ਵਣਜ ਤੇ ਉਦਯੋਗ ਮੰਤਰਾਲਾ
ਭਾਰਤੀ ਚਾਹ ਉਦਯੋਗ ਨੂੰ ਉਤਸ਼ਾਹਿਤ ਕਰਨ, ਉੱਭਰਦੀ ਚੁਣੌਤੀਆਂ ’ਤੇ ਧਿਆਨ ਦੇਣ ਅਤੇ ਇੱਕ ਗਲੋਬਲ ਬ੍ਰਾਂਡ ਦਾ ਨਿਰਮਾਣ ਕਰਨ ਦੇ ਲਈ ਕਈ ਕਦਮ ਚੁੱਕੇ ਗਏ
Posted On:
02 MAR 2023 1:15PM by PIB Chandigarh
ਭਾਰਤ ਨੇ ਉਤਪਾਦਨ ਨੂੰ ਹੁਲਾਰਾ ਦੇਣ, ਭਾਰਤੀ ਚਾਹ ਦੇ ਲਈ ਇੱਕ ਉਤਕ੍ਰਿਸ਼ਟ ਬ੍ਰਾਂਡ ਦਾ ਨਿਰਮਾਣ ਕਰਨ ਅਤੇ ਚਾਹ ਉਦਯੋਗ ਨਾਲ ਜੁੜੇ ਪਰਿਵਾਰਾਂ ਦੀ ਭਲਾਈ ਨੂੰ ਸੁਨਿਸ਼ਚਿਤ ਕਰਨ ਦੇ ਲਈ ਕਈ ਕਦਮ ਚੁੱਕੇ ਹਨ।
ਭਾਰਤ ਲਗਭਗ 1350 ਮਿਲੀਅਨ ਕਿਲੋਗ੍ਰਾਮ ਉਤਪਾਦਨ ਦੇ ਨਾਲ ਦੂਜਾ ਸਭ ਤੋਂ ਵੱਡਾ ਚਾਹ ਉਤਪਾਦਕ ਅਤੇ ਸਭ ਤੋਂ ਵੱਡਾ ਕਾਲੀ ਚਾਹ ਉਤਪਾਦਕ ਹੈ ਅਤੇ ਘਰੇਲੂ ਜ਼ਰੂਰਤਾਂ ਅਤੇ ਨਿਰਯਾਤ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ ਆਤਮ-ਨਿਰਭਰ ਹੈ। ਭਾਰਤ ਕਾਲੀ ਚਾਹ ਦਾ ਸਭ ਤੋਂ ਵੱਡਾ ਖਪਤਕਾਰ ਵੀ ਹੈ ਅਤੇ ਵਿਸ਼ਵ ਦੀ ਕੁੱਲ ਚਾਹ ਖਪਤ ਦਾ ਲਗਭਗ 18 ਪ੍ਰਤੀਸ਼ਤ ਖਪਤ ਕਰਦਾ ਹੈ। ਭਾਰਤੀ ਚਾਹ ਨੂੰ ਵੱਖ-ਵੱਖ ਮੰਜ਼ਿਲਾਂ ਵਾਲੇ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ ਅਤੇ ਇਹ ਵੱਡੀ ਸੰਖਿਆ ਵਿੱਚ ਘਰੇਲੂ ਉਪਭੋਗਤਾਵਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਇਲਾਵਾ ਚਾਹ ਦਾ ਚੌਥਾ ਸਭ ਤੋਂ ਵੱਡਾ ਨਿਰਯਾਤਕ ਹੈ।
ਭਾਰਤੀ ਚਾਹ ਉਦਯੋਗ ਵਿੱਚ ਪ੍ਰਤੱਖ ਰੂਪ ਨਾਲ 1.16 ਮਿਲੀਅਨ ਕਾਮਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਅਤੇ ਸਮਾਨ ਸੰਖਿਆ ਵਿੱਚ ਲੋਕ ਇਸ ਨਾਲ ਅਪ੍ਰਤੱਖ ਰੂਪ ਨਾਲ ਜੁੜੇ ਹੋਏ ਹਨ।
