ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸ਼੍ਰੀ ਅਨੁਰਾਗ ਸਿੰਘ ਠਾਕੁਰ ਭਲਕੇ ਨਵੀਂ ਦਿੱਲੀ ਦੇ ਆਈਜੀ ਸਟੇਡੀਅਮ ਵਿੱਚ 3 ਦਿਨਾਂ ਆਲ-ਇੰਡੀਆ ਤਾਈਕਵਾਂਡੋ ਚੈਂਪੀਅਨਸ਼ਿਪ ਦਾ ਉਦਘਾਟਨ ਕਰਨਗੇ


ਇਸ ਚੈਂਪੀਅਨਸ਼ਿਪ ਦਾ ਆਯੋਜਨ ਕੋਰੀਆ-ਭਾਰਤ ਕੂਟਨੀਤਕ ਸਬੰਧਾਂ ਦੇ 50 ਵਰ੍ਹੇ ਪੂਰੇ ਹੋਣ 'ਤੇ ਕੀਤਾ ਗਿਆ ਹੈ

ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਪ੍ਰਫਾਰਮੈਂਸ ਟੀਮ ਦੁਆਰਾ ਵਿਸ਼ੇਸ਼ ਪ੍ਰਦਰਸ਼ਨ, ਦੋਵਾਂ ਦੇਸ਼ਾਂ ਦਰਮਿਆਨ ਤਾਈਕਵਾਂਡੋ ਪੁਨਰ-ਸੁਰਜੀਤੀ ਲਈ ਐੱਮਓਯੂ ਦਸਤਖਤ ਸਮਾਰੋਹ

Posted On: 23 FEB 2023 2:22PM by PIB Chandigarh

ਕੋਰੀਆਈ ਸੱਭਿਆਚਾਰਕ ਕੇਂਦਰ 2023 ਵਿੱਚ ਕੋਰੀਆ-ਭਾਰਤ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਸਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇ ਨਾਲ ਆਲ ਇੰਡੀਆ ਇੰਟਰ ਸਾਈ (SAI) ਤਾਈਕਵਾਂਡੋ ਚੈਂਪੀਅਨਸ਼ਿਪ ਦੀ ਸਹਿ-ਮੇਜ਼ਬਾਨੀ ਕਰ ਰਿਹਾ ਹੈ।

 

ਇਸ ਵਾਰ ਆਲ-ਇੰਡੀਆ ਤਾਈਕਵਾਂਡੋ ਚੈਂਪੀਅਨਸ਼ਿਪ ਦੋਵਾਂ ਦੇਸ਼ਾਂ ਵਿਚਾਲੇ ਖੇਡ ਆਦਾਨ-ਪ੍ਰਦਾਨ ਈਵੈਂਟ ਵਜੋਂ 24 ਫਰਵਰੀ (ਸ਼ੁੱਕਰਵਾਰ) ਤੋਂ 26 ਫਰਵਰੀ (ਐਤਵਾਰ) ਤੱਕ ਤਿੰਨ ਦਿਨਾਂ ਲਈ ਨਵੀਂ ਦਿੱਲੀ ਸਥਿਤ ਕੇ.ਡੀ. ਜਾਧਵ ਇਨਡੋਰ ਰੈਸਲਿੰਗ ਹਾਲ, ਇੰਦਰਾ ਗਾਂਧੀ ਸਟੇਡੀਅਮ ਵਿਖੇ ਆਯੋਜਿਤ ਕੀਤੀ ਜਾਵੇਗੀ। ਇਸ ਚੈਂਪੀਅਨਸ਼ਿਪ ਦੀ ਯੋਜਨਾ ਕੋਰੀਆ ਅਤੇ ਭਾਰਤ ਦਰਮਿਆਨ ਕੂਟਨੀਤਕ ਸਬੰਧਾਂ ਦੇ 50ਵੇਂ ਸਾਲ ਨੂੰ ਮਨਾਉਣ ਅਤੇ ਮਹਾਮਾਰੀ ਦੇ ਬਾਅਦ ਤੋਂ ਖੜੋਤ ਵਾਲੇ ਤਾਈਕਵਾਂਡੋ ਨੂੰ ਪੁਨਰ ਸੁਰਜੀਤ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਇੱਕ ਪ੍ਰਮੁੱਖ ਖੇਡ ਸਮਾਗਮ ਵਜੋਂ ਭਵਿੱਖ ਦਾ ਅਧਾਰ ਬਣਾਉਣ ਲਈ ਕੀਤੀ ਗਈ ਹੈ।

