ਰੱਖਿਆ ਮੰਤਰਾਲਾ
14ਵੇਂ ਏਅਰੋ ਇੰਡੀਆ ਵਿਚ ਰੱਖਿਆ ਮੰਤਰੀ ਨੇ ਘੋਸ਼ਣਾ ਕੀਤੀ —ਵਿੱਤੀ ਵਰ੍ਹੇ 2023—24 ਵਿਚ ਰੱਖਿਆ ਪੂੰਜੀ ਖਰੀਦ ਬਜਟ ਦਾ ਰਿਕਾਰਡ 75 ਫੀਸਦੀ ਹਿੱਸਾ ਘਰੇਲੂ ਉਦਯੋਗ ਲਈ ਨਿਰਧਾਰਤ
ਬੰਧਨ ਸਮਾਰੋਹ ਵਿਚ ਲਗਭਗ 80,000 ਕਰੋੜ ਰੁਪਏ ਦੀਆਂ 266 ਸਾਂਝੇਦਾਰੀਆਂ ਹੋਈਆਂ ਹਨ
ਏਅਰੋ ਇੰਡੀਆ ਨੇ ਦੁਨੀਆ ਨੂੰ ‘ਨਵੇਂ ਭਾਰਤ’ ਦੇ ‘ਨਵੇਂ ਰੱਖਿਆ ਖੇਤਰ’ ਦਾ ਪ੍ਰਦਰਸ਼ਨ ਕੀਤਾ: ਸ਼੍ਰੀ ਰਾਜਨਾਥ ਸਿੰਘ
Posted On:
15 FEB 2023 1:56PM by PIB Chandigarh
ਵਿੱਤੀ ਵਰ੍ਹਾ (ਐੱਫਵਾਈ) 2023—24 ਵਿਚ ਰੱਖਿਆ ਪੂੰਜੀ ਖਰੀਦ ਬਜਟ ਦਾ ਰਿਕਾਰਡ 75 ਫੀਸਦੀ (ਲਗਭਗ ਇਕ ਲੱਖ ਕਰੋੜ ਰੁਪਏ) ਹਿੱਸਾ ਘਰੇਲੂ ਉਦਯੋਗ ਲਈ ਨਿਰਧਾਰਤ ਕੀਤਾ ਗਿਆ ਹੈ, ਜਿਹੜਾ ਕਿ 2022—23 ਵਿਚ 68 ਫੀਸਦੀ ਸੀ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 15 ਫਰਵਰੀ, 2023 ਨੂੰ ਬੰਗਲੁਰੂ ਵਿਚ 14ਵੇਂ ਏਅਰੋ ਇੰਡੀਆ ਦੇ ਬੰਧਨ ਸਮਾਰੋਹ ਦੌਰਾਨ ਇਸਦੀ ਘੋਸ਼ਣਾ ਕੀਤੀ ਸੀ। ਵਿੱਤੀ ਵਰੇ੍ 2023—24 ਵਿਚ ਰੱਖਿਆ ਮੰਤਰਾਲ (ਐੱਮਓਡੀ) ਨੂੰ ਕੁੱਲ 5.94 ਲੱਖ ਕਰੋੜ ਰੁਪਏ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ, ਜੋ ਕਿ ਕੁੱਲ ਬਜਟ ਦਾ 13.18 ਫੀਸਦੀ (45.03 ਲੱਖ ਕਰੋੜ ਰੁਪਏ) ਹੈ। ਆਧੁਨਿਕੀਕਰਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਪੂੰਜੀ ਖਰਚ ਨੂੰ ਵਧਾ ਕੇ 1.63 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਇਸ ਫੈਸਲੇ ਨੂੰ ਰੱਖਿਆ ਖੇਤਰ ਨੂੰ ਹੋਰ ਮਜਬੂਤ ਕਰਨ ਅਤੇ ਆਯਾਤ ’ਤੇ ਨਿਰਭਰਤਾ ਨੂੰ ਘੱਟ ਕਰਨ ਲਈ ‘ਅੰਮ੍ਰਿਤ ਕਾਲ’ ਦੀ ਸ਼ੁਰੂਆਤ ਵਿਚ ਸਰਕਾਰ ਦੁਆਰਾ ਚੁੱਕਿਆ ਗਿਆ ਇਕ ਸ਼ਾਨਦਾਰ ਕਦਮ ਦੱਸਿਆ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਜੇ ਤੁਸੀ੍ ਇਕ ਕਦਮ ਚੁੱਕਦੇ ਹੋ, ਤਾਂ ਸਰਕਾਰ ਦਸ ਕਦਮ ਅੱਗੇ ਵਧਣ ਦਾ ਵਾਅਦਾ ਕਰਦੀ ਹੈ। ਤੁਸੀ੍ ਧਰਾਤਲ ’ਤੇ ਵਿਕਾਸ ਦੇ ਰਾਹ ’ਤੇ ਅੱਗੇ ਵਧਾਉਣ ਦੀ ਗੱਲ ਕੀਤੀ ਹੈ। ਅਸੀਂ ਤੁਹਾਨੂੰ ਪੂਰਾ ਆਕਾਸ਼ ਦੇ ਰਹੇ ਹਾਂ। ਪੂੰਜੀਗਤ ਖਰੀਦ ਬਜਟ ਦਾ ਤਿੰਨ ਚੌਥਾਈ ਸਥਾਨਕ ਉਦਯੋਗ ਲਈ ਨਿਰਧਾਰਤ ਕਰਨਾ ਇਸ ਦਿਸ਼ਾ ਵਿਚ ਇਕ ਕਦਮ ਹੈ।”
ਰੱਖਿਆ ਮੰਤਰੀ ਨੇ ਵਿਸ਼ਵਾਸ਼ ਪ੍ਰਗਟ ਕੀਤਾ ਕਿ ਇਸ ਕਦਮ ਨਾਲ ਭਾਰਤੀ ਉਦਯੋਗ ਵਧੇਰੇ ਉਤਸ਼ਾਹ ਨਾਲ ਅੱਗੇ ਆਵੇਗਾ ਅਤੇ ਰੱਖਿਆ ਖੇਤਰ ਨੂੰ ਹੋਰ ਜਿਆਦਾ ਤਾਕਤਵਰ ਅਤੇ ਖੁਸ਼ਹਾਲ ਬਨਾਉਣ ਵਿਚ ਯੋਗਦਾਨ ਦੇਵੇਗਾ। ਉਨ੍ਹਾਂ ਨੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਕ ਮਜਬੂਤ ਅਤੇ ਆਤਮਨਿਰਭਰ ਰੱਖਿਆ ਉਦਯੋਗ ਨਾ ਸਿਰਫ ਦੇਸ਼ ਦੀ ਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਦਾ ਹੈ, ਸਗੋਂ ਅਰਥਵਿਵਸਥਾ ਨੂੰ ਵੀ ਮਜਬੂਤ ਕਰਦਾ ਹੈ। ਰੱਖਿਆ ਮੰਤਰੀ ਨੇ ਇਸ ਗੱਲ ਉੱਤੇ ਚਾਣਨ ਪਾਇਆ ਕਿ, ਪਿਛਲੇ ਕੁਝ ਵਰਿੱਆਂ ਵਿਚ, ਦੇਸ਼ ਵਿਚ ਘਰੇਲੂ ਉਦਯੋਗ ਦੇ ਅਨੁਕੂਲ ਵਾਤਾਵਰਣ ਬਣਾਇਆ ਗਿਆ ਹੈ, ਜੋ ਕਿ ਸਥਾਨਕ ਕੰਪਨੀਆਂ ਨੂੰ ਮਿਤਰ ਦੇਸ਼ਾਂ ਦੀ ਸੁਰੱਖਿਆ ਲੋੜਾਂ ਨੂੰ ਪੂਰਾ ਕਰਦੇ ਹੋਏ ਰਾਸ਼ਟਰ ਦੇ ਸਮੁੱਚੇ ਵਿਕਾਸ ਨੂੰ ਵਿਕਸਿਤ ਕਰਨ ਅਤੇ ਨਿਸ਼ਚਿਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲੱਡ’ ਦੀ ਪਰਿਕਲਪਨਾ ਦੇ ਅਨੁਰੂਪ ਇਕ ਤੇਜ਼ ਗਤੀ ਦਾ ਰਾਹ ਪ੍ਰਦਾਨ ਕਰਦਾ ਹੈ
