ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ, “ਭੂਚਾਲ ਕਾਰਨ ਤਬਾਹ ਤੁਰਕੀ ਵਿੱਚ ਐੱਨਡੀਆਰਐੱਫ ਦੇ ਬਚਾਵ ਅਤੇ ਰਾਹਤ ਕਾਰਜਾਂ ਦੀ ਦੁਨੀਆ ਭਰ ਵਿੱਚ ਵਿਆਪਕ ਸ਼ਲਾਘਾ ਕੀਤੀ ਗਈ ਹੈ”


ਅੱਜ ਅਸੀਂ ਕਿਸੇ ਵੀ ਮਦਦ ਦੇ ਲਈ ਦੁਨੀਆ ਦੀ ਤਰਫ਼ ਨਹੀਂ ਦੇਖਦੇ ਹਾਂ; ਪੂਰਾ ਵਿਸ਼ਵ ਭਾਰਤ ਨੂੰ ਅਵਸਰਾਂ ਦੀ ਭੂਮੀ ਦੇ ਰੂਪ ਵਿੱਚ ਦੇਖਦਾ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 17 FEB 2023 6:04PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਕਿਹਾ ਕਿ ਭੂਚਾਨ ਕਾਰਨ ਤਬਾਹ ਤੁਰਕੀ ਵਿੱਚ ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) ਦੁਆਰਾ ਕੀਤੇ ਜਾ ਰਹੇ ਬਚਾਵ ਅਤੇ ਰਾਹਤ ਕਾਰਜਾਂ ਦੀ ਦੁਨੀਆ ਭਰ ਵਿੱਚ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਗਈ ਹੈ।

 

ਸ਼੍ਰੀ ਠਾਕੁਰ ਨੇ ਨਵੀਂ ਦਿੱਲੀ ਵਿੱਚ ਇੱਕ ਪੁਸਤਕ ਰਿਲੀਜ਼ ਸਮਾਰੋਹ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਇੱਕ ਸਮਾਂ ਸੀ ਜਦੋਂ ਭਾਰਤ ਮਦਦ ਲੈਂਦਾ ਸੀ, ਸੇਵਾਵਾਂ ਲੈਂਦਾ ਸੀ, ਅੱਜ ਅਸੀਂ ‘ਨਵੇਂ ਭਾਰਤ’ ਵਿੱਚ (ਗਲੋਬਰ ਪੱਧਰ ‘ਤੇ) ਸਹਿਯੋਗ ਵਧਾਇਆ ਹੈ, ਭਾਰਤ ਦੀ ਸਮਰੱਥਾ ਤੇ ਹੈਸੀਅਤ ਬਦਲ ਗਈ ਹੈ, ਅਤੇ ਇਹ ਬਦਲਦਾ ਭਾਰਤ, ਇੱਕ ਸਸ਼ਕਤ ਭਾਰਤ ਦਾ ਪ੍ਰਤੀਬਿੰਬ ਹੈ।”

 

ਸ਼੍ਰੀ ਠਾਕੁਰ ਨੇ ਕਿਹਾ, “ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਹਿੰਦੇ ਹਨ ਕਿ ਇਹ ਯੁੱਧ ਦਾ ਯੁਗ ਨਹੀਂ ਹੈ, ਤਾਂ ਪੂਰੀ ਦੁਨੀਆ ਇਸ ‘ਤੇ ਗੌਰ ਕਰਦੀ ਹੈ।” ਉਨ੍ਹਾਂ ਨੇ ਕਿਹਾ, ‘ਅੱਜ ਅਸੀਂ ਕਿਸੇ ਵੀ ਮਦਦ ਦੇ ਲਈ ਦੁਨੀਆ ਦੀ ਤਰਫ ਨਹੀਂ ਦੇਖਦੇ ਹਾਂ; ਪੂਰਾ ਵਿਸ਼ਵ ਭਾਰਤ ਨੂੰ ਅਵਸਰਾਂ ਦੀ ਭੂਮੀ ਦੇ ਰੂਪ ਵਿੱਚ ਦੇਖਦਾ ਹੈ, ਭਾਵੇਂ ਉਹ ਅੰਤਰਰਾਸ਼ਟਰੀ ਅਤੇ ਗਠਬੰਧਨ ਹੋਵੇ ਜਾਂ ਸਾਡਾ ਮਿਸ਼ਨ ਲਾਈਫ। ਇੱਥੇ ਤੱਕ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਵੀ ਸਰਕਾਰ ਨੇ ਸਾਰੇ ਖੇਤਰਾਂ ਵਿੱਚ ਅਣਗਿਣਤ ਸੁਧਾਰ ਲਾਗੂ ਕੀਤੇ। ਅਤੇ ਰੱਖਿਆ (ਖੇਤਰ) ਵਿੱਚ ਅਸੀਂ 15,000 ਕਰੋੜ ਰੁਪਏ ਦੇ ਮੁੱਲ ਦਾ ਨਿਰਯਾਤ ਕੀਤਾ ਹੈ। ਅਤੇ ਅਗਲੇ ਤਿੰਨ ਸਾਲ ਵਿੱਚ ਅਸੀਂ 5 ਅਰਬ ਡਾਲਰ ਦੇ ਨਿਰਯਾਤ ਦਾ ਲਕਸ਼ ਰੱਖਿਆ ਹੈ।’

