ਜਹਾਜ਼ਰਾਨੀ ਮੰਤਰਾਲਾ

ਬੰਦਰਗਾਹਾਂ ਵਿੱਚ ਅਖੁੱਟ ਊਰਜਾ ਦੀ ਹਿੱਸੇਦਾਰੀ 60 ਪ੍ਰਤੀਸ਼ਤ ਵਧ ਜਾਵੇਗੀ: ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ


ਤਿੰਨ ਪ੍ਰਮੁੱਖ ਬੰਦਰਗਾਹਾਂ, ਪਾਰਾਦੀਪ ਪੋਰਟ, ਦੀਨਦਯਾਲ ਪੋਰਟ ਅਤੇ ਵੀ.ਉ. ਚਿਦੰਬਰਨਾਰ ਪੋਰਟ ਨੂੰ ਹਾਈਡ੍ਰੋਜਨ ਦੇ ਵਿਸ਼ਾਲ ਕੇਂਦਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ: ਸ਼੍ਰੀ ਸੋਨੋਵਾਲ

Posted On: 21 FEB 2023 2:37PM by PIB Chandigarh

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ (ਐੱਮਓਪੀਐੱਸਡਬਲਿਊ) ਦੀ ਸਲਾਹਕਾਰ ਕਮੇਟੀ ਨੇ ਅੱਜ ਮੁੰਬਈ ਵਿਚ “ਹਰਿਤ ਪੋਰਟ ਅਤੇ ਹਰਿਤ ਸ਼ਿਪਿੰਗ” ਦੇ ਬਾਰੇ ਚਰਚਾ ਕੀਤੀ। ਇਸ ਬੈਠਕ ਦੌਰਾਨ ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਬੰਦਰਗਾਹ, ਸ਼ਿਪਿੰਗ ਅਤੇ ਜਲ ਮਾਰਗ ਰਾਜ ਮੰਤਰੀ ਸ਼੍ਰੀ ਸ਼ਾਂਤਨੂ ਠਾਕੁਰ, ਸ਼੍ਰੀ ਅਰਵਿੰਦ ਜੀ. ਸਾਵੰਤ, ਸੰਸਦ ਮੈਂਬਰ, ਦੱਖਣੀ ਮੁੰਬਈ, ਸ਼੍ਰੀ ਮਨੋਜ਼ ਕੋਟਕ, ਸੰਸਦ ਮੈਂਬਰ, ਮੁੰਬਈ ਉੱਤਰ—ਪੂਰਵ, ਸ਼੍ਰੀਮਤੀ ਗੀਤਾ ਵਿਸ਼ਵਨਾਥ ਵਾਂਗਾ, ਸੰਸਦ ਮੈਂਬਰ, ਕਾਕੀਨਾਡਾ ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪੰਤ, ਸ਼੍ਰੀ ਰਾਜੀਵ ਜਲੋਟਾ, ਪ੍ਰਧਾਨ, ਮੁੰਬਈ ਬੰਦਰਗਾਹ, ਸ਼੍ਰੀ ਸੰਜੇ ਸੇਠੀ, ਪ੍ਰਧਾਨ, ਜੇਐੱਨਪੀਏ, ਸ਼੍ਰੀ ਮਧੂ ਐੱਸ ਨਾਯਰ, ਪ੍ਰਧਾਨ, ਸੀਐੱਸਐੱਲ, ਕਪਤਾਨ ਬਿਨੇਸ਼ ਕੁਮਾਰ ਤਿਆਗੀ, ਪ੍ਰਧਾਨ, ਐੱਸਸੀਆਈ, ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਤੋਂ ਇਲਾਵਾ ਸਕੱਤਰ ਅਤੇ ਸ਼੍ਰੀ ਰਾਜੇਸ਼ ਕੁਮਾਰ ਸਿਨਹਾ, ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸੁਸ਼ੀਲ ਕੁਮਾਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। 

