ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਵਿਕਾਸ ਦੇ ਨਿਕਾਸ ਨੂੰ ਘਟ ਕਰਨ ਅਤੇ ਸਾਰੇ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਪ੍ਰਾਪਤ ਕਰਨ ਦੇ ਨਿਰੰਤਰ ਯਤਨਾਂ ਦੇ ਨਾਲ ਭਾਰਤ ਦੀ ਜਲਵਾਯੂ ਨੀਤੀ ਟਿਕਾਊ ਵਿਕਾਸ ਅਤੇ ਗਰੀਬੀ ਹਟਾਉਣ ਦੀ ਦਿਸ਼ਾ ਵਿੱਚ ਨਿਰਦੇਸ਼ਿਤ ਹੈ: ਸ਼੍ਰੀ ਭੂਪੇਂਦਰ ਯਾਦਵ
ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦਾ ਉਦੇਸ਼ ਜਲਵਾਯੂ ਪਰਿਵਰਤਨ ਨੂੰ ਸੰਬੋਧਿਤ ਕਰਨਾ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਇੱਕ ਏਕੀਕ੍ਰਿਤ, ਵਿਆਪਕ ਅਤੇ ਸਰਬਸੰਮਤੀ ਨਾਲ ਸੰਚਾਲਿਤ ਦ੍ਰਿਸ਼ਟੀਕੋਣ ਲਿਆਉਣਾ ਹੈ: ਸ਼੍ਰੀ ਯਾਦਵ
Posted On:
05 MAR 2023 1:27PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਵਿਕਾਸ ਤੋਂ ਨਿਕਾਸ ਨੂੰ ਘਟ ਕਰਨ ਅਤੇ ਸਾਰੇ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਪ੍ਰਾਪਤ ਕਰਨ ਦੇ ਨਿਰੰਤਰ ਯਤਨਾਂ ਦੇ ਨਾਲ ਭਾਰਤ ਦੀ ਜਲਵਾਯੂ ਨੀਤੀ ਟਿਕਾਊ ਵਿਕਾਸ ਅਤੇ ਗਰੀਬੀ ਦੂਰ ਕਰਨ ਦੀ ਦਿਸ਼ਾ ਵਿੱਚ ਨਿਰਦੇਸ਼ਿਤ ਹੈ। ਨਵੀਂ ਦਿੱਲੀ ਵਿੱਚ ਰਾਏਸੀਨਾ ਸੰਵਾਦ ਵਿੱਚ ਅੱਜ ‘ਜਲਵਾਯੂ ਸਮਾਰਟ ਨੀਤੀਆਂ ਦੇ ਲਈ ਅਗਲਾ ਕਦਮ’ ਦੇ ਮੁੱਦੇ ’ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋ ਅਸੀ ਯੂਐੱਨ ਕ੍ਰਿਟੀਕਲ ਡਿਕੇਡ ਆਵ੍ ਐਕਸ਼ਨ ਦੇ ਤੀਜੇ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਾਂ, 17 ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਹੁਣ ਸਿਰਫ ਸੱਤ ਵਰ੍ਹੇ ਬਾਕੀ ਹਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਜਲਵਾਯੂ ਸਮਾਰਟ ਨੀਤੀਆਂ ਦਾ ਡਿਜ਼ਾਈਨ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਸੁਨਿਸ਼ਚਿਤ ਕਰਨਾ ਭਾਰਤ ਵਿੱਚ ਪ੍ਰਮੁੱਖ ਸਥਾਨ ਲੈ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਟਿਕਾਊ ਵਿਕਾਸ ਸ਼ਬਦ ਨਵਾਂ ਹੋ ਸਕਦਾ ਹੈ, ਪਰ ਜਲਵਾਯੂ ਸਮਾਰਟ ਨੀਤੀਆਂ ਜੀਵਨ ਜੀਓ ਦੀ ਇੱਕ ਭਾਰਤੀ ਸ਼ੈਲੀ ਹੈ। ਹਾਲਾਂਕਿ ਇਹ ਧਾਰਨਾ ਭਾਰਤੀ ਲੋਕਾਚਾਰ ਵਿੱਚ ਬੁਣੀ ਗਈ ਹੈ।
ईशा वास्यमिदं सर्वं यत्किञ्च जगत्यां जगत्।
तेन त्यक्तेन भुञ्जीथा मा गृधः कस्यस्विद्धनम् || (ईशोपनिषद् Verse १)
īśā vāsyamidaṁ sarvaṁ yatkiñca jagatyāṁ jagat |
tena tyaktena bhuñjīthā mā gṛdhaḥ kasyasviddhanam ||
(Know that all things in this moving world are enveloped by God.
Therefore, find your enjoyment in renunciation, do not covet what belongs to others.)

ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤੀ ਲੋਕਾਚਾਰ ਵਿੱਚ ਇਹ ਰੇਖਾਂਕਿਤ ਕੀਤਾ ਗਿਆ ਹੈ: ਪ੍ਰਕਿਰਤੀ ਤੋਂ ਜ਼ਰੂਰਤ ਤੋਂ ਵਧ ਨਾ ਲਓ। ਕਿਉਂਕਿ ਪ੍ਰਕਿਰਤੀ ਦੀ ਹੋਂਦ ਮਨੁੱਖ ਦੀਆਂ ਜ਼ਰੂਰਤਾਂ ਪੂਰਾ ਕਰਨ ਦੇ ਲਈ ਹੈ,ਉਸਦੇ ਲਾਲਚ ਦੇ ਲਈ ਨਹੀਂ। ਅਸੀਂ ਘਟ ਉਪਯੋਗ ਕਰਨ ਵਾਲੇ ਲੋਕ ਹਾਂ,ਅਸੀਂ ਜੋ ਉਪਯੋਗ ਕਰਦੇ ਹਾਂ ਉਸਦਾ ਦੁਬਾਰਾ ਉਪਯੋਗ ਕਰਨ ਵਾਲੇ ਲੋਕ ਹਾਂ। ਗੋਲਾਕਾਰ ਅਰਥਵਿਵਸਥਾ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ। ਮੰਤਰੀ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਭਾਰਤੀ ਗ੍ਰਹਿ ਅਧਾਰਿਤ ਲੋਕ ਹਨ, ਕਿਉਂਕਿ ਵਿਕਸਿਤ ਦੇਸ਼ਾਂ ਦੁਆਰਾ ਯੋਗਦਾਨ ਕੀਤੇ ਗਏ 60 ਪ੍ਰਤੀਸ਼ਤ ਦੀ ਤੁਲਨਾ ਵਿੱਚ ਵਿਸ਼ਵ ਜਨਸੰਖਿਆ ਦੇ 17 ਪ੍ਰਤੀਸ਼ਤ ਤੋਂ ਵਧ ਵਾਲੇ ਰਾਸ਼ਟਰ ਨੇ 1850 ਅਤੇ 2019 ਦੇ ਵਿੱਚ ਗਲੋਬਲ ਸੰਚਿਤ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਸਿਰਫ ਲਗਭਗ 4 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ ਹੈ। ਅੱਜ ਵੀ, ਭਾਰਤ ਦੀ ਪ੍ਰਤੀ ਵਿਅਕਤੀ ਨਿਕਾਸ ਵਿਸ਼ਵ ਦੇ ਪ੍ਰਤੀ ਵਿਅਕਤੀ ਜੀਐੱਚਜੀ ਨਿਕਾਸ ਦੇ ਇੱਕ ਤਿਆਹੀ ਤੋਂ ਵੀ ਘਟ ਹੈ।

.@byadavbjp: #Climate change ranks as the most important issue facing humanity. This challenge transcends all geographic and political boundaries with the poorest affected the most.@g20org @raisinadialogue #G20India #Raisina2023 pic.twitter.com/6U4FaSOncJ
— T20 India 2023 (@T20org) March 5, 2023
ਸ਼੍ਰੀ ਯਾਦਵ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਭਾਰਤ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਦੇ ਮਾਮਲੇ ਵਿੱਚ ਚੌਥੇ ਸਥਾਨ ’ਤੇ ਹੈ, ਪਵਨ ਸਥਾਪਿਤ ਸਮਰੱਥਾ ਦੇ ਮਾਮਲੇ ਵਿੱਚ ਚੌਥੇ ਸਥਾਨ ’ਤੇ ਹੈ, ਸੂਰਜੀ ਸਥਾਪਿਤ ਸਮਰੱਥਾ ਦੇ ਮਾਮਲੇ ਵਿੱਚ ਪੰਜਵੇਂ ਸਥਾਨ ’ਤੇ ਹੈ। ਸਿਰਫ਼ ਪਿਛਲੇ 9 ਵਰ੍ਹਿਆਂ ਵਿੱਚ, ਭਾਰਤ ਵਿੱਚ ਸੂਰਜੀ ਊਰਜਾ ਦੀ ਸਥਾਪਿਤ ਸਮਰੱਥਾ ਵਿੱਚ 23 ਗੁਣਾ ਤੋਂ ਵਧ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਸਾਢੇ ਅੱਠ ਵਰ੍ਹਿਆਂ ਵਿੱਚ ਭਾਰਤ ਦੀ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ 396 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਇਹ ਸੰਖਿਆ ਇਸ ਤੱਥ ਦਾ ਪ੍ਰਮਾਣ ਹੈ ਕਿ ਜਲਵਾਯੂ ਸਮਾਰਟ ਨੀਤੀ ਭਾਰਤ ਦੇ ਵਿਕਾਸ ਦੇ ਪੈਰਾਡਾਈਮ ਦਾ ਮੋਹਰੀ ਅਤੇ ਕੇਂਦਰੀ ਹਿੱਸਾ ਹੈ। ਭਾਰਤ ਇਸ ਗੱਲ ਦੀ ਇੱਕ ਵਿਸ਼ਵ-ਵਿਆਪੀ ਉਦਾਹਰਣ ਵਜੋਂ ਉਭਰਿਆ ਹੈ ਕਿ ਕਿਸ ਤਰ੍ਹਾਂ ਵਾਤਾਵਰਣ ਦਾ ਵਿਕਾਸ ਅਤੇ ਸੁਰੱਖਿਆ ਨਾਲ-ਨਾਲ ਹੋ ਸਕਦੇ ਹਨ।
ਸ਼੍ਰੀ ਯਾਦਵ ਨੇ ਕਿਹਾ ਕਿ ਜਦੋਂ ਭਾਰਤ ਨੇ ਜੀ-20 ਦੀ ਪ੍ਰਧਾਨਗੀ ਸੰਭਾਲੀ ਹੈ, ਤਾਂ ਇਸਦੇ ਲਈ ਉਸ ਨੇ ਕਈ ਉਦਾਹਰਣ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2015 ਵਿੱਚ ਆਪਣਾ ਸ਼ੁਰੂਆਤੀ ਐੱਨਡੀਸੀ ਜੋ ਪਹਿਲਾਂ ਤੋਂ ਹੀ ਮਹੱਤਵਆਕਾਂਖੀ ਪ੍ਰਕਿਰਤੀ ਦਾ ਸੀ, ਜਮ੍ਹਾ ਕੀਤਾ ਸੀ, ਉਹ ਨਿਰਧਾਰਿਤ ਸਮੇਂ ਤੋਂ 9 ਵਰ੍ਹੇ ਪਹਿਲਾਂ ਸੀ ਅਤੇ ਅਜਿਹਾ ਕਰਨ ਵਾਲਾ ਉਹ ਇੱਕਲਾ ਜੀ20 ਮੈਂਬਰ ਬਣ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਸਿਰਫ਼ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਐੱਨਡੀਸੀ ਟੀਚਾ ਪ੍ਰਾਪਤ ਕਰ ਲਿਆ ਹੈ, ਬਲਕਿ ਅਸੀਂ ਆਪਣਾ ਅੱਪਡੇਟ ਐੱਨਡੀਸੀ ਵੀ ਜਮ੍ਹਾਂ ਕਰ ਦਿੱਤਾ ਹੈ, ਜਿਸ ਵਿੱਚ ਸ਼ਰਮ ਅਲ ਸ਼ੇਖ ਵਿੱਚ ਸੀਓਪੀ 27 ਵਿੱਚ ਸਾਡੀ ਲੰਬੇ ਸਮੇਂ ਤੋਂ ਘਟ ਨਿਕਾਸੀ ਵਿਕਾਸ ਰਣਨੀਤੀ ਯੋਜਨਾਵਾਂ ਦੇ ਨਾਲ ਅਤੇ ਹੋਰ ਵੀ ਵਧ ਮਹੱਤਵਆਕਾਂਖੀ ਟੀਚੇ ਪ੍ਰਾਪਤ ਕਰਨ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ, ਭਾਰਤ ਉਨ੍ਹਾਂ ਕੁਝ ਚੁਣੇ ਹੋਏ 58 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਆਪਣਾ ਨਵਾਂ ਜਾਂ ਅੱਪਡੇਟ ਐੱਲਟੀ-ਐੱਲਈਡੀਐੱਸ ਜਮ੍ਹਾਂ ਕੀਤਾ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਸਾਡਾ ਲੰਬੇ ਸਮੇਂ ਤੋਂ ਘਟ ਨਿਕਾਸੀ ਵਿਕਾਸ ਰਣਨੀਤੀ ਦਸਤਾਵੇਜ਼ ਸੀਬੀਡੀਆਰ-ਆਰਸੀ ਦੇ ਸਿਧਾਂਤਾਂ ਦੇ ਨਾਲ-ਨਾਲ ਜਲਵਾਯੂ ਨਿਆਂ ਅਤੇ ਟਿਕਾਊ ਜੀਵਨ ਸ਼ੈਲੀ ਦੇ ਦੋ ਪ੍ਰਮੁੱਖ ਥੰਮ੍ਹਾਂ ’ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਈ ਕਾਰਜ ਖੇਤਰਾਂ ਤੋਂ ਹੋ ਕੇ ਗੁਜਰਦਾ ਹੈ ਜਿੱਥੇ ਜ਼ਮੀਨੀ ਪੱਧਰ ’ਤੇ ਇੱਕ ਠੋਸ ਪਰਿਵਰਤਨ ਦੇ ਲਈ ਇੱਕ ਤਾਲਮੇਲ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਇੱਕ ਠੋਸ ਉਪਕਰਣ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸੇ ਤਰ੍ਹਾਂ ਦੀ ਤਰਜ਼ ’ਤੇ, ਭਾਰਤ ਦੀ ਜੀ20 ਪ੍ਰਧਾਨਗੀ ਦਾ ਉਦੇਸ਼ ਜਲਵਾਯੂ ਪਰਿਵਰਤਨ ਨੂੰ ਸੰਬੋਧਿਤ ਕਰਨਾ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਇੱਕ ਏਕੀਕ੍ਰਿਤ, ਵਿਆਪਕ ਅਤੇ ਸਰਬਸੰਮਤੀ ਨਾਲ ਸੰਚਾਲਿਤ ਦ੍ਰਿਸ਼ਟੀਕੋਣ ਲਿਆਉਣਾ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਜਲਵਾਯੂ ਸਮਾਰਟ ਨੀਤੀਆਂ ਟਿਕਾਊ ਵਿਕਾਸ ਦੇ ਲਈ ਵਿਸ਼ੇਸ਼ ਕਾਰਵਾਈ ਦੇ ਲਈ ਇੱਕ ਨੀਤੀ ਉਪਕਰਣ ਦੇ ਰੂਪ ਵਿੱਚ ਕੰਮ ਕਰਦੀਆਂ ਹਨ। ਇਹ ਮੰਦਭਾਗਾ ਹੈ ਕਿ ਵਿਸ਼ਵ ਨੇ ਸਥਿਰਤਾ ਦੇ ਸੰਕਲਪ ਦੇ ਬਾਰੇ ਸਖ਼ਤ ਤਰੀਕੇ ਨਾਲ ਸਿੱਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇਸ ਗੱਲ ਦੇ ਗਵਾਹ ਹਾਂ ਕਿ ਕਿਵੇਂ ਅੰਨ੍ਹੇਵਾਹ ਖਪਤ ਅਤੇ ਗੈਰ-ਯੋਜਨਾਬੱਧ ਵਿਕਾਸ ਨੇ ਕਈ ਦੇਸ਼ਾਂ ਵਿੱਚ ਖੁਰਾਕ ਅਤੇ ਊਰਜਾ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਕਾਸਸ਼ੀਲ ਦੇਸ਼ ਹਨ ਜੋ ਅਸਥਿਰ ਕਰਜ਼ੇ ਦਾ ਸਾਹਮਣਾ ਕਰ ਰਹੇ ਹਨ ਅਤੇ ਨਾਲ ਹੀ ਵਿਕਸਿਤ ਦੁਨੀਆ ਦੀ ਅਸਥਿਰ ਖਪਤ ਅਤੇ ਉਤਪਾਦਨ ਪ੍ਰਕਿਰਿਆਵਾਂ ਦਾ ਸ਼ਿਕਾਰ ਵੀ ਹਨ।
ਸ਼੍ਰੀ ਯਾਦਵ ਨੇ ਕਿਹਾ ਕਿ ਹਾਲ ਹੀ ਵਿੱਚ ਬੰਗਲੁਰੂ ਵਿੱਚ ਜੀ20 ਦੀ ਪਹਿਲੀ ਵਾਤਾਵਰਣ ਅਤੇ ਜਲਵਾਯੂ ਸਥਿਰਤਾ ਕਾਰਜ ਸਮੂਹ ਦੀ ਮੀਟਿੰਗ ਵਿੱਚ, ਜ਼ਮੀਨੀ ਗਿਰਾਵਟ, ਸਰਕੂਲਰ ਅਰਥਵਿਵਸਥਾ ਅਤੇ ਨੀਲੀ ਅਰਥਵਿਵਸਥਾ ’ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਪ੍ਰਾਥਮਿਕਤਾ ਵਾਲੇ ਵਿਸ਼ਿਆਂ ਤੋਂ ਇਲਾਵਾ,ਜੀ20 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਤੇਜ਼ੀ ਨਾਲ ਜਲਵਾਯੂ ਕਾਰਵਾਈ, ਵਿਗਿਆਨ ਅਤੇ ਅੰਤਰਾਲ ’ਤੇ ਵਿਚਾਰ-ਵਟਾਂਦਰਾ ਕੀਤਾ। ਇਹ ਚਰਚਾਵਾਂ ਚੇਨਈ ਵਿੱਚ ਜੀ20 ਮੰਤਰੀ ਪੱਧਰ ਦੀ ਮੀਟਿੰਗ ਦੇ ਲਈ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਜੀ20 