 

ਸ਼੍ਰੀ ਠਾਕੁਰ ਨੇ ਕਿਹਾ, ‘ਸੰਕਟ ਕਾਲ ਵਿੱਚ ਅਸੀਂ ਹਰ ਜਗ੍ਹਾਂ ਮਦਦ ਦਾ ਹੱਥ ਵਧਾਇਆ ਹੈ, ਭਾਵੇਂ ਉਹ ਨੇਪਾਲ ਹੋਵੇ, ਅਫਗਾਨਿਸਤਾਨ ਹੋਵੇ, ਜਾਂ ਸ੍ਰੀਲੰਕਾ, ਆਦਿ ਹੋਵੇ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਅਸੀਂ ਨਵੀਂ ਉਚਾਈਆਂ ਨੂੰ ਛੂਹ ਰਹੇ ਹਨ।’ ਉਨ੍ਹਾਂ ਨੇ ਕਿਹਾ, ‘ਯੂਕ੍ਰੇਨ ਯੁੱਧ ਦੇ ਦੌਰਾਨ ਭਾਰਤ ਨੇ 21,000 ਤੋਂ ਵੀ ਅਧਿਕ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਸੀ, ਜਿਸ ਵਿੱਚ 18 ਪੜੋਸੀ ਦੇਸ਼ਾਂ ਦੇ ਕੁਝ ਵਿਦਿਆਰਥੀ ਵੀ ਸ਼ਾਮਲ ਸਨ।’

 

ਉਨ੍ਹਾਂ ਨੇ ਕਿਹਾ, ‘ਓਪਰੇਸ਼ਨ ਗੰਗਾ ਚੁਣੌਤੀਪੂਰਨ ਸੀ, - ਭਾਰੀ ਗੋਲੀਬਾਰੀ, ਮਿਸਾਇਲਾਂ ਦਾ ਮੀਂਹ, ਅਤੇ ਧਮਾਕਿਆਂ ਦਰਮਿਆਨ ਹਜ਼ਾਰਾਂ ਵਿਦਿਆਰਥੀਆਂ ਨੂੰ ਯੁੱਧ ਖੇਤਰ ਤੋਂ ਸੁਰੱਖਿਅਤ ਬਾਹਰ ਕੱਢਣਾ ਮਿਸ਼ਨ ਇੰਪੋਸੀਬਲ ਸੀ। ਲੇਕਿਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਨੂੰ ਸਫਲ ਬਣਾ ਦਿੱਤਾ। ਇਹ ਦ੍ਰਿਸ਼ ਤਦ ਦੇਖਿਆ ਗਿਆ ਜਦੋਂ ਕਈ ਵਿਦੇਸ਼ੀ ਵਿਦਿਆਰਥੀਆਂ ਨੇ ਭਾਰਤੀ ਤਿਰੰਗਾ ਲਹਿਰਾਇਆ, ਤਾਕਿ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਸਕੇ।’

 

ਸ਼੍ਰੀ ਠਾਕੁਰ ਨੇ ਕਿਹਾ, ‘ਇਹ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਪਹਿਲਾ ਉਦਾਹਰਣ ਨਹੀਂ ਸੀ।’ ਉਨ੍ਹਾਂ ਨੇ ਕਿਹਾ, “ਸੀਰੀਆ ਵਿੱਚ, ਲੀਬਿਆ ਵਿੱਚ ਅਤੇ ਇੱਥੇ ਤੱਕ ਕਿ ਨੇਪਾਲ ਵਿੱਚ ਆਏ ਭੂਚਾਲ ਦੇ ਦੌਰਾਨ, ਜਾਂ ਅਫਗਾਨਿਸਤਾਨ ਵਿੱਚ, ਜਿੱਥੇ ਵੱਡੀਆਂ-ਵੱਡੀਆਂ ਤਾਕਤਾਂ ਦੇ ਲਈ ਵੀ ਕੰਮ ਕਰਨਾ ਮੁਸ਼ਕਿਲ ਹੋ ਗਿਆ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ‘ਵਸੁਧੈਵ ਕੁਟੁੰਬਕਮ’ ਦੇ ਸਿਧਾਂਤ ‘ਤੇ ਅਮਲ ਕਰਨ ਦੀ ਮਿਸਾਲ ਕਾਇਮ ਕੀਤੀ ਹੈ।”

https://static.pib.gov.in/WriteReadData/userfiles/image/IMG-20230217-WA0009VXWN.jpg

*** ***

ਪ੍ਰਵੀਨ ਕਵੀ



(Release ID: 1900455) Visitor Counter : 126