ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਮਹਾਮਾਰੀ ਕੋਸ਼ ਲਈ ਓਰੀਐਂਟੇਸ਼ਨ ਸੈਮੀਨਾਰ ਦਾ ਆਯੋਜਨ ਕੀਤਾ
ਚਰਚਾਵਾਂ ਵਿੱਚ ਮਹਾਮਾਰੀ ਕੋਸ਼ ਦੀਆਂ ਲਾਗੂਕਰਨ ਸੰਸਥਾਵਾਂ ਦੇ ਰੂਪ ਵਿੱਚ ਭਾਰਤੀ ਸਿਹਤ ਸੰਗਠਨਾਂ ਦੀ ਸਮਰੱਥਾ ਦਾ ਪਤਾ ਲਗਾਇਆ ਗਿਆ
Posted On:
02 MAR 2023 10:30AM by PIB Chandigarh
ਜੀ20 ਪ੍ਰਧਾਨਗੀ ਦੇ ਤਹਿਤ ਗਲੋਬਲ ਸਾਊਥ ਦੇ ਲਈ ਮਹਾਮਾਰੀ ਕੋਸ਼ ਦਾ ਉਪਯੋਗ ਕਰਨ ‘ਤੇ ਚਰਚਾ ਕੀਤੀ ਗਈ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨਵੀਂ ਦਿੱਲੀ ਦੇ ਨਿਰਮਾਣ ਭਵਨ ਵਿੱਚ ਮਹਾਮਾਰੀ ਕੋਸ਼ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ । ਓਰੀਐਂਟੇਸ਼ਨ ਸੈਮੀਨਾਰ ਮਹਾਮਾਰੀ ਕੋਸ਼ ਦੇ ਕੰਮਕਾਜ ਅਤੇ ਹਾਲ ਹੀ ਵਿੱਚ ਘੋਸ਼ਿਤ ਪ੍ਰਸਤਾਵਾਂ ਦੇ ਲਈ ਪਹਿਲੀ ਕਾਲ ‘ਤੇ ਕੇਂਦ੍ਰਿਤ ਸੀ। ਇਸ ਦੇ ਇਲਾਵਾ , ਮਹਾਮਾਰੀ ਕੋਸ਼ ਦੀਆਂ ਲਾਗੂਕਰਨ ਸੰਸਥਾਵਾਂ ਦੇ ਰੂਪ ਵਿੱਚ ਭਾਰਤੀ ਸਿਹਤ ਸੰਗਠਨਾਂ ਦੀ ਸੰਭਾਵਿਤ ਭੂਮਿਕਾ ਦਾ ਪਤਾ ਲਗਾਉਣ ਲਈ ਵੀ ਚਰਚਾ ਕੀਤੀ ਗਈ। ਸੈਮੀਨਾਰ ਦੀ ਪ੍ਰਧਾਨਗੀ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕੀਤੀ। ਸੈਮੀਨਾਰ ਵਿੱਚ ਮਹਾਮਾਰੀ ਕੋਸ਼ ਸਕੱਤਰੇਤ ਦੇ ਕਾਰਜਕਾਰੀ ਪ੍ਰਮੁੱਖ, ਸ਼੍ਰੀਮਤੀ ਪ੍ਰਿਯ ਬਸੁ ਨੇ ਵੀ ਹਿੱਸਾ ਲਿਆ ।
