ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਬੇਲਗਾਵੀ ਵਿੱਚ 2700 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਪੀਐੱਮ-ਕਿਸਾਨ ਦੇ ਤਹਿਤ16000 ਕਰੋੜ ਰੁਪਏ ਦੀ ਤੀਸਰੀ ਕਿਸਤ ਰਾਸ਼ੀ ਜਾਰੀ

ਬੇਲਗਾਵੀ ਰੇਲਵੇ ਸਟੇਸ਼ਨ ਦਾ ਪੁਨਰਵਿਕਸਿਤ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ

ਜਲ ਜੀਵਨ ਮਿਸ਼ਨ ਦੇ ਤਹਿਤ ਛੇ ਮਲਟੀ ਵਿਲੇਜ਼ ਸਕੀਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਅੱਜ ਦਾ ਬਦਲਦਾ ਭਾਰਤ ਵੰਚਿਤਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਇੱਕ ਦੇ ਬਾਅਦ ਇਕ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕਰ ਰਿਹਾ ਹੈ

ਦੇਸ਼ ਦਾ ਖੇਤੀ ਬਜਟ ਜੋ 2014 ਤੋਂ ਪਹਿਲਾਂ 25000 ਕਰੋੜ ਰੁਪਏ ਸੀ ਉਸ ਨੂੰ ਹੁਣ ਪੰਜ ਗੁਣਾ ਵਧਾ ਕੇ 125000 ਕਰੋੜ ਰੁਪਏ ਕਰ ਦਿੱਤਾ ਗਿਆ ਹ

ਭਵਿੱਖ ਦੀ ਚਣੌਤੀਆਂ ਨੂੰ ਵਿਸ਼ਲੇਸ਼ਣ ਕਰਦੇ ਹੋਏ ਸਰਕਾਰ ਦਾ ਧਿਆਨ ਭਾਰਤ ਦੇ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਉੱਤੇ ਹੈ

ਤੇਜ ਵਿਕਾਸ ਦੀ ਗਰੰਟੀ ਹੈ ਡਬਲ ਇੰਜਣ ਦੀ ਸਰਕਾਰ

ਖੜਗੇ ਜੀ ਕਾਂਗਰਸ ਦੇ ਪ੍ਰਧਾਨ ਹਨ ਲੇਕਿਨ ਉਨ੍ਹਾਂ ਦੇ ਨਾਲ ਜਿਹੋ-ਜਿਹਾ ਵਰਤਾਅ ਕੀਤਾ ਜਾਂਦਾ ਹੈ ਕਿ ਉਹ ਪੂਰੀ ਦੁਨੀਆ ਨੂੰ ਮਾਮੂਲ ਹੈ ਕਿ ਰਿਮੋਟ ਕੰਟਰੋਲ ਕਿਸ ਦੇ ਹੱਥ ਵਿੱਚ ਹੈ