ਦੇ ਲਈ ਭਾਰਤ ਦੇ ਸਮੰਲਿਤ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰਖਦੇ ਹੋਏ, ਉਨ੍ਹਾਂ ਨੂੰ ‘ਜੀ20 ਗਲੋਬਲ ਰਿਸਰਚ ਫੋਰਮ’ ਦੀ ਸ਼ੁਰੂਆਤ ’ਤੇ ਖੁਸ਼ੀ ਹੋਈ, ਜਿਸ ਦਾ ਉਦੇਸ਼ ਜੀ20 ਅਤੇ ਗੈਰ-ਜੀ20 ਦੇਸ਼ਾਂ ਦੇ ਹਿੱਸੇਦਾਰਾਂ ਅਤੇ ਵਿਚਾਰਕਾਂ ਨੂੰ ਇੱਕਠੇ ਲਿਆਉਣਾ ਹੈ ਜਿਸ ਨਾਲ ਨਵੀਆਂ ਅਵਾਜ਼ਾਂ ਅਤੇ ਵਿਚਾਰ ਜੋੜੇ ਜਾ ਸਕਣਗੇ, ਜੋ ਜੀ20 ਦੀ ਪ੍ਰਮੁੱਖ ਪ੍ਰਾਥਮਿਕਤਾਵਾਂ ਨਾਲ ਸੰਬੰਧਿਤ ਸੰਵਾਦਾਂ ਵਿੱਚ ਮਜ਼ਬੂਤੀ ਲਿਆਏਗਾ।
ਸ਼੍ਰੀ ਯਾਦਵ ਨੇ 2023-2024 ਦੇ ਆਮ ਬਜਟ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਹ ਗ੍ਰੀਨ ਭਾਰਤ ਦੇ ਨਿਰਮਾਣ ਦੇ ਲਈ ਇੱਕ ਮਜ਼ਬੂਤ ਅਧਾਰ ਦੇ ਰੂਪ ਵਿੱਚ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ‘ਸਪਤਰਿਸ਼ੀ’ ਪ੍ਰਾਥਮਿਕਤਾ ਵਾਲੇ ਖੇਤਰਾਂ ਨੂੰ ਸ਼ਨਾਖਤ ਕਰਕੇ, ਗ੍ਰੀਨ ਅਤੇ ਟਿਕਾਊ ਵਿਕਾਸ ਦੇ ਰਾਹੀਂ ਹਰੇਕ ਨਾਗਰਿਕ ਨੂੰ ਸਸ਼ਕਤ ਬਣਾਉਣ ਦੇ ਲਈ ਲਕਸ਼ਿਤ ਯਤਨ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਵਿਵਹਾਰਕ ਪਰਿਵਰਤਨ ਨੂੰ ਪ੍ਰੇਰਿਤ ਕਰਨ ’ਤੇ ਆਪਣੇ ਪ੍ਰਾਥਮਿਕ ਧਿਆਨ ਦੇ ਨਾਲ, ਗ੍ਰੀਨ ਬਜਟ ਵਿੱਚ ਪੇਸ਼ ਕੀਤੇ ਗਏ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਨੂੰ ਜਲਵਾਯੂ ਪਰਿਵਰਤਨ ਨੂੰ ਘਟ ਕਰਨ, ਅਨੁਕੂਲ ਸਮਰੱਥਾ ਬਣਾਉਣ ਅਤੇ ਵਾਤਾਵਰਣ ਦੀ ਸਮੁੱਚੀ ਸਥਿਤੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ਯੋਜਨਾ ਦੇ ਤਹਿਤ, ਸਰਕਾਰ ਵਾਤਾਵਰਣ (ਸੁਰੱਖਿਆ) ਐਕਟ ਦੇ ਤਹਿਤ ਸਥਾਈ ਪ੍ਰਥਾਵਾਂ ਦਾ ਪਾਲਣ ਕਰਨ ਵਾਲੀ ਕੰਪਨੀਆਂ, ਵਿਅਕਤੀਆਂ ਅਤੇ ਸਥਾਨਕ ਸੰਸਥਾਵਾਂ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਅਜਿਹੀਆਂ ਗਤੀਵਿਧੀਆਂ ਦੇ ਲਈ ਵਾਧੂ ਸਰੋਤ ਜੁਟਾਉਣ ਵਿੱਚ ਮਦਦ ਕਰੇਗੀ। ਉਨਾਂ ਨੇ ਕਿਹਾ ਕਿ ਇਸ ਤਰ੍ਹਾਂ, ਰਾਸ਼ਟਰੀ ਹਾਈਡ੍ਰੋਜ਼ਨ ਮਿਸ਼ਨ ਦੇ ਲਈ 19,700 ਕਰੋੜ ਰੁਪਏ ਦਾ ਖਰਚਾ ਗ੍ਰੀਨ ਹਾਈਡ੍ਰੋਜ਼ਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਹੋਵੇਗਾ, ਜੋ ਵਿਸ਼ੇਸ਼ ਰੂਪ ਨਾਲ ਰਿਫਾਈਨਰੀ, ਕੋਲਾ ਅਤੇ ਸਟੀਲ ਪਲਾਂਟਾਂ ਜਿਵੇਂ ਦੇਸ਼ ਦੇ ਕੋਰ ਸੈਕਟਰ ਦੇ ਡੀਕਾਰਬੋਨਾਈਜ਼ੇਸ਼ਨ ਮਾਰਗ ਵਿੱਚ ਮਹੱਤਵਪੂਰਨ ਹੋਵੇਗਾ।
ਸ਼੍ਰੀ ਯਾਦਵ ਨੇ ਕਿਹਾ ਕਿ ਬਜਟ ਨੇ ‘ਵਾਤਾਵਰਣ ਦੇ ਲਈ ਜੀਵਨਸ਼ੈਲੀ (ਐੱਲਆਈਐੱਫਈ)’, ਪੰਚਾਮ੍ਰਿਤ ਅਤੇ 2070 ਤੱਕ ਨੈੱਟ-ਜ਼ੀਰੋ ਕਾਰਬਨ ਨਿਕਾਸੀ ਦੇ ਲਈ ਆਪਣੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦੇ ਹੋਏ ਪ੍ਰਮੁੱਖ ਘੋਸ਼ਨਾਵਾਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਦਰਸਾਏ ਗਏ ਗ੍ਰੀਨ ਵਿਕਾਸ ਪ੍ਰਬੰਧ ਦੇਸ਼ ਨੂੰ ਆਪਣੇ ਸਥਿਰਤਾ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਇੱਕ ਮਜ਼ਬੂਤ ਮਾਰਗ ’ਤੇ ਰੱਖਦੇ ਹਨ।
ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੇ ਲਈ ਥੀਮ: ਵਸੁਧੈਵ ਕੁਟੁੰਬਕਮ-ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ-ਵਿਸ਼ਵ ਨੂੰ ਸਾਂਝੇ ਹਿਤ ਅਤੇ ਇੱਕ ਸਮਾਨ ਭਵਿੱਖ ਦੇ ਨਾਲ ਇੱਕ ਪਰਿਵਾਰ ਦੇ ਰੂਪ ਵਿੱਚ ਮੁੜ ਕਲਪਨਾ ਕਰਦਾ ਹੈ। ਇਹ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਬਿਹਤਰ ਵਿਸ਼ਵ ਵਿਵਸਥਾ ਬਣਾਉਣ ਦੇ ਯਤਨਾਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦਾ ਹੈ। ਮਿਸ਼ਨ ਲਾਈਫ ਉਸ ਭਾਵਨਾ ਨਾਲ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਗਿਆ ਇੱਕ ਸਪੱਸ਼ਟ ਸੱਦਾ ਹੈ, ਜੋ ਗਲੋਬਲ ਜਲਵਾਯੂ ਕਾਰਵਾਈ ਵਿੱਚ ਵਿਅਕਤੀਗਤ ਯਤਨਾਂ ਨੂੰ ਸਭ ਤੋਂ ਅੱਗੇ ਲਿਆਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸ਼ਬਦ ਦਾ ਜਨ-ਅੰਦੋਲਨ ‘ਲਾਈਫ’ ਵਿਆਪਕ ਰੂਪ ਨਾਲ ਪ੍ਰਸਿੱਧ ਹੋ ਰਿਹਾ ਹੈ, ਜਿਵੇਂ ਕਿ ਵਿਸ਼ਵ ਭਰ ਵਿੱਚ ਸੀਓਪੀ27 ਵਿੱਚ ਮਿਸਰ ਵਿੱਚ ਇੰਡੀਆ ਪੈਵੇਲੀਅਨ ਵਿੱਚ ਸੰਖੇਪ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਅਕਾਦਮਿਕ ਮਾਹਿਰਾਂ ਅਤੇ ਰਾਜ ਨੇਤਾਵਾਂ ਤੋਂ ਵੀ ਪ੍ਰਸ਼ੰਸਾ ਮਿਲੀ ਹੈ ਜਿਨ੍ਹਾਂ ਨੇ ਅੰਦੋਲਨ ਦੀ ਦੂਰਦਰਸ਼ੀ ਪ੍ਰਕਿਰਤੀ ਦੀ ਸ਼ਲਾਘਾ ਕੀਤੀ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਵਿੱਚ ਸਭ ਤੋਂ ਮਹੱਤਵਆਕਾਂਖੀ ਸਵੱਛ ਊਰਜਾ ਪਰਿਵਰਤਨ ਦੀ ਅਗਵਾਈ ਕਰ ਰਿਹਾ ਹੈ। ਘਰੇਲੂ ਰੂਪ ਨਾਲ ਜਲਵਾਯੂ ਪਰਿਵਰਤਨ ਨੂੰ ਦ੍ਰਿੜਤਾ ਨਾਲ ਸੰਬੋਧਿਤ ਕਰਨ ਦੇ ਨਾਲ-ਨਾਲ ਵਿਸ਼ਵ ਦੇ ਲਈ ਭਾਰਤ ਨੇ ਅੰਤਰ ਰਾਸ਼ਟਰੀ ਸੌਰ ਗਠਜੋੜ (ਆਈਐੱਸਏ) ਦਾ ਨਿਰਮਾਣ ਕੀਤਾ ਹੈ ਅਤੇ ਅੱਗੇ ਵੀ ਉਸ ਦਾ ਪੋਸ਼ਣ ਕਰਦਾ ਰਹੇਗਾ, ਜੋ ਸਾਰਿਆਂ ਦੀ ਪਹੁੰਚ ਦੇ ਅੰਦਰ ਸਵੱਛ ਅਤੇ ਸਸਤੀ ਊਰਜਾ ਲਿਆਉਣ ਅਤੇ ਸੌਰ ਸਮਰੱਥਾ ਵਿੱਚ ਭਰਪੂਰ ਦੇਸ਼ਾਂ ਦੇ ਵਿੱਚ ਅੰਤਰ ਰਾਸ਼ਟਰੀ ਸਹਿਯੋਗ ਵਧਾਉਣ ਦਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਦ੍ਰਿਸ਼ਟੀਕੋਣ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਇਸੇ ਤਰਜ਼ ’ਤੇ ਅੱਗੇ ਕੰਮ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੀਓਪੀ26 ਦੇ ਦੌਰਾਨ ਹਰ ਸਮੇਂ ਹਰ ਥਾਂ ਇੱਕ ਵਿਸ਼ਵ-ਵਿਆਪੀ ਗ੍ਰਿੱਡ ਨਾਲ ਸਵੱਛ ਊਰਜਾ ਦੀ ਉਪਲਬਧਤਾ ਦੇ ਲਈ ਅਤੇ ਸਟੋਰੇਜ ਦੀ ਜ਼ਰੂਰਤ ਨੂੰ ਘਟ ਕਰਨ ਦੇ ਲਈ ਅਤੇ ਸੌਰ ਪ੍ਰੋਜੈਕਟਾਂ ਦੀ ਵਿਵਹਾਰਕਤਾ ਨੂੰ ਵਧਾਉਣ ਦੇ ਲਈ “ਗ੍ਰੀਨ ਗ੍ਰਿੱਡ ਪਹਿਲ-ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡ” ਲਾਂਚ ਕੀਤਾ।
ਉਨ੍ਹਾਂ ਨੇ ਕਿਹਾ ਕਿ ਲੀਡ ਆਈਟੀ ਅਤੇ ਕੋਏਲਿਸ਼ਨ ਫਾਰ ਡਿਜਾਸਟਰ ਰੈਜੀਲੀਐਂਟ ਇੰਫ੍ਰਾਸਟ੍ਰਕਚਰ (ਸੀਡੀਆਰਆਈ) ਵਰਗੀ ਪਹਿਲ, ਜਿਸ ਨੂੰ ਕੇਂਦਰੀ ਮੰਤਰੀ ਮੰਡਲ ਦੁਆਰਾ ‘ਅੰਤਰਰਾਸ਼ਟਰੀ ਸੰਗਠਨ’ ਵਜੋਂ ਪ੍ਰਵਾਨਗੀ ਦਿੱਤੀ ਗਈ ਹੈ, ਵਿਸ਼ਵ ਪੱਧਰ ’ਤੇ ਭਾਰਤ ਦੀ ਅਗਵਾਈ ਦੀ ਗਵਾਹੀ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾਂ ਜਲਵਾਯੂ ਸਮਾਰਟ ਨੀਤੀਆਂ ਨੂੰ ਇੱਕ ਗਲੋਬਲ ਸਰੰਚਨਾ ਨੀਤੀ ਬਣਾਉਣ ਵਿੱਚ ਭਾਰਤ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ।
ਸ਼੍ਰੀ ਯਾਦਵ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਬਾਰੇ ਵਿੱਚ ਸਭ ਕੁਝ ਬੁਰਾ ਨਹੀਂ ਹੈ, ਘਟ ਤੋਂ ਘਟ ਇਸ ਸ਼ਬਦ ਨੇ ਸਾਨੂੰ ਸਿਖਾਇਆ ਹੈ ਕਿ ਸਭ ਤੋਂ ਵਧੀਆ ਜਲਵਾਯੂ ਦੀ ਵੀ ਅਗਰ ਇੱਕ ਬਿੰਦੂ ਤੋਂ ਵਧ ਦੁਰਵਰਤੋਂ ਕੀਤੀ ਜਾਂਦੀ ਹੈ, ਤਾਂ ਉਹ ‘ਤਬਦੀਲ’ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਇਹ ਪਰਿਵਰਤਨ ਚਿੰਤਾਜਨਕ ਰੂਪ ਨਾਲ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਵਿਸ਼ੇਸ਼ ਰੂਪ ਨਾਲ ਵਿਕਸਿਤ ਦੇਸ਼ਾਂ ਦੇ ਦੋਸਤਾਂ ਨੂੰ ਯਾਦ ਦਵਾਉਣਾ ਚਾਹੁੰਦੇ ਹਨ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸੰਕਟ ਵਪਾਰ ਅਤੇ ਵਿੱਤ ਦੇ ਹੋਰ ਗਲੋਬਲ ਸੰਕਟਾਂ ਤੋਂ ਬਿਲਕੁਲ ਵੱਖ ਹੈ ਅਤੇ ਇਸ ਲਈ ਪਰੰਪਾਰਿਕ ਪ੍ਰਤੀਕ੍ਰਿਰਿਆਵਾਂ ਅਤੇ ਤਬਾਹੀ ਤੋਂ ਮੁਨਾਫ਼ਾਖੋਰੀ ਦੀ ਪ੍ਰਵਿਰਤੀ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰੀਨਵਾਸ਼ਿੰਗ, ਇਤਿਹਾਸਿਕ ਜ਼ਿੰਮੇਵਾਰੀਆਂ ਨੂੰ ਨਿਸ਼ਪ੍ਰਭਾਵੀ ਕਰਨ ਅਤੇ ਜਲਵਾਯੂ ਕਾਰਵਾਈ ਦੇ ਨਾਮ ’ਤੇ ਸੁਰੱਖਿਆਵਾਦ ਨੂੰ ਰੋਕਣ ਦੀ ਜ਼ਰੂਰਤ ਹੈ।

ਸ਼੍ਰੀ ਯਾਦਵ ਨੇ ਕਿਹਾ ਕਿ ਉਹ ਕੋਈ ਰਾਇ ਥੋਪਣਾ ਨਹੀਂ ਚਾਹੁੰਦੇ ਬਲਕਿ ਇੱਕ ਅਭਿਲਾਸ਼ਾ ਜਗਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਇੱਛਾ ਹੈ ਕਿ ਹਾਂ, ਅਸੀਂ ਸਮੂਹਿਕ ਰੂਪ ਨਾਲ ਕੰਮ ਕਰ ਸਕਦੇ ਹਾਂ ਅਤੇ ਨੌਰੂ ਤੋਂ ਰੂਸ ਤੱਕ, ਬੁਰੂੰਡੀ ਤੋਂ ਲੈ ਕੇ ਅਮਰੀਕਾ ਤੱਕ, ਇੱਕ ਗ੍ਰੀਨ ਅਤੇ ਸਵੱਛ ਵਿਸ਼ਵ ਆਪਣੇ ਆਪ ਨੂੰ ਅਤੇ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਦੇ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਪਣੀ ਜੀ-20 ਪ੍ਰਧਾਨਗੀ ਦੇ ਰਾਹੀਂ, ਭਾਰਤ ਜਲਵਾਯੂ ਕਾਰਵਾਈ ਅਤੇ ਟਿਕਾਊ ਵਿਕਾਸ ਦੇ ਲਈ ਇੱਕ ਅਨੁਕੂਲ ਰੂਪ-ਰੇਖਾ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਸਾਂਝੀਦਾਰਾਂ ਦੇ ਨਾਲ ਕੰਮ ਕਰੇਗਾ, ਜੋ ਘਰੇਲੂ ਪੱਧਰ ’ਤੇ ਅਤੇ ਵਿਸ਼ਵ ਪੱਧਰ ’ਤੇ ਜਲਵਾਯੂ ਸਮਾਰਟ ਨੀਤੀਆਂ ਨੂੰ ਬਣਾਉਣ ਦੀ ਗੱਲ ਆਉਣ ’ਤੇ ਵਿਕਾਸਸ਼ੀਲ ਦੇਸ਼ਾਂ ਦੀ ਚਿੰਤਾਵਾਂ ਨੂੰ ਕੇਂਦਰ ਵਿੱਚ ਰੱਖਦੀ ਹੈ।
Bhupender Yadav (@byadavbjp), Union Minister of Labour and Employment, Environment, Forest and Climate Change, Government of India delivers the Ministerial Address at the #G20 Global Think Tank Town Hall.
Follow this thread for live updates!@g20org #G20India #Raisina2023 pic.twitter.com/REZ4epyKtZ
— T20 India 2023 (@T20org) March 5, 2023
*****
ਐੱਮਜੇਪੀਐੱਸ
(Release ID: 1904611)
Visitor Counter : 146