 

ਉਦਘਾਟਨੀ ਸਮਾਰੋਹ 24 ਫਰਵਰੀ ਨੂੰ ਸਵੇਰੇ 10:30 ਵਜੇ ਹੋਵੇਗਾ ਅਤੇ ਇਸ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ, ਭਾਰਤ ਵਿੱਚ ਕੋਰੀਆ ਦੇ ਰਾਜਦੂਤ ਚਾਂਗ ਜੇ ਬੋਕ, ਉਪ ਮੰਤਰੀ ਅਤੇ ਕੋਰੀਆਈ ਵਿਦੇਸ਼ ਮੰਤਰਾਲੇ ਦੇ ਪਬਲਿਕ ਡਿਪਲੋਮੈਸੀ ਲਈ ਰਾਜਦੂਤ ਲੀ ਸਾਂਗ ਵਾ ਅਤੇ ਕੋਰੀਆ ਨੈਸ਼ਨਲ ਸਪੋਰਟ ਯੂਨੀਵਰਸਿਟੀ ਦੇ ਚਾਂਸਲਰ ਆਹਨ ਯੋਂਗ ਕਿਊ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸਮਾਰੋਹ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਖੇਡ ਆਦਾਨ-ਪ੍ਰਦਾਨ ਦੇ ਖੇਤਰ ਵਿੱਚ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਜਾਣਗੇ ਅਤੇ ਇਸ ਵਿੱਚ ਕੋਰੀਅਨ ਡਾਂਸ (ਰਵਾਇਤੀ, ਆਧੁਨਿਕ, ਵਿਹਾਰਕ), ਇੱਕ ਤਾਈਕਵਾਂਡੋ ਪ੍ਰਦਰਸ਼ਨ ਅਤੇ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੀਆਂ ਪ੍ਰਫਾਰਮੈਂਸ ਟੀਮਾਂ ਦੁਆਰਾ ਕੇ-ਪੌਪ ਕਵਰ ਡਾਂਸ ਦਾ ਵਿਸ਼ੇਸ਼ ਪ੍ਰਦਰਸ਼ਨ ਸ਼ਾਮਲ ਹੋਵੇਗਾ।

 

