ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੌਸਾ, ਰਾਜਸਥਾਨ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਦਿੱਲੀ-ਦੌਸਾ ਲਾਲਸੋਟ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ
5940 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ 247 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
‘ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੁਨੀਆ ਦੀ ਸਭ ਤੋਂ ਐਡਵਾਂਸਡ ਐਕਸਪ੍ਰੈੱਸਵੇਅ ਵਿੱਚੋਂ ਇੱਕ ਹੈ ਜੋ ਵਿਕਾਸਸ਼ੀਲ ਭਾਰਤ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦਾ ਹੈ’
"ਪਿਛਲੇ 9 ਸਾਲਾਂ ਤੋਂ, ਕੇਂਦਰ ਸਰਕਾਰ ਲਗਾਤਾਰ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ"
‘ਇਸ ਬਜਟ ਵਿੱਚ ਢਾਂਚੇ ਦੇ ਲਈ 10 ਲੱਖ ਕਰੋੜ ਐਲੋਕੇਸ਼ਨ ਕੀਤੇ ਗਏ ਹਨ ਜੋ ਸਾਲ 2014 ਵਿੱਚ ਐਲੋਕੇਸ਼ਨ ਰਾਸ਼ੀ ਤੋਂ 5 ਗੁਣਾ ਅਧਿਕ ਹੈ’
‘ਰਾਜਸਥਾਨ ਨੂੰ ਪਿਛਲੇ ਕੁਝ ਵਰ੍ਹਿਆਂ ਵਿੱਚ ਰਾਜਮਾਰਗਾਂ ਦੇ ਲਈ 50 ਹਜ਼ਾਰ ਕਰੋੜ ਰੁਪਏ ਮਿਲੇ ਹਨ’
‘ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਰਾਜਸਥਾਨ ਅਤੇ ਦੇਸ਼ ਦੀ ਪ੍ਰਗਤੀ ਦੇ ਦੋ ਮਜ਼ਬੂਤ ਸਤੰਭ ਬਣਨ ਦਾ ਰਹੇ ਹਨ’
‘ਸਬਕਾ ਸਾਥ,ਸਬਕਾ ਵਿਕਾਸ ਰਾਜਸਥਾਨ ਅਤੇ ਦੇਸ਼ ਦੇ ਵਿਕਾਸ ਦੇ ਲਈ ਸਾਡਾ ਮੂਲ ਮੰਤਰ ਹੈ, ਇਸੇ ਮੂਲ ਮੰਤਰ ਦਾ ਪਾਲਨ ਕਰਕੇ ਅਸੀਂ ਇੱਕ ਯੋਗ, ਸਮਰੱਥ ਅਤੇ ਸਮ੍ਰਿੱਧ ਭਾਰਤ ਬਣਾ ਰਹੇ ਹਨ’
Posted On:
12 FEB 2023 4:08PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ 246 ਕਿਲੋਮੀਟਰ ਲੰਬਾ ਦਿੱਲੀ-ਦੌਸਾ ਲਾਲਸੋਟ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ 5940 ਕਰੋੜ ਰੁਪਏ ਤੋਂ ਵੀ ਅਧਿਕ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ 247 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ‘ਨਵੇਂ ਭਾਰਤ’ ਵਿੱਚ ਪ੍ਰਗਤੀ, ਵਿਕਾਸ ਅਤੇ ਕਨੈਕਟੀਵਿਟੀ ਦੇ ਇੰਜਣ ਦੇ ਰੂਪ ਵਿੱਚ ਉਤਕ੍ਰਿਸ਼ਟ ਸੜਕ ਢਾਂਚੇ ਦੇ ਨਿਰਮਾਣ ’ਤੇ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਜਾ ਰਿਹਾ ਵਿਸ਼ੇਸ਼ ਜ਼ੋਰ ਦੇਸ਼ ਭਰ ਵਿੱਚ ਅਣਗਿਣਤ ਮੌਜੂਦਾ ਵਿਸ਼ਵ ਪੱਧਰੀ ਐਕਸਪ੍ਰੈੱਸਵੇਅ ਦੇ ਨਿਰਮਾਣ ਦੇ ਰੂਪ ਵਿੱਚ ਸਾਕਾਰ ਹੋ ਰਿਹਾ ਹੈ।