ਸੱਚਾ ਵਿਕਾਸ ਤਦ ਹੁੰਦਾ ਹੈ ਜਦੋਂ ਸੱਚੀ ਨੀਅਤ ਨਾਲ ਕੰਮ ਕੀਤਾ ਜਾਂਦਾ ਹੈ

Posted On: 27 FEB 2023 6:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੇਲਗਾਵੀ ਵਿੱਚ 2700 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਨ੍ਹਾਂ ਨੇ ਪੀਐੱਮ ਕਿਸਾਨ ਦੇ ਤਹਿਤ 16000 ਕਰੋੜ ਰੁਪਏ ਦੀ ਤੀਸਰੀ ਕਿਸ਼ਤ ਰਾਸ਼ੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ ਪੁਨਰਵਿਕਸਿਤ ਬੇਲਗਾਵੀ ਰੇਲਵੇ ਸਟੇਸ਼ਨ ਦਾ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਛੇ ਮਲਟੀ ਵਿਲੇਜ਼ ਸਕੀਮ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੇਲਗਾਵੀ ਦੇ ਲੋਕਾਂ ਦਾ ਪਿਆਰ ਅਤੇ ਅਸ਼ੀਰਵਾਦ ਹੀ ਹੈ ਜੋ ਸਰਕਾਰ ਨੂੰ ਲੋਕਾਂ ਦੇ ਕਲਿਆਣ ਦੇ ਲਈ ਕੰਮ ਕਰਨ ਅਤੇ ਉਨ੍ਹਾਂ ਦੀ ਸ਼ਕਤੀ ਦਾ ਸਰੋਤ ਬਣਨ ਦੇ ਲਈ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਲਗਾਵੀ ਆਉਣਾ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀ ਹੈ ਅਤੇ ਉਸ ਦੇ ਨਾਲ ਹੀ ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਚਿੱਤੂਰ ਦੀ ਰਾਣੀ ਚੇਨੰਮਾ ਅਤੇ ਕ੍ਰਾਂਤੀਕਾਰੀ ਕ੍ਰਾਂਤੀਵੀਰ ਸਾਂਗੋਲੀ ਰਾਇਨਾ ਦੀ ਧਰਤੀ ਹੈ, ਜਿਨ੍ਹਾਂ ਨੂੰ ਅੱਜ ਵੀ ਬਸਤੀਵਾਦੀ ਰਾਜ  ਦੇ ਖਿਲਾਫ਼ ਆਵਾਜ਼ ਉਠਾਉਣ ਕਰਕੇ ਯਾਦ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਬੇਲਗਾਵੀ ਦੇ ਯੋਗਦਾਨਾਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਅੱਜ ਦੀ ਲੜਾਈ ਅਤੇ ਭਾਰਤ ਦੇ ਪੁਨਰ-ਉੱਥਾਨ ਵਿੱਚ ਇਸਦਾ ਵਿਸ਼ੇਸ਼ ਸਥਾਨ ਹੈ। ਕਰਨਾਟਕ ਦੇ ਸਟਾਰਟਅੱਪ ਸੱਭਿਆਚਾਰ ਦੀ ਤੁਲਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਲਗਾਵੀ 100 ਸਾਲ ਪਹਿਲਾਂ ਸਟਾਰਟਅੱਪਸ ਦਾ ਘਰ ਸੀ ਅਤੇ  ਉਨ੍ਹਾਂ ਨੇ ਬਾਬੂਰਾਓ ਪੁਸਾਲਕਰ ਦੀ ਉਦਾਹਰਣ ਦਿੱਤੀ ਜਿਨ੍ਹਾਂ ਨੇ ਇੱਕ ਯੂਨਿਟ ਸਥਾਪਿਤ ਕੀਤੀ ਸੀ ਜਿਸ ਨੇ ਬੇਲਗਾਵੀ ਨੂੰ ਵਿਭਿੰਨ ਉਦਯੋਗਾਂ ਲਈ ਇੱਕ ਅਧਾਰ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਡਬਲ ਇੰਜਣ ਵਾਲੀ ਸਰਕਾਰ ਮੌਜੂਦਾ ਦਹਾਕੇ ਵਿੱਚ ਬੇਲਗਾਵੀ ਦੀ ਇਸ ਭੂਮਿਕਾ ਨੂੰ ਹੋਰ ਵੀ ਜਿਆਦਾ ਮਜ਼ਬੂਤ ​​ਕਰਨਾ ਚਾਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਅੱਜ ਜਿਹੜੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ, ਉਨ੍ਹਾਂ ਉੱਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਸ ਨਾਲ ਬੇਲਗਾਵੀ ਦੇ ਵਿਕਾਸ ਵਿੱਚ ਨਵੀਂ ਊਰਜਾ ਅਤੇ ਗਤੀ ਆਵੇਗੀ। ਉਨ੍ਹਾਂ ਨੇ ਇਸ ਖੇਤਰ ਦੇ ਨਾਗਰਿਕਤਾ ਨੂੰ ਕਨੈਕਟੀਵਿਟੀ ਅਤੇ ਪਾਣੀ ਦੀ ਸੁਵਿਧਾ ਨਾਲ ਸਬੰਧਿਤ ਸੈਕੜੇ ਕਰੋੜ ਰੁਪਏ ਦੇ ਪ੍ਰੋਜੈਕਟਾਂ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹਰ ਕਿਸਾਨ ਨੂੰ ਬੇਲਗਾਵੀ ਜ਼ਰੀਏ ਇੱਕ ਵਿਸ਼ੇਸ਼ ਤੋਹਫ਼ਾ ਮਿਲਿਆ ਹੈ ਜਿੱਥੇ ਪ੍ਰਧਾਨ ਮੰਤਰੀ-ਕਿਸਾਨ ਤੋਂ ਫੰਡਾਂ ਦੀ ਇੱਕ ਹੋਰ ਕਿਸ਼ਤ ਜਾਰੀ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਬਸ ਇੱਕ ਬਟਨ ਦੇ ਕਲਿੱਕ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 16,000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ।" ਉਨ੍ਹਾਂ ਕਿਹਾ ਕਿ ਇਤਨੀ ਬੜੀ ਰਕਮ ਬਿਨਾ ਕਿਸੇ ਵਿਚੋਲੇ ਦੇ ਟਰਾਂਸਫਰ ਕਰਨ ਦੇ ਕਦਮ ਨੇ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਕਾਂਗਰਸ ਸ਼ਾਸਨ ਨਾਲ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜਦੋਂ 1 ਰੁਪਏ ਜਾਰੀ ਹੁੰਦਾ ਹੈ ਤਾਂ ਸਿਰਫ਼ 15 ਪੈਸੇ ਹੀ ਗਰੀਬਾਂ ਤੱਕ ਪਹੁੰਚਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਲੇਕਿਨ ਇਹ ਮੋਦੀ ਦੀ ਸਰਕਾਰ ਹੈ। ਇੱਥੇ ਹਰ ਪੈਸਾ ਤੁਹਾਡਾ ਹੈ ਅਤੇ ਤੁਹਾਡੇ ਲਈ ਹੈ।" ਪ੍ਰਧਾਨ ਮੰਤਰੀ ਨੇ ਭਾਰਤ ਦੇ ਸਾਰੇ ਕਿਸਾਨਾਂ ਨੂੰ ਬਹੁਤ ਸਮਿੱਥ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹੋਲੀ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਵਿਸ਼ੇਸ਼ ਤੋਹਫ਼ਾ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਬਦਲ ਰਿਹਾ ਭਾਰਤ ਵੰਚਿਤਾਂ ਨੂੰ ਪਹਿਲ ਦਿੰਦੇ ਹੋਏ ਇੱਕ ਤੋਂ ਬਾਅਦ ਇਕ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਪ੍ਰਾਥਮਿਕਤਾ ਛੋਟੇ ਕਿਸਾਨ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਜ਼ਰੀਏ ਛੋਟੇ ਕਿਸਾਨਾਂ ਦੇ ਖਾਤਿਆਂ 'ਚ 2.5 ਲੱਖ ਕਰੋੜ ਰੁਪਏ ਜਮ੍ਹਾਂ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਮਹਿਲਾ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਪੈਸਾ ਕਿਸਾਨਾਂ ਦੀਆਂ ਛੋਟੀਆਂ ਲੇਕਿਨ ਮਹੱਤਵਪੂਰਨ ਜ਼ਰੂਰਤਾਂ ਦਾ ਧਿਆਨ ਰੱਖ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਦੇਸ਼ ਦਾ ਖੇਤੀ ਬਜਟ ਜੋ 2014 ਤੋਂ  ਪਹਿਲੇ 25000 ਕਰੋੜ ਰੁਪਏ ਸੀ ਉਹ ਹੁਣ ਵਧਾ ਕੇ 125000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਹ ਪੰਜ ਗੁਣਾ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਕਿਸਾਨਾਂ ਨੂੰ ਸਮਰਥਨ ਦੇਣ ਦੀ ਭਾਜਪਾ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਤਕਨੀਕ ਦੇ ਇਸਤੇਮਾਲ ਉੱਤੇ ਜੋਰ ਦਿੱਤਾ ਜਿਸ ਵਿੱਚ ਕਿਸਾਨਾਂ ਨੂੰ ਸਿੱਧਾ ਫਾਇਦਾ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਜਨਧਨ ਬੈਂਕ ਖਾਤਿਆਂ ਮੋਬਾਈਲ ਕਨੈਕਸ਼ਨ ਅਤੇ ਆਧਾਰ ਕਾਰਡ ਦੇ ਉਦਾਹਰਣ ਦਿੱਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਹੈ ਕਿ ਸਰਕਾਰ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਇਸ ਲਈ ਜੋੜ ਰਹੀ ਹੈ ਤਾਂਕਿ ਕਿਸਾਨ ਨੂੰ ਕਿਸੇ ਵੀ ਜ਼ਰੂਰਤ ਦੇ ਵਕਤ ਬੈਂਕਾਂ ਦੇ ਸਮਰਥਨ ਦਾ ਲਾਭ ਮਿਲ ਸਕੇ।

