ਕੋਲਾ ਮੰਤਰਾਲਾ
ਕੋਲ ਇੰਡੀਆ ਲਿਮਿਟਿਡ ਨੇ 30 ਮਾਈਨਿੰਗ ਖੇਤਰਾਂ ਨੂੰ ਈਕੋ-ਟੂਰਿਜ਼ਮ ਸਥਾਨਾਂ ਵਿੱਚ ਤਬਦੀਲ ਕੀਤਾ
1610 ਹੈਕਟੇਅਰ ਤੱਕ ਗ੍ਰੀਨ ਕਵਰ ਦਾ ਵਿਸਤਾਰ
Posted On:
21 FEB 2023 12:49PM by PIB Chandigarh
ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਆਪਣੀ ਛੱਡੀਆਂ ਖਾਣਾਂ ਨੂੰ ਈਕੋ-ਪਾਰਕਾਂ ਵਿੱਚ ਬਦਲਣ ਦੀ ਪ੍ਰਕਿਰਿਆ ਵਿੱਚ ਹੈ, ਜੋ ਈਕੋ-ਟੂਰਿਜ਼ਮ ਦੇ ਸਥਾਨਾਂ ਦੇ ਰੂਪ ਵਿੱਚ ਪ੍ਰਸਿੱਧ ਹੋ ਗਈਆਂ ਹਨ। ਇਹ ਈਕੋ-ਪਾਰਕ ਅਤੇ ਟੂਰਿਜ਼ਮ ਸਥਾਨ ਸਥਾਨਕ ਲੋਕਾਂ ਦੇ ਲਈ ਆਜੀਵਿਕਾ ਦਾ ਸਾਧਨ ਵੀ ਸਾਬਤ ਹੋ ਰਹੇ ਹਨ। ਅਜਿਹੇ ਤੀਹ ਈਕੋ-ਪਾਰਕ ਪਹਿਲਾਂ ਤੋਂ ਹੀ ਲੋਕਾਂ ਨੂੰ ਨਿਰੰਤਰ ਆਕਰਸ਼ਿਤ ਕਰ ਰਹੇ ਹਨ ਅਤੇ ਸੀਆਈਐੱਲ ਦੇ ਮਾਈਨਿੰਗ ਖੇਤਰਾਂ ਵਿੱਚ ਅਤੇ ਅਧਿਕ ਸੰਖਿਆ ਵਿੱਚ ਈਕੋ-ਪਾਰਕ ਅਤੇ ਈਕੋ-ਬਹਾਲੀ ਸਥਾਨਾਂ ਦੇ ਨਿਰਮਾਣ ਦੀ ਯੋਜਨਾਵਾਂ ਚਲ ਰਹੀਆਂ ਹਨ।
ਕੋਇਲਾ ਖਾਣ ਟੂਰਿਜ਼ਮ ਨੂੰ ਹੋਰ ਹੁਲਾਰਾ ਦੇਣ ਵਾਲੇ ਕੁਝ ਪ੍ਰਸਿੱਧ ਸਥਾਨਾਂ ਵਿੱਚ ਗੁੰਜਨਪਾਰਕ, ਈਸੀਐੱਲ, ਗੋਕੁਲ ਈਕੋ-ਕਲਚਰਲ ਪਾਰਕ, ਬੀਸੀਸੀਐੱਲ, ਕੇਨਪਾਰਾ ਈਕੋ-ਟੂਰਿਜ਼ਮ ਸਾਈਟ ਅਤੇ ਅਨਨਿਆ ਵਾਟਿਕਾ, ਐੱਸਈਸੀਐੱਲ;ਕ੍ਰਿਸ਼ਨਾਸ਼ਿਲਾ ਈਕੋ-ਰੈਸਟੋਰੇਸ਼ਨ ਸਾਈਟ ਤੇ ਮੁਦਵਾਨੀ ਈਕੋ-ਪਾਰਕ, ਐੱਨਸੀਐੱਲ; ਅਨੰਤ ਮੈਡੀਸਿਨਲ ਪਾਰਕ, ਐੱਸਸੀਐੱਲ; ਬਾਲ ਗੰਗਾਧਰ ਤਿਲਕ ਈਕੋ ਪਾਰਕ, ਡਬਲਿਓਸੀਐੱਲ ਅਤੇ ਚੰਦਰਸ਼ੇਖਰ ਆਜ਼ਾਦ ਈਕੋ ਪਾਰਕ, ਸੀਸੀਐੱਲ ਸ਼ਾਮਲ ਹਨ।
ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿੱਚ ਐਸਈਸੀਐੱਲ ਦੁਆਰਾ ਵਿਕਸਿਤ ਕੇਨਾਪਾਰਾ ਈਕੋ-ਟੂਰਿਜ਼ਮ ਸਾਈਟ ’ਤੇ ਇੱਕ ਵਿਜ਼ਟਰ ਨੇ ਕਿਹਾ, “ਕੋਈ ਵੀ ਇਹ ਸੋਚ ਨਹੀਂ ਸਕਦਾ ਸੀ ਕਿ ਇੱਕ ਛੱਡੀ ਹੋਈ ਖੁਦਾਈ ਵਾਲੀ ਜ਼ਮੀਨ ਨੂੰ ਇੱਕ ਆਕਰਸ਼ਨ ਟੂਰਿਜ਼ਮ ਸਥਾਨ ਵਿੱਚ ਬਦਲਿਆ ਵੀ ਜਾ ਸਕਦਾ ਹੈ। ਅਸੀਂ ਬੋਟਿੰਗ, ਆਸ-ਪਾਸ ਦੀ ਹਰਿਆਲੀ ਦੇ ਨਾਲ ਖੂਬਸੂਰਤ ਜ਼ਲਾਸ਼ਯ ਅਤੇ ਇੱਕ ਫਲੋਟਿੰਗ ਰੈਸਟੋਰੈਂਟ ਵਿੱਚ ਦੁਪਹਿਰ ਦੇ ਭੋਜਨ ਦਾ ਆਨੰਦ ਲੈ ਰਹੇ ਹਨ।” ਵਿਜ਼ਟਰ ਨੇ ਕਿਹਾ, “ਕੇਨਪਾਰਾ ਵਿੱਚ ਟੂਰਿਜ਼ਮ ਦੀ ਬਹੁਤ ਸੰਭਾਵਨਾਵਾਂ ਹਨ ਅਤੇ ਇਹ ਕਬਾਇਲੀ ਲੋਕਾਂ ਦੇ ਲਈ ਆਮਦਨ ਦਾ ਇੱਕ ਵਧੀਆ ਸਾਧਨ ਵੀ ਹੈ।”
ਐੱਸਈਸੀਐੱਲ ਦੁਆਰਾ ਕੇਨਪਾਰਾ ਵਿੱਚ ਬਿਸ਼੍ਰਾਮਪੁਰ ਓਸੀ ਮਾਈਨ ਦੇ ਅਬੈਂਡਿਡ ਮਾਈਨ ਨੰਬਰ 6 ਵਿੱਚ ਵਿਕਸਿਤ ਵਾਟਰ ਸਪੋਰਟਸ ਸੈਂਟਰ ਅਤੇ ਫਲੋਟਿੰਗ ਰੈਸਟੋਰੈਂਟ
ਇਸ ਤਰ੍ਹਾਂ, ਮੱਧ ਪ੍ਰਦੇਸ਼ ਦੇ ਸਿੰਗਰੌਲੀ ਦੇ ਜਯੰਤ ਇਲਾਕੇ ਵਿੱਚ ਐੱਨਸੀਐੱਲ ਦੁਆਰਾ ਹਾਲ ਹੀ ਵਿੱਚ ਵਿਕਸਿਤ ਕੀਤੇ ਗਏ ਮੁਦਵਾਨੀ ਈਕੋ-ਪਾਰਕ ਵਿੱਚ ਲੈਂਡਸਕੇਪ ਵਾਟਰ ਫਰੰਟ ਅਤੇ ਰਸਤੇ ਹਨ। ਇੱਕ ਵਿਜ਼ਟਰ ਨੇ ਕਿਹਾ, “ਸਿੰਗਰੌਲੀ ਵਰਗੇ ਦੂਰਦੁਰਾਡੇ ਦੇ ਇੱਕ ਸਥਾਨ ਵਿੱਚ, ਜਿੱਥੇ ਦੇਖਣ ਲਾਇਕ ਬਹੁਤ ਕੁਝ ਨਹੀਂ ਹੈ, ਮੁਦਵਾਨੀ ਈਕੋ-ਪਾਰਕ ਆਪਣੇ ਸੁੰਦਰ ਲੈਂਡਸਕੇਪ ਅਤੇ ਮਨੋਰੰਜਨ ਦੀ ਹੋਰ ਸੁਵਿਧਾਵਾਂ ਦੇ ਕਾਰਨ ਵਿਜ਼ਿਟਰਾਂ ਦੀ ਸੰਖਿਆ ਵਿੱਚ ਵਾਧੇ ਦਾ ਗਵਾਹ ਬਣ ਰਿਹਾ ਹੈ।
ਮੱਧ ਪ੍ਰਦੇਸ਼ ਦੇ ਸਿੰਗਰੌਲੀ ਦੇ ਜਯੰਤ ਇਲਾਕੇ ਵਿੱਚ ਐੱਨਸੀਐੱਲ ਦੁਆਰਾ ਵਿਕਸਿਤ ਮੁਦਵਾਨੀ ਈਕੋ-ਪਾਰਕ