C:\Users\Balwant\Desktop\PIB-Chanchal-13.2.23\Ministry of Ports.jpg

ਮੇਰੀ ਟਾਈਮ ਇੰਡੀਆ ਵਿਜ਼ਨ— ਐੱਮਆਈਵੀ 2030 ਦੀ ਗ੍ਰੀਨ ਪੋਰਟ ਅਤੇ ਗ੍ਰੀਨ ਸ਼ਿਪਿੰਗ ਪਹਿਲ ਦੇ ਅਧਾਰ ’ਤੇ ਪ੍ਰਮੁੱਖ ਬੰਦਰਗਾਹਾਂ ਨੇ ਵਿਭਿੰਨ ਗਤੀਵਿਧੀਆਂ ਨੂੰ ਲਾਗੂ ਕੀਤਾ ਹੈ ਅਤੇ ਨਵੀਂ ਪਹਿਲ ਨੂੰ ਸ਼ੁਰੂ ਕੀਤਾ ਹੈ ਜਿਹੜੀ ਪੋਰਟ ਅਤੇ ਸ਼ਿਪਿੰਗ ਖੇਤਰ ਨਾਲ ਜੀਐੱਚਜੀ (ਗ੍ਰੀਨ ਹਾਊਸ ਗੈਸਾਂ) ਦੀ ਨਿਕਾਸੀ ਨੂੰ ਘੱਟ ਕਰਨ ਵਿਚ ਸਹਾਇਤਾ ਕਰੇਗਾ ਅਤੇ ਹਰਿਆ ਭਰਿਆ ਅਤੇ ਟਿਕਾਊ ਸਮੁੰਦਰੀ ਖੇਤਰ ਬਾਰੇ ਸਰਕਾਰ ਦੁਆਰਾ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਸ਼ੋਰ—ਟੂ—ਸ਼ਿਪ ਬਿਜਲੀ, ਬਿਜਲੀ ਨਾਲ ਚੱਲਣ ਵਾਲੇ ਪੋਰਟ ਉਪਕਰਣਾਂ ਦੀ ਵਰਤੋ ਅਤੇ ਪ੍ਰਚਾਰ, ਐੱਲਐੱਨਜੀ/ਸੀਐੱਨਜੀ ਵਰਗੇ ਵਿਕਲਪਿਕ ਇੰਧਣ ਦੀ ਵਰਤੋ, ਵਾਤਾਵਰਣ ਦੇ ਅਨੁਕੂਲ ਇੰਧਣ ਜਿਵੇਂ ਐੱਲਐੱਨਜੀ, ਸੀਐੱਨਜੀ, ਹਾਈਡ੍ਰੋਜਨ, ਅਮੋਨੀਆ ਆਦਿ ਦੇ ਲਈ ਭੰਡਾਰਨ ਅਤੇ ਬੰਕਰਿੰਗ ਸੁਵਿਧਾਵਾਂ, ਨਵੀਨੀਕਰਨ ਸਰੋਤਾਂ ਵਿਚ ਤਬਦੀਲੀ ਵਰਗੀਆਂ ਗਤੀਵਿਧਿੀਆਂ ਦੇਸ਼ ਦੀਆਂ ਕਈ ਪ੍ਰਮੁੱਖ ਬੰਦਰਗਾਹਾਂ ’ਤੇ ਸੌਰ ਊਰਜਾ, ਵਿੰਡ ਐਨਰਜੀ, ਟੀਡਲ ਪਾਵਰ ਆਦਿ ਸਮੇਤ ਊਰਜਾ ਦਾ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। 

C:\Users\Balwant\Desktop\PIB-Chanchal-13.2.23\Ministry of Ports.jpg1.jpg

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ ਆਪਣੇ ਹਰੇਕ ਪ੍ਰਮੁੱਖ ਪੋਰਟ ਦੀ ਕੁੱਲ ਬਿਜਲੀ ਮੰਗ ਵਿੱਚ ਅਕਸ਼ੈ ਊਰਜਾ ਦੀ ਹਿੱਸੇਦਾਰੀ ਨੂੰ 10 ਪ੍ਰਤੀਸ਼ਤ ਤੋਂ ਘੱਟ ਦੀ ਵਰਤਮਾਨ ਹਿੱਸੇਦਾਰੀ ਤੋਂ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਇਰਾਦਾ ਰੱਖਦਾ ਹੈ। ਬੰਦਰਗਾਹਾਂ ਨੇ ਵੀ ਸਾਲ 2030 ਤੱਕ ਪ੍ਰਤੀ ਟਨ ਕਾਰਗੋ ਦੀ ਕਾਰਬਨ ਨਿਕਾਸੀ ਨੂੰ 30 ਪ੍ਰਤੀਸ਼ਤ ਤੱਕ ਘੱਟ ਕਰਨ ਦਾ ਟੀਚਾ ਹੈ। ਪ੍ਰਧਾਨ ਮੰਤਰੀ ਦੁਆਰਾ ਜਾਰੀ ਕੀਤਾ ਗਿਆ ਮੈਰੀਟਾਈਮ ਵਿਜ਼ਨ ਡਾਕੂਮੈਂਟ— 2030 ਇਕ ਸਥਾਈ ਸਮੁੰਦਰੀ ਖੇਤਰ ਅਤੇ ਜੀਵੰਤ ਨੀਲੀ ਅਰਥਵਿਵਸਥਾ ਦੇ ਭਾਰਤ ਦੇ ਦ੍ਰਿਸ਼ਟੀਕੋਣ ’ਤੇ 10 ਸਾਲ ਦਾ ਖਾਕਾ ਹੈ।”