ਪ੍ਰਧਾਨ ਮੰਤਰੀ ਨੇ ਇਸ ਬਾਤ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਮੌਜੂਦਾ ਚਿੰਤਾਵਾਂ ਦੇ ਨਾਲ-ਨਾਲ ਖੇਤੀਬਾੜੀ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਵੀ ਸੰਬੋਧਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭੰਡਾਰਣ ਅਤੇ ਕਾਸ਼ਤ ਦੇ ਖਰਚੇ ਨੂੰ ਘਟਾਉਣਾ ਅਤੇ ਛੋਟੇ ਕਿਸਾਨਾਂ ਨੂੰ ਸੰਗਠਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਇਸ ਬਜਟ ਵਿੱਚ ਭੰਡਾਰਨ ਸੁਵਿਧਾਵਾਂ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਹਿਕਾਰੀ ਸੰਸਥਾਵਾਂ 'ਤੇ ਧਿਆਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁਦਰਤੀ ਖੇਤੀ 'ਤੇ ਧਿਆਨ ਕੇਂਦਰਿਤ ਕਰਨ ਨਾਲ ਕਿਸਾਨ ਦਾ ਖਰਚਾ ਘਟੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਜਿਹੇ ਉਪਾਵਾਂ ਨਾਲ ਖਾਦਾਂ 'ਤੇ ਖਰਚ ਵਿੱਚ ਹੋਰ ਕਮੀ ਆਵੇਗੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਸਰਕਾਰ ਆਉਣ ਵਾਲੀਆਂ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।" ਜਲਵਾਯੂ ਪਰਿਵਰਤਨ ਦੀ ਚੁਣੌਤੀ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਾਜਰੇ ਜਾਂ ਬਾਜਰੇ ਦੀ ਰਵਾਇਤੀ ਤਾਕਤ ਨੂੰ ਪੁਨਰਜੀਵਿਤ ਕਰਨ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਇਹ ਅਨਾਜ ਕਿਸੇ ਵੀ ਮੌਸਮ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਸਾਲ ਦੇ ਬਜਟ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਬਾਜਰੇ ਨੂੰ ਸ਼੍ਰੀ ਅੰਨ ਦੇ ਰੂਪ ਵਿੱਚ ਇੱਕ ਨਵੀਂ ਪਹਿਚਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਬਾਜਰੇ ਦਾ ਮੁੱਖ ਕੇਂਦਰ ਰਿਹਾ ਹੈ ਜਿੱਥੇ ਸ਼੍ਰੀ ਅੰਨ ਨੂੰ ਸ਼੍ਰੀ ਧਨਯ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਖੇਤਰ ਦੇ ਕਿਸਾਨ ਵੱਖ-ਵੱਖ ਕਿਸਮਾਂ ਦੇ ਸ਼੍ਰੀ ਅੰਨ ਦੀ ਕਾਸ਼ਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਸ਼੍ਰੀ ਅੰਨ ਦੇ ਪ੍ਰਚਾਰ ਲਈ ਤਤਕਾਲੀ ਬੀਐੱਸ ਯੇਦੀਯੁਰੱਪਾ ਸਰਕਾਰ ਦੁਆਰਾ ਸ਼ੁਰੂ ਕੀਤੀ ਮਹੱਤਵਪੂਰਨ ਮੁਹਿੰਮ ਨੂੰ ਯਾਦ ਕੀਤਾ ਅਤੇ ਕਿਹਾ ਕਿ ਹੁਣ ਸਾਨੂੰ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੋਵੇਗਾ। ਸ਼੍ਰੀ ਅੰਨ ਦੇ ਫਾਇਦਿਆਂ ਨੂ ਗਿਣਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਘੱਟ ਮਿਹਨਤ ਅਤੇ ਘੱਟ ਪਾਣੀ ਲੱਗਦਾ ਹੈ, ਉੱਥੇ ਹੀ ਨਾਲ ਕਿਸਾਨਾਂ ਦਾ ਫਾਇਦਾ ਦੁੱਗਣਾ ਹੋ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਗੰਨਾ ਕਿਸਾਨਾਂ ਦੀਆਂ ਜ਼ਰੂਰਤਾਂ ਬਾਰੇ ਵਿਸਤਾਰ ਨਾਲ ਬਾਤਾਂ ਕੀਤੀ ਕਿਉਂਕਿ ਕਰਨਾਟਕ ਇੱਕ ਪ੍ਰਮੁੱਖ ਗੰਨਾ ਰਾਜ ਹੈ। ਉਨ੍ਹਾਂ ਇਸ ਸਾਲ ਦੇ ਬਜਟ ਪ੍ਰਬੰਧ ਦਾ ਹਵਾਲਾ ਦਿੱਤਾ ਜਿਸ ਵਿੱਚ ਸਾਲ 2016-17 ਤੋਂ ਪਹਿਲਾਂ ਬਕਾਇਆ ਸਹਿਕਾਰੀ ਗੰਨੇ ਦੀ ਅਦਾਇਗੀ 'ਤੇ ਟੈਕਸ ਵਿੱਚ ਛੂਟ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਸਹਿਕਾਰੀ ਖੰਡ ਮਿੱਲਾਂ ਨੂੰ 10,000 ਕਰੋੜ ਰੁਪਏ ਦੀ ਰਾਹਤ ਮਿਲੇਗੀ। ਈਥੇਨੌਲ ਨੂੰ ਮਿਲਾਉਣ 'ਤੇ ਸਰਕਾਰ ਦੇ ਜ਼ੋਰ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਈਥਾਨੌਲ ਦਾ ਉਤਪਾਦਨ ਗੰਨਾ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਪੈਟਰੋਲ ਵਿੱਚ ਈਥੇਨੌਲ ਦਾ ਮਿਸ਼ਰਣ 1.5 ਪ੍ਰਤੀਸ਼ਤ ਤੋਂ ਵਧ ਕੇ 10 ਫੀਸਦੀ ਹੋ ਗਈ ਹੈ ਅਤੇ ਸਰਕਾਰ ਪਹਿਲਾਂ ਹੀ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੋਲ ਮਿਸ਼ਰਣ ਦਾ ਟੀਚਾ ਰੱਖ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਤਰ ਕਨੈਕਟੀਵਿਟੀ ਨਾਲ ਖੇਤੀਬਾੜੀ, ਉਦਯੋਗ, ਟੂਰਿਜ਼ਮ ਅਤੇ ਸਿੱਖਿਆ ਨੂੰ ਮਜ਼ਬੂਤੀ ​​ਮਿਲਦੀ ਹੈ। ਉਨ੍ਹਾਂ ਦੱਸਿਆ ਕਿ 2014 ਤੋਂ ਪਹਿਲਾਂ ਪੰਜ ਸਾਲਾਂ ਵਿੱਚ ਕਰਨਾਟਕ ਵਿੱਚ ਰੇਲਵੇ ਦਾ ਕੁੱਲ ਬਜਟ 4,000 ਕਰੋੜ ਰੁਪਏ ਸੀ ਜਦਕਿ ਇਸ ਸਾਲ ਕਰਨਾਟਕ ਵਿੱਚ ਰੇਲਵੇ ਲਈ 7,500 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰਨਾਟਕ 'ਚ ਅੱਜ ਕਰੀਬ 45 ਹਜ਼ਾਰ ਕਰੋੜ ਰੁਪਏ ਦੇ ਰੇਲ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਬੇਲਗਾਵੀ ਵਿਖੇ ਨਵੇਂ ਉਦਘਾਟਨ ਕੀਤੇ ਆਧੁਨਿਕ ਰੇਲਵੇ ਸਟੇਸ਼ਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਨਾ ਕੇਵਲ ਸੁਵਿਧਾਵਾਂ ਨੂੰ ਹੁਲਾਰਾ ਮਿਲ ਰਿਹਾ ਹੈ ਬਲਕਿ ਰੇਲਵੇ ਪ੍ਰਤੀ ਭਰੋਸਾ ਵੀ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਰਨਾਟਕ ਵਿੱਚ ਕਈ ਸਟੇਸ਼ਨਾਂ ਨੂੰ ਆਧੁਨਿਕ ਅਵਤਾਰ ਵਿੱਚ ਲਿਆਂਦਾ ਜਾ ਰਿਹਾ ਹੈ,”। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਂਡਾ-ਘਾਟਪ੍ਰਭਾ ਲਾਈਨ ਦੇ ਦੋਹਰੀਕਰਣ ਹੋਣ ਨਾਲ ਯਾਤਰਾ ਤੇਜ਼ ਅਤੇ ਸੁਰੱਖਿਅਤ ਹੋਵੇਗੀ। ਬੇਲਗਾਵੀ ਸਿੱਖਿਆ, ਟੂਰਿਜ਼ਮ ਅਤੇ ਸਿਹਤ ਸੇਵਾ ਲਈ ਇੱਕ ਮਹੱਤਵਪੂਰਨ ਕੇਂਦਰ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਨਾਲ ਇਨ੍ਹਾਂ ਖੇਤਰਾਂ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ, "ਡਬਲ ਇੰਜਣ ਵਾਲੀ ਸਰਕਾਰ ਤੇਜ਼ ਰਫ਼ਤਾਰ ਵਿਕਾਸ ਦੀ ਗਰੰਟੀ ਹੈ।" ਜਲ ਜੀਵਨ ਮਿਸ਼ਨ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਰਨਾਟਕ ਦੇ ਪਿੰਡਾਂ ਵਿੱਚ 2019 ਤੋਂ ਪਹਿਲਾਂ ਸਿਰਫ 25 ਪ੍ਰਤੀਸ਼ਤ ਪਰਿਵਾਰਾਂ ਕੋਲ ਪਾਣੀ ਦੇ ਕੁਨੈਕਸ਼ਨ ਸਨ, ਜਦੋਂ ਕਿ ਅੱਜ ਇਹ ਕਵਰੇਜ 60 ਪ੍ਰਤੀਸ਼ਤ ਤੱਕ ਵਧ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਲਗਾਵੀ ਵਿੱਚ ਵੀ 2 ਲੱਖ ਤੋਂ ਘੱਟ ਘਰਾਂ ਨੂੰ ਟੂਟੀ ਨਾਲ ਪਾਣੀ ਮਿਲਦਾ ਸੀ ਲੇਕਿਨ ਅੱਜ ਇਹ ਸੰਖਿਆ 4.5 ਲੱਖ ਘਰਾਂ ਨੂੰ ਪਾਰ ਕਰ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਇਸ ਲਈ 60,000 ਕਰੋੜ ਰੁਪਏ ਰੱਖੇ ਗਏ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਸਰਕਾਰ ਸਮਾਜ ਦੇ ਹਰ ਛੋਟੇ ਵਰਗ ਨੂੰ ਸਸ਼ਕਤ ਕਰਨ ਵਿੱਚ ਲਗੀ ਹੋਈ ਹੈ, ਜਿਸਨੂੰ ਪਿਛਲੀਆਂ ਸਰਕਾਰਾਂ ਨੇ ਨਜ਼ਰਅੰਦਾਜ਼ ਕੀਤਾ ਸੀ।" ਬੇਲਗਾਵੀ ਦਰਅਸਲ ਵਿੱਚ ਵੇਣੂਗ੍ਰਾਮ, ਜਾਂ ਬਾਂਸ ਦੇ ਪਿੰਡ ਦੇ ਰੂਪ ਵਿੱਚ ਪ੍ਰਸਿੱਧ ਕਾਰੀਗਰਾਂ ਅਤੇ ਹਸਤਸ਼ਿਲਪੀਆਂ  ਦਾ ਸ਼ਹਿਰ ਰਿਹਾ ਹੈ, ਇਸ ਜਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਪਿਛਲੀਆਂ ਸਰਕਾਰਾਂ ਨੇ ਲੰਬੇ ਸਮੇਂ ਤੱਕ ਬਾਂਸ ਦੀ ਕਟਾਈ 'ਤੇ ਪਾਬੰਦੀ ਲਗਾਈ ਸੀ, ਪਰ ਇਹ ਮੌਜੂਦਾ ਸਰਕਾਰ ਹੈ ਜਿਸ ਨੇ ਇਸ ਕਾਨੂੰਨ ਵਿੱਚ ਸੁਧਾਰ ਕੀਤਾ ਅਤੇ ਬਾਂਸ ਦੀ ਖੇਤੀ ਅਤੇ ਵਪਾਰ ਲਈ ਰਾਹ ਖੋਲ੍ਹਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 'ਤੇ ਵੀ ਬਾਤ ਕੀਤੀ, ਜੋ ਕਿ ਇਸ ਸਾਲ ਦੇ ਬਜਟ ਵਿੱਚ ਪਹਿਲੀ ਵਾਰ ਕਾਰੀਗਰਾਂ ਅਤੇ ਹਸਤਸ਼ਿਲਪੀਆਂ ਨੂੰ ਸਮਰਥਨ ਦੇਣ ਲਈ ਪੇਸ਼ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਰਨਾਟਕ ਲਈ ਕਾਂਗਰਸ ਸਰਕਾਰ ਦੇ ਅਪਮਾਨ ਵੱਲ ਇਸ਼ਾਰਾ ਕੀਤਾ ਜਿੱਥੇ ਕਰਨਾਟਕ ਦੇ ਨੇਤਾਵਾਂ ਦਾ ਅਪਮਾਨ ਕਰਨਾ ਇੱਕ ਪਰੰਪਰਾ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਇਤਿਹਾਸ ਇਸ ਬਾਤ ਦਾ ਗਵਾਹ ਹੈ ਕਿ ਕਿਵੇਂ ਕਾਂਗਰਸ ਪਰਿਵਾਰ ਦੇ ਸਾਹਮਣੇ ਐਸ ਨਿਜਲਿੰਗੱਪਾ ਅਤੇ ਵੀਰੇਂਦਰ ਪਾਟਿਲ ਜੀ ਜਿਹੇ ਨੇਤਾਵਾਂ ਦਾ ਅਪਮਾਨ ਕੀਤਾ ਗਿਆ।"