ਇਸ ਅਵਸਰ ’ਤੇ ਉਪਸਥਿਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਪਹਿਲੇ ਫੇਜ਼ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ’ਤੇ ਖੁਸ਼ੀ ਵਿਅਕਤ ਕੀਤਾ। ਉਨ੍ਹਾਂ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਇਹ ਦੁਨੀਆ ਦੀ ਸਭ ਤੋਂ ਐਡਵਾਂਸਡ ਐਕਸਪ੍ਰੈੱਸਵੇਅ ਵਿੱਚੋਂ ਇੱਕ ਹੈ ਜੋ ਵਿਕਾਸਸ਼ੀਲ ਭਾਰਤ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਜਿਹੇ ਆਧੁਨਿਕ ਸੜਕਾਂ, ਰੇਲਵੇ ਸਟੇਸ਼ਨ, ਰੇਲਵੇ ਟ੍ਰੈਕ, ਮੈਟਰੋ ਅਤੇ ਹਵਾਈ ਅੱਡੇ ਬਣਦੇ ਹਨ, ਤਾਂ ਦੇਸ਼ ਦੇ ਵਿਕਾਸ ਨੂੰ ਗਤੀ ਮਿਲਦੀ ਹੈ। ਉਨ੍ਹਾਂ ਨੇ ਢਾਂਚੇ ’ਤੇ ਨਿਵੇਸ਼ ਦੇ ਗੁਣਾਤਮਕ ਪ੍ਰਭਾਵ ’ਤੇ ਵੀ ਚਾਨਣਾ ਪਾਇਆ। ਰਾਜਸਥਾਨ ਵਿੱਚ ਰਾਜਮਾਰਗਾਂ ਦੇ ਨਿਰਮਾਣ ਦੇ ਲਈ 50,000 ਕਰੋੜ ਰੁਪਏ ਤੋਂ ਅਧਿਕ ਦੇ ਨਿਵੇਸ਼ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 9 ਵਰ੍ਹਿਆਂ ਤੋਂ, ਕੇਂਦਰ ਸਰਕਾਰ ਵੀ ਢਾਂਚੇ ਵਿੱਚ ਲਗਾਤਾਰ ਭਾਰੀ ਨਿਵੇਸ਼ ਕਰ ਰਹੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਢਾਂਚੇ ਦੇ ਲਈ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ, ਜੋ 2014 ਦੇ ਐਲੋਕੇਸ਼ਨ ਤੋਂ 5 ਗੁਣਾ ਜ਼ਿਆਦਾ ਹੈ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਨ੍ਹਾਂ ਨਿਵੇਸ਼ਾਂ ਨਾਲ ਰਾਜਸਥਾਨ ਦੇ ਗ਼ਰੀਬ ਅਤੇ ਮੱਧ ਵਰਗ ਨੂੰ ਕਾਫੀ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਢਾਂਚੇ ਵਿੱਚ ਨਿਵੇਸ਼ ਨਾਲ ਅਰਥਵਿਵਸਥਾ ਨੂੰ ਮਿਲਣ ਵਾਲੇ ਲਾਭਾਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਹ ਰੋਜ਼ਗਾਰ ਅਤੇ ਟ੍ਰਾਂਸਪੋਰਟ-ਸੰਪਰਕ ਦਾ ਨਿਰਮਾਣ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਰਾਜਮਾਰਗਾਂ, ਰੇਲਵੇ, ਬੰਦਰਗਾਹਾਂ, ਹਵਾਈ ਅੱਡਿਆਂ, ਆਪਟੀਕਲੀ ਫਾਈਬਰ, ਡਿਜੀਟਲ ਕਨੈਕਟੀਵਿਟੀ, ਪੱਕੇ ਘਰਾਂ ਅਤੇ ਕਾਲਜਾਂ ਦੇ ਨਿਰਮਾਣ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਤਾਂ ਸਮਾਜ ਦਾ ਹਰ ਵਰਗ ਸਸ਼ਕਤ ਹੁੰਦਾ ਹੈ।