ਘਰੇਲੂ ਚਾਹ ਉਤਪਾਦਕ ਉਭਰ ਰਹੇ ਖੇਤਰ ਹਨ ਜੋ ਕੁੱਲ ਉਤਪਾਦਨ ਵਿੱਚ ਲਗਭਗ 52 ਪ੍ਰਤੀਸ਼ਤ ਦਾ ਯੋਗਦਾਨ ਦਿੰਦੇ ਹਨ। ਵਰਤਮਾਨ ਵਿੱਚ, ਸਪਲਾਈ ਲੜੀ ਵਿੱਚ ਲਗਭਗ 2.30 ਲੱਖ ਛੋਟੇ ਚਾਹ ਉਤਪਾਦਕ ਮੌਜੂਦ ਹਨ। ਇਸ ਵਰਗ ਦੇ ਲਈ ਹੇਠ ਦਿੱਤੇ ਕਦਮ ਚੁੱਕੇ ਗਏ ਹਨ:
ਗੁਣਵੱਤਾ ਦੀ ਵਾਢੀ, ਸਮਰੱਥਾ ਨਿਰਮਾਣ, ਤੇਜ਼ ਫਸਲ ਪ੍ਰਬੰਧਨ ਆਦਿ ਦੇ ਲਈ ਐੱਸਟੀਜੀ ਦੇ ਨਾਲ ਵੱਖ-ਵੱਖ ਸੈਮੀਨਾਰ/ਇੰਟਰੈਕਸ਼ਨ ਦਾ ਆਯੋਜਨ ਕੀਤਾ ਜਾਂਦਾ ਹੈ।
ਪ੍ਰੂਨਿੰਗ ਮਸ਼ੀਨ ਅਤੇ ਮੈਕੇਨੀਕਲ ਹਾਰਵੈਸਟਰਾਂ ਦੀ ਖਰੀਦ ਦੇ ਲਈ ਸਹਾਇਤਾ।
·
ਟੀ ਬੋਰਡ ਨੇ ਉਤਪਾਦਕਾਂ ਵਿਚਕਾਰ ਸਪਲਾਈ ਕੀਤੀਆਂ ਜਾਣ ਵਾਲੀਆਂ ਹਰੀ ਪੱਤੀਆਂ ਦੀ ਕੀਮਤ ਨਿਰਧਾਰਿਤ ਕਰਨ ਲਈ ਪ੍ਰਾਈਸ ਸ਼ੇਅਰਿੰਗ ਫਾਰਮੂਲੇ ਲਈ ਇੱਕ ਟੈਂਡਰ ਜਾਰੀ ਕੀਤਾ, ਜਿਸ ਵਿੱਚ ਵਿਗਿਆਨਿਕ ਤਰੀਕੇ ਨਾਲ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਲਾਭ ਹੋਵੇਗਾ। ਇਹ ਅਜੇ ਪ੍ਰਕਿਰਿਆ ਅਧੀਨ ਹੈ। ਬਿਹਤਰ ਮੁੱਲ ਪ੍ਰਾਪਤੀ ਅਤੇ ਸੂਚਨਾ ਦੇ ਮਾਮਲੇ ਵਿੱਚ ਛੋਟੇ ਚਾਹ ਉਤਪਾਦਕਾਂ ਦੀ ਸਹਾਇਤਾ ਦੇ ਲਈ ਇੱਕ ਮੋਬਾਇਲ ਐਪ “ਚਾਹ ਸਹਿਯੋਗ” ਵੀ ਵਿਕਸਿਤ ਕੀਤਾ ਜਾ ਰਿਹਾ ਹੈ।
ਚਾਹ ਬੋਰਡ ਨੇ ਉਨ੍ਹਾਂ ਦੀ ਆਜੀਵਿਕਾ ਅਤੇ ਸਿੱਖਿਆ ਦੀ ਜ਼ਰੂਰਤਾਂ ਵਿੱਚ ਸੁਧਾਰ ਲਿਆਉਣ ਲਈ “ਛੋਟੇ ਚਾਹ ਉਤਪਾਦਕਾਂ ਦੇ ਬੱਚਿਆਂ ਨੂੰ ਸਿੱਖਿਆ ਵਜ਼ੀਫਾ ਦੀ ਸਹਾਇਤਾ” ਦੀ ਸਕੀਮ ਤਿਆਰ ਕੀਤੀ ਸੀ।
ਭਾਰਤੀ ਚਾਹ ਨਿਰਯਾਤ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਮਜ਼ਬੂਤੀ ਨਾਲ ਮੁਕਾਬਲਾ ਕਰਦਾ ਰਿਹਾ ਹੈ ਅਤੇ ਆਪਣੇ ਲਈ ਇੱਕ ਸਥਾਨ ਬਣਾਉਣ ਵਿੱਚ ਸਮਰੱਥ ਹੈ। 2022-23 ਦੇ ਦੌਰਾਨ, ਵੱਖ-ਵੱਖ ਭੂ-ਰਾਜਨੀਤਿਕ, ਭੂ-ਆਰਥਿਕ ਅਤੇ ਲੌਜਿਸਟਿਕਲ ਸੰਬੰਧੀ ਚੁਣੌਤੀਆਂ ਦੇ ਬਾਵਜੂਦ ਭਾਰਤ ਚਾਹ ਨਿਰਯਾਤ ਦੇ 883 ਮਿਲੀਅਨ ਡਾਲਰ ਦੇ ਨਿਰਧਾਰਿਤ ਲਕਸ਼ ਦਾ 95 ਪ੍ਰਤੀਸ਼ਤ ਤੋਂ ਵਧ ਪ੍ਰਾਪਤ ਕਰਨ ਦੀ ਉਮੀਦ ਹੈ। ਇਸ ਦੇ ਇਲਾਵਾ, ਹਾਲ ਵਿੱਚ ਪ੍ਰਾਪਤ ਨਿਰਯਾਤਕਾਂ ਦੇ ਇਨਪੁਟਸ ਦੇ ਅਨੁਸਾਰ, ਕੰਟੇਨਰਾਂ ਦੀ ਉਪਲਬਧਤਾ ਆਦਿ ਵਰਗੀ ਲੌਜਿਸਟਿਕ ਸੰਬੰਧੀ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ।
ਇਸ ਵਿੱਚ ਚਾਹ ਉਦਯੋਗ ਦੀ ਸਹਾਇਤਾ ਦੇ ਲਈ ਹੇਠ ਲਿਖੇ ਕਦਮ ਚੁੱਕੇ ਗਏ ਹਨ :
ਮਾਰਕੀਟ ਇੰਟੈਲੀਜੈਂਸ ਰਿਪੋਰਟ ਅਤੇ ਚਾਹ ਦੇ ਨਿਰਯਾਤ ਵਿੱਚ ਅਤੇ ਵਾਧੇ ਦੀ ਸੰਭਾਵਨਾਵਾਂ ਦੀ ਖੋਜ ਕਰਨ ਦੇ ਲਈ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੀ ਸਹਾਇਤਾ ਨਾਲ ਵਿਸ਼ੇਸ਼ ਰੂਪ ਨਾਲ ਇਰਾਕ, ਸੀਰੀਆ, ਸਊਦੀ ਅਰਬ, ਰੂਸ ਆਦਿ ਵਰਗੀ ਰੂੜੀਵਾਦੀ ਚਾਹ ਆਯਾਤਕ ਦੇਸ਼ਾਂ ਦੇ ਸੰਬੰਧ ਨਾਲ ਨਿਯਮਤ ਅੰਤਰਾਲਾਂ ’ਤੇ ਵੱਖ-ਵੱਖ ਕ੍ਰੇਤਾ-ਵਿਕ੍ਰੇਤਾ ਮੀਟਿੰਗਾਂ ਆਯੋਜਿਤ ਕੀਤੀ ਜਾ ਰਹੀਆਂ ਹਨ। ਮਲੇਸ਼ੀਆ ਦੇ ਲਈ ਵੀ ਬੀਐੱਸਐੱਸ ਸੀ।
ਚਾਹ ਬੋਰਡ ਦੇ ਲਗਾਤਾਰ ਪ੍ਰੇਰਨਾ ਦੇ ਅਧਾਰ ’ਤੇ ਚਾਹ ਨਿਰਯਾਤ ਦੇ ਲਈ ਰੋਟਡੇਪ ਦਰ ਵਿੱਚ ਪਹਿਲਾਂ ਦੇ 3.60 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੁਲਨਾ ਵਿੱਚ 6.70 ਰੁਪਏ ਪ੍ਰਤੀ ਕਿਲੋਗ੍ਰਾਮ ਰੁਪਏ ਦੀ ਵਧੀ ਹੋਈ ਸੀਮਾ ਦੇ ਨਾਲ ਵਾਧਾ ਕਰ ਦਿੱਤਾ ਗਿਆ ਸੀ।
ਮੌਜੂਦਾ ਵਿੱਤ ਵਰ੍ਹੇ ਦੇ ਦੌਰਾਨ ਦਸੰਬਰ, 2022 ਤੱਕ, ਚਾਹ ਨਿਰਯਾਤ ਨੇ 641.34 ਮਿਲੀਅਨ ਡਾਲਰ ਦੇ ਕੀਮਤ ਪ੍ਰਾਪਤੀ ਦੇ ਨਾਲ 188.76 ਮਿਲੀਅਨ ਕਿਲੋਗ੍ਰਾਮ ਮਾਤਰਾ ਦਰਜ ਕੀਤੀ, ਮਾਤਰਾ ਵਿੱਚ 33.37 ਮਿਲੀਅਨ ਕਿਲੋਗ੍ਰਾਮ ਦੇ ਵਾਧੇ (21.47 ਪ੍ਰਤੀਸ਼ਤ ਸਾਲ-ਦਰ-ਸਾਲ ਵਾਧਾ) ਅਤੇ ਕੀਮਤ ਵਿੱਚ 70.93 ਮਿਲੀਅਨ ਡਾਲਰ (12.43 ਪ੍ਰਤੀਸ਼ਤ ਵਾਧੇ ਵਰ੍ਹੇ ਦਰ ਵਰ੍ਹੇ ਦਾ ਵਾਧਾ ਦਰਜ ਕੀਤਾ ਗਿਆ)।
ਭਾਰਤੀ ਚਾਹ ਦੀ ਬ੍ਰਾਂਡਿੰਗ, ਸੇਵਨ ਦੇ ਲਈ ਇਸ ਦੀ ਸਿਹਤ, ਲਾਭ ਆਦਿ ਦੇ ਲਈ ਮੀਡੀਆ ਅਭਿਯਾਨਾਂ ਦਾ ਵਿਆਪਕ ਪੱਧਰ ’ਤੇ ਉਪਯੋਗ ਕੀਤਾ ਜਾਂਦਾ ਹੈ।
ਉਨ੍ਹਾਂ ਸਾਰੇ ਮਹੱਤਵਪੂਰਨ ਪਲੈਟਫਾਰਮਾਂ ਅਤੇ ਪ੍ਰੋਗਰਾਮਾਂ ਵਿੱਚ ਵਧੀਆ ਚਾਹ ਪ੍ਰਤੀਕ ਚਿਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਟੀਬੀਆਈ ਹਿੱਸਾ ਲੈਂਦਾ ਹੈ ਅਤੇ ਹਿਤਧਾਰਕਾਂ ਨੂੰ ਇਨ੍ਹਾਂ ਪ੍ਰਤੀਕ ਚਿਨ੍ਹਾਂ ਦੇ ਉਪਯੋਗ ਦੇ ਲਈ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ।