ਬੰਧਨ ਸਮਾਰੋਹ ਵਿਚ 201 ਸਮਝੌਤਾ ਸਹਿਮਤੀ ਪੱਤਰਾਂ, 53 ਪ੍ਰਮੁੱਖ ਘੋਸ਼ਨਾਵਾਂ, ਨੌ ਉਤਪਾਦਾਂ ਦੀ ਸ਼ੁਰੂਆਤ ਅਤੇ ਤਿੰਨ ਟੈਕਨੋਲੌਜੀ ਦੇ ਵਿਕਾਸ ਸਹਿਤ ਲਗਭਗ 80,000 ਕਰੋੜ ਰੁਪਏ ਸਮੇਤ 266 ਸਾਂਝੇਦਾਰੀਆਂ ਹੋਈਆਂ।
ਪ੍ਰਮੁੱਖ ਸਮਝੌਤੇ
• ਹੈਲੀਕਾੱਪਟਰ ਇੰਜਣਾਂ ਦੇ ਡਿਜਾਇਨ, ਵਿਕਾਸ, ਨਿਰਮਾਣ ਅਤੇ ਜੀਵਨ ਸਮਰਥਨ ਲਈ ਸਾਂਝੇ ਉੱਦਮ ਦੇ ਗਠਨ ਲਈ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ ਅਤੇ ਫਰਾਂਸ ਦੇ ਸਫਰਨ ਹੈਲੀਕਾੱਪਟਰ ਇੰਜਣ ਦੇ ਵਿਚ ਵਰਕ ਸ਼ੇਅਰ ਲਈ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ ਹਨ।
• ਉੱਨਤ ਮਧਿਅਮ ਲੜਾਕੂ ਵਿਮਾਨ (ਏਐੱਮਸੀਏ) ਲਈ ਆਈਡਬਲਿਊਬੀਸੀ ਅਤੇ ਹੋਰ ਐੱਲਆਰਯੂਐੱਸ ’ਤੇ ਭਾਰਤ ਇਲੈਕਟ੍ਰਾੱਨਿਕਸ ਲਿਮਟਿਡ ਅਤੇ ਏਰੋਨੌਟਿਕਲ ਡਿਵੈਲਪਮੈਂਟ ਏਜੰਸੀ ਦਰਮਿਆਨ ਇੱਕ ਸਹਿਮਤੀ ਪੱਤਰ ਹੋਇਆ।
• ਬੀਐੱਸਐੱਸ ਮੈਟੀਰੀਅਲ ਲਿਮਟਿਡ ਅਤੇ ਏਡੀਯੂਐੱਸਈਏ ਇੰਕ ਡਵੀਜ਼ਨ (ਯੂਐੱਸਏ) ਦੀ ਇਕ ਕੰਪਨੀ ਪੇਗਾਸਸ ਇੰਜੀਨਿਅਰਿੰਗ ਵਿਚਕਾਰ ਭਾਰਤੀ ਸੈਨਾ ਦੇ ਲਈ ਲੌਜਿਸਟਿਕ ਡਰੋਨ ਲਈ ਸੀਮਾਵਰਤੀ ਖੇਤਰਾਂ ਵਿਚ ਅਗ੍ਰਿਮ ਚੌਂਕੀਆਂ ਉੱਪਰ ਤੈਨਾਤ ਸੈਨਿਕਾਂ ਲਈ ਤੇਜ਼ ਹਵਾ/ ਹਵਾ ਦੇ ਝੋਂਕੇ ਦੀ ਸਥਿਤੀ, ਮੀਂਹ/ਬਰਫਬਾਰੀ ਆਦਿ ਵਿਚ ਆਪਰੇਸ਼ਨ ਦੀ ਸਮਰੱਥਾ ਦੇ ਨਾਲ ਅੰਤਮ ਮੀਲ ਡਿਲੀਵਰੀ ਲਈ ਸਹਿਯੋਗ ਕੀਤਾ ਗਿਆ।
• ਗੋਪਾਲਨ ਏਅਰੋਸਪੇਸ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਓਮਨਪੋਲ, ਚੈਕ ਗਣਤੰਤਰ ਨੂੰ ਭਾਰਤ ਵਿਚ ਇਕ ਨਿੱਜੀ ਕੰਪਨੀ ਦੁਆਰਾ ਪਹਿਲੇ ਯਾਤਰੀ ਵਿਮਾਨ (ਐੱਲ 410 ਯੂਵੀਪੀ—ਈ20 ਸੰਸਕਰਣ) ਦੇ ਨਿਰਮਾਣ ਅਤੇ ਸੰਯੋਜਨ ਲਈ ਸਹਿਮਤੀ ਪੱਤਰ।