ਢਾਂਚੇ ਦੇ ਇੱਕ ਹੋਰ ਲਾਭ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ-ਦੌਸਾ ਲਾਲਸੋਟ ਰਾਜਮਾਰਗ ਦੇ ਨਿਰਮਾਣ ਨਾਲ ਦਿੱਲੀ ਅਤੇ ਜੈਪੁਰ ਦੇ ਦਰਮਿਆਨ ਲਗਣ ਵਾਲਾ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਕਸਪ੍ਰੈੱਸਵੇਅ ਦੇ ਕਿਨਾਰੇ ਗ੍ਰਾਮੀਣ ਹਾਟ ਸਥਾਪਿਤ ਕੀਤੇ ਜਾ ਰਹੇ ਹਨ, ਜੋ ਸਥਾਨਿਕ ਕਿਸਾਨਾਂ ਅਤੇ ਕਾਰੀਗਰਾਂ ਦੀ ਮਦਦ ਕਰਨਗੇ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਰਾਹੀਂ ਰਾਜਸਥਾਨ ਦੇ ਨਾਲ-ਨਾਲ ਦਿੱਲੀ, ਹਰਿਆਣਾ, ਗੁਜਰਾਤ, ਅਤੇ ਮਹਾਰਾਸ਼ਟਰ ਦੇ ਕਈ ਖੇਤਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ, “ਸਰਿਸਕਾ, ਕੇਵਲਾਦੇਵ ਰਾਸ਼ਟਰੀ ਪਾਰਕ, ਰਣਥੰਭੌਰ ਅਤੇ ਜੈਪੁਰ ਵਰਗੇ ਟੂਰਿਸਟ ਸਥਾਨਾਂ ਨੂੰ ਰਾਜਮਾਰਗ ਤੋਂ ਬਹੁਤ ਲਾਭ ਮਿਲੇਗਾ।”
ਤਿੰਨ ਹੋਰ ਪ੍ਰੋਜੈਕਟਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਜੈਪੁਰ ਨੂੰ ਐਕਸਪ੍ਰੈੱਸਵੇਅ ਦੇ ਨਾਲ ਸਿੱਧਾ ਸੰਪਰਕ ਦੇਣਗੇ। ਦੂਸਰੇ ਪ੍ਰੋਜੈਕਟ ਐਕਸਪ੍ਰੈੱਸਵੇਅ ਨੂੰ ਅਲਵਰ ਦੇ ਕੋਲ ਅੰਬਾਲਾ-ਕੋਟਪੁਤਲੀ ਕੌਰੀਡੋਰ ਨਾਲ ਜੋੜੇਗਾ। ਇਸ ਨਾਲ ਹਰਿਆਣਾ, ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਨੂੰ ਪੰਜਾਬ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ। ਲਾਲਸੋਟ ਕਰੋਲੀ ਸੜਕ ਵੀ ਇਸ ਖੇਤਰ ਨੂੰ ਐਕਸਪ੍ਰੈੱਸਵੇਅ ਨਾਲ ਜੋੜੇਗਾ।
ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਰਾਜਸਥਾਨ ਅਤੇ ਦੇਸ਼ ਦੀ ਪ੍ਰਗਤੀ ਦੇ ਦੋ ਮਜ਼ਬੂਤ ਸਤੰਭ ਬਣਨ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਰਾਜਸਥਾਨ ਸਹਿਤ ਇਸ ਪੂਰੇ ਖੇਤਰ ਦੀ ਤਸਵੀਰ ਬਦਲ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਹ ਦੋਨੋਂ ਪ੍ਰੋਜੈਕਟ ਮੁੰਬਈ-ਦਿੱਲੀ ਆਰਥਿਕ ਕੌਰੀਡੋਰ ਨੂੰ ਮਜ਼ਬੂਤ ਕਰਨਗੇ ਅਤੇ ਸੜਕ ਅਤੇ ਫ੍ਰੇਟ ਕੌਰੀਡੋਰ ਰਾਜਸਥਾਨ, ਹਰਿਆਣਾ, ਅਤੇ ਪੱਛਮੀ ਭਾਰਤ ਦੇ ਕਈ ਇਲਾਕਿਆ ਨੂੰ ਬੰਦਰਗਾਹਾਂ ਨਾਲ ਜੋੜਨਗੇ। ਉਨ੍ਹਾਂ ਨੇ ਕਿਹਾ ਇਸ ਨਾਲ ਲੌਜਿਸਟਿਕਸ, ਸਟੋਰੇਜ, ਟ੍ਰਾਂਸਪੋਰਟ ਅਤੇ ਹੋਰ ਉਦਯੋਗਾਂ ਦੇ ਲਈ ਨਵੇਂ ਅਵਸਰ ਪੈਦਾ ਹੋਣਗੇ।
ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਪੀਐੱਮ ਗਤੀਸ਼ਕਤੀ ਮਾਸਟਰਪਾਲਨ ਦੁਆਰਾ ਸੰਚਾਲਿਤ ਹੋਣ ਦੇ ਤੱਥ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਪਟੀਕਲੀ ਫਾਈਬਰ, ਬਿਜਲੀ ਲਾਇਨਾਂ ਅਤੇ ਗੈਸ ਪਾਇਪਲਾਈਨਾਂ ਨੂੰ ਵਿਛਾਉਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਬਚੀ ਹੋਈ ਭੂਮੀ ਦਾ ਉਪਯੋਗ ਸੌਰ ਊਰਜਾ ਦੇ ਉਤਪਾਦਨ ਦੇ ਨਾਲ-ਨਾਲ ਉਸ ਦੇ ਭੰਡਾਰਨ ਦੇ ਲਈ ਕੀਤਾ ਜਾਵੇਗਾ। ਪ੍ਰਧਾਨ ਮੰਤਰ ਨੇ ਕਿਹਾ ਕਿ, “ਇਹ ਪ੍ਰਯਾਸ ਭਵਿੱਖ ਵਿੱਚ ਦੇਸ਼ ਦਾ ਕਾਫੀ ਧਨ ਬਚਾਉਣਗੇ।”
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਜਸਥਾਨ ਅਤੇ ਦੇਸ਼ ਦੇ ਲਈ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ’ਤੇ ਚਾਨਣਾ ਪਿਆ ਅਤੇ ਕਿਹਾ, “ਸਰਕਾਰ ਦਾ ਸੰਕਲਪ ਇੱਕ ਯੋਗ, ਸਮਰੱਥ ਅਤੇ ਸਮ੍ਰਿੱਧ ਭਾਰਤ ਬਣਾਉਂਦਾ ਹੈ।”
ਇਸ ਅਵਸਰ ’ਤੇ, ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ, ਰਾਜਸਥਾਨ ਸਰਕਾਰ ਦੇ ਪੀਡਬਲਿਊਡੀ ਮੰਤਰੀ ਸ਼੍ਰੀ ਭਜਨਲਾਲ ਜਾਟਵ ਅਤੇ ਕਈ ਸਾਂਸਦਗਣ ਉਪਸਥਿਤ ਸਨ।
ਪਿਛੋਕੜ
ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ 246 ਕਿਲੋਮੀਟਰ ਲੰਬੇ ਦਿੱਲੀ-ਦੌਸਾ-ਲਾਲਸੋਟ ਸੈਕਸ਼ਨ ਨੂੰ 12,150 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਸੈਕਸ਼ਨ ਦੇ ਪ੍ਰਚਾਲਨਗਤ ਹੋਣ ਨਾਲ ਦਿੱਲੀ ਤੋਂ ਜੈਪੁਰ ਦੀ ਯਾਤਰਾ ਦਾ ਸਮਾਂ 5 ਘੰਟੇ ਤੋਂ ਘੱਟ ਕੇ ਲਗਭਗ 3.5 ਘੰਟੇ ਰਹਿ ਜਾਵੇਗਾ ਅਤੇ ਇਸ ਨਾਲ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਅਤਿਅਧਿਕ ਹੁਲਾਰਾ ਮਿਲੇਗਾ।
