ਸੈਰ ਸਪਾਟਾ ਮੰਤਰਾਲਾ

ਇੱਕ ਅਨੋਖੀ ਪਹਿਲ ਦੇ ਤਹਿਤ ਟੂਰਿਜ਼ਮ ਮੰਤਰਾਲੇ ਦੁਆਰਾ 26 ਫਰਵਰੀ, 2023 ਨੂੰ ਭਦ੍ਰਵਾਹ, ਜੰਮੂ ਵਿੱਚ ਪਹਿਲੇ ਸਨੋ-ਮੈਰਾਥੋਨ ਦਾ ਆਯੋਜਨ


ਸਨੋ-ਮੈਰਾਥੋਨ ਵਿੱਚ 130 ਤੋਂ ਵਧ ਦੌੜਾਕਾਂ ਦੀ ਹਿੱਸੇਦਾਰੀ

Posted On: 27 FEB 2023 11:58AM by PIB Chandigarh

ਟੂਰਿਜ਼ਮ ਮੰਤਰਾਲੇ ਨੇ ਰੀਅਲ ਸਪੋਰਟਸ ਇੰਡੀਆ ਦੇ ਨਾਲ ਮਿਲ ਕੇ ਸਥਾਨਕ ਪ੍ਰਸ਼ਾਸਨ, ਅਮੇਜ਼ਿੰਗ ਭਦ੍ਰਵਾਹ ਟੂਰਿਜ਼ਮ ਐਸੋਸੀਏਸ਼ਨ (ਆਬਟਾ) ਦੇ ਸਹਿਯੋਗ ਨਾਲ 26 ਫਰਵਰੀ, 2023 ਨੂੰ ਜੰਮੂ ਦੇ ਭਦ੍ਰਵਾਹ ਵਿੱਚ ਸਨੋ-ਮੈਰਾਥੋਨ ਦਾ ਆਯੋਜਨ ਕੀਤਾ। ਪਹਿਲਾ ਜੰਮੂ ਸਨੋ ਰਨ ਸਫਾਰੀ ਨੂੰ  ਡੋਡਾ ਦੇ ਡਿਪਟੀ ਕਮਿਸ਼ਨਰ/ਡੀਐੱਮ ਸ਼੍ਰੀ ਵਿਸ਼ੇਸ਼ ਮਹਾਜਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਸ਼੍ਰੀ ਮਹਾਜਨ ਨੇ ਸਾਰੇ ਪ੍ਰਤੀਭਾਗੀਆਂ ਨੂੰ ਹਾਰਦਿਕ ਵਧਾਈ ਦਿੱਤੀ।

ਪ੍ਰਤੀਭਾਗੀਆਂ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਸੱਦਾ ਦਿੱਤਾ ਕਿ ਇਸ ਤਰ੍ਹਾਂ ਦੀ ਰੋਮਾਂਚਕਾਰੀ ਖੇਡ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ ।ਇਸ ਵਿੱਚ  ਖੇਡ ਦੇ ਸ਼ੌਕੀਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਲਡੰਡਾ (ਭਦ੍ਰਵਾਹ) ਵਿੱਚ ਸਨੋ ਰਨ ਸਫਾਰੀ ਵਰਗੀ ਗਤੀਵਿਧੀਆਂ ਦੀ ਅਥਾਹ ਸੰਭਾਵਨਾਵਾਂ ਹਨ, ਜਿਸ ਨੂੰ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਸੀਓ-ਰਾਸ਼ਟਰੀ ਰਾਈਫ਼ਲਜ਼, ਐੱਸਐੱਸਪੀ-ਡੋਡਾ, ਸਿੱਕਮ ਟੂਰਿਜ਼ਮ ਦੇ ਸੰਯੁਕਤ ਸਕੱਤਰ ਦੇ ਵਿਭਾਗਾਂ ਅਤੇ ਜੰਮੂ ਤੇ ਕਸ਼ਮੀਰ ਟੂਰਿਜ਼ਮ ਮੰਤਰਾਲੇ, ਸੀਓ-ਭਦ੍ਰਵਾਹ ਵਿਕਾਸ ਅਥਾਰਟੀ ਦੇ ਪ੍ਰਤੀਨਿੱਧੀ ਵੀ ਮੌਜੂਦ ਰਹੇ।