• ਭਾਰਤੀ ਜਲ ਸੈਨਾ ਲਈ ਆਈਡੀਈਐਕਸ ਚੈਲੇਂਜ “ਖੁਦਮੁਖਤਿਆਰ ਹਥਿਆਰਬੰਦ ਕਿਸ਼ਤੀ ਝੂੰਡ” ਲਈ ਸਾਗਰ ਡਿਫੈਂਸ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ (ਐੱਸਡੀਈਪੀਐੱਲ) ਅਤੇ ਇਜ਼ਰਾਇਲ ਏਅਰੋਸਪੇਸ ਇੰਡਸਟਰੀਜ (ਆਈਏਆਈ) ਦੇ ਸਹਿਯੋਗ ਸਬੰਧੀ ਸਹਿਮਤੀ ਪੱਤਰ।
• ਭਾਰਤ ਡਾਇਨੇਮਿਕਸ ਲਿਮਟਿਡ ਅਤੇ ਬੁਲਗਾਰੀਆ ਦੇ ਬਲਟੈਕਸਪਰੋ ਲਿਮਟਿਡ ਦੇ ਵਿਚਕਾਰ ਭਾਰਤ ਵਿਚ 122 ਮਿਲੀਮੀਟਰ ਜੀਆਰਏਡੀ ਬੀਐੱਮ ਈਆਰ ਅਤੇ ਐੱਨਓਐੱਨਈਆਰ ਰਾੱਕੇਟ ਲਈ ਵਿਨਿਰਮਾਣ ਸੁਵਿਧਾਵਾਂ ਸਥਾਪਤ ਕਰਨ ਅਤੇ ਜਰੂਰਤਾਂ ਲਈ ਟੈਕਨੋਲੌਜੀ ਟਰਾਂਸਫਰ (ਟੀਓਟੀ ਸਹਿਤ) ਨੂੰ ਪੂਰਾ ਕਰਨ ਲਈ ਸਹਿਮਤੀ ਪੱਤਰ।
• ਭਾਰਤੀ ਜਲ ਸੈਨਾ ਲਈ ਅਗਲੀ ਪੀੜੀ ਦੇ ਫਾਸਟ ਅਟੈਕ ਕਰਾਫਟ ਪੋਤ ਲਈ ਸਵਦੇਸ਼ੀ ਸਮੱਗਰੀ ਦਾ ਸਮਰਥਨ ਕਰਨ ਲਈ ਐੱਮਐੱਮਟੀਯੂ 16ਵੀਂ 4000ਐੱਮ 73ਐੱਲ ਇੰਜਣ ਦੇ ਸਥਾਨੀਕਰਨ ਨਾਲ ਲਾਇਸੈਂਸ ਉਤਪਾਦਨ ਦੇ ਲਈ ਜੀਆਰਐੱਸਈ ਅਤੇ ਰੋਲਸ—ਰੋਯਸ ਸੋਲਯੂਸ਼ਨ ਜੀਐੱਮਬੀਐੱਚ (ਐੱਮਟੀਯੂ) ਵਿਚਕਾਰ ਸਹਿਮਤੀ ਪੱਤਰ।
• ਬੀਈਐੱਮਐੱਲ ਨੇ ਟੀ—72/ਟੀ 90 ਟੈਂਕਾਂ ਲਈ ਟ੍ਰਾਵੇਲ ਅਸੈਂਬਲੀ ਦੇ ਵਿਕਾਸ ਅਤੇ ਪੂਰਤੀ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ— ਡੀਆਰਡੀਓ ਦੇ ਆਰ ਐਂਡਡੀਈਈ ਦੇ ਨਾਲ ਟੈਕਨੋਲੋਜੀ ਟਰਾਂਸਫਰ (ਟੀਓਟੀ) ਲਈ ਲਾਇਸੈਂਸ ਸਮਝੌਤਾ ਕੀਤਾ।
• ਸਾਰੇ ਸਿਸਟਮ ਇਕਾਈਆਂ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ—
ਡੀਆਰਡੀਓ ਦੇ ਡੀਐੱਲਆਰਐੱਲ ਤੋਂ ਬੀਈਐੱਲ ਹੈਦਰਾਬਾਦ ਯੂਨਿਟ ਤੱਕ ਸ਼ਕਤੀ ਈਡਬਲਿਊ ਸਿਸਟਮ ਦਾ ਟੈਕਨੋਲੌਜੀ ਟਰਾਂਸਫਰ— ਟੀਓਟੀ, ਸਮੱਗਰੀ ਦਾ ਬਿੱਲ, ਪ੍ਰੀਖਣ ਪ੍ਰਕ੍ਰਿਆਵਾਂ, ਏਕੀਕਰਣ ਅਤੇ ਪੇਸ਼ਕਸ਼ ਪ੍ਰਣਾਲੀ।