ਸ਼੍ਰੀ ਸੋਨੋਵਾਲ ਨੇ ਕਿਹਾ ਕਿ ਜਿਵੇਂ ਕਿ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਵਿੱਚ ਪਰਿਕਲਪਿਤ ਹੈ, ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਨੇ ਪਾਰਾਦੀਪ ਪੋਰਟ, ਦੀਨਦਯਾਲ ਪੋਰਟ ਅਤੇ ਵੀ.ਉ. ਚਿਦੰਬਰਨਾਰ ਪੋਰਟ ਨੂੰ ਸਾਲ 2030 ਤੱਕ ਹਰਿਤ ਹਾਈਡ੍ਰੋਜਨ ਦੇ ਪ੍ਰਬੰਧਨ, ਭੰਡਾਰਨ ਅਤੇ ਉਤਪਾਦਨ ਵਿਚ ਸਮਰੱਥ ਹਾਈਡ੍ਰੋਜਨ ਦੇ ਵਿਸ਼ਾਲ ਕੇਂਦਰ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ।”

C:\Users\Balwant\Desktop\PIB-Chanchal-13.2.23\ministry of ports2.jpg

‘ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਨੇ ਪ੍ਰਮੁੱਖ ਬੰਦਰਗਾਹਾਂ ਵਿੱਚ ਗ੍ਰੀਨ ਪਰਟ ਦੀ ਪਹਿਲ ਕੀਤੀ ਹੈ ਤਾਂ ਕਿ ਉਨ੍ਹਾਂ ਦੇ ਵਾਤਾਵਰਣ ਦੀ ਕਾਰਗੁਜ਼ਾਰੀ ਵਿਚ ਸੁਧਾਰ ਕੀਤਾ ਜਾ ਸਕੇ। ਗ੍ਰੀਨ ਪੋਰਟ ਪਹਿਲਾਂ ਵਿਚ ਵਾਤਾਵਰਣ ਪ੍ਰਦੂਸ਼ਣ ਦੀ ਨਿਗਰਾਨੀ ਲਈ ਉਪਕਰਣਾਂ ਦੀ ਪ੍ਰਾਪਤੀ, ਧੂੜ ਦਮਨ ਸਿਸਟਮ ਦੀ ਪ੍ਰਾਪਤੀ, ਬੰਦਰਗਾਹਾਂ ਅਤੇ ਜਹਾਜਾਂ ਦੇ ਲਈ ਐੱਸਟੀਪੀ ਦਾ ਕਚਰਾ ਨਿਪਟਾਨ ਪ੍ਰਣਾਲੀ ਦੀ ਸਥਾਪਨਾ, ਜਹਾਜ਼ਾਂ ’ਚੋਂ ਕਚਰੇ ਲਈ ਤਟ ’ਤੇ ਸੁਆਗਤ ਸੁਵਿਧਾ ਦਾ ਵਿਕਾਸ, ਨਵੀਨੀਕਰਨ ਊਰਜਾ ਸੋਮਿਆਂ ਤੋਂ ਊਰਜਾ ਉਤਪਾਦਨ ਲਈ ਪ੍ਰੋਜੈਕਟਾਂ ਦੀ ਸਥਾਪਨਾ ਸ਼ਾਮਲ ਹੈ। ਬਰਥ ’ਤੇ ਜਹਾਜਾਂ ਨੂੰ ਸ਼ੋਰ ਸ਼ਕਤੀ ਪ੍ਰਦਾਨ ਕਰਨਾ, ਸਾਰੀਆਂ ਬੰਦਰਗਾਹਾਂ ’ਤੇ ਤੇਲ ਰਿਸਾਅ ਪ੍ਰਤੀਕ੍ਰਿਆ (ਟਿਯਰ—1) ਸਮਰੱਥਾਵਾਂ ਦਾ ਨਿਰਮਾਣ ਕਰਨਾ, ਬੰਦਰਗਾਹ ਦੇ ਪਾਣੀ ਦੀ ਗੁਣਵਤਾ ਵਿਚ ਸੁਧਾਰ ਲਈ ਕਾਰਵਾਈ ਕਰਨਾ, ਟਰਮਿਨਲ ਡਿਜ਼ਾਇਨ, ਵਿਕਾਸ ਅਤੇ ਸੰਚਾਲਨ ਵਿਚ ਟਿਕਾਊ ਪ੍ਰਥਾਵਾਂ ਨੂੰ ਸ਼ਾਮਲ ਕਰਨਾ, ਬੰਦਰਗਾਹ ਪਰਿਸਰ ਦੇ ਅੰਦਰ ਹਰਿਤ ਕਵਰ ਵਧਾਉਣਾ ਆਦਿ ਸ਼ਾਮਲ ਹੈ। 