ਦਾਰਜੀਲਿੰਗ ਚਾਹ ਭਾਰਤ ਦੇ ਪ੍ਰਤੀਕ ਉਤਪਾਦਾਂ ਵਿੱਚੋਂ ਇੱਕ ਹੈ ਜੋ ਪਹਿਲੀ ਜੀਆਈ ਰਜਿਸਟਰਡ ਹੈ। ਇਹ ਦਾਰਜੀਲਿੰਗ ਜ਼ਿਲ੍ਹੇ ਦੇ ਪਹਾੜੀ ਖੇਤਰ ਵਿੱਚ 87 ਚਾਹ ਬਾਗਾਂ ਵਿੱਚ ਫੈਲਿਆ ਹੋਇਆ ਹੈ। ਚਾਹ ਬਾਗਾਂ ਵਿੱਚ 70 ਪ੍ਰਤੀਸ਼ਤ ਤੋਂ ਵਧ ਝਾੜੀਆਂ 50 ਵਰ੍ਹਿਆਂ ਤੋਂ ਵਧ ਪੁਰਾਣੀਆਂ ਹਨ ਅਤੇ ਇਸ ਤਰ੍ਹਾਂ ਉਤਪਾਦਕਾ ਨੂੰ ਪ੍ਰਭਾਵਿਤ ਕਰਦੀਆਂ ਹਨ। ਵਰਤਮਾਨ ਵਿੱਚ ਦਾਰਜੀਲਿੰਗ ਚਾਹ ਦਾ ਉਤਪਾਦਨ 6-7 ਐੱਮ ਕਿਲੋਗ੍ਰਾਮ ਦੀ ਸੀਮਾ ਵਿੱਚ ਹੈ। ਨੇਪਾਲ ਚਾਹ ਦੇ ਸਸਤੇ ਆਯਾਤ ਦੀ ਚੁਣੌਤੀ ਸਮੇਤ, ਦਾਰਜੀਲਿੰਗ ਚਾਹ ਉਦਯੋਗ ਦੀ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਚਾਹ ਬੋਰਡ ਦੁਆਰਾ ਦਾਰਜੀਲਿੰਗ ਚਾਹ ਉਦਯੋਗ ਦੇ ਹਿੱਸੇਦਾਰਾਂ ਦੇ ਨਾਲ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਇਹ ਸੰਭਾਵਿਤ ਸਮਾਧਾਨਾਂ ਦੀ ਖੋਜ ਕਰ ਰਹੀ ਹੈ। ਸਸਤੇ ਇਮਪੋਰਟਿਡ ਚਾਹ ਦੀ ਗੁਣਵੱਤਾ ਦੀ ਸਖ਼ਤ ਜਾਂਚ ਦੇ ਲਈ ਦੀ ਬੋਰਡ ਅਤੇ ਮੰਤਰਾਲੇ ਦੁਆਰਾ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ।
ਚਾਹ ਬੋਰਡ ਨੇ “ਚਾਹ ਵਿਕਾਸ ਅਤੇ ਪ੍ਰੋਤਸਾਹਨ ਲਈ ਯੋਜਨਾ, 2021-26” ਵਿੱਚ ਹੋਰ ਸੋਧ ਕਰਨ ਦਾ ਸੁਝਾਅ ਦਿੱਤਾ ਹੈ, ਜਿਸ ਵਿੱਚ ਚਾਹ ਉਦਯੋਗ ਦੇ ਸਮੁੱਚੇ ਲਾਭ ਦੇ ਲਈ ਕਈ ਹਿੱਸੇ ਸ਼ਾਮਲ ਕੀਤੇ ਗਏ ਹਨ। ਵੰਡ ਅਤੇ ਲਾਭਾਰਥੀਆਂ ਦੀ ਪਛਾਣ ਵਿੱਚ ਪਾਰਦਰਸ਼ਿਤਾ ਲਿਆਉਣ ਲਈ “ਸਰਵਿਸ ਪਲੱਸ ਪੋਰਟਲ” ਦੇ ਤਹਿਤ ਇੱਕ ਔਨਲਾਈਨ ਵਿਧੀ ਲਾਗੂ ਕੀਤੀ ਗਈ ਹੈ।
******
ਏਡੀ/ਐੱਮਐੱਸ
(Release ID: 1903673)
Visitor Counter : 130