ਮੱਲਿਕਾਰਜੁਨ ਖੜਗੇ ਜੀ ਆਪਣੇ ਸਤਿਕਾਰ ਅਤੇ ਸਨਮਾਨ ਅਤੇ ਲੋਕ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਇਸ ਬਾਤ 'ਤੇ ਦੁਖ ਪ੍ਰਗਟ ਕੀਤਾ ਕਿ ਛੱਤੀਸਗੜ੍ਹ ਵਿੱਚ ਕਾਂਗਰਸ ਦੇ ਇੱਕ ਸਮਾਗਮ ਵਿੱਚ ਸਭ ਤੋਂ ਸੀਨੀਅਰ ਮੈਂਬਰ ਨੂੰ ਕੜਕਦੀ ਧੁੱਪ ਵਿੱਚ ਛਤਰੀ ਦਿੱਤੇ ਜਾਣਦੇ ਯੋਗ ਵੀ ਨਹੀਂ ਸਮਝਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ "ਖੜਗੇ ਜੀ ਕਾਂਗਰਸ ਦੇ ਪ੍ਰਧਾਨ ਹਨ, ਲੇਕਿਨ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ, ਉਸ ਤੋਂ ਪੂਰੀ ਦੁਨੀਆ ਜਾਣੂ ਹੈ ਕਿ ਰਿਮੋਟ ਕੰਟਰੋਲ ਕਿਸ ਦੇ ਹੱਥ ਵਿੱਚ ਹੈ।" ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀਆਂ ਕਈ ਰਾਜਨੀਤਿਕ ਦਲ 'ਪਰਿਵਾਰਵਾਦ' ਨਾਲ ਗ੍ਰਸਤ ਹਨ ਅਤੇ ਉਨ੍ਹਾਂ ਨੇ ਦੇਸ਼ ਨੂੰ ਇਸ ਚੁੰਗਲ ਤੋਂ ਮੁਕਤ ਕਰਨ ਦੀ ਜਰੂਰਤਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਕਰਨਾਟਕ ਦੇ ਲੋਕਾਂ ਨੂੰ ਕਾਂਗਰਸ ਜਿਹੀਆਂ ਪਾਰਟੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ।

ਆਪਣੇ ਸੰਬੋਧਨ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਸੱਚਾ ਵਿਕਾਸ ਤਦ ਹੁੰਦਾ ਹੈ ਜਦੋਂ ਕੰਮ ਸੱਚੀ ਨੀਅਤ ਨਾਲ ਕੀਤਾ ਜਾਂਦਾ ਹੈ"। ਉਨ੍ਹਾਂ ਨੇ ਆਪਣੀ ਦੋਹਰੇ ਇੰਜਣ ਵਾਲੀ ਆਪਣੀ ਸਰਕਾਰ ਦੇ ਸੱਚੇ ਇਰਾਦਿਆਂ ਅਤੇ ਵਿਕਾਸ ਪ੍ਰਤੀ ਉਸਦੀ ਪ੍ਰਤੀਬੱਧਤਾ ਉੱਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਆਪਣੀ ਬਾਤ ਦੇ ਸਮਾਪਨ ਵਿੱਚ ਕਿਹਾ ਹੈ ਕਿ "ਕਰਨਾਟਕ ਅਤੇ ਦੇਸ਼ ਦੇ ਵਿਕਾਸ ਨੂੰ ਪ੍ਰਗਤੀ ਦੇਣ ਦੇ  ਲਈ ਸਾਨੂੰ ਸਾਰਿਆਂ ਦੇ ਪ੍ਰਯਤਨਾਂ ਨਾਲ ਅੱਗੇ ਵਧਣਾ ਹੋਵੇਗਾ"।

ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਸੰਸਦੀ ਮਾਮਲੇ ਮੰਤਰੀ  ਸ੍ਰੀ ਪ੍ਰਹਲਾਦ ਜੋਸ਼ੀ,ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼ੁਸ੍ਰੀ ਸ਼ੋਭਾ ਕਰੰਦਲਾਜੇ ਅਤੇ ਹੋਰ ਲੋਕਾਂ ਦੇ ਨਾਲ ਕਰਨਾਟਕ ਸਰਕਾਰ ਦੇ ਮੰਤਰੀ ਇਸ ਅਵਸਰ ਉੱਤੇ ਉਪਸਥਿਤ ਸਨ।

ਪਿਛੋਕੜ

ਕਿਸਾਨਾਂ ਦੀ ਭਲਾਈ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੇ ਇੱਕ ਹੋਰ ਕਦਮ ਦੇ ਤੌਰ ਉੱਤੇ  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਦੇ ਤਹਿਤ ਲਗਭਗ 16,000 ਕਰੋੜ ਰੁਪਏ ਦੀ 13ਵੀਂ ਕਿਸ਼ਤ ਸਿੱਧੇ ਲਾਭ ਤਬਾਦਲੇ (ਡੀਬੀਟੀ) ਦੇ ਜ਼ਰੀਏ 8 ਕਰੋੜ ਤੋਂ ਅਧਿਕ ਲਾਭਾਰਥੀਆਂ ਨੂੰ ਜਾਰੀ ਕਰ ਦਿੱਤੀ ਗਈ। ਇਸ ਯੋਜਨਾ ਦੇ ਤਹਿਤ ਪਾਤਰ ਕਿਸਾਨ ਪਰਿਵਾਰਾਂ ਨੂੰ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਕੁੱਲ 6000 ਰੁਪਏ ਪ੍ਰਤੀ ਸਾਲ ਦਾ ਲਾਭ ਦਿੱਤਾ ਜਾਂਦਾ ਹੈ।

ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਪੁਨਰਵਿਕਸਿਤ ਬੇਲਗਾਵੀ ਰੇਲਵੇ ਸਟੇਸ਼ਨ ਦਾ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ। ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਲਗਭਗ 190 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇਸ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਕੀਤਾ ਗਿਆ ਹੈ। ਇਕ ਹੋਰ ਰੇਲਵੇ ਪ੍ਰਜੈਕਟ ਜਿਸ ਨੂੰ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ ਉਹ ਬੇਲਗਾਵੀ ਵਿੱਚ ਲੋਂਡਾ-ਬੇਲਗਾਵੀ-ਘਾਟਪ੍ਰਭਾ ਖੰਡ ਸੈਕਸ਼ਨ ਦਰਮਿਆਨ ਰੇਲ ਲਾਈਨ ਦੋਹਰੀਕਰਣ ਦਾ ਪ੍ਰੋਜੈਕਟ ਹੈ। ਲਗਭਗ 930 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ।  ਇਹ ਪ੍ਰੋਜੈਕਟ ਵਿਅਸਤ ਮੁੰਬਈ-ਪੂਣੇ-ਹੁਬਲੀ-ਬੰਗਲੁਰੂ ਰੇਲਵੇ ਲਾਈਨ ਦੀ ਸਮਰੱਥਾ ਨੂੰ ਵਧਾਏਗਾ ਜੋ ਇਸ ਖੇਤਰ ਵਿੱਚ ਵਪਾਰ, ਵਣਜ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਬੇਲਗਾਵੀ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਛੇ ਮਲਟੀ ਵਿਲੇਜ਼ ਸਕੀਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ, ਜੋ ਲਗਭਗ 1585 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਵਿਕਸਿਤ ਕੀਤੇ ਜਾਣਗੇ ਅਤੇ ਇਸ ਨਾਲ 315 ਉੱਤੇ ਜਿਆਦਾ ਪਿੰਡਾਂ ਤਕਰੀਬਨ 8.8 ਲੱਖ ਦੀ ਆਬਾਦੀ ਨੂੰ ਲਾਭ ਪਹੁੰਚੇਗਾ।

 

**********

ਡੀਐੱਸ/ਟੀਐੱਸ
 


(Release ID: 1903088) Visitor Counter : 102