ਰੇਲ ਮੰਤਰਾਲਾ
azadi ka amrit mahotsav

ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇਜ਼ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੁਆਰਾ ਸੰਯੁਕਤ ਰੂਪ ਨਾਲ 18 ਵੀਂ ਵਿਸ਼ਵ ਸੁਰੱਖਿਆ ਕਾਂਗਰਸ ਦਾ ਆਯੋਜਨ


ਕਾਂਗਰਸ ਦਾ ਥੀਮ ਹੈ “ ਰੇਲਵੇ ਸੁਰੱਖਿਆ ਰਣਨੀਤੀ: ਭਵਿੱਖ ਲਈ ਤਿਆਰੀ ਅਤੇ ਦ੍ਰਿਸ਼ਟੀਕੋਣ”

ਆਰਪੀਐੱਫ ਡਾਇਰੈਕਟਰ ਯੂਆਈਸੀ ਸੁਰੱਖਿਆ ਫੋਰਮ ਦੇ ਮੌਜੂਦਾ ਚੇਅਰਮੈਨ ਹਨ

Posted On: 20 FEB 2023 11:16AM by PIB Chandigarh

ਯੂਨੀਅਨ ਇੰਟਰਨੈਸ਼ਨਲ ਡੇਸ ਕੈਮਿੰਸ ਡੇ ਫੇਰ (ਯੂਆਈਸੀ) ਜਾਂ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ (ਯੂਆਈਸੀ) ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) 21 ਤੋਂ 23 ਫਰਵਰੀ ਤੱਕ ਜੈਪੁਰ ਵਿੱਚ 18ਵੀਂ ਵਿਸ਼ਵ ਸੁਰੱਖਿਆ ਕਾਂਗਰਸ ਦਾ ਸੰਯੁਕਤ ਰੂਪ ਨਾਲ ਆਯੋਜਨ ਕਰ ਰਹੇ ਹਨ।

ਯੂਨੀਅਨ ਇੰਟਰਨੈਸ਼ਨਲ ਡੇਸ ਕੈਮਿੰਸ ਡੇ ਫੇਰ (ਯੂਆਈਸੀ) ਜਾਂ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ (ਯੂਆਈਸੀ) ਰੇਲਵੇ ਖੇਤਰ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੁਨੀਆ ਭਰ ਵਿੱਚ ਰੇਲ ਆਵਾਜਾਈ ਨੂੰ ਹੁਲਾਰਾ ਦਿੰਦੀ ਹੈ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਭਾਰਤ ਵਿੱਚ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ।