ਸ਼੍ਰੀ ਰਾਜੇਸ਼ ਭੂਸ਼ਣ ਨੇ ਵਿਸ਼ੇਸ਼ ਰੂਪ ਨਾਲ ਐੱਲਐੱਮਆਈਸੀ ਲਈ ਆਲਮੀ ਸਿਹਤ ਸਹਿਯੋਗ ਅਤੇ ਗਿਆਨ ਅਤੇ ਸੰਸਾਧਨਾਂ ਨੂੰ ਸਾਂਝਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਰੋਗ ਨਿਗਰਾਨੀ ਅਤੇ ਮਹਾਮਾਰੀ ਪੀਪੀਆਰ ਵਿੱਚ ਭਾਰਤੀ ਸਿਹਤ ਸੰਗਠਨਾਂ ਦੀ ਮਹਾਮਾਰੀ ਨਿਧੀ ਵਿੱਚ ਲਾਗੂਕਰਨ ਸੰਸਥਾਵਾਂ ਦੇ ਰੂਪ ਵਿੱਚ ਉਨ੍ਹਾਂ ਦੀ ਸਮਰੱਥਾ ‘ਤੇ ਧਿਆਨ ਆਕਰਸ਼ਿਤ ਕਰਨ ਦੀ ਸ਼ਕਤੀ ਨੂੰ ਰੇਖਾਂਕਿਤ ਕੀਤਾ।
ਕੇਂਦਰੀ ਸਕੱਤਰ ਨੇ ਦੇਸ਼ ਦੀ ਸਾਖ ਨੂੰ ਰੇਖਾਂਕਿਤ ਕਰਨ ਲਈ ਰੋਗ ਨਿਗਰਾਨੀ ਅਤੇ ਸਿਹਤ ਪ੍ਰਣਾਲੀਆਂ ਨੂੰ ਮਜਬੂਤ ਕਰਨ ਲਈ ਦੱਖਣ- ਪੂਰਵੀ ਏਸ਼ੀਆ ਖੇਤਰ ਵਿੱਚ ਭਾਰਤ ਦੁਆਰਾ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਸਹਾਇਤਾ ਦਾ ਵਿਸਤਾਰਪੂਰਵਕ ਚਰਚਾ ਕੀਤੀ । ਕੋਵਿਡ-19 ਮਹਾਮਾਰੀ ਦੇ ਦੌਰਾਨ ਭਾਰਤ ਦੇ ਵਿਆਪਕ ਪ੍ਰਬੰਧਨ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਭੂਸ਼ਣ ਨੇ ਕਿਹਾ ਕਿ ਰੋਗ ਨਿਗਰਾਨੀ ਅਤੇ ਪੀਪੀਆਰ ਵਿੱਚ ਭਾਰਤ ਦੀ ਸਮਰੱਥਾ ਚੰਗੀ ਸਥਿਤੀ ਵਿੱਚ ਰਹੇਗੀ। ਉਨ੍ਹਾਂ ਨੇ ਇਸ ਸਬੰਧ ਵਿੱਚ ਪੀਐੱਮ -ਏਬੀਐੱਚਆਈਐੱਮ; ਕੋਵਿਨ; ਆਰੋਗਯ ਸੇਤੁ ਅਤੇ ਈ-ਸੰਜੀਵਨੀ ਜਿਹੀਆਂ ਵਿਸ਼ਵ ਪੱਧਰ ‘ਤੇ ਪ੍ਰਸ਼ੰਸਿਤ ਪਹਿਲਾਂ ‘ਤੇ ਚਾਨਣਾ ਪਾਇਆ । ਉਨ੍ਹਾਂ ਨੇ ਮਹਾਮਾਰੀ ਕੋਸ਼ ਦੇ ਨਿਰਮਾਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਅਨੇਕ ਅਥੱਕ ਪ੍ਰਯਾਸਾਂ ਦੇ ਲਈ ਵਿਭਿੰਨ ਹਿਤਧਾਰਕਾਂ ਦੀ ਵੀ ਸਰਾਹਨਾ ਕੀਤੀ ਅਤੇ ਇਸ ਨੂੰ ਇੱਕ ਲਚਕੀਲਾ ਅਤੇ ਫਿਟ-ਫਾਰ-ਪਰਪਜ ਗਲੋਬਲ ਹੈਲਥ ਆਰਕੀਟੈਕਚਰ ਦੇ ਨਿਰਮਾਣ ਦੀ ਖੋਜ ਵਿੱਚ ਇੱਕ ਮਹੱਤਵਪੂਰਣ ਪਹਿਲ ਦੱਸਿਆ।
ਸਿਹਤ ਮੰਤਰਾਲੇ ਦੇ ਐਡੀਸ਼ਨਲ ਸਕੱਤਰ, ਸ਼੍ਰੀ ਲਵ ਅਗਰਵਾਲ ਨੇ ਮਹਾਮਾਰੀ ਕੋਸ਼ ਦੇ ਪ੍ਰਸਤਾਵਾਂ ਦੇ ਸੱਦੇ ਵਿੱਚ ਭਾਰਤ ਦੀਆਂ ਜੀ20 ਸਿਹਤ ਪ੍ਰਾਥਮਿਕਤਾਵਾਂ ਨੂੰ ਪ੍ਰਾਥਮਿਕਤਾ ਦੇਣ ਦਾ ਸੱਦਾ ਦਿੱਤਾ। ਵਿਸ਼ੇਸ਼ ਰੂਪ ਨਾਲ, ਉਨ੍ਹਾਂ ਨੇ ਸਾਰੇ ਲਈ ਸੁਰੱਖਿਅਤ, ਪ੍ਰਭਾਵੀ, ਗੁਣਵੱਤਾ ਅਤੇ ਸਸਤੀਆਂ ਮੈਡੀਕਲ ਕਾਉਂਟਰਮੇਸਰ ( ਵੀਟੀਡੀ) ਦੀ ਪਹੁੰਚ ਅਤੇ ਉਪਲਬਧਤਾ ਸੁਨਿਸਚਿਤ ਕਰਨ ਲਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਗਲੋਬਲ ਮੈਡੀਕਲ ਕਾਊਂਟ੍ਰਮੀਜ਼ਰਸ ਕੋਆਰਡੀਨੇਸ਼ਨ ਪਲੈਟਫਾਰਮ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿ ਜੀ20 ਪ੍ਰਧਾਨਗੀ ਦੇ ਪ੍ਰਧਾਨ ਦੇ ਰੂਪ ਵਿੱਚ, ਭਾਰਤ ਦਾ ਉਦੇਸ਼ ਸਿਹਤ ਸਹਿਯੋਗ ਅਤੇ ਏਕੀਕ੍ਰਿਤ ਕਾਰਵਾਈ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਵਿਭਿੰਨ ਬਹੁਪੱਖੀ ਮੰਚਾਂ ‘ਤੇ ਚਰਚਾ ਅਤੇ ਪ੍ਰਯਾਸਾਂ ਵਿੱਚ ਕਨਵਰਜੈਂਸ ਹਾਸਲ ਕਰਨਾ ਹੈ ।
ਸ਼੍ਰੀਮਤੀ ਪ੍ਰਿਯ ਬਸੁ ਨੇ ਮਹਾਮਾਰੀ ਕੋਸ਼ ਬਾਰੇ ਦੱਸਿਆ ਅਤੇ ਕੋਸ਼ ਦੇ ਕੰਮਕਾਜ ਅਤੇ ਇਸ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ‘ਤੇ ਇੱਕ ਓਰੀਐਂਟੇਸ਼ਨ ਸੈਮੀਨਾਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਸਿਹਤ ਬੁਨਿਆਦੀ ਢਾਂਚੇ ਅਤੇ ਪ੍ਰਣਾਲੀਆਂ ਨੂੰ ਮਜਬੂਤ ਕਰਨ ਅਤੇ ਆਲਮੀ ਸਿਹਤ ਸਹਿਯੋਗ ਪ੍ਰਯਾਸਾਂ ਦੇ ਲਈ ਭਾਰਤ ਦੀ ਮੋਹਰੀ ਪਹਿਲ ਲਈ ਵਧਾਈ ਦਿੱਤੀ। ਮਹਾਮਾਰੀ ਕੋਸ਼ ਦੇ ਗਠਨ ਵਿੱਚ ਭਾਰਤ ਦੇ ਯੋਗਦਾਨ ਅਤੇ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ , ਸ਼੍ਰੀਮਤੀ ਬਸੁ ਨੇ ਭਵਿੱਖ ਵਿੱਚ ਭਾਰਤੀ ਸਿਹਤ ਸੰਗਠਨਾਂ ਦੇ ਨਾਲ ਸਹਿਯੋਗ ਕਰਨ ਵਿੱਚ ਉਤਸ਼ਾਹ ਵਿਅਕਤ ਕੀਤਾ ਅਤੇ ਪਹਿਲੀ ਫੰਡਿੰਗ ਕਾਲ ਦੇ ਲਈ ਭਾਰਤ ਤੋਂ ਪ੍ਰਸਤਾਵ ਪ੍ਰਾਪਤ ਕਰਨ ਦੀ ਆਸਾ ਕੀਤੀ। ਆਪਣੀ ਪ੍ਰਸਤੁਤੀ ਦੇ ਦੌਰਾਨ, ਉਨ੍ਹਾਂ ਨੇ ਪ੍ਰਸਤਾਵਾਂ ਲਈ ਪਹਿਲੀ ਕਾਲ ਅਤੇ ਮਹਾਮਾਰੀ ਕੋਸ਼ ਦੇ ਲਾਗੂਕਰਨ ਇਕਾਈ ਮਾਨਤਾ ਢਾਂਚੇ ਬਾਰੇ ਵਿਸਤਾਰ ਨਾਲ ਦੱਸਿਆ ।
ਆਈਸੀਐੱਮਆਰ ਅਤੇ ਐੱਨਸੀਡੀਸੀ ਦੇ ਅਧਿਕਾਰੀਆਂ ਨੇ ਰੋਗ ਨਿਗਰਾਨੀ ਅਤੇ ਮਹਾਮਾਰੀ ਦੀ ਤਿਆਰੀ ਵਿੱਚ ਭਾਰਤ ਦੀ ਪ੍ਰਗਤੀ ਨੂੰ ਪ੍ਰਸਤੁਤ ਕੀਤਾ ਅਤੇ ਸੰਭਾਵਿਤ ਲਾਗੂਕਰਨ ਸੰਸਥਾਵਾਂ ਦੇ ਰੂਪ ਵਿੱਚ ਮਹਾਮਾਰੀ ਕੋਸ਼ ਵਿੱਚ ਯੋਗਦਾਨ ਦੇ ਸੰਭਾਵਿਤ ਖੇਤਰਾਂ ‘ਤੇ ਆਪਣੇ ਇਨਪੁਟ ਸਾਂਝੇ ਕੀਤੇ। ਸੰਗਠਨਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਰੋਗ ਨਿਗਰਾਨੀ ਅਤੇ ਮਹਾਮਾਰੀ ਪੀਪੀਆਰ ਸਮਰੱਥਵਾਂ ਦਾ ਨਿਰਮਾਣ ਕਰਨ ਲਈ ਮਾਲਦ੍ਵੀਪ ਅਤੇ ਤੀਮੋਰ - ਲੇਸਤੇ ਵਿੱਚ ਆਪਣੇ ਕੰਮ ਦਾ ਵਿਸਤਾਰ ਕਰਕੇ ਆਪਣੇ ਆਲਮੀ ਸਿਹਤ ਸਹਿਯੋਗ ਪ੍ਰਯਾਸਾਂ ਨੂੰ ਵੀ ਪ੍ਰਦਰਸ਼ਿਤ ਕੀਤਾ।
ਸੈਮੀਨਾਰ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਭਾਰਤ ਦੇ ਇੱਕ ਤਰ੍ਹਾਂ ਦੇ ਏਕੀਕ੍ਰਿਤ ਸਿਹਤ ਸੂਚਨਾ ਮੰਚ (ਆਈਐੱਚਆਈਪੀ) ਦਾ ਇੱਕ ਡੈਮੋ ਦਿੱਤਾ ਗਿਆ, ਜੋ ਇੱਕ ਵੈੱਬ-ਸਮਰੱਥ ਵਾਸਤਵਿਕ ਸਮਾਂ ਇਲੈਕਟ੍ਰੌਨਿਕ ਸਿਹਤ ਸੂਚਨਾ ਅਤੇ ਬੀਮਾਰੀ ਦੇ ਪ੍ਰਕੋਪ ਅਤੇ ਸਬੰਧਿਤ ਸੰਸਾਧਨਾਂ ਦੇ ਪ੍ਰਬੰਧਨ ਦੇ ਲਈ ਨਿਗਰਾਨੀ ਤੰਤਰ ਹੈ। ਉਪਸਥਿਤ ਲੋਕਾਂ ਨੂੰ ਅਤਿਆਧੁਨਿਕ ਸਿਹਤ ਆਪਾਤਕਾਲੀਨ ਸੰਚਾਲਨ ਕੇਂਦਰ ਅਤੇ ਜਨਤਕ ਸਿਹਤ ਵੈਦਸ਼ਾਲਾ ਬਾਰੇ ਵੀ ਦੱਸਿਆ ਗਿਆ ।