ਭਾਰਤੀ ਪਲੇਟਫਾਰਮਾਂ ਲਈ ਸਮੁੰਦਰੀ ਗਸ਼ਤੀ ਰਡਾਰ (ਐੱਮਪੀਆਰ) ਵਿਚ ਭੱਵਿਖ ਦੇ ਵਪਾਰ ਵਿਚ ਸਹਿਯੋਗ ਲਈ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ ਅਤੇ ਇਜ਼ਰਾਇਲ ਦੇ ਅਲਟਾ ਸਿਸਟਮਸ ਲਿਮਟਿਡ ਵਿਚਕਾਰ ਸਹਿਮਤੀ ਪੱਤਰ।
ਉਤਪਾਦ
ਘੱਟ ਦੂਰੀ ਦੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜਾਇਲ (ਭਾਰਤ ਡਾਇਨੇਮਿਕਸ ਲਿਮਟਿਡ) ਦੀ ਵੱਡੇ ਪੈਮਾਨੇ ’ਤੇ ਸ਼ੁਰੂਆਤ: ਵੀਐੱਲਐੱਸ ਆਰਐੱਸਏਐੱਮ ਇਕ ਅਗਲੀ ਪੀੜੀ, ਜਹਾਜ ਅਧਾਰਤ, ਸਾਰੇ ਮੌਸਮਾਂ, ਵਾਯੂ ਰੱਖਿਆ ਹਥਿਆਰ ਹੈ, ਜਿਸ ਦੀ ਵਰਤੋਂ ਜਲ ਸੈਨਾ ਦੁਆਰਾ ਸੁਪਰਸੋਨਿਕ ਸਮੁੰਦਰੀ ਸਕਿਮਿੰਗ ਵਰਗੇ ਜਹਾਜ ਅਤੇ ਯੂਏਵੀ ਟੀਚਾ ਵਿਰੁੱਧ ਤੁਰੰਤ ਪ੍ਰੀਕ੍ਰਿਆ ਬਿੰਦੂ ਰੱਖਿਆ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ। ਮਿਜਾਇਲ ਵਿਚ ਸਾਰੇ ਮੌਸਮਾਂ ਦੀ ਸਮਰੱਥਾ ਦੇ ਨਾਲ ਧੂੰਆਂ ਰਹਿਤ ਉਪਾਅ ਸੁਵਿਧਾਵਾਂ ਦੇ ਨਾਲ ਵਧੇਰੇ ਚੁਸਤ ਕਨਫੀਗ੍ਰੇਸ਼ਨ ਹੈ।
-
ਬੀਐੱਮਪੀ ।। (ਭਾਰਤ ਡਾਇਨੇਮਿਕਸ ਲਿਮਟਿਡ) ਦੇ ਲਈ ਐੱਸਏਐੱਲ ਸੀਕਰ ਏਟੀਜੀਐੱਮ: ਬੀਐੱਮਪੀ।। ਲਈ ਸੈਮੀ ਐਕਟਿਵ ਲੇਜਰ ਸੀਕਰ ਅਧਾਰਤ ਐਂਟੀਟੈਂਕ ਗਾਈਡੇਡ ਮਿਜਾਇਲ 4,000 ਮੀਟਰ ਦੀ ਰੇਂਜ ਅਤੇ 25 ਸੈਕਿੰਡ ਦੀ ਉਡਾਨ ਸਮੇਂ ਦੇ ਨਾਲ ਇਕ ਸਬਸੋਨਿਕ ਮਿਜਾਇਲ ਹੈ। ਲਾਂਚਿੰਗ ਦੇ ਨਾਲ ਮਿਜਾਇਲ ਦਾ ਵਜ਼ਨ 23 ਕਿਲੋਗ੍ਰਾਮ ਹੈ। ਇਸ ਦੀ ਵਰਤੋਂ ਟਿਊਬ ਅਤੇ ਟਂੈਕ ਅਤੇ ਇਨਫੈਂਟ੍ਰੀ ਕਾਮਬੈਟ ਵਹੀਕਲਜ਼ ਵਾਂਗ ਚੱਲਦੇ ਹੋਏ ਅਤੇ ਸਥਿਰ ਟੀਚਿਆਂ ਨੂੰ ਅਕਸ਼ਮ ਕਰਨ ਲਈ ਵਿਭਿੰਨ ਪ੍ਰਕਾਰ ਦੇ ਇਲਾਕਿਆਂ ਵਿਚ ਕੀਤਾ ਜਾ ਸਕਦਾ ਹੈ।
-