18th UIC World Security Congress 2023

https://static.pib.gov.in/WriteReadData/userfiles/image/001PFE2.jpg

ਭਾਰਤ ਦੀ ਪ੍ਰਮੁੱਖ ਰੇਲਵੇ ਸੁਰੱਖਿਆ ਏਜੰਸੀ ਹੋਣ ਦੇ ਤੌਰ ’ਤੇ, ਆਰਪੀਐੱਫ ਰਾਸ਼ਟਰੀ ਅਤੇ ਅੰਤਰਰਾਸ਼ਟਰੀ  ਦੋਵਾਂ ਪੱਧਰਾ ’ਤੇ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਰਾਸ਼ਟਰ ਦੇ ਯਤਨਾਂ ਦੀ ਅਗਵਾਈ ਕਰਦਾ ਹੈ। ਯੂਆਈਸੀ ਸੁਰੱਖਿਆ ਫੋਰਮ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ, ਡੀਜੀ(ਡਾਇਰੈਕਟਰ ਜਨਰਲ), ਆਰਪੀਐੱਫ ਨੇ ਏਸ਼ੀਆ ਵਿੱਚ ਕੰਮ ਕਰ ਰਹੀ ਮੈਂਬਰ ਸੰਸਥਾਵਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਉਪਾਅ ਕੀਤੇ ਹਨ। ਅਫਰੀਕਾ ਅਤੇ ਹੋਰ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਇੱਕ ਸਮਾਨ ਜਨਸੰਖਿਆ ਪੈਟਰਨ ਹੈ, ਤਾਂ ਜੋ ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾ ਸਕੇ ਅਤੇ ਯੂਆਈਸੀ ਦੁਆਰਾ ਪ੍ਰਦਾਨ ਕੀਤੇ ਗਏ ਬਹੁਪੱਖੀ ਫੋਰਮ ਦੁਆਰਾ ਚਿੰਤਾਵਾਂ ਦਾ ਸਮਾਧਾਨ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਭਾਰਤ ਨੂੰ ਜੀ-20 ਦੇਸ਼ਾਂ ਦੇ ਸਮੂਹ ਦੀ ਪ੍ਰਧਾਨਗੀ ਮਿਲੀ ਹੈ, ਜਿਸ ਦੇ ਮੱਦੇਨਜ਼ਰ ਭਾਰਤ ਜੈਪੁਰ ਵਿੱਚ ਇੰਟਰਨੈਸ਼ਨਲ ਯੂਨੀਅਨ ਆਵ੍ਰ ਰੇਲਵੇ ਦੀ 18ਵੀਂ ਵਿਸ਼ਵ ਸੁਰੱਖਿਆ ਕਾਂਗਰਸ ਦੀ ਮੇਜ਼ਬਾਨੀ ਕਰੇਗਾ।

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਭਾਰਤ ਲਈ ਆਪਣੀ ਸਮ੍ਰਿੱਧ ਸੰਸਕ੍ਰਿਤੀ ਵਿਰਾਸਤ, ਸਾਫਟ-ਪਾਵਰ ਅਤੇ ਆਪਣੀ ਤਰੱਕੀ ਨੂੰ ਉਚਿਤ ਅੰਤਰਰਾਸ਼ਟਰੀ ਮੰਚਾਂ ’ਤੇ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਹੈ। ਯੂਆਈਸੀ ਵਿਸ਼ਵ ਸੁਰੱਖਿਆ ਕਾਂਗਰਸ ਅਜਿਹਾ ਹੀ ਇੱਕ ਵਿਸ਼ੇਸ਼ ਮੌਕਾ ਹੋਵੇਗਾ।

