ਰਾਸ਼ਟਰਪਤੀ ਸਕੱਤਰੇਤ
ਡੈੱਨਮਾਰਕ ਦੇ ਯੁਵਰਾਜ ਅਤੇ ਰਾਜਕੁਮਾਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
28 FEB 2023 7:12PM by PIB Chandigarh
ਡੈੱਨਮਾਰਕ ਦੇ ਯੁਵਰਾਜ ਫ੍ਰੈਡਰਿਕ ਅਤੇ ਰਾਜਕੁਮਾਰੀ ਮੈਰੀ ਨੇ ਅੱਜ (28 ਫਰਵਰੀ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਡੈੱਨਮਾਰਕ ਸਬੰਧ ਪਿਛਲੇ ਕੁਝ ਵਰ੍ਹਿਆਂ ਵਿੱਚ ਹਰ ਦ੍ਰਿਸ਼ਟੀ ਤੋਂ ਹੋਰ ਵੀ ਅਧਿਕ ਗੂੜੇ ਹੋਏ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੋਨਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਵਪਾਰ ਅਤੇ ਨਿਵੇਸ਼ ਵਿੱਚ ਕਾਫੀ ਵਾਧਾ ਹੋਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਤਰਨ ਇੱਕ ਐਸਾ ਖੇਤਰ ਜਾਂ ਵਿਸ਼ਾ ਹੈ ਜਿਸ ‘ਤੇ ਭਾਰਤ ਅਤੇ ਡੈੱਨਮਾਰਕ ਦੇ ਵਿਚਾਰਾਂ ਅਤੇ ਹਿਤਾਂ ਵਿੱਚ ਵਿਆਪਕ ਸਮਾਨਤਾ ਹੈ। ਭਾਰਤ ਨੇ ਖ਼ੁਦ ਨੂੰ ‘ਜਲਵਾਯੂ ਅਨੁਕੂਲ ਵਿਕਾਸ’ ਦੇ ਮਾਰਗ ‘ਤੇ ਅਗਾਂਹ ਸੈੱਟ ਕਰ ਦਿੱਤਾ ਹੈ। ਅਸੀਂ ਟਿਕਾਊ ਜੀਵਨ ਸ਼ੈਲੀ ਦੇ ਨਾਲ-ਨਾਲ ਕੁਦਰਤ ਦਾ ਸਨਮਾਨ ਕਰਨ ਦੇ ਲਈ ਲਾਈਫ-ਵਾਤਾਵਰਣ ਦੇ ਲਈ ਜੀਵਨ ਸ਼ੈਲੀ” ਨਾਮਕ ਇੱਕ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜਲਵਾਯੂ ਪਰਿਵਤਰਨ ਦੇ ਖਿਲਾਫ ਲੜਾਈ ਜ਼ਰੂਰ ਹੀ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਇਕਜੁੱਟ ਕਰੇਗੀ।
***
ਡੀਐੱਸ/ਏਕੇ
(Release ID: 1903389)
Visitor Counter : 92