ਤਿੰਨ-ਦਿਨਾਂ ਤਾਈਕਵਾਂਡੋ ਚੈਂਪੀਅਨਸ਼ਿਪ ਮੁਕਾਬਲਾ ਦੋ ਭਾਗਾਂ ਵਿੱਚ ਆਯੋਜਿਤ ਕੀਤਾ ਜਾਵੇਗਾ: ਪੂਮਸੇ ਅਤੇ ਸਪਾਰਿੰਗ ਜਿਸ ਨੂੰ ਕਯੋਰੁਗੀ ਕਿਹਾ ਜਾਂਦਾ ਹੈ। ਸਪਾਰਿੰਗ, ਕਯੋਰੁਗੀ ਡਿਵੀਜ਼ਨ ਦੀ ਵੰਡ ਖਿਡਾਰੀਆਂ ਦੀ ਉਮਰ ਅਤੇ ਭਾਰ ਅਤੇ ਵਿਸ਼ਵ ਤਾਈਕਵਾਂਡੋ ਫੈਡਰੇਸ਼ਨ ਦੇ ਮੁਕਾਬਲੇ ਦੇ ਨਿਯਮਾਂ ਅਨੁਸਾਰ ਕੀਤੀ ਗਈ ਹੈ, ਅਤੇ ਪੂਮਸੇ ਡਿਵੀਜ਼ਨ ਸਿਰਫ ਪੁਰਸ਼ ਅਤੇ ਮਹਿਲਾ ਡਿਵੀਜ਼ਨਾਂ ਵਿੱਚ ਵੰਡਿਆ ਜਾਵੇਗਾ। ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ 79 ਖੇਤਰੀ ਕੇਂਦਰਾਂ ਅਤੇ ਖੇਤਰੀ ਟ੍ਰੇਨਿੰਗ ਕੇਂਦਰਾਂ ਨਾਲ ਰਜਿਸਟਰਡ ਕੇਵਲ ਉੱਤਮ ਤਾਈਕਵਾਂਡੋ ਖਿਡਾਰੀ ਹੀ ਸਪਾਰਿੰਗ ਸ਼੍ਰੇਣੀ ਵਿੱਚ ਹਿੱਸਾ ਲੈਣਗੇ, ਅਤੇ ਪੂਮਸੇ ਸ਼੍ਰੇਣੀ ਜਨਤਾ ਲਈ ਖੁੱਲ੍ਹੀ ਹੈ, ਕੁੱਕੀਵੋਨ-ਪ੍ਰਮਾਣਿਤ ਤਾਈਕਵਾਂਡੋ ਡੈਨ ਸਰਟੀਫਿਕੇਟ ਵਾਲਾ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। ਹਰੇਕ ਵਰਗ ਵਿੱਚ ਗੋਲ਼ਡ ਮੈਡਲ ਜਿੱਤਣ ਵਾਲੇ 10 ਕਯੋਰੁਗੀ ਅਤੇ 2 ਪੁਮਸੇ ਜੇਤੂ, ਕੋਰੀਅਨ ਸਰਕਾਰ ਦੇ ਸਹਿਯੋਗ ਨਾਲ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦਾ ਦੌਰਾ ਕਰਨਗੇ ਅਤੇ ਇਨਾਮ ਵਜੋਂ ਵਧੀਆ ਪ੍ਰੋਫੈਸਰਾਂ ਤੋਂ ਲਗਭਗ 3 ਹਫ਼ਤਿਆਂ ਤੱਕ ਸਿੱਖਿਆ ਅਤੇ ਟ੍ਰੇਨਿੰਗ ਪ੍ਰੋਗਰਾਮ ਪ੍ਰਾਪਤ ਕਰਨਗੇ।

 

24 ਫਰਵਰੀ ਨੂੰ ਆਲ ਇੰਡੀਆ ਤਾਈਕਵਾਂਡੋ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ, ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਅਤੇ ਮਿਰਾਂਡਾ ਹਾਊਸ, ਦਿੱਲੀ ਯੂਨੀਵਰਸਿਟੀ ਦਰਮਿਆਨ ਇਕ ਹੋਰ ਸਹਿਮਤੀ ਪੱਤਰ 'ਤੇ ਹਸਤਾਖਰ ਸਮਾਰੋਹ ਹੋਵੇਗਾ ਜਿਸ ਤੋਂ ਬਾਅਦ ਮਿਰਾਂਡਾ ਹਾਊਸ ਆਡੀਟੋਰੀਅਮ ਵਿਖੇ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੁਆਰਾ ਵਿਸ਼ੇਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਕੋਰੀਆ ਸਰਕਾਰ ਨੇ ਕੁੱਲ 91 ਕਾਲਜਾਂ ਦੇ ਨਾਲ ਦਿੱਲੀ ਯੂਨੀਵਰਸਿਟੀ ਨੂੰ ਭਾਰਤ ਦੀ ਸਭ ਤੋਂ ਵਧੀਆ ਅਤੇ ਸਭ ਤੋਂ ਵੱਡੀ ਯੂਨੀਵਰਸਿਟੀ ਵਜੋਂ ਪਛਾਣਿਆ ਅਤੇ ਮਿਰਾਂਡਾ ਹਾਊਸ ਨੂੰ ਪਿਛਲੇ ਸਾਲ ਭਾਰਤ ਦੇ ਸਿੱਖਿਆ ਮੰਤਰਾਲੇ ਦੁਆਰਾ 2017 ਤੋਂ 2021 ਤੱਕ ਲਗਾਤਾਰ ਪੰਜ ਵਾਰ ਭਾਰਤ ਦੇ ਸਭ ਤੋਂ ਵਧੀਆ ਅਤੇ ਪ੍ਰਤੀਨਿਧੀ ਕਾਲਜ ਵਜੋਂ ਚੁਣਿਆ ਗਿਆ। 

