ਕਿਰਤ ਤੇ ਰੋਜ਼ਗਾਰ ਮੰਤਰਾਲਾ

ਪਹਿਲੀ ਲੇਬਰ 20 (ਐੱਲ20) ਕਾਨਫਰੰਸ 19 ਤੋਂ 20 ਮਾਰਚ 2023 ਤੱਕ ਅੰਮ੍ਰਿਤਸਰ, ਪੰਜਾਬ ਵਿੱਚ ਹੋਵੇਗੀ

Posted On: 05 MAR 2023 3:59PM by PIB Chandigarh

ਪਹਿਲੀ ਲੇਬਰ 20 (ਐੱਲ20) ਕਾਨਫਰੰਸ 19 ਤੋਂ 20 ਮਾਰਚ 2023 ਤੱਕ ਅੰਮ੍ਰਿਤਸਰ, ਪੰਜਾਬ ਵਿੱਚ ਹੋਵੇਗੀ। ਐੱਲ20 ਜੀ20 ਦੇ ਅਧੀਨ ਸ਼ਮੂਲੀਅਤ ਸਮੂਹਾਂ ਵਿੱਚੋਂ ਇੱਕ ਹੈ। ਇਸ ਵਿੱਚ ਜੀ20 ਦੇਸ਼ਾਂ ਦੇ ਮਜ਼ਦੂਰ ਯੂਨੀਅਨਾਂ ਦੇ ਆਗੂ ਅਤੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਜੋ ਕਿਰਤ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਵਿਸ਼ਲੇਸ਼ਣ ਅਤੇ ਨੀਤੀ ਦੀਆਂ ਸਿਫ਼ਾਰਸ਼ਾਂ ਪ੍ਰਦਾਨ ਕਰਦੇ ਹਨ। ਭਾਰਤੀ ਮਜ਼ਦੂਰ ਸੰਘ (ਬੀਐੱਮਐੱਸ) ਭਾਰਤ ਦੀ ਜੀ20 ਪ੍ਰਧਾਨਗੀ ਹੇਠ ਪਹਿਲੇ ਐੱਲ20 ਸੰਮੇਲਨ ਦੇ ਸੰਗਠਨ ਨਾਲ ਜੁੜੀ ਪ੍ਰਮੁੱਖ ਰਾਸ਼ਟਰੀ ਮਜ਼ਦੂਰ ਸੰਘ ਹੈ। ਇਸ ਬੈਠਕ ਤੋਂ ਇਲਾਵਾ ਐੱਲ20 ਸੰਮੇਲਨ ਦੇ ਭਾਗੀਦਾਰਾਂ ਨੂੰ ਅੰਮ੍ਰਿਤਸਰ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਵਿਭਿੰਨ ਟੂਰਿਸਟ ਸਥਾਨਾਂ 'ਤੇ ਲਿਜਾਇਆ ਜਾਵੇਗਾ।

 *** *** ***

ਐੱਮਜੇਪੀਐੱਸ
 



(Release ID: 1904455) Visitor Counter : 163