C:\Users\Balwant\Desktop\PIB-Chanchal-13.2.23\ministry of ports3.jpg

ਗ੍ਰੀਨ ਪੋਰਟ ਦੀ ਹਿੱਸੇਦਾਰੀ ਵਧਾਉਣ ਲਈ, ਭਾਰਤ ਦੀ ਸਭ ਤੋਂ ਵੱਡੀ ਜਹਾਜ਼ ਨਿਰਮਾਣ ਅਤੇ ਰੱਖ ਰਖਾਵ ਕੇਂਦਰ ਕੋਚੀਨ ਸ਼ਿਪਯਾਰਡ ਲਿਮਿਟਿਡ ਦੁਆਰਾ ਵਿਭਿੰਨ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਹਾਈਬ੍ਰਿਡ ਇਲੈਕਟ੍ਰਿਕ ਫੇਰੀ, ਆਟੋਨੋਮਸ ਜ਼ੀਰੋ— ਨਿਕਾਸੀ ਜ਼ਹਾਜ, ਹਾਈਡ੍ਰੋਜਨ ਫਿਊਲ ਸੇਲ ਫੇਰੀ ’ਤੇ ਪਾਇਲਟ ਪ੍ਰੋਜੈਕਟ, ਇਲੈਕਟ੍ਰਿਕ ਕੈਟਾਮਰਾਨ ਵਾਟਰ ਟੈਕਸੀ, ਹਾਈਬ੍ਰਿਡ ਇਲੈਕਟ੍ਰਿਕ ਰੋ—ਰੋ, ਹਾਈਬ੍ਰਿਡ ਐੱਲਐੱਨਜੀ—ਇਲੈਕਟ੍ਰਿਕ ਇਨਲੈਂਡ ਕਾਰਗੋ ਕੈਰੀਅਰ, ਹਾਈਬ੍ਰਿਡ ਟਗ ਆਦਿ ਵਰਗੀਆਂ ਸ਼ਹਿਰੀ ਗਤੀਸ਼ੀਲਤਾ ਸਮਾਧਾਨ ਸ਼ਾਮਲ ਹਨ। ਜਿਸ ਗਤੀ ਨਾਲ 12 ਪ੍ਰਮੁੱਖ ਬੰਦਰਗਾਹਾਂ ਦੁਆਰਾ ਹਰਿਤ ਪਹਿਲ ਕੀਤੀ ਜਾਂਦੀ ਹੈ, ਉਹ ਨਿਸ਼ਚਿਤ ਰੂਪ ਨਾਲ ਇਸ ਖੇਤਰ ਵਿਚ ਹਰਿਤ ਕ੍ਰਾਂਤੀ ਲਿਆਏਗੀ, ਜੋ ਕਿ ‘ਹਰਿਤ ਅਰਥਵਿਵਸਥਾ’ ਦਾ ਇੱਕ ਪ੍ਰਮੁੱਖ ਕੰਪੋਨੈਂਟ ਹੈ, ਵਾਤਾਵਰਣੀ ਲਾਭ ਪ੍ਰਦਾਨ ਕਰੇਗਾ ਅਤੇ ਨਿਵੇਸ਼ ਅਤੇ ਨਕਦੀ ਦੇ ਪ੍ਰਵਾਹ ਨੂੰ ਸੰਤੁਲਿਤ ਕਰੇਗਾ।

**********

ਐੱਮਜੇਪੀਐੱਸ  



(Release ID: 1901840) Visitor Counter : 122