https://static.pib.gov.in/WriteReadData/userfiles/image/image001BNK7.jpg

https://static.pib.gov.in/WriteReadData/userfiles/image/image002I02N.jpg

https://static.pib.gov.in/WriteReadData/userfiles/image/image003UFNV.jpg

https://static.pib.gov.in/WriteReadData/userfiles/image/image0046F2U.jpg

https://static.pib.gov.in/WriteReadData/userfiles/image/image0056B4I.jpg

ਹੁਣ ਤੱਕ ਦੇ ਪਹਿਲੇ ਗ੍ਰੈਂਡ ਸਨੋ ਮੈਰਾਥੋਨ ਪ੍ਰੋਗਰਾਮ ਦਾ ਆਯੋਜਨ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ, ਜੀ-20 ਇੰਡੀਆ ਪ੍ਰੈਜ਼ੀਡੈਂਸੀ, ਦੇਖੋ ਆਪਣਾ ਦੇਸ਼, ਯੁਵਾ ਟੂਰਿਜ਼ਮ ਕਲੱਬ ਅਤੇ ਫਿਟ ਇੰਡੀਆ ਮੂਵਮੈਂਟ ਦੇ ਕ੍ਰਮ ਵਿੱਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਦੇਸ਼ ਭਰ ਵਿੱਚ ਯਾਤਰੀਆਂ ਅਤੇ ਰੋਮਾਂਚ ਦੇ ਸ਼ੌਕੀਨਾਂ ਵਿੱਚ ਸਨੋ ਮੈਰਾਥੋਨ ਵਰਗੇ ਰੋਮਾਂਚਕਾਰੀ ਖੇਡਾਂ ਲਈ ਖੇਡ-ਭਾਵਨਾ ਦਾ ਸੰਚਾਰ ਕਰਨਾ ਸੀ।

ਜ਼ਿਲ੍ਹਾ ਵਿਕਾਸ ਪਰੀਸ਼ਦ, ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਸੈਨਾ, ਜੰਮੂ ਯੂਨੀਵਰਸਿਟੀ ਦੇ ਭਦ੍ਰਵਾਹ ਪਰਿਸਰ ਨੇ ਪ੍ਰੋਗਰਾਮ ਦੇ ਦੌਰਾਨ ਪੂਰਾ ਸਮਰਥਨ ਦਿੱਤਾ। ਮੈਰਾਥੋਨ ਦੇ ਇਲਾਵਾ, ਕਈ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਸਕੂਲ/ਕਾਲਜ ਪ੍ਰਬੰਧਕਾਂ ਨੂੰ ਵੀ ਦਰਸ਼ਕਾਂ ਦੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਸਕੂਲ/ਕਾਲਜ ਦੇ ਅਧਿਆਪਕਾਂ /ਬੁਲਾਰਿਆਂ ਨੂੰ ਯੁਵਾ ਟੂਰਿਜ਼ਮ ਕੱਲਬਾਂ ਦਾ ਗਠਨ ਕਰਨ ਅਤੇ ਯੁਵਾਵਾਂ ਦੀ ਸਰਗਰਮ ਭਾਗੀਦਾਰੀ ਦੇ ਜ਼ਰੀਏ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਦੀ ਜਾਣਕਾਰੀ ਵੀ ਦਿੱਤੀ ਗਈ।

ਮੈਰਾਥੋਨ ਵਿੱਚ ਦੇਸ਼ ਭਰ ਦੇ 130 ਦੌੜਾਕਾਂ ਨੇ ਹਿੱਸਾ ਲਿਆ। ਮੈਰਾਥੋਨ ਗੁਲਡੰਡਾ  ਤੋਂ ਸ਼ੁਰੂ ਹੋਈ। ਦੌੜਾਕਾਂ ਨੂੰ ਪੰਜ ਕਿਲੋਮੀਟਰ, 10 ਕਿਲੋਮੀਟਰ ਅਤੇ 25 ਕਿਲੋਮੀਟਰ ਤੱਕ ਦੀ ਦੂਰੀ ਦੌੜ ਕੇ ਤੈਅ ਕਰਨ ਦਾ  ਵਿਕਲਪ ਦਿੱਤਾ ਗਿਆ ਸੀ। ਭਦ੍ਰਵਾਹ ਦਾ ਉਹ ਬਰਫ਼ ਨਾਲ ਢੱਕਿਆ ਹਿੱਸਾ ਅਤਿਅੰਤ ਦਰਸ਼ਨੀਯ ਸੀ। ਦੌੜਾਕਾਂ ਦਾ ਉਤਸਾਹ ਵਧਾਉਣ ਲਈ ਭਾਰੀ ਸੰਖਿਆ ਵਿੱਚ ਸਥਾਨਕ ਲੋਕ ਜੁੜੇ ਸੀ। ਟੂਰਿਜ਼ਮ ਮੰਤਰਾਲੇ ਆਉਣ ਵਾਲੇ ਵਰ੍ਹਿਆਂ ਵਿੱਚ ਇਸੀ ਤਰ੍ਹਾਂ ਦੇ ਹੋਰ ਪ੍ਰੋਗਰਾਮਾਂ ਦੇ ਆਯੋਜਨ ’ਤੇ ਵਿਚਾਰ ਕਰ ਰਿਹਾ ਹੈ।

*****

ਐੱਨਬੀ/ਐੱਸਕੇ/ਯੂਡੀ
 



(Release ID: 1902783) Visitor Counter : 98