ਜਿਸ਼ਨੂ (ਭਾਰਤ ਡਾਇਨੇਮਿਕਸ ਲਿਮਟਿਡ): ਜਿਸ਼ਨੂ ਇਕ ਡਰੋਨ ਡਿਲੀਵਰੇਡ ਮਿਜਾਇਲ, ਹਲਕੇ ਟੀਚੇ ਲਈ ਹਲਕੇ ਵਜ਼ਨ ਅਤੇ ਛੋਟੀ ਮਿਜਾਇਲ ਮਿੱਥੀ ਹੈ। ਇਸ ਵਿਚ 9 ਸੈਕਿੰਡ ਦੇ ਉਡਾਨ ਸਮੇਂ ਦੇ ਨਾਲ 1.5 ਕਿਲੋਮੀਟਰ ਦੀ ਰੇਂਜ ਹੈ। ਸਿਸਟਮ ਕੰਫੀਗ੍ਰੇਸ਼ਨ ਦੇ ਅਧਾਰ ’ਤੇ ਮਿਜਾਇਲ ਅਰਧ—ਸਵਚਾਲਿਤ ਜਾਂ ਪੂਰੀ ਤਰ੍ਹਾਂ ਨਾਲ ਸਵਚਾਲਿਤ ਹੋ ਸਕਦੀ ਹੈ।
-
ਸਵਦੇਸ਼ੀ ਰੂਪ ਨਾਲ ਵਿਕਸਿਤ ਪ੍ਰੋਸੈਸਰ (ਐਸਟ੍ਰਾ ਮਾਈਕਰੋਵੇਵ ਪ੍ਰੋਡਕਟਸ ਲਿਮਟਿਡ) ’ਤੇ ਅਧਾਰਤ ਸਾੱਫਟਵੇਯਰ ਪਰਿਭਾਸ਼ਿਤ ਐੱਨਏਵੀਆਈਸੀ/ਜੀਪੀਐੱਸ ਰਿਸੀਵਰ ਮੋਡਯੂਲ।
-
ਰੱਖਿਆ ਖੋਜ਼ ਅਤੇ ਵਿਕਾਸ ਸੰਗਠਨ —
-
ਡੀਆਰਡੀਓ (ਐਸਟ੍ਰਾ ਮਾਈਕ੍ਰੋਵੇਵ ਪ੍ਰੋਡਕਟਸ ਲਿਮਟਿਡ) ਦੀ ਤਕਨੀਕ ’ਤੇ ਅਧਾਰਤ ਸਵਦੇਸ਼ੀ ਨਿਰਮਿਤ ‘ਕਾਉਂਟਰ ਡਰੋਨ ਰਡਾਰ’।
-
9 ਐੱਮਐੱਮ ਸਬ—ਸੋਨਿਕ ਗੋਲਾ ਬਾਰੂਦ (ਮੂਨੀਸ਼ੰਸ਼ ਇੰਡੀਆ ਲਿਮਟਿਡ)
-
ਆਈਓਐੱਸ ’ਤੇ ਬੀਐੱਫਟੀ (ਆਈਡੀਆ ਫੋਰਜ਼ ਟੈਕਨੋਲੌਜਿਸ ਲਿਮਟਿਡ): ਬਲਯੂ ਫਾਇਰ ਟਚ, ਬਲਯੂ ਫਾਇਰ ਟਚ ਸਾਡਾ ਗ੍ਰਾਉਂਡ ਕੰਟਰੋਲ ਸਟੇਸ਼ਨ (ਜੀਸੀਐੱਸ) ਸਾੱਫਟਵੇਅਰ, ਮੈਪਿੰਗ ਅਤੇ ਸਰਵੀਲਾਂਸ ਮਿਸ਼ਨ ਦੋਵਾਂ ਦੀ ਯੋਜਨਾ ਬਨਾਉਣ ਅਤੇ ਕਮਾਂਡ ਕਰਨ ਲਈ ਬਣਾਇਆ ਗਿਆ ਹੈ, ਜਿਸ ਵਿਚ ਆੱਪਰੇਸ਼ਨਲ ਏਰਿਆ ਅਤੇ ਵੇਪੁਆਇੰਟ ਅਧਾਰਤ ਨੇਵਿਗੇਸ਼ਨ ਦੇ ਨਾਲ ਟਾਰਗੇਟ ਲੋਕੇਸ਼ਨ ਦੇ ਅਧਾਰ ’ਤੇ ਮਿਸ਼ਨ ਦੀ ਪ੍ਰੀ ਪਲਾਨ ਕਰਨ ਦੀ ਸਮਰੱਥਾ ਹੈ।
-
ਐੱਚਐੱਫ ਐੱਸਡੀਆਰ ਰੇਡਿਓ (ਭਾਰਤ ਇਲੈਕਟਰੋਨਿਕਸ ਲਿਮਟਿਡ): ਇਹ ਇਕ ਉੱਨਤ ਸਾੱਫਟਵੇਅਰ ਪਰਿਭਾਸ਼ਿਤ ਰੇਡਿਓ ਹੈ। ਰੇਡਿਓ ਹਲਕਾ 20 ਵਾਟ ਟਰਾਂਸਮਿਟ ਸੁਖਮ ਰੇਡਿਓ ਹੈ। ਇਹ ਭੀੜ ਭੜਕੇ ਵਾਲੇ ਐੱਚਐੱਫ ਬੈਂਡ ਵਿਚ ਘੱਟ ਦੂਰੀ ਦੀਆਂ ਸੰਚਾਰ ਜਰੂਰਤਾਂ ਅਤੇ ਨਜਰ ਰੇਖਾ ਤੋਂ ਪਰ੍ਹੇ ਲੰਬੀ ਦੂਰੀ ਦੇ ਸੰਚਾਰ ਲਈ ਇਕ ਪੂਰਨ ਹੱਲ ਪ੍ਰਦਾਨ ਕਰਦਾ ਹੈ।