“ਰੇਲਵੇ ਸੁਰੱਖਿਆ ਰਣਨੀਤੀ: ਭਵਿੱਖ ਲਈ ਤਿਆਰੀ ਅਤੇ ਦ੍ਰਿਸ਼ਟੀਕੋਣ” ਵਿਸ਼ੇ ’ਤੇ ਕੇਂਦ੍ਰਿਤ ਕਾਂਗਰਸ ਦੇ 18ਵੇਂ ਐਡੀਸ਼ਨ ਵਿੱਚ ਯੂਆਈਸੀ, ਸਾਂਝੇਦਾਰ ਅੰਤਰਰਾਸ਼ਟਰੀ ਸੰਗਠਨਾਂ, ਭਾਰਤੀ ਰੇਲਵੇ, ਆਰਪੀਐੱਫ ਦੇ ਸੰਬੰਧਿਤ ਅਧਿਕਾਰੀਆਂ ਦੇ ਇਲਾਵਾਂ ਦੁਨੀਆ ਭਰ ਦੇ ਰੇਲਵੇ ਸੰਗਠਨਾਂ ਦੇ ਸੁਰੱਖਿਆ ਪ੍ਰਮੁੱਖ ਹਿੱਸਾ ਲੈਣਗੇ। ਭਾਰਤ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਭਾਰਤ ਦੁਨੀਆ ਭਰ ਦੇ ਰੇਲਵੇ ਸੁਰੱਖਿਆ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰੇਗਾ। ਆਰਪੀਐੱਫ ਦੁਨੀਆ ਭਰ ਵਿੱਚ ਰੇਲਵੇ ਸੁਰੱਖਿਆ ਦੇ ਲਈ ਚਿੰਤਾਵਾਂ ਅਤੇ ਚੁਣੌਤੀਆਂ ਦੇ ਮੁੱਦਿਆਂ ’ਤੇ ਪ੍ਰਭਾਵਸ਼ਾਲੀ ਵਿਚਾਰ-ਵਟਾਂਦਰੇ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਅਤੇ ਦੂਜੇ ਕ੍ਰਮ ਦੀ ਸਮੱਸਿਆ ਦੇ ਹੱਲ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਸੈਸ਼ਨਾਂ ਨੂੰ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਵਹਾਰਿਕ ਅਤੇ ਤੁਰੰਤ ਲਾਗੂ ਕਰਨ ਯੋਗ ਸਮਾਧਾਨ ਲੱਭਿਆ ਜਾ ਸਕੇ। ਇਨ੍ਹਾਂ ਦੇ ਨਤੀਜੇ ਵਜੋਂ ਦੁਨੀਆ ਭਰ ਵਿੱਚ ਰੇਲਵੇ ਸੁਰੱਖਿਆ ਦਾ ਕਾਇਆਕਲਪ ਸੰਭਵ ਹੋਵੇਗਾ। ਕਾਂਗਰਸ 21 ਫਰਵਰੀ 2023 ਨੂੰ ਉਦਘਾਟਨ ਸੈਸ਼ਨ ਨਾਲ ਸ਼ੁਰੂ ਹੋਵੇਗੀ ਅਤੇ 23 ਫਰਵਰੀ 2023 ਨੂੰ ਸਮਾਪਨ ਸੈਸ਼ਨ ਨਾਲ ਸਮਾਪਤੀ ਹੋ ਜਾਵੇਗੀ। ਕਾਂਗਰਸ ਨੂੰ “ਮਹਤਵਪੂਰਨ ਪਰਿਸੰਪਤੀਆਂ ਅਤੇ ਮਾਲ ਢੁਆਈ ਸੁਰੱਖਿਆ ” “ਮਾਨਵ ਸੁਰੱਖਿਆ ਦ੍ਰਿਸ਼ਟੀਕੋਣ,” “ ਦੁਨੀਆ ਭਰ ਵਿੱਚ ਸਰਵਸ਼੍ਰੇਸ਼ਠ ਰੇਲਵੇ ਸੁਰੱਖਿਆ

ਉਪਕਰਣ ਅਤੇ ਪ੍ਰਥਾਵਾਂ” ਅਤੇ “ਵਿਜ਼ਨ 2023” ਦੇ ਅੰਤਰੀਵ ਉਪ-ਵਿਸ਼ਿਆ ਦੇ ਨਾਲ 4 ਸੈਸ਼ਨਾਂ ਵਿੱਚ ਵੰਡਿਆ ਗਿਆ ਹੈ।

ਇਸ ਤੋਂ ਪਹਿਲਾ, 2006 ਅਤੇ 2015 ਵਿੱਚ, ਆਰਪੀਐੱਫ ਨੇ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਯੂਆਈਸੀ ਵਿਸ਼ਵ ਸੁਰੱਖਿਆ ਕਾਂਗਰਸ ਦਾ ਸਫਲਤਾਪੂਰਵਕ ਆਯੋਜਨ ਅਤੇ ਮੇਜ਼ਬਾਨੀ ਕੀਤੀ ਸੀ। ਇਹ ਮਾਣ ਵਾਲੀ ਗੱਲ ਹੈ ਕਿ ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਜੇ ਚੰਦਰ, ਆਈਪੀਐੱਸ ਜੁਲਾਈ 2022 ਤੋਂ ਜੁਲਾਈ 2024 ਤੱਕ ਅੰਤਰਰਾਸ਼ਟਰੀ ਯੂਆਈਸੀ ਸੁਰੱਖਿਆ ਮੰਚ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਰਹੇ ਹਨ। 

ਪਿਛੋਕੜ:

ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇਜ਼ (ਯੂਆਈਸੀ)

ਯੂਨੀਅਨ ਇੰਟਰਨੈਸ਼ਨਲ ਡੇਸ ਕੇਮਿਨਸ ਡੇ ਫੇਰ (ਯੂਆਈਸੀ) ਜਾਂ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇਜ਼ (ਯੂਆਈਸੀ) ਜਿਸ ਦਾ ਹੈੱਡਕੁਆਰਟਰ ਪੈਰਿਸ, ਫ਼ਰਾਂਸ ਵਿੱਚ ਹੈ, 1922 ਵਿੱਚ ਹੋਂਦ ਵਿੱਚ ਆਇਆ ਸੀ। ਇਹ ਰੇਲਵੇ ਖੇਤਰ ਦੀ ਪ੍ਰਤੀਨਿੱਧੀਤਵ ਕਰਦਾ ਹੈ ਅਤੇ ਦੁਨੀਆ ਭਰ ਵਿੱਚ ਰੇਲ ਆਵਾਜਾਈ ਨੂੰ ਹੁਲਾਰਾ ਦਿੱਤਾ ਹੈ। ਯੂਆਈਸੀ ਰੇਲ ਆਵਾਜਾਈ ਦੀ ਅੰਤਰ-ਕਾਰਜਸ਼ੀਲਤਾ ਅਤੇ ਮਾਨਕੀਕਰਨ ਨੂੰ ਹੁਲਾਰਾ ਦੇਣ, ਸਹਿਯੋਗ ਵਧਾਉਣ ਅਤੇ ਉਤਕ੍ਰਿਸ਼ਟ ਵਿਵਹਾਰਾਂ ਨੂੰ ਸਾਂਝਾ ਕਰਨਾ, ਨਵੇਂ ਕਾਰੋਬਾਰ ਅਤੇ ਗਤੀਵਿਧੀਆਂ ਦੇ ਨਵੇਂ ਖੇਤਰਾਂ ਵਿੱਚ ਮੈਂਬਰਾਂ ਦਾ ਸਮਰਥਨ ਕਰਨਾ ਅਤੇ ਰੇਲ ਆਵਾਜਾਈ ਦੇ ਬਿਹਤਰ ਤਕਨੀਕੀ ਅਤੇ ਵਾਤਾਵਰਣ ਅਨੁਕੂਲ ਕੰਮਕਾਜ ਕਰਨ, ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਨਾ ਅਤੇ ਲਾਗਤ ਨੂੰ ਘਟਾਉਣ ਲਈ ਅਭਿਯਾਨ ਚਲ ਰਿਹਾ ਹੈ। ਯੂਆਈਸੀ ਵਿਸ਼ਵ ਰੇਲਵੇ ਖੇਤਰਾਂ ਵਿੱਚ ਰਣਨੀਤਕ ਅਤੇ ਸਾਮਰਿਕ ਸਹਿਯੋਗ ਨੂੰ ਹੁਲਾਰਾ ਦਿੱਤਾ ਹੈ, ਕਿਉਂਕਿ ਇਹ ਗਲੋਬਲ ਸਰਕਾਰਾਂ ਅਤੇ ਮਹਾਂਦ੍ਵੀਪਾਂ ਵਿੱਚ ਸੁਰੱਖਿਆ ਦ੍ਰਿਸ਼ ਦੇ ਮੱਦੇਨਜ਼ਰ ਕੰਮ ਕਰ ਰਿਹਾ ਹੈ।

ਯੂਆਈਸੀ ਸੁਰੱਖਿਆ ਮੰਚ ਨੂੰ ਵਿਅਕਤੀਆਂ , ਜਾਇਦਾਦ ਅਤੇ ਪ੍ਰਤੀਸ਼ਠਾਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਰੇਲ ਖੇਤਰ ਵਲੋਂ ਵਿਸ਼ਲੇਸ਼ਣ ਅਤੇ ਨੀਤੀਗਤ ਸਥਿਤੀ ਨੂੰ ਵਿਕਸਿਤ ਕਰਨ ਅਤੇ ਤਿਆਰ ਕਰਨ ਦਾ ਅਧਿਕਾਰ ਹੈ। ਇਹ ਸੁਰੱਖਿਆ ਮੰਚ ਸੁਰੱਖਿਆ ਖੇਤਰ ਵਿੱਚ ਯੂਆਈਸੀ ਮੈਂਬਰਾਂ ਦੇ ਸਾਂਝੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਮੁੱਦਿਆਂ ’ਤੇ ਸਮੇਂ-ਸਮੇਂ ’ਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਦਾ ਆਯੋਜਨ ਕਰਨ, ਯੂਆਈਸੀ ਮੈਂਬਰਾਂ ਦੇ ਸੁਰੱਖਿਆ ਨਿਰਦੇਸ਼ਕਾਂ ਵਿਚਕਾਰ ਸੂਚਨਾ ਅਤੇ ਤਜ਼ਰਬਿਆਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ, ਸਾਂਝੇ ਹਿੱਤਾਂ ਦਾ ਪ੍ਰਸਤਾਵ ਕਰਨ ਅਤੇ ਮੈਂਬਰਾਂ ਦੀ ਜ਼ਰੂਰਤਾਂ ਜਾਂ ਬਾਹਰੀ ਘਟਨਾਵਾਂ ਦੁਆਰਾ ਨਿਰਧਾਰਤ ਗਲੋਬਲ ਅਤੇ ਖੇਤਰੀ ਪੱਧਰ ’ਤੇ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕਰਨ ਲਈ ਜ਼ਿਮੇਵਾਰ ਹੈ।

ਇੱਕ ਵਿਸ਼ਵ ਵਿਆਪੀ ਦ੍ਰਿਸ਼ ਵਿੱਚ ਜਿੱਥੇ ਅਪਰਾਧਿਕ ਤੱਤ ਨਵੇਂ ਤਰੀਕਿਆਂ ਅਤੇ ਹਮਲਿਆਂ ਦੇ ਸਾਧਨਾਂ ਨੂੰ ਤਿਆਰ ਕਰਨ ਲਈ ਨੈੱਟਵਰਕਿੰਗ ਦਾ ਫਾਇਦਾ ਉਠਾਉਂਦੇ ਹਨ, ਤਾਂ ਇਹ ਅਤਿਅਧਿਕ ਜ਼ਰੂਰੀ ਹੋ ਜਾਂਦਾ ਹੈ ਕਿ ਸਕਾਰਾਤਮਕ ਸ਼ਕਤੀਆਂ ਵੀ ਅਜਿਹੇ ਚੁਣੌਤੀ ਦੇਣ ਵਾਲਿਆਂ ਦਾ ਸਾਹਮਣਾ ਕਰਨ ਲਈ ਇੱਕਠੇ ਆਉਣ। ਯੂਆਈਸੀ ਦਾ ਸੁਰੱਖਿਆ ਮੰਚ, ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਇੱਕ ਅੰਤਰਰਾਸ਼ਟਰੀ ਸੰਸਥਾ ਹੋਣ ਦੇ ਨਾਤੇ, ਵਿਚਾਰਾਂ ਅਤੇ ਉਤਕ੍ਰਿਸ਼ਟ ਵਿਵਹਾਰਾਂ ਨੂੰ ਸਾਂਝਾ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। 

ਭਾਰਤ ਦੀ ਰੇਲਵੇ ਸੁਰੱਖਿਆ ਫੋਰਸ

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਭਾਰਤ ਵਿੱਚ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੁਰੱਖਿਆ ਅਤੇ ਕਾਨੂੰਨ ਪਰਿਵਰਤਨ ਏਜੰਸੀ ਹੈ। ਰੇਲਵੇ ਸੰਪਤੀ ਦੀ ਬਿਹਤਰ ਸੁਰੱਖਿਆ ਅਤੇ ਸੁਰੱਖਿਆ ਲਈ 1957 ਵਿੱਚ ਗਠਿਤ ਹੋਣ ਤੋਂ ਬਾਅਦ ਫੋਰਸ ਨੇ ਆਪਣੇ ਆਪ ਨੂੰ  ਰੇਲਵੇ ਸੰਪਤੀ ਦੀ ਸੁਰੱਖਿਆ ਅਤੇ ਸੁਰੱਖਿਆ ਦੀ ਆਪਣੀ ਮੁੱਖ ਭੂਮਿਕਾ ਤੋਂ ਯਾਤਰੀ ਸੁਰੱਖਿਆ ਅਤੇ ਯਾਤਰੀ ਸੁਵਿਧਾ ਦੀਆਂ ਵਾਧੂ ਭੂਮਿਕਾਵਾਂ  ਲਈ ਵਿਕਸਿਤ ਕੀਤਾ ਹੈ। ਬਦਲਦੇ ਸਮੇਂ ਦੇ ਨਾਲ, ਯਾਤਰੀ ਸੁਰੱਖਿਆ ਅਤੇ ਸੁਵਿਧਾ ਸੰਬੰਧੀ ਭੂਮਿਕਾ ਪ੍ਰਮੁੱਖਤਾ ਨਾਲ ਵਧ ਰਹੀ ਹੈ। ਆਰਪੀਐੱਫ ਨੇ ਹੁਣ ਰੇਲ ਯਾਤਰੀਆਂ ਨੂੰ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰਨ ਦੀ ਸ਼ਾਨਦਾਰ ਪਰੰਪਰਾ ਸਥਾਪਤ ਕਰਨ ਦੇ ਉਦੇਸ਼ ਨਾਲ ਯਾਤਰਾ ਸ਼ੁਰੂ ਕੀਤੀ ਹੈ। ਅੱਜ ਇਹ ਫੋਰਸ ਭਾਰਤੀ ਰੇਲਵੇ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਹ ਅੱਜ ਰੇਲਵੇ ਅਤੇ ਅਤੇ ਇਸਦੇ ਗਾਹਕਾਂ ਦੀਆਂ ਬਦਲਦੀਆਂ ਸੁਰੱਖਿਆ ਜ਼ਰੂਰਤਾਂ ਦੀ ਪਛਾਣ ਕਰਦਾ ਹੈ ਅਤੇ ਆਪਣੇ ਆਪ ਨੂੰ ਹੁਨਰ ਅਤੇ ਅਤੇ ਸਰੋਤਾਂ ਨਾਲ ਲੈਸ ਕਰਕੇ ਅਤੇ ਨਵੀਨਤਾਕਾਰੀ ਸਮਾਧਾਨ ਨੂੰ ਲਾਗੂ ਕਰਕੇ ਆਪਣੇ ਆਪ ਨੂੰ ਉਸੇ ਅਨੁਸਾਰ ਢਾਲਦਾ ਹੈ। ਆਰਪੀਐੱਫ ਨੂੰ ਵਰਤਮਾਨ ਵਿੱਚ ਭਾਰਤ ਦੀ ਕੇਂਦਰੀ ਬਲ ਹੋਣ ਦਾ ਮਾਣ ਪ੍ਰਾਪਤ ਹੈ, ਜਿਸ ਵਿੱਚ ਇਸ ਦੇ ਰੈਂਕ ਵਿੱਚਨ 9 ਪ੍ਰਤੀਸ਼ਤ ਮਹਿਲਾਵਾਂ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ। ਵਧਦੀਆਂ ਜ਼ਿਮੇਵਾਰੀਆਂ ਨੂੰ ਪੂਰਾ ਕਰਨ ਲਈ ਆਰਪੀਐੱਫ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਲਈ ਕਈ ਅਭਿਯਾਨ ਸ਼ੁਰੂ ਕੀਤੇ ਹਨ।

***

ਵਾਈਬੀ/ਡੀਐੱਨਐੱਸ


(Release ID: 1900981) Visitor Counter : 140