਿਯਾਨ, ਧੂੰਏਂ ਨਾਲ ਹੋਣ ਵਾਲੀਆਂ ਬਿਮਾਰੀਆਂ ਲਈ ਉੱਜਵਲਾ ਯੋਜਨਾ, ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਜਲ ਜੀਵਨ ਮਿਸ਼ਨ ਅਤੇ ਅਨੀਮੀਆ ਅਤੇ ਕੁਪੋਸ਼ਣ ਨਾਲ ਨਜਿੱਠਣ ਲਈ ਰਾਸ਼ਟਰੀ ਪੋਸ਼ਣ ਮਿਸ਼ਨ ਨੂੰ ਸੂਚੀਬੱਧ ਕੀਤਾ। ਉਨ੍ਹਾਂ ਨੇ ਇੰਟਰਨੈਸ਼ਨਲ ਈਅਰ ਆਵੑ ਮਿਲਟਸ (ਬਾਜਰੇ ਦੇ ਅੰਤਰਰਾਸ਼ਟਰੀ ਸਾਲ) ਵਿੱਚ ਬਾਜਰੇ-ਸ਼੍ਰੀ ਅੰਨ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਪੀਐੱਮ ਮਾਤਰੁ ਵੰਦਨਾ ਯੋਜਨਾ, ਮਿਸ਼ਨ ਇੰਦਰਧਨੁਸ਼, ਯੋਗ, ਫਿਟ ਇੰਡੀਆ ਮੂਵਮੈਂਟ ਅਤੇ ਆਯੁਰਵੇਦ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਰਹੇ ਹਨ। ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ(ਡਬਲਿਊਐੱਚਓ) ਦੀ ਸਰਪ੍ਰਸਤੀ ਹੇਠ ਰਵਾਇਤੀ ਦਵਾਈ ਲਈ ਗਲੋਬਲ ਸੈਂਟਰ ਦੀ ਸਥਾਪਨਾ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਯੁਰਵੇਦ ਵਿੱਚ ਸਬੂਤ-ਅਧਾਰਿਤ ਖੋਜ ਲਈ ਆਪਣੀ ਤਾਕੀਦ ਨੂੰ ਦੁਹਰਾਇਆ।

 

ਸ਼੍ਰੀ ਮੋਦੀ ਨੇ ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਤੋਂ ਲੈ ਕੇ ਮੈਡੀਕਲ ਮਾਨਵ ਸੰਸਾਧਨਾਂ ਤੱਕ ਸਰਕਾਰ ਦੁਆਰਾ ਕੀਤੇ ਗਏ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਨਵੀਂ ਸਮਰੱਥਾ ਸਿਰਫ ਇਸਦੇ ਨਾਗਰਿਕਾਂ ਲਈ ਸਿਹਤ ਸੁਵਿਧਾਵਾਂ ਤੱਕ ਸੀਮਿਤ ਨਹੀਂ ਹੈ, ਬਲਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਆਕਰਸ਼ਕ ਮੈਡੀਕਲ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਦਾ ਲਕਸ਼ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਟੂਰਿਜ਼ਮ ਭਾਰਤ ਵਿੱਚ ਇੱਕ ਬਹੁਤ ਵੱਡਾ ਸੈਕਟਰ ਹੈ ਅਤੇ ਦੇਸ਼ ਵਿੱਚ ਰੋਜ਼ਗਾਰ ਪੈਦਾ ਕਰਨ ਦਾ ਇੱਕ ਵੱਡਾ ਮਾਧਿਅਮ ਵੀ ਬਣ ਰਿਹਾ ਹੈ।

 

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਇੱਕ ਵਿਕਸਿਤ ਸਿਹਤ ਅਤੇ ਤੰਦਰੁਸਤੀ ਈਕੋਸਿਸਟਮ ਕੇਵਲ ਸਬਕਾ ਪ੍ਰਯਾਸ (ਹਰ ਕਿਸੇ ਦੇ ਪ੍ਰਯਾਸਾਂ) ਨਾਲ ਹੀ ਸਿਰਜਿਆ ਜਾ ਸਕਦਾ ਹੈ ਅਤੇ ਸਾਰੇ ਹਿਤਧਾਰਕਾਂ ਨੂੰ ਆਪਣੇ ਕੀਮਤੀ ਸੁਝਾਅ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਭਾਗੀਦਾਰਾਂ ਨੂੰ ਕਿਹਾ “ਸਾਨੂੰ ਇੱਕ ਠੋਸ ਰੋਡਮੈਪ ਦੇ ਨਾਲ ਤੈਅ ਕੀਤੇ ਲਕਸ਼ਾਂ ਲਈ ਸਮਾਂ ਸੀਮਾ ਦੇ ਅੰਦਰ ਬਜਟ ਦੇ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਸਾਰੇ ਹਿਤਧਾਰਕਾਂ ਨੂੰ ਨਾਲ ਲੈ ਕੇ ਅਗਲੇ ਬਜਟ ਤੋਂ ਪਹਿਲਾਂ ਜ਼ਮੀਨੀ ਪੱਧਰ 'ਤੇ ਸਾਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤੁਹਾਡੇ ਤਜ਼ਰਬੇ ਦਾ ਲਾਭ ਲੈਣ ਦੀ ਜ਼ਰੂਰਤ ਹੋਵੇਗੀ।”

 

https://twitter.com/narendramodi/status/1632600033366515712

 

https://twitter.com/PMOIndia/status/1632601429214126080

 

https://twitter.com/PMOIndia/status/1632602054022807552

 

https://twitter.com/PMOIndia/status/1632602444252454913

 

https://twitter.com/PMOIndia/status/1632602999028846592

 

https://twitter.com/PMOIndia/status/1632604295505018882

 

https://twitter.com/PMOIndia/status/1632605029101371394?s=20

 

PM Modi addresses the post budget webinar on ‘Health and Medical Research’

 

 

 ********


ਡੀਐੱਸ/ਟੀਐੱਸ


(Release ID: 1904614) Visitor Counter : 150