• ਗੋਨਿਯੋਮੀਟਰ (ਭਾਰਤ ਇਲੈਕਟਰੋਨਿਕਸ ਲਿਮਟਿਡ): ਇਹ ਆਰਟੀਲਰੀ ਦੁਆਰਾ ਦਿਨ ਦੇ ਸਮੇਂ ਜਾਂ ਰਾਤ ਦੇ ਸਮੇਂ ਉਪਯੋਗ ਲਈ ਕਿਸੇ ਵੀ ਏਕੀਕ੍ਰਿਤ ਨਿਗਰਾਨੀ ਅਤੇ ਅਗਨੀ ਕੰਟਰੋਲ ਨਿਗਰਾਨੀ ਪ੍ਰਣਾਲੀ ਦਾ ਹਿੱਸਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੰਧਨ ਦੌਰਾਨ ਪੂਰੇ ਕੀਤੇ ਗਏ ਸਹਿਮਤੀ ਪੱਤਰ ਅਤੇ ਟੈਕਨੋਲੋਜੀ ਟਰਾਂਸਫਰ —ਟੀਓਟੀ ਰੱਖਿਆ ਖੇਤਰ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼— ਐੱਫਡੀਆਈ ਨੂੰ ਵਧਾਉਣ ਦਾ ਰਾਹ ਪੱਧਰਾ ਕਰਨਗੇ ਅਤੇ ਇਸ ਖੇਤਰ ਵਿਚ ਨਵਨਿਰਮਾਣ ਨੂੰ ਨਵੀਆਂ ਉੱਚਾਈਆਂ ’ਤੇ ਲੈ ਜਾਣਗੇ। ਉਨ੍ਹਾਂ ਨੇ ਬੰਧਨ ਨੂੰ ਸਿਰਫ ਆਰਥਿਕ ਲਾਭ ਤੱਕ ਸੀਮਤ ਦੋ ਪੱਖਾਂ ਦੇ ਵਿਚਕਾਰ ਇਕ ਸਮਝੌਤਾ ਨਹੀਂ, ਸਗੋਂ ਰੱਖਿਆ ਖੇਤਰ ਵਿਚ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਇਕ ਨਵਾਂ ਸੰਕਲਪ ਦੱਸਿਆ। ਰੱਖਿਆ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਿੱਤਰ ਦੇਸ਼ਾਂ ਦੇ ਨਾਲ ਕੀਤੀ ਗਈ ਸਾਂਝੇਦਾਰੀ ਭਾਰਤ ਦੇ ਨਾਲ ਉਨ੍ਹਾਂ ਦੇ ਦੋ ਪੱਖੀ ਸਹਿਯੋਗ ਨੁੰ ਅਗਲੇ ਪੱਧਰ ਤੱਕ ਲੈ ਜਾਵੇਗੀ।
ਰੱਖਿਆ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ ਨੇ ਦੁਨੀਆ ਨੂੰ ‘ਨਵੇਂ ਭਾਰਤ’ ਦਾ ‘ਨਵਾਂ ਰੱਖਿਆ ਖੇਤਰ’ ਦਿਖਾਇਆ, ਜੋ ਨਾ ਸਿਰਫ ਪਿਛਲੇ ਕੁੱਝ ਸਾਲਾਂ ਵਿਚ ਵਿਕਸਿਤ ਹੋਇਆ ਹੈ, ਸਗੋਂ ਹੁਣ ਅਗ੍ਰਨੀ ਦੇਸ਼ਾਂ ਦੇ ਰੱਖਿਆ ਖੇਤਰਾਂ ਦੇ ਨਾਲ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਇਸ ਗੱਲ ’ਤੇ ਸੰਤੋਖ ਪ੍ਰਗਟ ਕੀਤਾ ਕਿ ਇਸ ਪ੍ਰੋਗਰਾਮ ਨੇ ਭਾਰਤੀ ਰੱਖਿਆ ਉਦਯੋਗ ਨੂੰ ਮਜਬੂਤ ਕਰਨ ਦਾ ਨਵਾਂ ਰਾਹ ਪੱਕਾ ਕੀਤਾ ਹੈ। ਸ਼੍ਰੀ ਰਾਜਨਾਥ ਸਿੰਘ ਨੇ ਇਸ ਨੂੰ ‘ਆਤਮਨਿਰਭਰਤਾ’ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਖੇਤਰ ਨਵੀਂ ਊਰਜਾ ਅਤੇ ਸੰਕਲਪ ਦੇ ਨਾਲ ਤਰੱਕੀ ਦੇ ਰਾਹ ’ਤੇ ਮਜ਼ਬੂਤੀ ਨਾਲ ਅੱਗੇ ਵੱਲ ਵਧੇਗਾ।