ਦਿੱਲੀ ਮੁੰਬਈ ਐਕਸਪ੍ਰੈੱਸਵੇਅ 1,386 ਕਿਲੋਮੀਟਰ ਦੀ ਲੰਬਾਈ ਦੇ ਨਾਲ ਭਾਰਤ ਦਾ ਸਭ ਤੋਂ ਲੰਬੇ ਐਕਸਪ੍ਰੈੱਸਵੇਅ ਹੋਵੇਗਾ। ਇਹ ਦਿੱਲੀ ਅਤੇ ਮੁੰਬਈ ਦੇ ਦਰਮਿਆਨ ਯਾਤਰਾ ਦੀ ਦੂਰੀ ਨੂੰ 1,424 ਕਿਲੋਮੀਟਰ ਤੋਂ 12 ਪ੍ਰਤੀਸ਼ਤ ਘੱਟ ਕੇ 1,242 ਕਿਲੋਮੀਟਰ ਕਰ ਦੇਵੇਗਾ ਅਤੇ ਯਾਤਰਾ ਦਾ ਸਮਾਂ 24 ਘੰਟੇ ਤੋਂ ਘਟਾ ਕੇ 12 ਘੰਟੇ ਤੱਕ ਯਾਨੀ 50 ਪ੍ਰਤੀਸ਼ਤ ਘੱਟ ਹੋ ਜਾਵੇਗਾ। ਇਹ ਛੇ ਰਾਜਾਂ-ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਹੋ ਕੇ ਗੁਜਰੇਗੀ ਅਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਅਤੇ ਸੂਰਤ ਵਰਗੇ ਪ੍ਰਮੁਖ ਸ਼ਹਿਰਾਂ ਨੂੰ ਜੋੜੇਗੀ। ਐਕਸਪ੍ਰੈੱਸਵੇਅ 83 ਪੀਐੱਮ ਗਤੀ ਸ਼ਕਤੀ ਆਰਥਿਕ ਨੋਡ੍ਸ, 13 ਬੰਦਰਗਾਹਾਂ, 8 ਪ੍ਰਮੁਖ ਹਵਾਈ ਅੱਡਿਆਂ ਅਤੇ 8 ਮਲਟੀ-ਮੋਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦੇ ਨਾਲ-ਨਾਲ ਜੇਵਰ ਹਵਾਈ ਅੱਡੇ, ਨਵੀਂ ਮੁੰਬਈ ਹਵਾਈ ਅੱਡੇ ਅਤੇ ਜੇਐੱਨਪੀਟੀ ਬੰਦਰਗਾਹ ਵਰਗੇ ਨਵੇਂ ਆਗਾਮ ਗ੍ਰੀਨਫੀਲਡ ਹਵਾਈ ਅੱਡਿਆਂ ਨੂੰ ਵੀ ਸੇਵਾ ਪ੍ਰਦਾਨ ਕਰੇਗਾ। ਇਸ ਐਕਸਪ੍ਰੈੱਸਵੇਅ ਦਾ ਸਭ ਸਮੀਪਸਥ ਖੇਤਰਾਂ ਦੇ ਵਿਕਾਸ ਸਬੰਧੀ ਮਾਰਗ ’ਤੇ ਉਤਪ੍ਰੇਰਕ ਪ੍ਰਭਾਵ ਪਵੇਗਾ ਅਤੇ ਇਸ ਪ੍ਰਕਾਰ ਇਹ ਦੇਸ਼ ਦੇ ਆਰਥਿਕ ਰੂਪਾਂਤਰਣ ਵਿੱਚ ਪ੍ਰਮੁੱਖ ਯੋਗਦਾਨ ਦੇਵੇਗਾ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ 5940 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ 247 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਵਿੱਚ ਬਾਂਦੀਕੁਈ ਤੋਂ ਜੈਪੁਰ ਤੱਕ 2000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਣ ਵਾਲੀ 67 ਕਿਲੋਮੀਟਰ ਲੰਬੀ ਚਾਰ ਲੇਨ ਦੀ ਛੋਟੀ ਸੜਕ, ਲਗਭਗ 3775 ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਣ ਵਾਲੀ ਕੋਟਪੁਤਲੀ ਤੋਂ ਬੜਾ ਓਦਾਨਿਯੋ ਤੱਕ ਛੇ ਲੇਨ ਦੀ ਛੋਟੀ ਸੜਕ ਅਤੇ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਲਾਲਸੋਟ-ਕਰੌਲੀ ਸੈਕਸ਼ਨ ਦਾ ਦੋ ਲੇਨ ਪੇਵਡ ਸ਼ੋਲਡਰ ਸ਼ਾਮਲ ਹੈ।
***
ਡੀਐੱਸ/ਟੀਐੱਸ
(Release ID: 1900747)
Visitor Counter : 137
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam