ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ— ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਜ਼ਰੀਏ ਸਰਹੱਦੀ ਪਿੰਡਾਂ ਦਾ ਵਿਆਪਕ ਵਿਕਾਸ ਕੀਤਾ ਜਾਵੇਗਾ


ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਜ਼ਰੀਏ ਕਨੈਕਟਿੱਡ, ਸਿੱਖਿਅਤ ਅਤੇ ਵਿਕਸਿਤ ਲੱਦਾਖ ਪ੍ਰਾਪਤ ਹੋਵੇਗਾ: ਸ਼੍ਰੀ ਯਾਦਵ

Posted On: 05 MAR 2023 4:45PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਜ਼ਰੀਏ ਸਰਹੱਦੀ ਪਿੰਡਾਂ ਦਾ ਵਿਆਪਕ ਵਿਕਾਸ ਕੀਤਾ ਜਾਵੇਗਾ। ਸ਼੍ਰੀ ਯਾਦਵ ਨੇ ਕਿਹਾ ਕਿ ਮਜ਼ਬੂਤ ਸਰਹੱਦੀ ਪਿੰਡਾਂ ਨਾਲ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਹੋਵੇਗਾ। ਸ਼੍ਰੀ ਯਾਦਵ ਨੇ ਕਿਹਾ ਕਿ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ, 1400 ਸਰਹੱਦੀ ਪਿੰਡਾਂ ਦੀ ਪਛਾਣ ਕੀਤੀ ਗਈ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਉਥੋਂ ਦੇ ਲੋਕਾਂ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਦੇ ਲਈ ਕਦਮ ਚੁੱਕਣ ਦੇ ਲਈ ਉਹ ਸਰਹੱਦੀ ਪਿੰਡਾਂ ਦਾ ਦੌਰਾ ਕਰਨਗੇ ਅਤੇ ਇਨ੍ਹਾਂ ਪਿੰਡਾਂ ਵਿੱਚ ਇੱਕ ਰਾਤ ਬਤੀਤ ਕਰਨਗੇ।

https://static.pib.gov.in/WriteReadData/userfiles/image/image001RLI5.jpg

ਕੇਂਦਰੀ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਵਾਈਬ੍ਰੇਂਟ ਪ੍ਰੋਗਰਾਮ ਦੇ ਅੰਤਰਗਤ 3 ਤੋਂ 4 ਮਾਰਚ 2023 ਨੂੰ ਲੱਦਾਖ ਦੇ ਦੋ ਦਿਨੀਂ ਦੌਰੇ ’ਤੇ ਸੀ, ਜਿੱਥੇ ਉਨ੍ਹਾਂ ਨੇ ਤਸਾਗਾ ਚਰਾਗਾਹ, ਰੇਜਾਂਗ—ਲਾ, ਚੁਸ਼ੁਲ ਦੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ।

ਚਾਂਗਥਾਂਗ ਪਿੰਡ, ਤਸਾਗਾ ਚਰਾਗਾਹ ਵਿੱਚ, ਕੇਂਦਰੀ ਮੰਤਰੀ ਮਹੋਦਯ ਦਾ ਪਾਰੰਪਰਕ ਸੁਆਗਤ ਕੀਤਾ ਗਿਆ। ਇਸ ਮੌਕੇ ’ਤੇ ਸ਼੍ਰੀ ਯਾਦਵ ਨੇ ਲੱਦਾਖੀ ਮਹਿਲਾਵਾਂ ਦੁਆਰਾ ਪੇਸ਼ ਪਾਰੰਪਰਕ ਜਬਰੋ ਨ੍ਰਿਤ ਦਾ ਆਨੰਦ ਲਿਆ। ਕੇਂਦਰੀ ਮੰਤਰੀ ਮਹੋਦਯ ਨੇ ਖਾਨਾਬਦੋਸ਼ ਰੇਬੋ ਜਨਜਾਤੀ ਦੇ ਲੋਕਾਂ ਨਾਲ ਗੱਲਬਾਤ ਕੀਤੀ, ਜੋ ਕਿ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਬਿਹਤਰੀਨ ਪਸ਼ਮੀਨਾ ਊਨ ਬਣਾਉਂਦੇ ਹਨ। ਮੰਤਰੀ ਮਹੋਦਯ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਨ੍ਹਾਂ ਤੱਕ ਪੁੱਜੇਗਾ।

https://static.pib.gov.in/WriteReadData/userfiles/image/image002OK0E.jpg

ਇੱਕ ਜਨਸਭਾ ਨੂੰ ਸੰਬੋਧਤ ਕਰਦੇ ਹੋਏ, ਜਿਸ ਵਿੱਚ ਵਿਭਿੰਨ ਪਿੰਡਾਂ ਅਤੇ ਦਿਹਾਤੀ ਸਮੁਦਾਵਾਂ ਦੇ ਪ੍ਰਤੀਨਿਧੀ ਸ਼ਾਮਲ ਸਨ, ਕੇਂਦਰੀ ਮੰਤਰੀ ਮਹੋਦਯ ਨੇ ਕਿਹਾ ਕਿ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗਠਨ ਤੋਂ ਬਾਅਦ, ਕਈ ਸੜਕ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਬਹੁਤ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਪੈਂਡਿੰਗ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਗਿਆ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਲੱਦਾਖ ਵਿੱਚ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟਾਂ ਦੇ ਲਈ ਧਨ ਰਾਸ਼ੀ ਨਿਰਧਾਰਤ ਕੀਤੀ ਗਈ ਹੈ ਅਤੇ ਲੱਦਾਖ ਵਿੱਚ ਅਣਵਰਤੀ ਸੂਰਜੀ ਊਰਜਾ ਦੀ ਵਧੇਰੇ ਵਰਤੋ ਕਰਨ ਅਤੇ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਲਈ ਸੂਰਜੀ ਊਰਜਾ ਪ੍ਰੋਜੈਕਟਾਂ ਨੂੰ ਵਿਕਸਿਤ ਕਰਨ ਦੇ ਲਈ 27,000 ਕਰੋੜ ਰੁਪਏ ਮੰਜੂਰ ਕੀਤੇ ਗਏ ਹਨ।

https://static.pib.gov.in/WriteReadData/userfiles/image/image003D5GJ.jpg

ਸ਼੍ਰੀ ਯਾਦਵ ਨੇ ਕੇਂਦਰ ਸਰਕਾਰ ਦੁਆਰਾ ਲਾਗੂ ਵਿਭਿੰਨ ਯੋਜਨਾਵਾਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜਨ ਧਨ ਯੋਜਨਾ, ਕੋਵਿਡ ਟੀਕਾਕਰਣ, ਆਯੁਸ਼ਮਾਨ ਯੋਜਨਾ ਕਾਰਡ ਅਤੇ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫ਼ਤ ਰਾਸ਼ਨ ਵੰਡ ਜਿਹੀਆਂ ਪਹਿਲਾਂ ਨਾਲ ਲੋਕਾਂ ਨੂੰ ਮੁਸ਼ਕਲ ਸਮੇਂ ਵਿੱਚ ਬਹੁਤ ਲਾਭ ਹੋਇਆ ਹੈ।

ਰੇਜਾਂਗ—ਲਾ ਵਿੱਚ, ਸ਼੍ਰੀ ਯਾਦਵ ਨੇ ਰੇਜਾਂਗ—ਲਾ ਵਾਰ ਮੈਮੋਰੀਅਲ ਦਾ ਦੌਰਾ ਕੀਤਾ ਅਤੇ ਦੇਸ਼ ਦੀ ਰੱਖਿਆ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

https://static.pib.gov.in/WriteReadData/userfiles/image/image00457W9.jpg

ਭਾਰਤ—ਚੀਨ ਸੀਮਾ ਨਾਲ ਲਗਦੇ ਪਿੰਡ ਚੁਸ਼ੁਲ ਵਿੱਚ ਕੇਂਦਰੀ ਮੰਤਰੀ ਮਹੋਦਯ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਸਰਹੱਦੀ ਪਿੰਡਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਤੀਬੱਧ ਹੈ। ਇਸ ਸੰਦਰਭ ਵਿੱਚ ਸ਼੍ਰੀ ਯਾਦਵ ਨੇ ਕਿਹਾ ਕਿ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਜ਼ਰੀਏ ਸਰਹੱਦੀ ਪਿੰਡਾਂ ਅਤੇ ਨਵੀਂ ਦਿੱਲੀ ਦੇ ਵਿਚਕਾਰ ਦੀ ਦੂਰੀ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੂਰੇ ਦੇਸ਼ ਨਾਲ ਜੁੜਿਆ ਹੋਇਆ, ਸਿੱਖਿਅਤ ਅਤੇ ਵਿਕਸਿਤ ਲੱਦਾਖ ਪ੍ਰਾਪਤ ਹੋਵੇਗਾ। ਕੇਂਦਰੀ ਮੰਤਰੀ ਨੇ ਚੁਸ਼ੁਲ ਵਿੱਚ ਇੱਕ ਸਥਾਨਕ ਨਿਵਾਸੀ ਦੇ ਘਰ ਵਿੱਚ ਰਾਤ ਬਤੀਤ ਕੀਤੀ।

ਅਗਲੇ ਦਿਨ ਕੇਂਦਰੀ ਮੰਤਰੀ ਮਹੋਦਯ ਨੇ ਚੁਸ਼ੁਲ ਮਠ ਦਾ ਦੌਰਾ ਕੀਤਾ ਅਤੇ ਪ੍ਰਾਰਥਨਾ ਕੀਤੀ। ਲੇਹ ਦੇ ਰਾਹ ਵਿੱਚ, ਮੰਤਰੀ ਮਹੋਦਯ ਨੇ ਦੋ ਸਰਹੱਦੀ ਪਿੰਡਾਂ, ਮੇਰਾਕ ਅਤੇ ਸਪਾਂਗਮਿਕ ਦਾ ਦੌਰਾ ਕੀਤਾ (Merak and Spangmik), ਜਿੱਥੇ ਉਨ੍ਹਾਂ ਨੇ ਸਥਾਨਕ ਸਮੁਦਾਇ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਸਰਹੱਦੀ ਪਿੰਡਾਂ ਵਿੱਚ ਹਰ ਲਾਭਾਰਥੀ ਤੱਕ ਪਹੁੰਚਣਗੀਆਂ। ਕੇਂਦਰੀ ਵਾਤਾਵਰਣ ਮੰਤਰੀ ਨੇ ਵਣ ਵਿਭਾਗ ਨੂੰ ਸਰਹੱਦੀ ਪਿੰਡਾਂ ਵਿੱਚ ਜੰਗਲੀਜੀਵਾਂ ਅਤੇ ਵਣ ਭੂਮੀ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਨਿਰਦੇਸ਼ ਦਿੱਤਾ। ਮੰਤਰੀ ਮਹੋਦਯ ਨੇ ਦੁਰਬੁਕ ਮਠ ਦਾ ਵੀ ਦੌਰਾ ਕੀਤਾ, ਪ੍ਰਾਰਥਨਾ ਕੀਤੀ ਅਤੇ ਉੱਥੇ ਸਥਾਨਕ ਸਮੁਦਾਇ ਦੇ ਨਾਲ ਗੱਲਬਾਤ ਕੀਤੀ।

ਕੇਂਦਰੀ ਮੰਤਰੀ ਮਹੋਦਯ ਨੇ ਲੱਦਾਖ ਦੇ ਲੋਕਾਂ ਨੂੰ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਧੰਨਵਾਦ ਦਿੱਤਾ। ਸ਼੍ਰੀ ਯਾਦਵ ਨੇ ਕਿਹਾ ਕਿ ਲੱਦਾਖ ਵਿੱਚ ਸ਼ਾਂਤੀ, ਭਾਈਚਾਰਾ ਅਤੇ ਕੁਦਰਤ ਦੇ ਨਾਲ ਇਕਸੁਰਤਾ ਵਿੱਚ ਰਹਿਣ ਦੀ ਇੱਕ ਸੱਮ੍ਰਿਧ ਸੰਸਕ੍ਰਿਤੀ ਅਤੇ ਪਰੰਪਰਾ ਹੈ, ਜਿਸ ਦਾ ਸਾਰਿਆਂ ਨੂੰ ਅਨੁਕਰਣ ਕਰਨ ਦੀ ਜ਼ਰੂਰਤ ਹੈ।

https://static.pib.gov.in/WriteReadData/userfiles/image/image005S9JQ.jpg

ਬਾਅਦ ਵਿੱਚ ਦਿਨ ਵਿੱਚ, ਕੇਂਦਰੀ ਮੰਤਰੀ ਮਹੋਦਯ ਨੇ ਲੇਹ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੈਫਟੀਨੈਂਟ ਗਵਰਨਰ ਨਾਲ ਮੁਲਾਕਾਤ ਕੀਤੀ, ਜਿੱਥੇ ਦੋਨਾਂ ਨੇ ਲੱਦਾਖ ਦੇ ਟਿਕਾਊ ਵਿਕਾਸ ਨਾਲ ਸਬੰਧਤ ਪ੍ਰਮੁੱਖ ਮੁੱਦਿਆਂ ’ਤੇ ਵਿਸਤ੍ਰਿਤ ਚਰਚਾ ਕੀਤੀ।

https://static.pib.gov.in/WriteReadData/userfiles/image/image0068JO2.jpg

*******

ਐੱਮਜੇਪੀਐੱਸ/ਐੱਸਐੱਸਵੀ/ਏਕੇ



(Release ID: 1904521) Visitor Counter : 110