ਸ਼੍ਰੀ ਰਾਜਨਾਥ ਸਿੰਘ ਨੇ ਕਰਨਾਟਕ ਨੂੰ ਉਨ੍ਹਾਂ ਏਤਿਹਾਸਿਕ ਰਾਜਾਂ ਵਿਚੋਂ ਇਕ ਦੱਸਿਆ ਜਿਹੜੇ ਦੇਸ਼ ਦੀ ਆਰਥਿਕ ਤਰੱਕੀ ਵਿਚ ਨਿਰੰਤਰ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਏਅਰੋ ਇੰਡੀਆ ਨੂੰ ਆਯੋਜਿਤ ਕਰਨ ਲਈ ਕਰਨਾਟਕ ਤੋਂ ਬੇਹਤਰ ਥਾਂ ਨਹੀਂ ਹੋ ਸਕਦੀ ਹੈ ਕਿਉਂਕਿ ਇਸ ਰਾਜ ਨੇ ਆਪਣੇ ਮਜ਼ਬੂਤ ਖੋਜ਼ ਅਤੇ ਵਿਕਾਸ ਨਵ ਨਿਰਮਾਣ ਇਕੋਸਿਸਟਮ ਦੇ ਨਾਲ ਸਥਾਨਕ ਅਤੇ ਅੰਤਰਰਾਸ਼ਟਰੀ ਉਦਯੋਗਾਂ ਨੂੰ ਆਕਰਸ਼ਿਤ ਕੀਤਾ ਹੈ।
ਕਰਨਾਟਕ ਦੇ ਮੁੱਖਮੰਤਰੀ ਸ਼੍ਰੀ ਬਸਵਰਾਜ ਬੋਮਈ, ਪ੍ਰਮੁੱਖ ਰੱਖਿਆ ਪ੍ਰਧਾਨ ਜਨਰਲ ਅਨਿਲ ਚੌਹਾਨ, ਜਲ ਸੈਨਾ ਪ੍ਰਧਾਨ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ, ਜਲ ਸੈਨਾ ਪ੍ਰਮੁੱਖ ਐਡਮਿਰਲ ਆਰ ਹਰੀ ਕੁਮਾਰ, ਥਲ ਸੈਨਾ ਪ੍ਰਧਾਨ ਜਨਰਲ ਮਨੋਜ਼ ਪਾਂਡੇ, ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਇਸ ਮੌਕੇ ’ਤੇ ਮੌਜੂਦ ਸੀ। ਸਮਾਗਮ ਦੌਰਾਨ ਰੱਖਿਆ ਖੋਜ਼ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖੋਜ਼ ਅਤੇ ਵਿਕਾਸ ਸੰਗਠਨ —ਡੀਆਰਡੀਓ ਦੇ ਪ੍ਰਧਾਨ ਸ਼੍ਰੀ ਸਮੀਰ ਵੀ ਕਾਮਤ, ਕਰਨਾਟਕ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਵੰਦਿਤਾ ਸ਼ਰਮਾ ਅਤੇ ਰੱਖਿਆ ਮੰਤਰਾਲੇ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸੀ।
***************
ਏਬੀਬੀ/ਐੱਸਪੀਐੱਸ/ਐੱਸਏਵੀਵੀਵਾਈ
(Release ID: 1900671)
Visitor Counter : 155