 

ਦੋ ਰਾਸ਼ਟਰੀ ਪ੍ਰਤੀਨਿਧ ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਸਹਿਮਤੀ ਪੱਤਰ 'ਤੇ ਅਧਾਰਿਤ ਪਹਿਲੇ ਪ੍ਰੋਜੈਕਟ ਵਜੋਂ, ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਤੋਂ ਭੇਜੇ ਗਏ ਪ੍ਰੋਫੈਸਰ ਇਸ ਸਾਲ ਦੇ ਪਹਿਲੇ ਅੱਧ ਤੋਂ ਮਿਰਾਂਡਾ ਹਾਊਸ ਵਿਖੇ ਤਾਈਕਵਾਂਡੋ ਪ੍ਰਫੈਸ਼ਨਲ ਥਿਊਰੀ ਅਤੇ ਪ੍ਰੈਕਟਿਸ ਕਲਾਸਾਂ ਲਗਾਉਣਗੇ।

 

ਕੋਰੀਅਨ ਕਲਚਰਲ ਸੈਂਟਰ ਇੰਡੀਆ ਦੇ ਡਾਇਰੈਕਟਰ ਹਵਾਂਗ ਇਲ ਯੋਂਗ ਨੇ ਕਿਹਾ, "ਇਹ ਤਾਈਕਵਾਂਡੋ ਚੈਂਪੀਅਨਸ਼ਿਪ ਈਵੈਂਟ ਅਤੇ ਦੋਵਾਂ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਵਰਸਿਟੀਆਂ ਦਰਮਿਆਨ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੋਰੀਆ ਅਤੇ ਭਾਰਤ ਦਰਮਿਆਨ ਖੇਡ ਆਦਾਨ-ਪ੍ਰਦਾਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੋਣ ਦੀ ਉਮੀਦ ਹੈ। ਭਾਰਤੀ ਚੋਟੀ ਦੇ ਬੁੱਧੀਜੀਵੀਆਂ ਅਤੇ ਮਹਿਲਾਵਾਂ ਅਤੇ ਸਿੱਖਿਆ ਦੇ ਦਿਲ ਵਜੋਂ ਮਿਰਾਂਡਾ ਹਾਊਸ ਵਿੱਚ ਇੱਕ ਕੋਰਸ ਵਜੋਂ ਤਾਈਕਵਾਂਡੋ ਦੀ ਚੋਣ ਦੇ ਨਾਲ, ਇਹ ਉਮੀਦ ਕੀਤੀ ਜਾਂਦੀ ਹੈ ਕਿ ਤਾਈਕਵਾਂਡੋ ਦਾ ਵਿਸ਼ਾ ਹੌਲੀ-ਹੌਲੀ ਪੂਰੇ ਭਾਰਤ ਵਿੱਚ ਇੱਕ ਨਿਯਮਿਤ ਵਿਸ਼ੇ ਅਤੇ ਕੋਰਸ ਦੇ ਰੂਪ ਵਿੱਚ ਵਿਦਿਅਕ ਖੇਤਰ ਵਿੱਚ ਫੈਲ ਜਾਵੇਗਾ।"

 

 *******

 

ਐੱਨਬੀ/ਐੱਸਕੇ/ਯੂਡੀ


(Release ID: 1902482) Visitor Counter : 107