ਸੈਮੀਨਾਰ ਭਾਰਤੀ ਸਿਹਤ ਸੰਗਠਨਾਂ ਅਤੇ ਮਹਾਮਾਰੀ ਕੋਸ਼ ਦੇ ਦਰਮਿਆਨ ਸਹਿਯੋਗ ਦੇ ਸੰਭਾਵਿਤ ਖੇਤਰਾਂ ਅਤੇ ਮੌਕਿਆਂ ‘ਤੇ ਉਤਸਾਹਜਨਕ ਚਰਚਾ ਅਤੇ ਸਹਿਮਤੀ ਦੇ ਨਾਲ ਸਮਾਪਤ ਹੋਈ ।
ਇੰਡੋਨੇਸ਼ਿਆਈ ਜੀ20 ਪ੍ਰਧਾਨਗੀ ਦੇ ਦੌਰਾਨ ਸ਼ੁਰੂ ਕੀਤਾ ਗਿਆ ਮਹਾਮਾਰੀ ਕੋਸ਼ਦਾਤਾ ਦੇਸ਼ਾਂ, ਸਹਿ- ਨਿਵੇਸ਼ਕਾਂ ( ਧਨ ਪ੍ਰਾਪਤ ਕਰਨ ਦੇ ਯੋਗ ਦੇਸ਼), ਪ੍ਰਤਿਸ਼ਠਾਨਾਂ ਅਤੇ ਨਾਗਰਿਕ ਸਮਾਜ ਸੰਗਠਨਾਂ ਦੇ ਦਰਮਿਆਨ ਇੱਕ ਸਹਿਯੋਗਾਤਮਕ ਸਾਂਝੇਦਾਰੀ ਹੈ ਜੋ ਨਿਮਨ ਅਤੇ ਮੱਧ ਆਮਦਨ ਵਾਲੇ (ਐੱਲਐੱਮਆਈਸੀ) ਦੇਸ਼ਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਮਹਾਮਾਰੀ ਦੀ ਰੋਕਥਾਮ, ਤਿਆਰੀ ਅਤੇ ਪ੍ਰਤੀਕਿਰਿਆ (ਪੀਪੀਆਰ) ਸਮਰੱਥਾਵਾਂ ਨੂੰ ਮਜਬੂਤ ਕਰਨ ਲਈ ਮਹੱਤਵਪੂਰਣ ਨਿਵੇਸ਼ਾਂ ਦਾ ਵਿੱਤਪੋਸ਼ਣ ਕਰਦਾ ਹੈ ।
ਡਾਇਰੈਕਟਰ ਜਨਰਲ ਆਵ੍ ਹੈਲਥ ਸਰਵਿਸਸ, ਡਾ. ਅਤੁਲ ਗੋਇਲ , ਆਰਥਕ ਕਾਰਜ ਵਿਭਾਗ ਦੇ ਐਡੀਸ਼ਨਲ ਸਕੱਤਰ ਸ਼੍ਰੀ ਰਜਤ ਕੇ ਮਿਸ਼ਰਾ ਦੇ ਨਾਲ-ਨਾਲ ਕੇਂਦਰੀ ਸਿਹਤ ਮੰਤਰਾਲਾ, ਭਾਰਤੀ ਮੈਡੀਕਲ ਅਨੁਸੰਧਾਨ ਪਰਿਸ਼ਦ (ਆਈਸੀਐੱਮਆਰ) ਅਤੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ) ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸੈਮੀਨਾਰ ਵਿੱਚ ਹਿੱਸਾ ਲਿਆ ।
****
ਐੱਮਵੀ
(Release ID: 1903690)
Visitor Counter : 122