ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਗੁਆਨਾ ਦਰਮਿਆਨ ਹਵਾਈ ਸੇਵਾ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 22 FEB 2023 12:47PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਸਰਕਾਰ ਅਤੇ ਗੁਆਨਾ ਦੇ ਸਹਿਕਾਰੀ ਗਣਰਾਜ ਦੀ ਸਰਕਾਰ ਦਰਮਿਆਨ ਹਵਾਈ ਸੇਵਾ ਸਮਝੌਤੇ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਹਵਾਈ ਸੇਵਾਵਾਂ ਸਮਝੌਤਾ ਦੋਵਾਂ ਧਿਰਾਂ ਵਿਚਕਾਰ ਕੂਟਨੀਤਕ ਦਸਤਾਵੇਜਾਂ ਦੇ ਆਦਾਨ-ਪ੍ਰਦਾਨ ਤੋਂ ਬਾਅਦ ਲਾਗੂ ਹੋਵੇਗਾ, ਜੋ ਪੁਸ਼ਟੀ ਕਰਦਾ ਹੈ ਕਿ ਹਰੇਕ ਧਿਰ ਨੇ ਇਸ ਸਮਝੌਤੇ ਦੇ ਲਾਗੂ ਹੋਣ ਲਈ ਲੋੜੀਂਦੀ ਅੰਦਰੂਨੀ ਪ੍ਰਕਿਰਿਆ ਪੂਰੀ ਕਰ ਲਈ ਹੈ।

ਗੁਆਨਾ ਵਿੱਚ ਭਾਰਤੀਆਂ ਦੀ ਵੱਡੀ ਮੌਜੂਦਗੀ ਹੈ ਅਤੇ 2012 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਲਗਭਗ 40% ਆਬਾਦੀ ਨਾਲ ਸਭ ਤੋਂ ਵੱਡਾ ਨਸਲੀ ਸਮੂਹ ਹੈ। ਗੁਆਨਾ ਦੇ ਨਾਲ ਹਵਾਈ ਸੇਵਾ ਸਮਝੌਤੇ 'ਤੇ ਹਸਤਾਖਰ ਕਰਨ ਨਾਲ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਸੇਵਾਵਾਂ ਦੀ ਵਿਵਸਥਾ ਲਈ ਇੱਕ ਢਾਂਚਾ ਸਮਰੱਥ ਹੋਵੇਗਾ। ਵਧ ਰਹੇ ਹਵਾਬਾਜ਼ੀ ਬਜ਼ਾਰ ਅਤੇ ਭਾਰਤ ਵਿੱਚ ਹਵਾਬਾਜ਼ੀ ਖੇਤਰ ਦੇ ਉਦਾਰੀਕਰਨ ਵਰਗੇ ਵਿਕਾਸ ਦੇ ਮੱਦੇਨਜ਼ਰ, ਅੰਤਰਰਾਸ਼ਟਰੀ ਹਵਾਈ ਸੰਪਰਕ ਲਈ ਰਾਹ ਪੱਧਰਾ ਕਰਨ ਲਈ ਕਈ ਦੇਸ਼ਾਂ ਨਾਲ ਹਵਾਈ ਸੇਵਾ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ। ਏਅਰ ਸਰਵਿਸਿਜ਼ ਐਗਰੀਮੈਂਟ (ਏਐੱਸਏ) ਦੋ ਦੇਸ਼ਾਂ ਵਿਚਕਾਰ ਹਵਾਈ ਸੰਚਾਲਨ ਲਈ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ ਜੋ ਕਿ ਰਾਸ਼ਟਰਾਂ ਦੀ ਪ੍ਰਭੂਸੱਤਾ, ਕੈਰੀਅਰਾਂ ਦੀ ਰਾਸ਼ਟਰੀਅਤਾ ਅਤੇ ਹਰੇਕ ਪਾਸੇ ਦੀਆਂ ਮਨੋਨੀਤ ਏਅਰਲਾਈਨਾਂ ਲਈ ਵਪਾਰਕ ਮੌਕਿਆਂ ਦੇ ਸਬੰਧ ਵਿੱਚ ਪਰਸਪਰਤਾ ਦੇ ਸਿਧਾਂਤਾਂ 'ਤੇ ਅਧਾਰਿਤ ਹੈ। ਮੌਜੂਦਾ ਸਮੇਂ ਵਿੱਚ ਭਾਰਤ ਸਰਕਾਰ ਅਤੇ ਗੁਆਨਾ ਦੇ ਸਹਿਕਾਰੀ ਗਣਰਾਜ ਸਰਕਾਰ ਵਿਚਕਾਰ ਕੋਈ  ਹਵਾਈ ਸੇਵਾ ਸਮਝੌਤਾ (ਏਐੱਸਏ) ਨਹੀਂ ਹੈ।

   ਭਾਰਤ ਅਤੇ ਗੁਆਨਾ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਕਨਵੈਨਸ਼ਨ (ਸ਼ਿਕਾਗੋ ਕਨਵੈਨਸ਼ਨ) ਦੇ ਹਸਤਾਖਰਕਰਤਾ ਹਨ। ਭਾਰਤ ਗਣਰਾਜ ਦੀ ਸਰਕਾਰ ਅਤੇ ਗੁਆਨਾ ਦੇ ਸਹਿਕਾਰੀ ਗਣਰਾਜ ਦੀ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਵਫ਼ਦ 06 ਦਸੰਬਰ 2016 ਨੂੰ ਨਸਾਓ, ਬਹਾਮਸ ਵਿੱਚ ਆਈਸੀਏਓ ਏਅਰ ਸਰਵਿਸਿਜ਼ ਨੈਗੋਸ਼ੀਏਸ਼ਨ ਈਵੈਂਟ ਦੇ ਦੌਰਾਨ ਮਿਲੇ ਸਨ, ਜਿੱਥੇ ਦੋਵਾਂ ਦੇਸ਼ਾਂ ਨੇ ਅਨੁਸੂਚਿਤ ਹਵਾਈ ਖੇਤਰ ਲਈ ਭਾਰਤ ਅਤੇ ਗੁਆਨਾ ਦੇ ਦਰਮਿਆ 06 ਦਸੰਬਰ 2016 ਨੂੰ ਸਮਝੌਤਾ ਪੱਤਰ ਦੇ ਰੂਪ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸੇਵਾਵਾਂ ਏਐੱਸਏ ਦੀ ਦਸਤਾਵੇਜ਼ੀ ਦੀ ਸ਼ੁਰੂਆਤ ਕੀਤੀ ਸੀ।

           ਭਾਰਤ ਅਤੇ ਗੁਆਨਾ ਦੇ ਸਹਿਕਾਰੀ ਗਣਰਾਜ ਦੇ ਦਰਮਿਆਨ ਨਵਾਂ ਹਵਾਈ ਸੇਵਾ ਸਮਝੌਤਾ ਦੋਵਾਂ ਪਾਸਿਆਂ ਦੇ ਕੈਰੀਅਰਾਂ ਨੂੰ ਵਪਾਰਕ ਮੌਕੇ ਪ੍ਰਦਾਨ ਕਰਦੇ ਹੋਏ ਵਿਸਤ੍ਰਿਤ ਅਤੇ ਸਹਿਜ ਸੰਪਰਕ ਲਈ ਸਮਰੱਥ ਵਾਤਾਵਰਣ ਪ੍ਰਦਾਨ ਕਰੇਗਾ।

*****

ਡੀਐੱਸ 


(Release ID: 1901403) Visitor Counter : 118