ਉਪਰੋਕਤ ਤੋਂ ਇਲਾਵਾ, 2022-23 ਦੇ ਦੌਰਾਨ, ਸੀਆਈਐੱਲ ਨੇ ਪਹਿਲਾਂ ਹੀ ਆਪਣੇ ਗ੍ਰੀਨ ਕਵਰ ਨੂੰ 1610 ਹੈਕਟੇਅਰ ਤੱਕ ਵਿਸਤਾਰਿਤ ਕਰਕੇ 1510 ਹੈਕਟੇਅਰ ਦੇ ਆਪਣੇ ਸਾਲਾਨਾ ਰੁੱਖ ਲਗਾਉਣ ਦੇ ਟੀਚੇ ਨੂੰ ਪਾਰ ਕਰ ਲਿਆ ਹੈ। ਕੰਪਨੀ ਨੇ ਚਾਲੂ ਵਿੱਤੀ ਵਰ੍ਹੇ ਵਿੱਚ 30 ਲੱਖ ਤੋਂ ਵੱਧ ਪੌਦੇ ਲਗਾਏ ਹਨ। ਵਿੱਤੀ ਵਰ੍ਹੇ 22 ਤੱਕ ਆਪਣੇ ਪਿਛਲੇ ਪੰਜ ਵਿੱਤੀ ਵਰ੍ਹਿਆਂ ਵਿੱਚ, ਮਾਈਨਿੰਗ ਲੀਜ਼ ਖੇਤਰ ਦੇ ਅੰਦਰ 4392 ਹੈਕਟੇਅਰ ਹਰਿਆਲੀ ਨੇ 2.2 ਐੱਲਟੀ/ਸਾਲ ਦੀ ਕਾਰਬਨ ਸਿੰਕ ਸਮਰੱਥਾ ਪੈਦਾ ਕੀਤੀ ਹੈ।
ਸੀਆਈਐੱਲ ਆਪਣੀ ਵੱਖ-ਵੱਖ ਖਾਣਾਂ ਵਿੱਚ ਸੀਡ ਬਾਲ ਪਲਾਂਟੇਸ਼ਨ, ਡ੍ਰੋਨ ਰਾਹੀਂ ਸੀਡ ਕਾਸਟਿੰਗ ਅਤੇ ਮਿਆਵਾਕੀ ਪਲਾਂਟੇਸ਼ਨ ਵਰਗੀ ਨਵੀਂ ਟੈਕਨੋਲੋਜੀਆਂ ਦਾ ਉਪਯੋਗ ਕਰ ਰਹੀ ਹੈ। ਮਾਈਨਿੰਗ ਕੀਤੇ ਗਏ ਖੇਤਰ, ਸਮਰੱਥਾ ਤੋਂ ਵਧ ਬੋਝ ਵਾਲੇ ਕਚਰੇ ਦੇ ਸਥਾਨ ਆਦਿ ਦੇ ਸਰਗਰਮ ਮਾਈਨਿੰਗ ਖੇਤਰਾਂ ਤੋਂ ਅੱਲਗ ਹੁੰਦੇ ਹੀ ਉਨ੍ਹਾਂ ਦਾ ਤਤਕਾਲ ਰੂਪ ਨਾਲ ਮੁੜ ਵਸੇਬਾ ਕੀਤਾ ਜਾਂਦਾ ਹੈ। ਕੇਂਦਰ ਅਤੇ ਰਾਜ ਸਹਾਇਤਾ ਪ੍ਰਾਪਤ ਮਾਹਿਰ ਏਜੰਸੀਆਂ ਨਾਲ ਸਲਾਹ ਕਰਕੇ ਜੈਵਿਕ ਸੁਧਾਰ ਲਈ ਵੱਖ-ਵੱਖ ਕਿਸਮਾਂ ਦੀ ਚੋਣ ਕੀਤੀ ਜਾਂਦੀ ਹੈ। ਰਿਮੋਟ ਸੈਂਸਿੰਗ ਰਾਹੀਂ ਜ਼ਮੀਨ ਦੇ ਮੁੜ ਵਸੇਬੇ ਅਤੇ ਫਿਰ ਤੋਂ ਉਪਯੋਗ ਲਾਇਕ ਬਣਾਉਣ ਦੇ ਕੰਮਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਲਗਭਗ 33 ਪ੍ਰਤੀਸ਼ਤ ਖੇਤਰ ਗ੍ਰੀਨ ਕਵਰ ਦੇ ਅਧੀਨ ਆ ਚੁੱਕਾ ਹੈ।
******
ਏਕੇਐੱਨ/ਆਰਕੇਪੀ
(Release ID: 1901453)
Visitor Counter : 156